BREAKING
ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਪੀ.ਐਈ.ਬੀ. ਸਾਂਝਾ ਮੰਚ ਅਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਨਾਲ ਮੀਟਿੰਗ ਪੰਜਾਬ ਵਿਧਾਨ ਸਭਾ ਸਪੀਕਰ ਨੇ ਸ਼ਹੀਦ ਊਧਮ ਸਿੰਘ ਨੂੰ ਉਨ੍ਹਾਂ ਦੇ 85ਵੇਂ ਸ਼ਹੀਦੀ ਦਿਵਸ ’ਤੇ ਭੇਟ ਕੀਤੀ ਸ਼ਰਧਾਂਜਲੀ ਵਧੀਕ ਡਿਪਟੀ ਕਮਿਸ਼ਨਰ ਸੋਨਮ ਚੌਧਰੀ ਵੱਲੋਂ ਸਕੂਲਾਂ ਅਤੇ ਆਂਗਨਵਾੜੀ ਕੇਂਦਰਾਂ ’ਚ ਪੀਣ ਵਾਲੇ ਪਾਣੀ ਦੀ ਮੁਕੰਮਲ ਰੂਪ ’ਚ ਸ਼ੁੱਧਤਾ ਯਕੀਨੀ ਬਣਾਉਣ ਦੇ ਆਦੇਸ਼ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸ਼ਹੀਦ ਊਧਮ ਸਿੰਘ ਦੇ ਨਕਸ਼ੇ-ਕਦਮਾਂ 'ਤੇ ਚੱਲ ਰਹੇ ਹਾਂ : ਮੁੱਖ ਮੰਤਰੀ ਓਲੰਪਿਕ-2024 'ਚ ਭਾਰਤ ਦੇ ਲਕਸ਼ਯ ਸੇਨ ਨੇ ਜੋਨਾਥਨ ਨੂੰ ਹਰਾਇਆ, ਪੀਵੀ ਸਿੰਧੂ ਨੇ ਦਰਜ ਕੀਤੀ ਜਿੱਤ ਅਕਾਲੀ ਦਲ ਦੇ ਸਰਪ੍ਰਸਤ ਨੇ ਅਨੁਸਾਸ਼ਨੀ ਕਮੇਟੀ ਵਲੋਂ ਸੀਨੀਅਰ ਆਗੂਆਂ ਨੂੰ ਪਾਰਟੀ ਵਿਚੋਂ ਕੱਢਣ ਦੇ ਫੈਸਲੇ ਨੂੰ ਕੀਤਾ ਰੱਦ सिख समाज का देश के विकास में हर क्षेत्र में बहुमूल्य योगदान रहा है केन्द्रीय विद्युत, आवास एवं शहरी मामले : मंत्री मनोहर लाल सांसद कार्तिकेय शर्मा ने राज्यसभा में उठाया अम्बाला में आईएमटी निर्माण का मुद्दा एमडब्ल्यूबी के कार्यक्रम में स्पीकर ज्ञानचंद गुप्ता ने सुमित खन्ना पंजाब, विशाल सूद हिमाचल, संजीव शर्मा दिल्ली को दिए अधिकार पत्र गुरुद्वारा चिल्ला साहिब की पावन भूमि से संतों ने जगत का किया मार्गदर्शन : मुख्यमंत्री नायब सिंह सैनी

