BREAKING
ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਪੀ.ਐਈ.ਬੀ. ਸਾਂਝਾ ਮੰਚ ਅਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਨਾਲ ਮੀਟਿੰਗ ਪੰਜਾਬ ਵਿਧਾਨ ਸਭਾ ਸਪੀਕਰ ਨੇ ਸ਼ਹੀਦ ਊਧਮ ਸਿੰਘ ਨੂੰ ਉਨ੍ਹਾਂ ਦੇ 85ਵੇਂ ਸ਼ਹੀਦੀ ਦਿਵਸ ’ਤੇ ਭੇਟ ਕੀਤੀ ਸ਼ਰਧਾਂਜਲੀ ਵਧੀਕ ਡਿਪਟੀ ਕਮਿਸ਼ਨਰ ਸੋਨਮ ਚੌਧਰੀ ਵੱਲੋਂ ਸਕੂਲਾਂ ਅਤੇ ਆਂਗਨਵਾੜੀ ਕੇਂਦਰਾਂ ’ਚ ਪੀਣ ਵਾਲੇ ਪਾਣੀ ਦੀ ਮੁਕੰਮਲ ਰੂਪ ’ਚ ਸ਼ੁੱਧਤਾ ਯਕੀਨੀ ਬਣਾਉਣ ਦੇ ਆਦੇਸ਼ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸ਼ਹੀਦ ਊਧਮ ਸਿੰਘ ਦੇ ਨਕਸ਼ੇ-ਕਦਮਾਂ 'ਤੇ ਚੱਲ ਰਹੇ ਹਾਂ : ਮੁੱਖ ਮੰਤਰੀ ਓਲੰਪਿਕ-2024 'ਚ ਭਾਰਤ ਦੇ ਲਕਸ਼ਯ ਸੇਨ ਨੇ ਜੋਨਾਥਨ ਨੂੰ ਹਰਾਇਆ, ਪੀਵੀ ਸਿੰਧੂ ਨੇ ਦਰਜ ਕੀਤੀ ਜਿੱਤ ਅਕਾਲੀ ਦਲ ਦੇ ਸਰਪ੍ਰਸਤ ਨੇ ਅਨੁਸਾਸ਼ਨੀ ਕਮੇਟੀ ਵਲੋਂ ਸੀਨੀਅਰ ਆਗੂਆਂ ਨੂੰ ਪਾਰਟੀ ਵਿਚੋਂ ਕੱਢਣ ਦੇ ਫੈਸਲੇ ਨੂੰ ਕੀਤਾ ਰੱਦ सिख समाज का देश के विकास में हर क्षेत्र में बहुमूल्य योगदान रहा है केन्द्रीय विद्युत, आवास एवं शहरी मामले : मंत्री मनोहर लाल सांसद कार्तिकेय शर्मा ने राज्यसभा में उठाया अम्बाला में आईएमटी निर्माण का मुद्दा एमडब्ल्यूबी के कार्यक्रम में स्पीकर ज्ञानचंद गुप्ता ने सुमित खन्ना पंजाब, विशाल सूद हिमाचल, संजीव शर्मा दिल्ली को दिए अधिकार पत्र गुरुद्वारा चिल्ला साहिब की पावन भूमि से संतों ने जगत का किया मार्गदर्शन : मुख्यमंत्री नायब सिंह सैनी

ਚੰਡੀਗੜ੍ਹ ਟ੍ਰਾਈਸਿਟੀ

ਵਧੀਕ ਡਿਪਟੀ ਕਮਿਸ਼ਨਰ ਸੋਨਮ ਚੌਧਰੀ ਵੱਲੋਂ ਸਕੂਲਾਂ ਅਤੇ ਆਂਗਨਵਾੜੀ ਕੇਂਦਰਾਂ ’ਚ ਪੀਣ ਵਾਲੇ ਪਾਣੀ ਦੀ ਮੁਕੰਮਲ ਰੂਪ ’ਚ ਸ਼ੁੱਧਤਾ ਯਕੀਨੀ ਬਣਾਉਣ ਦੇ ਆਦੇਸ਼

