ਵਾਸਤੂ ਸ਼ਾਸਤਰ ਦਾ ਸਿੱਧਾ ਸਬੰਧ ਸਾਡੀ ਜੀਵਨਸ਼ੈਲੀ ਨਾਲ ਹੁੰਦਾ ਹੈ। ਅਸੀਂ ਘਰ ਵਿਚ ਸਜਾਵਟ ਲਈ ਚੀਜ਼ਾਂ ਨੂੰ ਕਿੱਥੇ ਤੇ ਕਿਵੇਂ ਰੱਖਦੇ ਹਾਂ ਇਸ ਦਾ ਵੀ ਸਾਡੇ ਜੀਵਨ 'ਤੇ ਅਸਰ ਪੈਂਦਾ ਹੈ। ਵਾਸਤੂ ਅਨੁਸਾਰ ਘਰ 'ਚ ਕਈ ਪੌਦੇ ਲਗਾਉਣਾ ਸ਼ੁਭ ਮੰਨਿਆ ਜਾਂਦਾ ਹੈ ਜਿਨ੍ਹਾਂ ਦੀ ਮੌਜੂਦਗੀ ਨਾਲ ਸਾਡੇ ਜੀਵਨ ਤੋਂ ਬਹੁਤ ਸਾਰੀਆਂ ਮੁਸ਼ਕਲਾਂ ਦੂਰ ਹੋ ਜਾਂਦੀਆਂ ਹਨ। ਇਸ ਤੋਂ ਇਲਾਵਾ ਪਰਿਵਾਰ 'ਚ ਸੁਖ-ਸ਼ਾਂਤੀ ਬਣੀ ਰਹਿੰਦੀ ਹੈ। ਅਜਿਹਾ ਹੀ ਇਕ ਪੌਦਾ ਹੈ ਅਜਵਾਇਣ ਦਾ। ਇਹ ਬਹੁਤ ਹੀ ਗੁਣਕਾਰੀ ਮੰਨਿਆ ਗਿਆ ਹੈ। ਆਓ ਜਾਣਦੇ ਹਾਂ ਘਰ 'ਚ ਅਜਵਾਇਨ ਦਾ ਪੌਦਾ ਲਗਾਉਣ ਦੇ ਕੀ-ਕੀ ਫਾਇਦੇ ਹੁੰਦੇ ਹਨ।
ਦੂਰ ਹੋ ਜਾਂਦੀ ਹੈ ਗਰੀਬੀ
ਜੇਕਰ ਕਿਸੇ ਦੀ ਜ਼ਿੰਦਗੀ 'ਚ ਆਰਥਿਕ ਤੰਗੀ ਚੱਲ ਰਹੀ ਹੈ ਅਤੇ ਪੈਸੇ ਦੀ ਕਮੀ ਕਾਰਨ ਉਸ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਰਿਹਾ ਹੈ ਤਾਂ ਘਰ 'ਚ ਅਜਵਾਇਣ ਦਾ ਬੂਟਾ ਜ਼ਰੂਰ ਲਗਾਓ। ਵਾਸਤੂ ਮੁਤਾਬਕ ਅਜਿਹਾ ਕਰਨ ਨਾਲ ਘਰ ਦੀ ਆਰਥਿਕ ਤੰਗੀ ਦੂਰ ਹੋ ਜਾਂਦੀ ਹੈ। ਇਸ ਨਾਲ ਵਿੱਤੀ ਲਾਭ ਮਿਲਦਾ ਹੈ। ਇਹ ਆਪਣੇ ਆਪ ਵਿਚ ਵਧੀਆ ਤੇ ਅਸਰਦਾਰ ਉਪਾਅ ਹੈ।
ਸ਼ੁੱਧੀਕਰਨ ਹੁੰਦਾ ਹੈ
ਅਜਵਾਇਣ ਦਾ ਬੂਟਾ ਲਗਾਉਣ ਨਾਲ ਘਰ ਦਾ ਵਾਤਾਵਰਣ ਸ਼ੁੱਧ ਤੇ ਸਾਫ-ਸੁਥਰਾ ਹੁੰਦਾ ਹੈ। ਘਰ ਵਿਚ ਵੀ ਸ਼ਾਂਤੀ ਬਣੀ ਰਹਿੰਦੀ ਹੈ ਅਤੇ ਪਰਿਵਾਰਕ ਮੈਂਬਰਾਂ 'ਚ ਆਪਸੀ ਤਾਲਮੇਲ ਬਣਿਆ ਰਹਿੰਦਾ ਹੈ। ਉਤਸ਼ਾਹ ਤੇ ਸਕਾਰਾਤਮਕਤਾ ਦਾ ਸੰਚਾਰ ਹੁੰਦਾ ਹੈ।
ਕਿਸ ਦਿਸ਼ਾ ਵਿਚ ਲਗਾਉਣਾ ਚਾਹੀਦਾ
ਜੇ ਤੁਸੀਂ ਅਜਵਾਇਣ ਦਾ ਪੌਦਾ ਉੱਤਰ-ਪੱਛਮ ਜਾਂ ਦੱਖਣ-ਪੂਰਬ ਦਿਸ਼ਾ 'ਚ ਲਗਾਉਂਦੇ ਹੋ ਤਾਂ ਤੁਹਾਨੂੰ ਇਸ ਦੇ ਬਹੁਤ ਸਕਾਰਾਤਮਕ ਤੇ ਅਸਰਦਾਰ ਨਤੀਜੇ ਦੇਖਣ ਨੂੰ ਮਿਲਣਗੇ। ਜੇਕਰ ਘਰ ਵਿਚ ਕੋਈ ਵਾਸਤੂ ਦੋਸ਼ ਹੈ ਤਾਂ ਉਹ ਵੀ ਦੂਰ ਹੋ ਜਾਵੇਗਾ। ਨਾਲ ਹੀ ਤੁਹਾਨੂੰ ਲਾਭ ਵੀ ਮਿਲੇਗਾ।