ਧਰਮ ਕਰਮ

ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜਯੰਤੀ ’ਤੇ ਵਿਸ਼ੇਸ਼

ਰਾਜੀਵ ਸ਼ਰਮਾ | Updated on Sunday, September 29, 2024 12:48 PM IST

ਹਰ ਸਾਲ 2 ਅਕਤੂਬਰ ਨੂੰ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜਯੰਤੀ ਦੇਸ਼ ਭਰ ’ਚ ਇੱਕ ਰਾਸ਼ਟਰੀ ਤਿਉਹਾਰ ਵਜੋਂ ਮਨਾਈ ਜਾਂਦੀ ਹੈ। ਦੇਸ਼ ਦੇ ਨਾਲ-ਨਾਲ ਜਿੱਥੇ ਵੀ ਭਾਰਤੀ ਲੋਕ ਰਹਿੰਦੇ ਹਨ। ਉੱਥੇ ਗਾਂਧੀ ਜੀ ਨੂੰ ਯਾਦ ਕਰਨ ਲਈ ਪ੍ਰੋਗਰਾਮ ਆਦਿ ਕਰਵਾਏ ਜਾਂਦੇ ਹਨ। ਅਸੀਂ ਸਾਰੇ ਗਾਂਧੀ ਜੀ ਤੋਂ ਚੰਗੀ ਤਰ੍ਹਾਂ ਜਾਣੂ ਹਾਂ। ਅੰਗਰੇਜ਼ਾਂ ਤੋਂ ਆਜ਼ਾਦੀ ਦਿਵਾਉਣ ’ਚ ਮਹਾਤਮਾ ਗਾਂਧੀ ਦੇ ਬੇਮਿਸਾਲ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਦੇ ਸੰਘਰਸ਼ਾਂ ਦੀ ਬਦੌਲਤ ਹੀ ਅੱਜ ਅਸੀਂ ਆਜ਼ਾਦ ਸਾਹ ਲੈ ਰਹੇ ਹਾਂ। 

ਮਹਾਤਮਾ ਗਾਂਧੀ ਦਾ ਜਨਮ 2 ਅਕਤੂਬਰ 1869 ’ਚ ਗੁਜਰਾਤ ਦੇ ਪੋਰਬੰਦਰ ਵਿੱਚ ਹੋਇਆ ਸੀ। ਇਸ ਸਾਲ ਮਤਲਬ ਸਾਲ 2024 'ਚ ਮਹਾਤਮਾ ਗਾਂਧੀ ਦੀ 155ਵੀਂ ਜਯੰਤੀ ਮਨਾਈ ਜਾ ਰਹੀ ਹੈ। ਉਨ੍ਹਾਂ ਦੇ ਜਨਮ ਦਿਨ 'ਤੇ ਦੇਸ਼ ਭਰ ਦੇ ਹਰ ਛੋਟੇ-ਵੱਡੇ ਸਥਾਨਾਂ 'ਤੇ ਸਕੂਲਾਂ ਦੇ ਨਾਲ ਪ੍ਰਾਰਥਨਾ ਸਭਾਵਾਂ, ਪ੍ਰੋਗਰਾਮਾਂ ਆਦਿ ਦਾ ਆਯੋਜਨ ਕੀਤਾ ਜਾਂਦਾ ਹੈ।

 

ਰਾਸ਼ਟਰਪਿਤਾ ਮਹਾਤਮਾ ਗਾਂਧੀ ਨਾਲ ਜੁੜੇ ਕੁਝ ਮਹੱਤਵਪੂਰਨ ਤੱਥ

ਮਹਾਤਮਾ ਗਾਂਧੀ ਦਾ ਪੂਰਾ ਨਾਂ ਮੋਹਨ ਦਾਸ ਕਰਮਚੰਦ ਗਾਂਧੀ ਸੀ।

30 ਜਨਵਰੀ 1948 ਨੂੰ ਗਾਂਧੀ ਜੀ ਦੀ ਮੌਤ ਹੋ ਗਈ ਸੀ।

ਦੇਸ਼ ਨੇ 15 ਜੂਨ 2007 ਨੂੰ ਅੰਤਰਰਾਸ਼ਟਰੀ ਅਹਿੰਸਾ ਦਿਵਸ ਵਜੋਂ ਮਨਾਉਣ ਦਾ ਫੈਸਲਾ ਕੀਤਾ।

ਮਹਾਤਮਾ ਗਾਂਧੀ ਨੇ 1930 ’ਚ ਡਾਂਡੀ ਮਾਰਚ ਤੇ 1942 ਵਿੱਚ ਭਾਰਤ ਛੱਡੋ ਅੰਦੋਲਨ ਦੀ ਅਗਵਾਈ ਕੀਤੀ।

 