ਗੁਰਪ੍ਰੀਤ ਸਿੰਘ | Updated on Wednesday, July 31, 2024 21:01 PM IST

ਸਾਹਿਬਜ਼ਾਦਾ ਅਜੀਤ ਸਿੰਘ ਨਗਰ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੋਨਮ ਚੌਧਰੀ ਨੇ ਅੱਜ ਸਕੂਲਾਂ, ਆਂਗਨਵਾੜੀਆਂ ਅਤੇ ਸਿਹਤ ਮਹਿਕਮਿਆਂ ਦੀ ਮਾਸਿਕ ਪ੍ਰਗਤੀ ਦੀ ਸਮੀਖਿਆ ਕਰਦਿਆਂ ਹਦਾਇਤ ਕੀਤੀ ਕਿ ਸਕੂਲਾਂ ਅਤੇ ਆਂਗਨਵਾੜੀਆਂ ’ਚ ਪੀਣ ਵਾਲੇ ਪਾਣੀ ਦੀ ਸ਼ੁੱਧਤਾ ਨੂੰ ਯਕੀਨੀ ਬਣਾਇਆ ਜਾਵੇ ਅਤੇ ਇਸ ਵਿੱਚ ਕਿਸੇ ਕਿਸਮ ਦੀ ਅਣਗਹਿਲੀ ਦਾ ਵਰਤੀ ਜਾਵੇ। ਉਨ੍ਹਾਂ ਦੋਵਾਂ ਅਦਾਰਿਆਂ ਦੇ ਜ਼ਿਲ੍ਹਾ ਮੁਖੀਆਂ ਨੂੰ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਕਿਹਾ ਕਿ ਇਨ੍ਹਾਂ ਸਾਰੀਆਂ ਥਾਂਵਾਂ ਦੇ ਪਾਣੀ ਦੇ ਸੈਂਪਲ ਜਾਂਚ ਕਰਨੇ ਯਕੀਨੀ ਬਣਾਏ ਜਾਣ ਅਤੇ ਜਿੱਥੇ ਕਿਧਰੇ ਵੀ ਕੋਈ ਨੁਕਸ ਸਾਹਮਣੇ ਆਉਂਦਾ ਹੈ, ਉਸ ਨੂੰ ਤੁਰੰਤ ਪ੍ਰਭਾਵ ਨਾਲ ਦੂਰ ਕੀਤਾ ਜਾਵੇ।


ਵਧੀਕ ਡਿਪਟੀ ਕਮਿਸ਼ਨਰ ਨੇ ਸਕੂਲਾਂ ’ਚ ਦਿੱਤੇ ਜਾਂਦੇ ਦੁਪਹਿਰ ਦੇ ਖਾਣੇ ਅਤੇ ਆਂਗਨਵਾੜੀਆਂ ’ਚ ਦਿੱਤੀ ਜਾਂਦੀ ਸੰਤੁਲਿਤ ਖੁਰਾਕ ਦੀ ਗੁਣਵੱਤਾ ਨੂੰ ਵੀ ਯਕੀਨੀ ਬਣਾਇਆ ਜਾਵੇ। ਜ਼ਿਲ੍ਹਾ ਸਿਖਿਆ ਅਫ਼ਸਰ ਡਾ. ਗਿੰਨੀ ਦੁੱਗਲ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਕੂਲਾਂ ’ਚ 89203 ਵਿਦਿਆਰਥੀਆਂ ਨੂੰ ਮਿਡ-ਡੇ-ਮੀਲ ਦੀ ਸੁਵਿਧਾ ਦਿੱਤੀ ਜਾਂਦੀ ਹੈ, ਜਿਸ ਵਿੱਚ ਹਫ਼ਤੇ ’ਚ ਇੱਕ ਦਿਨ (ਸ਼ਨੀਵਾਰ) ਵਿਦਿਆਰਥੀਆਂ ਨੂੰ ਫ਼ਲ (ਕੇਲੇ) ਵੀ ਖਾਣ ਲਈ ਦਿੱਤੇ ਜਾਂਦੇ ਹਨ। ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗਗਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਆਂਗਨਵਾੜੀਆਂ ’ਚ ਦਿੱਤੀ ਜਾਂਦੀ ਪੋਸ਼ਕ ਖੁਰਾਕ ਦੀ ਗੁਣਵੱਤਾ ਦੀ ਵਿਸ਼ੇਸ਼ ਤੌਰ ’ਤੇ ਜਾਂਚ ਕੀਤੀ ਜਾਂਦੀ ਹੈ।

