ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ਵਿੱਚ ਖਟਾਸ ਦੇ ਬਾਵਜੂਦ ਦੋਵਾਂ ਦੇਸ਼ਾਂ ਵਿਚਕਾਰ ਕਾਰੋਬਾਰ ਨੂੰ ਲੈਕੇ ਕੋਈ ਗਿਰਾਵਟ ਨਹੀਂ ਆਈ ਹੈ। ਕੈਨੇਡਾ ਵਿੱਚ ਕਿਸੇ ਵੀ ਭਾਰਤੀ ਨੂੰ ਕਾਰੋਬਾਰ ਤੇ ਆਪਣੀ ਵਿੱਤੀ ਮਾਮਲਿਆਂ ਬਾਰੇ ਜਾਣਕਾਰੀ ਦੀ ਲੋੜ ਪੈਂਦੀ ਹੈ ਤਾਂ ਭਾਰਤੀ ਮੂਲ ਦੇ ਸਤਵਿੰਦਰ ਸਿੰਘ ਘੋਤਰਾ (ਵਿੱਤੀ ਸੁਰੱਖਿਆ ਸਲਾਹਕਾਰ ਤੇ ਲੇਖਕ) ਲੋਕਾਂ ਦੇ ਮਸਲੇ ਹੱਲ ਕਰਦੇ ਹਨ।
ਸਤਵਿੰਦਰ ਸਿੰਘ ਘੋਤਰਾ ਅਤੇ ਉਨ੍ਹਾਂ ਦੀ ਪੂਰੀ ਟੀਮ ਦੀ ਹਮੇਸ਼ਾ ਇਹ ਕੋਸ਼ਿਸ਼ ’ਚ ਰਹਿੰਦੀ ਹੈ ਕਿ ਭਾਰਤੀਆਂ ਨੂੰ ਕੈਨੇਡਾ ਦੀ ਧਰਤੀ ’ਤੇ ਵਿੱਤੀ ਮਾਮਲਿਆਂ ਨੂੰ ਲੈਕੇ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਕੋਈ ਵੀ ਭਾਰਤੀ ਕਿਸੇ ਕਿਸਮ ਦੇ ਵੀ ਆਰਥਿਕ ਤੰਗੀ ਨਾਲ ਗੁਜਰੇ। ਕੈਨੇਡਾ ਵਿੱਚ ਵੱਸਦੇ ਭਾਰਤੀ ਮੂਲ ਦੇ ਪਰਿਵਾਰਾਂ ਨੂੰ ਵਿੱਤੀ ਸੁਰੱਖਿਆ ਸੰਬੰਧੀ ਸਤਵਿੰਦਰ ਸਿੰਘ ਘੋਤਰਾ ਸਲਾਹ ਦਿੰਦੇ ਹਨ। ਕੈਲਗਰੀ ਵਿਖੇ ਸਤਵਿੰਦਰ ਸਿੰਘ ਘੋਤਰਾ ਨਾਲ ਨੈਸ਼ਨਲ ਟਾਈਮਜ਼ ਦੇ ਮੁੱਖ ਸੰਪਾਦਕ ਰਾਜੀਵ ਸ਼ਰਮਾ ਨੇ ਵੱਖ-ਵੱਖ ਮੁੱਦਿਆਂ ’ਤੇ ਵਿਸਥਾਰ ਨਾਲ ਗੱਲਬਾਤ ਕੀਤੀ।
ਵਿੱਤੀ ਸੁਰੱਖਿਆ ਕੀ ਹੈੈ