ਇਸ ਤਰ੍ਹਾਂ ਮਿਲੀਆ ਮਹਾਤਮਾ ਅਤੇ ਰਾਸ਼ਟਰਪਿਤਾ ਦਾ ਦਰਜਾ

ਨੋਬਲ ਪੁਰਸਕਾਰ ਜੇਤੂ ਕਵੀ ਰਵਿੰਦਰਨਾਥ ਟੈਗੋਰ ਨੇ ਉਨ੍ਹਾਂ ਨੂੰ ਮਹਾਤਮਾ ਦੀ ਉਪਾਧੀ ਪ੍ਰਧਾਨ ਕੀਤੀ ਸੀ, ਜਿਸ ਤੋਂ ਬਾਅਦ ਉਹ ਮਹਾਤਮਾ ਵਜੋਂ ਜਾਣੇ ਜਾਣ ਲੱਗੇ। ਇਸ ਤੋਂ ਬਾਅਦ 4 ਜੂਨ, 1944 ਨੂੰ ਨੇਤਾਜੀ ਸੁਭਾਸ਼ ਚੰਦਰ ਬੋਸ ਨੇ ਸਿੰਗਾਪੁਰ ਰੇਡੀਓ ਤੋਂ ਆਪਣੇ ਸੰਦੇਸ਼ ’ਚ ਮਹਾਤਮਾ ਗਾਂਧੀ ਨੂੰ 'ਰਾਸ਼ਟਰਪਿਤਾ' ਕਹਿ ਕੇ ਸੰਬੋਧਿਤ ਕੀਤਾ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਦੇਸ਼ ਭਰ ’ਚ ਇਸੇ ਨਾਮ ਨਾਲ ਸੰਬੋਧਿਤ ਕੀਤਾ ਜਾਣ ਲੱਗਾ।

 

ਮਹਾਤਮਾ ਗਾਂਧੀ ਆਪਣੇ ਤਜਰਬਿਆਂ ਦੀ ਮਨੋਯਾਤਰਾ ’ਚ ਘੁੰਮਦੇ ਰਹਿੰਦੇ ਸਨ। ਇਹ ਬੜਾ ਦਿਲਚਸਪ ਹੈ ਕਿ ਅਜਿਹਾ ਕਰਦਿਆਂ ਉਹ ਖ਼ੁਦ ਆਪਣੀ ਪ੍ਰੀਖਿਆ ਵੀ ਕਰਦੇ ਰਹਿੰਦੇ ਸਨ। ਉਨ੍ਹਾਂ ਨੇ ਆਪਣੀਆਂ ਗ਼ਲਤੀਆਂ ਨੂੰ ਸਵੀਕਾਰ ਕਰਦਿਆਂ ਖ਼ੁਦ ਨੂੰ ਕਈ ਵਾਰ ਸਜ਼ਾ ਦੇ ਕੇ ਪਛਤਾਵਾ ਵੀ ਕੀਤਾ ਸੀ। ਸਵੈ-ਚਰਚਾ ਦਾ ਉਨ੍ਹਾਂ ਦੀ ਨਿੱਜੀ ਜ਼ਿੰਦਗੀ ’ਚ ਇਕ ਜ਼ਰੂਰੀ ਸਥਾਨ ਸੀ। ਉਹ ਆਪਣੇ ’ਚ ਦੋਸ਼ ਵੀ ਬਿਨਾਂ ਘਬਰਾਏ ਲੱਭ ਲੈਂਦੇ ਸਨ।

 