ਲੋੜੀਂਦੇ ਅੰਤਰਾਲ ’ਤੇ ਪੀਣ ਵਾਲੇ ਪਾਣੀ ਦੀ ਸੈਂਪਲਿੰਗ ਕਰਵਾਈ ਜਾਵੇ
ਸਿਹਤ ਵਿਭਾਗ ਦੀਆਂ ਆਰ ਬੀ ਐਸ ਕੇ ਟੀਮਾਂ ਸਕੂਲਾਂ ’ਚ ਵਿਦਿਆਰਥੀਆਂ ਦੀ ਸਿਹਤ ਜਾਂਚ ਯਕੀਨੀ ਬਣਾਉਣ
ਸਿਹਤ ਵਿਭਾਗ ਨੂੰ ਡਾਇਰੀਆ ਅਤੇ ਹੈਜ਼ਾ ਮਾਮਲਿਆਂ ਦੀ ਅਗਾਊਂ ਰੋਕਥਾਮ ਪ੍ਰਬੰਧ ਜਾਰੀ ਰੱਖਣ ਲਈ ਆਖਿਆ


ਜ਼ਿਲ੍ਹਾ ਸਿਖਿਆ ਅਫ਼ਸਰ ਨੇ ਦੱਸਿਆ ਕਿ ਸਮੱਗਰ ਸਿਖਿਆ ਅਭਿਆਨ ਤਹਿਤ ਜ਼ਿਲ੍ਹੇ ’ਚ ਅਪਰੈਲ ਮਹੀਨੇ ’ਚ 5000 ਵਿਦਿਆਰਥੀਆਂ ਲਈ 30 ਲੱਖ ਰੁਪਏ ਦੀ ਯੂਨੀਫ਼ਾਰਮ ਗ੍ਰਾਂਟ ਅਤੇ ਜੁਲਾਈ ਮਹੀਨੇ ’ਚ 45459 ਵਿਦਿਆਰਥੀਆਂ ਲਈ 272 ਲੱਖ ਰੁਪਏ ਦੀ ਯੂਨੀਫ਼ਾਰਮ ਗਰਾਂਟ ਪ੍ਰਾਪਤ ਹੋਈ, ਜੋ ਕਿ ਬਲਾਕ ਪ੍ਰਾਇਮਰੀ ਸਿਖਿਆ ਅਫ਼ਸਰਾਂ ਰਾਹੀਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਜ਼ਿਲ੍ਹੇ ’ਚ ਪ੍ਰਾਇਮਰੀ ਕਲਾਸਾਂ ਨੂੰ 232220 ਕਿਤਾਬਾਂ, ਅਪਰ ਪ੍ਰਾਇਮਰੀ ਨੂੰ 539318 ਕਿਤਾਬਾਂ ਅਤੇ ਕਾਮਰਸ ਦੇ ਵਿਦਿਆਰਥੀਆਂ ਨੂੰ 5627 ਕਿਤਾਬਾਂ ਸਰਕਾਰ ਵੱਲੋਂ ਮੁਫ਼ਤ ਮੁਹੱਈਆ ਕਰਵਾਈਆਂ ਗਈਆਂ।


ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹੇ ’ਚ 650 ਆਂਗਨਵਾੜੀਆਂ ’ਚ ਪਿਛਲੇ ਮਹੀਨੇ 37810 ਲਾਭਪਾਤਰੀਆਂ (ਸਮੇਤ 5824 ਗਰਭਵਤੀ ਅਤੇ ਨਵ-ਜੰਮੇ ਬਾਲਾਂ ਦੀਆਂ ਮਾਵਾਂ ਅਤੇ 6 ਮਹੀਨੇ ਤੋਂ 6 ਸਾਲ ਦੇ 31986 ਬਾਲ) ਨੂੰ ਵਾਧੂ ਪੋਸ਼ਕ ਭੋਜਨ (ਸਪਲੀਮੈਂਟਰੀ ਨਿਊਟ੍ਰੀਸ਼ਨ ਫ਼ੂਡ) ਦਿੱਤਾ ਗਿਆ। ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 18945 ਮਹਿਲਾਵਾਂ ਨੂੰ ਲਾਭ ਦਿੱਤਾ ਜਾ ਚੁੱਕਾ ਹੈ।
ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਸਿਵਲ ਸਰਜਨ ਡਾ. ਦਵਿੰਦਰ ਕੁਮਾਰ ਪੁਰੀ ਦੀ ਅਗਵਾਈ ’ਚ ਹੋਈ ਸਮੀਖਿਆ ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨੇ ਰਾਸ਼ਟਰੀ ਬਾਲ ਸਿਹਤ ਕਾਰਜਕਰਮ (ਆਰ ਬੀ ਐਸ ਕੇ) ਤਹਿਤ ਸਕੂਲਾਂ ਅਤੇ ਆਂਗਨਵਾੜੀਆਂ ਦੇ ਬੱਚਿਆਂ ਦੀ ਨਿਰੰਤਰ ਸਿਹਤ ਜਾਂਚ ਯਕੀਨੀ ਬਣਾਉਣ ਲਈ ਕਿਹਾ।
ਸਿਹਤ ਵਿਭਾਗ ਵੱਲੋਂ ਕੀਤੇ ਜਾਂਦੇ ਟੀਕਾਕਰਣ ਅਤੇ ਹੋਰ ਸਿਹਤ ਪ੍ਰੋਗਰਾਮਾਂ ਦਾ ਜਾਇਜ਼ਾ ਲੈਂਦੇ ਹੋਏ ਵਧੀਕ ਡਿਪਟੀ ਕਮਿਸ਼ਨਰ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਇਨ੍ਹਾਂ ਦਿਨਾਂ ’ਚ ਪਾਣੀ ਅਤੇ ਬੈਕਟੀਰੀਆ ਤੋਂ ਫ਼ੈਲਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਚੌਕਸ ਰਹਿਣ ਅਤੇ ਤੁਰੰਤ ਬਚਾਅ ਪ੍ਰਬੰਧ ਕਰਨ  ਲਈ ਆਖਿਆ। ਉਨ੍ਹਾਂ ਨੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀ ਸਹਾਇਤਾ ਨਾਲ ਪੀਣ ਵਾਲੇ ਪਾਣੀ ਦੇ ਸੈਂਪਲਾਂ ਦੀ ਨਿਰੰਤਰ ਜਾਂਚ ਤੋਂ ਇਲਾਵਾ ਡੇਂਗੂ-ਮਲੇਰੀਆ ਜਿਹੀਆਂ ਮੱਛਰਾਂ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਪ੍ਰਤੀ ਵੀ ਲੋਕਾਂ ਨੂੰ ਜਾਗਰੂਕ ਕਰਨ ਲਈ ਆਖਿਆ।

Have something to say? Post your comment
ਡੀਸੀ ਅਤੇ ਐਸਐਸਪੀ ਨੇ ਪੋਲਿੰਗ ਪਾਰਟੀਆਂ ਦੀ ਰਵਾਨਗੀ ਦਾ ਜਾਇਜ਼ਾ ਲੈਣ ਲਈ ਡਿਸਪੈਚ ਸੈਂਟਰਾਂ ਦਾ ਕੀਤਾ ਦੌਰਾ

: ਡੀਸੀ ਅਤੇ ਐਸਐਸਪੀ ਨੇ ਪੋਲਿੰਗ ਪਾਰਟੀਆਂ ਦੀ ਰਵਾਨਗੀ ਦਾ ਜਾਇਜ਼ਾ ਲੈਣ ਲਈ ਡਿਸਪੈਚ ਸੈਂਟਰਾਂ ਦਾ ਕੀਤਾ ਦੌਰਾ

ਡਿਪਟੀ ਕਮਿਸ਼ਨਰ ਤੇ ਐਸ ਐਸ ਪੀ ਵੱਲੋਂ ਜ਼ਿਲ੍ਹੇ ’ਚ ਪਰਾਲੀ ਸਾੜਨ ਤੋਂ ਰੋਕਣ ਦੇ ਮੰਤਵ ਨਾਲ ਡੇਰਾਬੱਸੀ ਇਲਾਕੇ ਦੇ ਪਿੰਡਾਂ ਦਾ ਦੌਰਾ

: ਡਿਪਟੀ ਕਮਿਸ਼ਨਰ ਤੇ ਐਸ ਐਸ ਪੀ ਵੱਲੋਂ ਜ਼ਿਲ੍ਹੇ ’ਚ ਪਰਾਲੀ ਸਾੜਨ ਤੋਂ ਰੋਕਣ ਦੇ ਮੰਤਵ ਨਾਲ ਡੇਰਾਬੱਸੀ ਇਲਾਕੇ ਦੇ ਪਿੰਡਾਂ ਦਾ ਦੌਰਾ

”ਸਾਡੇ ਬਜ਼ੁਰਗ ਸਾਡਾ ਮਾਣ

: ”ਸਾਡੇ ਬਜ਼ੁਰਗ ਸਾਡਾ ਮਾਣ" ਮੁਹਿੰਮ ਦਾ ਜਿਲ੍ਹਾ ਪਟਿਆਲਾ ਤੋਂ 23 ਅਕਤੂਬਰ ਨੂੰ ਹੋਵੇਗਾ ਆਗਾਜ਼: ਡਾ. ਬਲਜੀਤ ਕੌਰ