ਜੇਕਰ ਰੱਬ ਤੋਂ ਬਾਅਦ ਸਾਨੂੰ ਕਿਸੇ ਦੀ ਲੋੜ ਹੈ ਤਾਂ ਉਹ ਪੈਸਾ ਹੁੰਦਾ ਹੈ। ਅੱਜ ਦੇ ਦੌਰ ਵਿੱਚ ਕਿਸੇ ਵੀ ਵਿਅਕਤੀ ਨੂੰ ਵਿੱਤੀ ਸੁਰੱਖਿਆ ਸੰਬੰਧੀ ਨਹੀਂ ਪਤਾ ਹੁੰਦਾ। ਜੇਕਰ ਆਪਾਂ ਗੱਲ ਕਰੀਏ ਸਾਨੂੰ ਕਿਸੇ ਕਿਸਮ ਦੀ ਵਿੱਤੀ ਸੁਰੱਖਿਆ ਬਾਰੇ ਕਾਲਜਾਂ ਸਕੂਲਾਂ ਵਿੱਚ ਵੀ ਨਹੀਂ ਪੜਾਇਆ ਜਾਂਦਾ। ਇਸ ਕਰਕੇ ਆਮ ਤੌਰ ’ਤੇ ਲੋਕਾਂ ਨੂੰ ਵਿੱਤੀ ਸੁਰੱਖਿਆ ਸੰਬੰਧੀ ਕੁਝ ਨਹੀਂ ਪਤਾ ਹੁੰਦਾ। ਵਿੱਤੀ ਸੁਰੱਖਿਆ ਕਿ ਬਹੁਤ ਹੀ ਡੂੰਘਾ ਵਿਸ਼ਾ ਹੈ ਜਿਸਨੂੰ ਸੰਭਾਲਣਾ ਬਹੁਤ ਔਖਾ ਹੈ। ਜੇਕਰ ਅਸੀਂ ਸਰਕਾਰਾਂ ਦੀ ਗੱਲ ਕਰੀਏ ਆਮ ਤੌਰ ’ਤੇ ਲੋਕ ਕਹਿ ਦਿੰਦੇ ਨੇ ਸਰਕਾਰ ਨੂੰ ਇਹ ਕੁਝ ਚੀਜਾਂ ਸਸਤੀਆਂ ਕਰਨੀਆਂ ਚਾਹੀਦੀਆਂ ਹਨ ਜਾਂ ਇਹ ਟੈਕਸ ਖਤਮ ਕਰਨਾ ਚਾਹੀਦਾ ਹੈ,ਪਰ ਇਹ ਵਿੱਤੀ ਮਾਹਿਰਾਂ ਨੂੰ ਪਤਾ ਹੁੰਦਾ ਹੈ ਕਿਸੇ ਚੀਜ ਨੂੰ ਵਧਾਉਣ ਜਾਂ ਘਟਾਉਣ ਨਾਲ ਕੀ ਅਸਰ ਪਵੇਗਾ ਤੇ ਇਹ ਕਹਿਣਾ ਬਹੁਤ ਸੌਖਾ ਹੁੰਦਾ ਹੈ ਤੇ ਕਰਨਾ ਬਹੁਤ ਔਖਾ। ਇਸ ਲਈ ਇਹ ਵਿਸ਼ਾ ਬਹੁਤ ਹੀ ਗੰਭੀਰ ਹੈ।
ਪੈਸੇ ਨੂੰ ਕਿਵੇਂ ਮੈਨੇਜ ਕਰੀਏ
ਗਾਇਕਾਂ ਤੇ ਕਲਾਕਾਰਾਂ ਦੀ ਉਦਾਹਰਣ ਦਿੰਦਿਆਂ ਦੱਸਿਆ ਕਿ ਇਸ ਫੀਲਡ ਵਿੱਚ ਪੈਸਾ ਤਾਂ ਬਹੁਤ ਹੈ, ਪਰ ਉਹ ਇਸ ਨੂੰ ਲੰਮੇ ਸਮੇਂ ਤੱਕ ਕਿਵੇਂ ਮੈਨੇਜ ਕਰਨਗੇ ਜਾਂ ਇਸਦੀ ਵਰਤੋਂ ਕਿਸ ਤਰ੍ਹਾਂ ਕਰਨਗੇ ਇਸ ਸੰਬੰਧੀ ਉਨ੍ਹਾਂ ਨੂੰ ਨਹੀਂ ਹੁੰਦਾ, ਇਸੇ ਕਾਰਨ ਕਰਕੇ ਆਪਾਂ ਅਕਸਰ ਦੇਖਦੇ ਹਾਂ ਕਿ ਪੁਰਾਣੇ ਸਿੰਗਰ ਜਾਂ ਕੋਈ ਕਲਾਕਾਰ ਅੱਜ ਵਿੱਤੀ ਹਾਲਤ ਨਾਲ ਜੂਝ ਰਹੇ ਹਨ।