ਲਗਾਤਾਰ ਸਵੈ-ਆਲੋਚਨਾ ਦੀ ਬਾਜ਼ ਅੱਖ ਨਾਲ ਗਾਂਧੀ ਜੀ ਨੇ ਜੋ ਵਰਤ ਲਏ, ਉਨ੍ਹਾਂ ’ਤੇ ਉਹ ਇਕ ਤਪੱਸਵੀ ਦੀ ਤਰ੍ਹਾਂ ਡਟੇ ਰਹੇ। ਵਰਤ, ਮੌਨ ਰਹਿਣਾ, ਕੁਦਰਤੀ ਇਲਾਜ, ਸਮਾਜ ਸੇਵਾ ਅਤੇ ਸਰੀਰਕ ਕਿਰਤ ਨੂੰ ਚੁਣਨਾ ਉਨ੍ਹਾਂ ਦਾ ਨਿੱਜੀ ਫ਼ੈਸਲਾ ਸੀ। ਦੱਖਣੀ ਅਫਰੀਕਾ ’ਚ ਸੱਤਿਆਗ੍ਰਹਿ ਦੇ ਇਤਿਹਾਸ ਨਾਲ ਇਸ ਅਭਿਆਸ ਦਾ ਆਰੰਭ ਹੋਇਆ ਸੀ, ਜੋ ਹਿੰਦ ਸਵਰਾਜ ਅਤੇ ਸੱਚ ਨਾਲ ਪ੍ਰਯੋਗ ਨਾਲ ਅੱਗੇ ਵੀ ਵਧਦਾ ਰਿਹਾ। ਵੱਖ-ਵੱਖ ਪੱਧਰਾਂ ’ਤੇ ਰਿਸ਼ਤਿਆਂ ਨੂੰ ਬਣਾਉਣਾ, ਵਿਗੜੇ ਹੋਏ ਰਿਸ਼ਤਿਆਂ ਨੂੰ ਸੁਧਾਰਨਾ ਤੇ ਸੁਲਝਾਉਣਾ, ਬਣ ਰਹੇ ਰਿਸ਼ਤਿਆਂ ਨੂੰ ਮਜ਼ਬੂਤ ਕਰਨਾ ਉਨ੍ਹਾਂ ਦੇ ਨਿੱਜੀ, ਰਾਜਨੀਤਕ ਅਤੇ ਸਮਾਜਿਕ ਜੀਵਨ ਦਾ ਮੁੱਖ ਉਦੇਸ਼ ਬਣਿਆ ਰਿਹਾ। ਗਾਂਧੀ ਜੀ ਮਨੁੱਖੀ ਸਬੰਧਾਂ ਦੇ ਨਿੱਘ ’ਚ ਹੀ ਰਚਨਾਤਮਕਤਾ ਦਾ ਮੌਕਾ ਵੀ ਲੱਭਦੇ ਰਹੇ।

 

ਗਾਂਧੀ ਜੀ ਨੂੰ ਦੂਜਿਆਂ ਜਾਂ ‘ਹੋਰਨਾਂ’ ਦੀ ਵੱਡੀ ਚਿੰਤਾ ਸੀ ਅਤੇ ਉਨ੍ਹਾਂ ਦੇ ਸੁੱਖ-ਦੁੱਖ ’ਚ ਉਹ ਵੀ ਸੁਖੀ-ਦੁਖੀ ਹੁੰਦੇ ਸਨ ਤੇ ਉਸ ਅਨੁਸਾਰ ਜ਼ਰੂਰੀ ਕਦਮ ਚੁੱਕਦੇ ਸਨ। ਉਹ ਆਪਣੇ ਖਾਣ-ਪੀਣ, ਪਹਿਰਾਵੇ, ਗੱਲਬਾਤ, ਵਿਵਹਾਰ ਅਤੇ ਨੀਤੀ ਆਦਿ ਸਭ ’ਚ ਤਬਦੀਲੀ ਲੈ ਕੇ ਆਏ ਅਤੇ ਲੋਕਾਂ ਨਾਲ ਤਾਲਮੇਲ ਸਥਾਪਤ ਕੀਤਾ। ਉਨ੍ਹਾਂ ਦੀ ਅਪਾਰ ਲੋਕਪ੍ਰਿਯਤਾ ਦਾ ਰਾਜ਼ ਵੀ ਇਸੇ ’ਚ ਲੁਕਿਆ ਹੋਇਆ ਸੀ। ਗਾਂਧੀ ਜੀ ਨੇ ਸਰਵਵਿਆਪਕਤਾ ਦਾ ਮਹੱਤਵ ਪਛਾਣਿਆ ਤੇ ਉਸੇ ਅਨੁਸਾਰ ਉਨ੍ਹਾਂ ਦੇ ਸਮਾਜਿਕ ਕੰਮ ਦੇ ਦਾਇਰੇ ’ਚ ਸਮਾਜ ਦੇ ਸਾਰੇ ਵਰਗ ਸ਼ਾਮਲ ਹੁੰਦੇ ਗਏ ਸਨ।