ਵਿਧਾਇਕ ਰੰਧਾਵਾ ਨੇ ਪੰਜਾਬ ਹਰਿਆਣਾ ਹਾਈਕੋਰਟ ਵੱਲੋਂ 206 ਪੰਚਾਇਤਾਂ ਦੀਆਂ ਚੋਣਾਂ ਤੋਂ ਰੋਕ ਹਟਾਉਣ ਲਈ ਕੀਤਾ ਧੰਨਵਾਦ

: ਵਿਧਾਇਕ ਰੰਧਾਵਾ ਨੇ ਪੰਜਾਬ ਹਰਿਆਣਾ ਹਾਈਕੋਰਟ ਵੱਲੋਂ 206 ਪੰਚਾਇਤਾਂ ਦੀਆਂ ਚੋਣਾਂ ਤੋਂ ਰੋਕ ਹਟਾਉਣ ਲਈ ਕੀਤਾ ਧੰਨਵਾਦ

ਡੀਐਸਪੀ ਕਰਨੈਲ ਸਿੰਘ ਨੇ ਸ਼ਹਿਰ ਵਾਸੀਆਂ ਨਾਲ ਕੀਤੀ ਵਿਚਾਰ ਚਰਚਾ 

: ਡੀਐਸਪੀ ਕਰਨੈਲ ਸਿੰਘ ਨੇ ਸ਼ਹਿਰ ਵਾਸੀਆਂ ਨਾਲ ਕੀਤੀ ਵਿਚਾਰ ਚਰਚਾ 

ਖਰੜ ਸ਼ਹਿਰ ਵਿੱਚ 30 ਕਰੋੜ ਰੁਪਏ ਵਿੱਚ ਬਿਜਲੀ ਦੇ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰ ਰਹੀ ਹੈ: ਅਨਮੋਲ ਗਗਨ ਮਾਨ

ਖਰੜ ਵਾਸੀਆਂ ਨੂੰ ਵੱਡੀ ਰਾਹਤ: : ਖਰੜ ਸ਼ਹਿਰ ਵਿੱਚ 30 ਕਰੋੜ ਰੁਪਏ ਵਿੱਚ ਬਿਜਲੀ ਦੇ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰ ਰਹੀ ਹੈ: ਅਨਮੋਲ ਗਗਨ ਮਾਨ

ਡਿਪਟੀ ਕਮਿਸ਼ਨਰ ਵੱਲੋਂ ਡੇਰਾਬੱਸੀ ਮੰਡੀ ’ਚ ਖਰੀਦ ਦਾ ਜਾਇਜ਼ਾ

: ਡਿਪਟੀ ਕਮਿਸ਼ਨਰ ਵੱਲੋਂ ਡੇਰਾਬੱਸੀ ਮੰਡੀ ’ਚ ਖਰੀਦ ਦਾ ਜਾਇਜ਼ਾ

ਢਕੋਲੀ ਵਿੱਚ 24 ਲੋਕਾਂ ਨੇ ਕੀਤਾ ਖੂਨਦਾਨ

: ਢਕੋਲੀ ਵਿੱਚ 24 ਲੋਕਾਂ ਨੇ ਕੀਤਾ ਖੂਨਦਾਨ

ਸੀ ਐਮ ਦੀ ਯੋਗਸ਼ਾਲਾ ਲੋਕਾਂ ਨੂੰ ਸਰੀਰਕ ਤੇ ਮਾਨਸਿਕ ਮੁਸ਼ਕਿਲਾਂ ਤੋਂ ਦੇ ਰਹੀ ਹੈ ਰਾਹਤ

: ਸੀ ਐਮ ਦੀ ਯੋਗਸ਼ਾਲਾ ਲੋਕਾਂ ਨੂੰ ਸਰੀਰਕ ਤੇ ਮਾਨਸਿਕ ਮੁਸ਼ਕਿਲਾਂ ਤੋਂ ਦੇ ਰਹੀ ਹੈ ਰਾਹਤ

ਆਰਬੀਯੂ ਵਿਖੇ ਨਰਸਰੀ ਉਗਾਉਣ ਵਿਸ਼ੇ ਤੇ ਵਰਕਸ਼ਾਪ

: ਆਰਬੀਯੂ ਵਿਖੇ ਨਰਸਰੀ ਉਗਾਉਣ ਵਿਸ਼ੇ ਤੇ ਵਰਕਸ਼ਾਪ

X