ਘਰ ਚਲਾਉਣ ਲਈ ਲੋੜ ਤੋਂ ਵੱਧ ਖਰਚਾ ਕਰਨਾ, ਬੇਲੋੜੀਆਂ ਚੀਜਾਂ ’ਤੇ ਪੈਸੇ ਦੀ ਵਰਤੋਂ ਕਰਨੀ ਤੇ ਉਚਿੱਤ ਸਮਾਨ ਦੀ ਖਰੀਦ ਨਾ ਕਰਨਾ ਵਿੱਤੀ ਹਾਲਤ ਨੂੰ ਖਰਾਬ ਕਰ ਦਿੰਦਾ ਹੈ। ਪੈਸਾ ਕਮਾਉਣਾ ਔਖਾ ਹੁੰਦਾ ਹੈ ਤੇ ਪੈਸਾ ਨੂੰ ਸੁਰੱਖਅਤ ਰੱਖਣ ਹੋਰ ਵੀ ਔਖਾ ਹੁੰਦਾ ਹੈ ਤੇ ਪੈਸਾ ਨੂੰ ਖਰਚਣਾ ਬਹੁਤ ਹੀ ਆਸਾਨ ਹੈ। ਇਸ ਸੰਬੰਧੀ ਗੋਤਰਾ ਨੇ ਤੀਰੂਪਤੀ ਅੰਬਾਨੀ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਉਸ ਨੂੰ ਪੈਸੇ ਨੂੰ ਯੂਟੀਲਾਈਜ਼ ਨਹੀਂ ਕਰਨਾ ਆਇਆ ਤੇ ਉਸਦੀ ਕੰਪਤੀ ਬੰਦ ਹੋ ਗਈ ਸੀ। ਉਨ੍ਹਾਂ ਕਿਹਾ ਕਿ ਪੈਸੇ ਨੂੰ ਮੈਨੇਜ ਕਰਨਾ ਬਹੁਤ ਜਰੂਰੀ ਹੈ ਘਰ ਦੇ ਮੋਹਰੀ ਨੂੰ ਘਰ ਚਲਾਉਣ ਸਬੰਧੀ ਫੈਸਲੇ ਸਹੀ ਢੰਗ ਨਾਲ ਲੈਣੇ ਚਾਹੀਦੀ ਹਨ ਜਿਸ ਨਾਲ ਉਹ ਵਿੱਤੀ ਹਾਲਤ ਵਿਚ ਸੁਧਾਰ ਹੋਵੇ।
ਵਿੱਤੀ ਸੈਕਟਰ ਬਿਨ੍ਹਾਂ ਕਿਸੇ ਦਾ ਗੁਜਾਰਾ ਨਹੀਂ।
ਇਸ ਸਬੰਧੀ ਘੋਤਰਾ ਨੇ ਕਿਹਾ ਕਿ ਜੇਕਰ ਆਪਾਂ ਆਕਸੀਜ਼ਨ ਦੀ ਗੱਲ ਕਰੀਏ ਤਾਂ ਆਕਸੀਜ਼ਨ ਸਾਡੀ ਸਿਹਤ ਲਈ ਜਰੂਰੀ ਹੈ ਪਰ ਸਾਨੂੰ ਇਸ ਦੇ ਮੁੱਲ ਦਾ ਨਹੀਂ ਪਤਾ ਇਸੇ ਤਰ੍ਹਾਂ ਵਿੱਤੀ ਸੈਕਟਰ ਹੈ ਇਸ ਸੰਬੰਧੀ ਸਾਨੂੰ ਕੁਝ ਨਹੀਂ ਪਤਾ ਪਰ ਇਸ ਦੀ ਦੁਨਆਵੀ ਲੋੜ ਬਹੁਤ ਹੈ।
ਟੈਕਸ ਨੂੰ ਕਿਵੇਂ ਸੇਵ ਕਰੀਏ।