ਉਹ ਸਮਾਜ ਦੀ ਬਣਾਵਟ ’ਚ ਸ਼ਾਮਲ ਵਿਭਿੰਨਤਾ ਦੇ ਵੱਖ-ਵੱਖ ਰੂਪਾਂ ਨੂੰ ਜਗ੍ਹਾ ਦੇਣ ਦੀ ਲਗਾਤਾਰ ਕੋਸ਼ਿਸ਼ ਕਰ ਰਹੇ ਸਨ। ਇਕ ਵਿਆਪਕ ਨਜ਼ਰੀਏ ਨਾਲ ਆਪਣੇ ਵਿਵਹਾਰ ਅਤੇ ਸੰਵਾਦ ਰਾਹੀਂ ਗਾਂਧੀ ਜੀ ਸਮਾਜ ’ਚ ਪ੍ਰਭਾਵ ਪੈਦਾ ਕਰ ਸਕੇ। ਉਹ ਵੱਖ-ਵੱਖ ਧਰਮਾਂ ਦੇ ਲੋਕਾਂ ਸਮੇਤ ਗ਼ਰੀਬ, ਦਲਿਤ ਅਤੇ ਪੇਂਡੂ ਵਰਗ ਸਾਰਿਆਂ ਦੇ ਨਜ਼ਦੀਕ ਪਹੁੰਚਦੇ ਰਹੇ। ਆਪਣੇ ਸਮਾਜਿਕ ਦਾਇਰੇ ਦਾ ਵਿਸਥਾਰ ਕਰਨ ਲਈ ਉਨ੍ਹਾਂ ਨੇ ਆਪਣੇ ਹੰਕਾਰ ਦਾ ਤਿਆਗ ਕੀਤਾ।

ਭਾਰਤ ਆਉਣ ਤੋਂ ਬਾਅਦ ਚੰਪਾਰਣ ’ਚ ਨੀਲ ਦੀ ਖੇਤੀ ਕਰਨ ਵਾਲੇ ਕਿਸਾਨਾਂ ਪ੍ਰਤੀ ਅੱਤਿਆਚਾਰ ਵਿਰੁੱਧ ਜੋ ਪਹਿਲਾ ਅੰਦੋਲਨ ਉਨ੍ਹਾਂ ਵੱਲੋਂ ਕੀਤਾ ਗਿਆ, ਉਹ ਅਜਿਹਾ ਹੀ ਦੱਸਦਾ ਹੈ। ਖ਼ੁਦ ਨੂੰ ਪਾਰਦਰਸ਼ੀ ਬਣਾਉਂਦਿਆਂ ਗਾਂਧੀ ਜੀ ਨੇ ਆਪਣੀ ਖ਼ਾਸ ਜੀਵਨ ਸ਼ੈਲੀ ਅਪਣਾਈ। ਉਹ ਸਧਾਰਨ ਆਦਮੀ ਜਿਹਾ ਜੀਵਨ ਜਿਉਣ ਦੀ ਰਾਹ ’ਤੇ ਚੱਲ ਪਏ ਅਤੇ ਤਕਰੀਬਨ ਉਸੇ ਰੂਪ ’ਚ ਅੱਗੇ ਦੇ ਜੀਵਨ ’ਚ ਵੀ ਦਿਸਦੇ ਰਹੇ।

