ਸਨਾਤਨ ਧਰਮ 'ਚ ਐਤਵਾਰ ਦਾ ਦਿਨ ਸੂਰਜ ਭਗਵਾਨ ਨੂੰ ਸਮਰਪਿਤ ਹੁੰਦਾ ਹੈ। ਇਸ ਦਿਨ ਭਗਵਾਨ ਭਾਸਕਰ ਦੀ ਪੂਜਾ ਕੀਤੀ ਜਾਂਦੀ ਹੈ। ਸੂਰਜ ਦੀ ਪੂਜਾ ਕਰਨ ਨਾਲ ਵਿਅਕਤੀ ਨੂੰ ਸਿਹਤਮੰਦ ਜੀਵਨ ਦਾ ਆਸ਼ੀਰਵਾਦ ਮਿਲਦਾ ਹੈ। ਨਾਲ ਹੀ ਹਰ ਤਰ੍ਹਾਂ ਦੀਆਂ ਸਰੀਰਕ ਤੇ ਮਾਨਸਿਕ ਪਰੇਸ਼ਾਨੀਆਂ ਤੋਂ ਛੁਟਕਾਰਾ ਮਿਲਦਾ ਹੈ। ਇਸ ਤੋਂ ਇਲਾਵਾ ਕਰੀਅਰ ਤੇ ਕਾਰੋਬਾਰ 'ਚ ਮਨਚਾਹੀ ਸਫਲਤਾ ਮਿਲਦੀ ਹੈ। ਇਸ ਸ਼ੁਭ ਮੌਕੇ 'ਤੇ ਚੰਦਰ ਦੇਵ ਨੇ ਰਾਸ਼ੀ ਪਰਿਵਰਤਨ ਕੀਤਾ ਹੈ। ਕਈ ਰਾਸ਼ੀਆਂ ਦੇ ਲੋਕਾਂ ਨੂੰ ਇਸ ਦਾ ਫਾਇਦਾ ਹੋਵੇਗਾ। ਇਨ੍ਹਾਂ 2 ਰਾਸ਼ੀਆਂ ਦੇ ਲੋਕਾਂ ਨੂੰ ਵਿਸ਼ੇਸ਼ ਲਾਭ ਮਿਲੇਗਾ। ਆਓ ਜਾਣਦੇ ਹਾਂ-
ਚੰਦਰ ਰਾਸ਼ੀ ਪਰਿਵਰਤਨ
ਜੋਤਸ਼ੀਆਂ ਅਨੁਸਾਰ ਅੱਸੂ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਪੰਚਮ ਤਿਥੀ ਨੂੰ ਚੰਦਰ ਦੇਵ ਨੇ ਰਾਸ਼ੀ ਪਰਿਵਰਤਨ ਕੀਤਾ ਹੈ। ਇਸ ਤੋਂ ਪਹਿਲਾਂ ਚੰਦਰ ਦੇਵ ਮੇਖ ਰਾਸ਼ੀ 'ਚ ਬਿਰਾਜਮਾਨ ਸਨ। ਚੰਦਰ ਦੇਵ ਨੇ ਰਾਸ਼ੀ ਪਰਿਵਰਤਨ ਕਰ ਕੇ ਬ੍ਰਿਖ ਰਾਸ਼ੀ 'ਚ ਗੋਚਰ ਕੀਤਾ ਹੈ। ਚੰਦਰ ਦੇਵ 30 ਸਤੰਬਰ ਨੂੰ ਸਵੇਰੇ 9 ਵੱਜ ਕੇ 55 ਮਿੰਟ 'ਤੇ ਬ੍ਰਿਖ ਰਾਸ਼ੀ 'ਚੋਂ ਨਿਕਲ ਕੇ ਮਿਥੁਨ ਰਾਸ਼ੀ 'ਚ ਗੋਚਰ ਕਰਨਗੇ।
ਮੇਖ ਰਾਸ਼ੀ
ਆਤਮਾ ਦੇ ਕਾਰਕ ਸੂਰਜ ਮੇਖ ਰਾਸ਼ੀ 'ਚ ਉੱਚ ਦੇ ਹੁੰਦੇ ਹਨ। ਮੌਜੂਦਾ ਸਮੇਂ ਦੇਵਗੁਰੂ ਬ੍ਰਹਿਸਪਤੀ ਵੀ ਮੇਖ ਦੇ ਦੂਜੇ ਘਰ 'ਚ ਸਥਿਤ ਹੈ। ਰਾਸ਼ੀ ਪਰਿਵਰਤਨ ਦੇ ਦੌਰਾਨ ਚੰਦਰਮਾ ਨੂੰ ਮੇਖ ਦੇ ਦੂਜੇ ਘਰ 'ਚ ਰੱਖਿਆ ਜਾਵੇਗਾ। ਮੀਨ ਰਾਸ਼ੀ ਦੇ ਲੋਕਾਂ ਨੂੰ ਇਸ ਦਾ ਵਿਸ਼ੇਸ਼ ਲਾਭ ਮਿਲੇਗਾ। ਇਸ ਭਾਵ ਦੇ ਕਾਰਕ ਗੁਰੂ ਦੇ ਨਾਲ ਚੰਦਰ ਦੇਵ ਦੀ ਯੁਤੀ ਬਣਨ ਨਾਲ ਮੇਖ ਰਾਸ਼ੀ ਦੇ ਜਾਤਕਾਂ ਨੂੰ ਧਨ ਲਾਭ ਹੋਵੇਗਾ। ਹਰ ਤਰ੍ਹਾਂ ਦੇ ਵਿਗੜੇ ਕੰਮ ਬਣ ਜਾਣਗੇ। ਕੋਈ ਵੱਡੀ ਖੁਸ਼ਖਬਰੀ ਮਿਲ ਸਕਦੀ ਹੈ। ਇਸ ਤੋਂ ਇਲਾਵਾ ਮਾਨਸਿਕ ਤਣਾਅ ਤੋਂ ਵੀ ਨਿਜਾਤ ਮਿਲੇਗੀ।
ਕਰਕ ਰਾਸ਼ੀ
ਕਰਕ ਰਾਸ਼ੀ ਦੇ ਲੋਕਾਂ ਨੂੰ ਵੀ ਚੰਦਰ ਦੇਵ ਦੇ ਜਾਤਕਾਂ 'ਚ ਬਦਲਾਅ ਦਾ ਫਾਇਦਾ ਮਿਲੇਗਾ। ਇਸ ਰਾਸ਼ੀ ਦੇ ਸਵਾਮੀ ਮਨ ਦੇ ਕਾਰਕ ਚੰਦਰ ਦੇਵ ਹਨ। ਚੰਦਰ ਦੇਵ ਦੀ ਵਿਸ਼ੇਸ਼ ਕਿਰਪਾ ਕਰਕ ਰਾਸ਼ੀ ਦੇ ਜਾਤਕਾਂ 'ਤੇ ਬਰਸੇਗੀ। ਉਨ੍ਹਾਂ ਦੀ ਕਿਰਪਾ ਨਾਲ ਸਾਰੇ ਵਿਗੜੇ ਕਾਰਜ ਸੰਵਰ ਜਾਣਗੇ। ਸ਼ੁੱਭ ਕਾਰਜਾਂ 'ਚ ਸਫਲਤਾ ਮਿਲੇਗੀ। ਧਨ ਪ੍ਰਾਪਤੀ ਦੇ ਯੋਗ ਬਣਨਗੇ। ਮਾਨ-ਸਨਮਾਨ 'ਚ ਵਾਧਾ ਹੋਵੇਗਾ। ਇਸ ਭਾਵ 'ਚ ਗੁਰੂ ਵੀ ਬਿਰਾਜਮਾਨ ਹਨ। ਇਸ ਦੇ ਨਾਲ ਹੀ ਕਰਕ ਰਾਸ਼ੀ 'ਚ ਗੁਰੂ ਉੱਚ ਦੇ ਹੁੰਦੇ ਹਨ। ਇਸ ਦੇ ਲਈ ਕਰਕ ਰਾਸ਼ੀ ਦੇ ਜਾਤਕਾਂ ਨੂੰ ਸਭ ਤੋਂ ਵੱਧ ਲਾਭ ਮਿਲੇਗਾ। ਭਗਵਾਨ ਸ਼ਿਵ ਦੀ ਪੂਜਾ ਕਰੋ।