ਟੈਕਸ ਇਕ ਮੌਤ ਦੀ ਤਰ੍ਹਾਂ ਹੈ, ਇਹ ਆਉਣਾ ਹੀ ਆਉਣਾ ਹੈ। ਪਰ ਇਸ ਤੋਂ ਬਚਣ ਦੇ ਕੁਝ ਤਰੀਕੇ ਸਰਕਾਰ ਵਲੋਂ ਦਿੱਤੇ ਜਾਂਦੇ ਹਨ। ਸਰਕਾਰ ਵਲੋਂ ਮੌਕੇ ਦਿੱਤੇ ਜਾਂਦੇ ਹਨ ਕਈ ਚੀਜਾਂ ਕਰਨ ਟੈਕਸ ਬਚਾਇਆ ਜਾ ਸਕਦਾ ਹੈ। ਇਸ ਸੰਬੰਧੀ ਉਨ੍ਹਾਂ ਕੈਨੇਡਾ ਦੇ ਇੰਪੋਲਾਈ ਨੂੰ ਇਸ ਦਾ ਖਾਸ ਲਾਭ ਨਹੀਂ ਹੁੰਦਾ ਉਨ੍ਹਾਂ ਨੂੰ ਟੈਕਸ ਭਰਨਾ ਹੀ ਪੈਂਦਾ ਹੈ। ਆਰ.ਆਰ.ਐਸ.ਪੀ ਦੇ ਵਿਚ ਪੈਸੇ ਪਾਉਣ ਨਾਲ ਟੈਕਸ ਘੱਟ ਦੇਣਾ ਪੈਂਦਾ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਖਾਸ ਕਰਕੇ ਕਾਰੋਬਾਰੀਆਂ ਦਾ ਵੱਖ-ਵੱਖ ਤਰੀਕਿਆਂ ਰਾਹੀਂ ਭਾਰੀ ਮਾਤਰਾ ਵਿਚ ਟੈਕਸ ’ਚ ਛੂਟ ਮਿਲ ਜਾਂਦੀ ਹੈ।
ਬਿਜਨਸ ਜਾਂ ਪਰਿਵਾਰ ਨੂੰ ਇਨਕਮ ਨਾਲ ਕਿਵੇਂ ਮੈਨੇਜ ਕਰੀਏ
ਭਾਰਤੀ ਮੂਲ ਦੇ ਵਿਅਕਤੀ ਅਕਸਰ ਘਰ ਵਿਚ ਇਕੱਲੇ ਹੀ ਕਮਾਉਣ ਵਾਲੇ ਹੁੰਦੇ ਹਨ। ਸਾਰੇ ਘਰ ਇਕ ਆਦਮੀ ਦੇ ਸਿਰ ’ਤੇ ਹੀ ਚਲਦਾ ਹੈ। ਇਕ ਇਨਕਮ ’ਤੇ ਬੰਦਾ ਤੇ ਉਸਦੀ ਫੈਮਲੀ ਵੀ ਨਿਰਭਰ ਕਰਦ ਹੈ। ਇਸੇ ਤਰ੍ਹਾਂ ਬਿਜਨਸ ਵਿਚ ਵੀ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਇਕ ਰੈਸਟੂਰੈਂਟ ਦਾ ਮਾਲਕ ਖੁਦ ਰੈਸਟੋਰੈਂਟ ਦੀ ਇਨਕਮ ’ਤੇ ਨਿਰਭਰ ਕਰਦਾ ਹੈ। ਸਗੋਂ ਰੈਸਟੋਰੈਂਟ ਵਿੱਚ ਕੰਮ ਕਰਨ ਵਾਲਾ ਸਟਾਫ਼ ਵੀ ਮਾਲਕ ’ਤੇ ਨਿਰਭਰ ਕਰਦਾ ਹੈ। ਕਾਰੋਬਾਰ ਦੀ ਨਿਰੰਤਰ ਚੱਲਦੇ ਰੱਖਣ ਲਈ ਅਲੱਗ-ਅਲੱਗ ਚੀਜਾਂ ਦਾ ਤਜਰਬਾ ਕਰਦੇ ਰਹਿਣਾ ਚਾਹੀਦਾ ਹੈ। ਜਿਸ ਨਾਲ ਗਾਹਕ ਅਕਰਸ਼ਿਤ ਹੁੰਦਾ ਹੈ ਤੇ ਇਨਕਮ ਵਿਚ ਵਾਧਾ ਹੁੰਦਾ ਹੈ। ਪਰਿਵਾਰ ਵਾਲਿਆਂ ਨੂੰ ਵੱਧ-ਵੱਧ ਇਨਕਮ ਸੇਵ ਕਰਕੇ ਰੱਖਰੀਆਂ ਚਾਹੀਦੀਆਂ ਹਨ। ਬੈਂਕਾਂ ਤੇ ਸਰਕਾਰਾਂ ਵਲੋਂ ਦਿੱਤੀਆਂ ਸਹੂਲਤਾਂ ਦਾ ਲਾਭ ਲੈਣਾ ਚਾਹੀਦਾ ਹੈ।
ਅਗਲੀ ਪੀੜੀ ਨੂੰ ਘਰ ਕਿਵੇਂ ਟਰਾਂਸਫਰ ਕੀਤਾ ਜਾਵੇ
ਕੈਨੇਡਾ ਵਿਚ ਪ੍ਰਾਈਮਰੀ ਘਰ ਅਗਲੀ ਪੀੜੀ ਨੂੰ ਟਰਾਂਸਫਰ ਕੀਤਾ ਜਾ ਸਕਦਾ ਹੈ ਤੇ ਉਹ ਟੈਕਸ ਫਰੀ ਵੀ ਹੋ ਜਾਂਦਾ ਹੈ। ਜੇਕਰ ਮਾਲਕ ਦੀ ਮੌਤ ਹੋ ਜਾਂਦੀ ਹੈ ਤਾਂ ਉਨ੍ਹਾਂ ਦੇ ਪੁੱਤਰ 25 ਪ੍ਰੀਤਸ਼ਤ ਟੈਕਸ ਪੇ ਕਰਕੇ ਘਰ ਆਪਣੇ ਨਾਂਅ ਕਰਵਾ ਸਕਦੇ ਹਨ। ਜੇਕਰ ਇਹ ਟੈਕਸ ਨਾ ਪੇ ਕੀਤਾ ਤਾਂ ਪ੍ਰਾਪਟਰੀ ਸਟੇਸ ਸੇਲ ਵਿਚ ਚਲੇ ਜਾਂਦੀ ਹੈ। ਇਸੇ ਕਾਰਨਾਂ ਕਰਕੇ ਵਿੱਤੀ ਸੁਰੱਖਿਆ ਸਲਾਹ ਦੀ ਬਹੁਤ ਲੋੜ ਹੁੰਦੀ ਹੈੇ। ਸਰਕਾਰ ਦੇ ਨਵੇਂ ਰੂਲਾਂ ਮੁਤਾਬਿਕ ਛੋਟੇ ਕਾਰੋਬਾਰੀਆਂ ਨੂੰ ਕੰਪਨੀ ਦਾ ਪੈਸਾ ਕੰਪਨੀ ਵਾਸਤੇ ਹੀ ਵਰਤਣਾ ਚਾਹੀਦਾ ਹੈ। ਜੇਕਰ ਉਹ ਕੰਪਨੀ ਦਾ ਪੈਸਾ ਕਿਤੇ ਹੋਰ ਖਰਚ ਕਰਦਾ ਹੈ,ਤਾਂ ਸਰਕਾਰ ਵਲੋਂ ਦਿੱਤੀ ਗਈ ਟੈਕਸ ਦੀ ਛੂਟ ਵਿਚ ਕਟੌਤੀ ਹੁੰਦੀ ਹੈ ਅਤੇ ਸਾਰਾ ਟਕੈਸ ਜੋ ਕਿ 27 ਪ੍ਰਤੀਸ਼ਤ ਹੁੰਦਾ ਹੈ ਭਰਨਾ ਪੈਂਦਾ ਹੈ।