ਇਸ ਲਈ ਉਨ੍ਹਾਂ ਨੇ ਸੰਜਮ ਦੀ ਇਕ ਆਤਮ-ਸੰਸਕ੍ਰਿਤੀ ਨੂੰ ਚੁਣਿਆ, ਜੋ ਉਨ੍ਹਾਂ ਦੇ ਆਪਣੇ ਅਨੁਭਵ ਅਤੇ ਪ੍ਰਯੋਗ ਦੇ ਆਧਾਰ ’ਤੇ ਆਕਾਰ ਲੈ ਸਕੀ। ਇਸ ਤਬਦੀਲੀ ਦਾ ਦੋਹਰਾ ਅਸਰ ਸੀ। ਉਹ ਖ਼ੁਦ ਵੀ ਬਦਲੇ ਅਤੇ ਸਮਾਜ ਦੀ ਨਬਜ਼ ਟਟੋਲਣ ਦਾ ਮੌਕਾ ਪਾ ਸਕੇ ਪਰ ਇਸ ਦਾ ਦੂਰਗਾਮੀ ਅਤੇ ਚਮਤਕਾਰੀ ਨਤੀਜਾ ਇਹ ਹੋਇਆ ਕਿ ਵਿਆਪਕ ਭਾਰਤੀ ਸਮਾਜ ਗਾਂਧੀ ਜੀ ’ਚ ਆਪਣਾ ਅਕਸ ਦੇਖਣ ਲੱਗਿਆ।

ਗਾਂਧੀ ਜੀ ਸਮਾਜ ਨਾਲ ਜੁੜਨ ਦਾ ਕੋਈ ਮੌਕਾ ਨਹੀਂ ਸੀ ਛੱਡਦੇ। ਉਹ ਜ਼ਿੰਦਗੀ ’ਚ ਕਦੇ ਇਕ ਥਾਂ ’ਤੇ ਸਥਿਰ ਹੋ ਕੇ ਟਿਕੇ ਨਹੀਂ ਰਹੇ। ਉਹ ਜ਼ਿੰਦਗੀ ਭਰ ਯਾਤਰਾ ਕਰਦੇ ਰਹੇ ਅਤੇ ਉਸ ਜ਼ਰੀਏ ਦੇਸ਼, ਕਾਲ ਅਤੇ ਪਾਤਰ ਤਿੰਨੋਂ ਨਾਲ ਰੂਬਰੂ ਹੁੰਦੇ ਰਹੇ। ਉਨ੍ਹਾਂ ਨੇ ਹਮੇਸ਼ਾ ਸਭ ਲੋਕਾਂ ਦੀ ਭਲਾਈ ਕੀਤੀ। ਹਾਲਾਂਕਿ ਇਹ ਰਸਤਾ ਆਸਾਨ ਨਹੀਂ ਸੀ। ਉਨ੍ਹਾਂ ਦੀ ਆਤਮਕਥਾ ਤੋਂ ਪਤਾ ਲੱਗਦਾ ਹੈ ਕਿ ਨਾ ਕੇਵਲ ਉਨ੍ਹਾਂ ਦੀ ਨਿੱਜੀ ਜ਼ਿੰਦਗੀ ’ਚ ਮੁਸ਼ਕਲਾਂ ਦੀ ਭਰਮਾਰ ਰਹੀ ਸਗੋਂ ਸਮਾਜਿਕ ਜੀਵਨ ’ਚ ਵੀ ਚੁਣੌਤੀਆਂ ਮਿਲਦੀਆਂ ਰਹੀਆਂ। ਇਸ ਸਭ ਦਰਮਿਆਨ ਉਹ ਬਿਨਾਂ ਕੋਈ ਮੌਕਾ ਗੁਆਏ ਆਪਣੇ ਵੱਲੋਂ ਪਹਿਲ ਕਰ ਕੇ ਸਮਾਜ ਨਾਲ ਸੰਪਰਕ ਸਾਧਦੇ ਸਨ। ਇਸੇ ਮਕਸਦ ਲਈ ਉਹ ਜਿੱਥੇ ਵੀ ਰਹੇ, ਉਨ੍ਹਾਂ ਨੇ ਅਖ਼ਬਾਰ ਕੱਢਿਆ।

‘ਇੰਡੀਅਨ ਓਪੀਨੀਅਨ’, ‘ਨਵਜੀਵਨ’ ਅਤੇ ‘ਹਰੀਜਨ’ ਦਾ ਪ੍ਰਕਾਸ਼ਨ ਇਹੋ ਦੱਸਦਾ ਹੈ। ਹੋਰਨਾਂ ਨੂੰ ਆਪਣਾ ਅੰਸ਼ ਬਣਾਉਣ ਦੀ ਕੋਸ਼ਿਸ਼ ਗਾਂਧੀ ਜੀ ਦੇ ਕੰਮ ’ਚ ਲਗਾਤਾਰ ਦੇਖੀ ਜਾ ਸਕਦੀ ਹੈ। ਚਰਖਾ, ਖਾਦੀ, ਛੋਟੇ ਉਦਯੋਗ ਅਤੇ ਕੁਦਰਤੀ ਇਲਾਜ ਜਿਹੇ ਉਪਾਅ ਅਪਣਾਉਣ ਪਿੱਛੇ ਉਨ੍ਹਾਂ ਦਾ ਮਕਸਦ ਇਸੇ ਨਾਲ ਜੁੜਿਆ ਸੀ। ਮਨੁੱਖ ਦੀ ਅੰਦਰੂਨੀ ਏਕਤਾ ਨੂੰ ਸਵੀਕਾਰ ਕਰਨ ਦੇ ਨਾਲ ਹੀ ਵਿਰੋਧੀਆਂ ਨਾਲ ਮਿਲ ਕੇ ਉਨ੍ਹਾਂ ਦਾ ਹਿਰਦੇ ਪਰਿਵਰਤਨ ਕਰਨਾ ਗਾਂਧੀ ਜੀ ਦੇ ਕੰਮ ਦਾ ਇਕ ਵੱਡਾ ਹਿੱਸਾ ਸੀ।

ਉਦੋਂ ਭਾਰਤੀ ਸਮਾਜ ’ਚ ਜਾਤੀ, ਧਰਮ, ਖੇਤਰ, ਵਰਗ ਆਦਿ ਦੇ ਆਧਾਰ ’ਤੇ ਸਮਾਜਿਕ ਭੇਦ ਬੁਰੀ ਤਰ੍ਹਾਂ ਵਿਆਪਤ ਸਨ। ਉਦੋਂ ਇਸ ਤਰ੍ਹਾਂ ਦੇ ਮਤਭੇਦਾਂ ਦੀ ਖਾਈ ਨੂੰ ਪੂਰਨਾ ਮੁਸ਼ਕਲ ਸੀ ਪਰ ਸਭ ਨੂੰ ਪਰਮਾਤਮਾ ਦੀ ਔਲਾਦ ਸਮਝ ਕੇ ਆਤਮ ਅਤੇ ਹੋਰ ਜਾਂ ਆਪਣੇ-ਬੇਗਾਨੇ ਦਰਮਿਆਨ ਫ਼ਾਸਲੇ ਨੂੰ ਉਹ ਮਿਟਾਉਂਦੇ ਰਹੇ। ਗਾਂਧੀ ਜੀ ਭਾਰਤ ਨੂੰ ਸਮੁੱਚਤਾ ’ਚ ਦੇਖ ਰਹੇ ਸਨ। ਆਪਣੇ ਆਪ ਨੂੰ ਦੇਸ਼ ’ਚ ਅਤੇ ਦੇਸ਼ ਨੂੰ ਆਪਣੇ ਆਪ ’ਚ ਦੇਖ ਰਹੇ ਸਨ। ਉਦੋਂ ਉਹ ਦੇਸ਼ ਅਤੇ ਸਮਾਜ ਨਾਲ ਇਕਮਿਕ ਹੋ ਰਹੇ ਸਨ।

ਅੱਜ ਦੇ ਸਮੇਂ ’ਚ ਆਪਣਿਆਂ ਨੂੰ ਦੂਜਿਆਂ ਤੋਂ ਵੱਖ ਮੰਨਣ ਦਾ ਚਲਨ ਵਧ ਰਿਹਾ ਹੈ। ਸਿੱਧੇ ਅਤੇ ਅਸਿੱਧੇ ਰੂਪ ’ਚ ਦੂਜਿਆਂ ਨੂੰ ਆਪਣੇ ਅਧੀਨ ਬਣਾਉਣ ਅਤੇ ਆਪਣੇ ਆਪ ਨੂੰ ਘੱਟ ਜਾਣ ਕੇ ਆਪਣੇ ਲਈ ਵਰਤਣ ਤੋਂ ਲੋਕ ਬਾਜ਼ ਨਹੀਂ ਆਉਂਦੇ, ਚਾਹੇ ਉਹ ਸ਼ੋਸ਼ਣ ਹੀ ਕਿਉਂ ਨਾ ਹੋਵੇ। ਨੈਤਿਕ ਕਦਰਾਂ-ਕੀਮਤਾਂ ’ਚ ਆਈ ਗਿਰਾਵਟ, ਵਧਦੀ ਮੁਕਾਬਲੇਬਾਜ਼ੀ ਅਤੇ ਅੰਤਹੀਣ ਲਾਲਚ ਦੇ ਜਾਲ ’ਚ ਫਸ ਕੇ ਇਨਸਾਨੀਅਤ ਦੀ ਭਾਵਨਾ ਘਟ ਰਹੀ ਹੈ।

ਅਸੀਂ ਇਹ ਭੁੱਲ ਜਾਂਦੇ ਹਾਂ ਕਿ ਜ਼ਿੰਦਗੀ ਜਿਉਣ ਦੀਆਂ ਘੱਟੋ-ਘੱਟ ਜ਼ਰੂਰਤਾਂ ਦਾ ਤਾਂ ਪਤਾ ਹੈ ਪਰ ਵੱਧ ਤੋਂ ਵੱਧ ਹੱਦ ਤੈਅ ਨਹੀਂ ਕੀਤੀ ਜਾ ਸਕਦੀ। ਇਹ ਮਨੁੱਖ ਦੇ ਉੱਦਮ, ਸਿਰਜਣਾਤਮਕਤਾ ਅਤੇ ਮੌਕੇ ਦੀ ਉਪਲਬਧਤਾ ਅਨੁਸਾਰ ਲਗਾਤਾਰ ਬਦਲਦੀ ਰਹੀ ਹੈ। ਭਰਮ ’ਚ ਪੈ ਕੇ ਅਸੀਂ ਇਸ ਉੱਚ ਪੱਧਰ ਨੂੰ ਜ਼ਰੂਰੀ ਦੀ ਸ਼ੇ੍ਰਣੀ ’ਚ ਲੈ ਆਉਂਦੇ ਹਾਂ।

ਗਾਂਧੀ ਜੀ ਸਾਦਗੀ ’ਚ ਵਿਸ਼ਵਾਸ ਕਰਦੇ ਸਨ, ਘੱਟ ਖ਼ਰਚ ਕਰਦੇ ਸਨ ਤੇ ਲੋਕਾਂ ਪ੍ਰਤੀ ਵਿਵਹਾਰ ਬੜਾ ਨਰਮ ਸੀ। ਅੱਜ ਜਦੋਂ ਧਰਤੀ ਦੀ ਸਹਿਣ ਸ਼ਕਤੀ ਜਵਾਬ ਦੇ ਰਹੀ ਹੈ ਅਤੇ ਇਸ ’ਤੇ ਭਾਰ ਵਧਦਾ ਜਾ ਰਿਹਾ ਹੈ ਤਾਂ ਸਾਨੂੰ ਸੋਚਣਾ ਹੋਵੇਗਾ ਕਿ ਆਪਣੇ-ਪਰਾਏ ਦਾ ਭੇਦ ਕਿਵੇਂ ਮਿਟ ਸਕਦਾ ਹੈ ਅਤੇ ਕਿਸ ਤਰ੍ਹਾਂ ਹੰਕਾਰ ਦੇ ਬੋਝ ਨੂੰ ਘੱਟ ਕੀਤਾ ਜਾ ਸਕਦਾ ਹੈ। ‘ਮੈਂ’ ਅਤੇ ‘ਤੂੰ’ ਦਾ ਹੀਣਤਾਵਾਦੀ ਅੰਤਰ ਮਿਟਾਉਣਾ ਹੀ ਹੋਵੇਗਾ।

Have something to say? Post your comment
X