ਦਿੱਲੀ। ਦੇਸ਼ ਦੀ ਰਾਜਧਾਨੀ ਦਿੱਲੀ 'ਚ ਕਈ ਥਾਵਾਂ 'ਤੇ ਬੀਐੱਨਐੱਸ ਦੀ ਧਾਰਾ 163 ਲਾਗੂ ਕਰ ਦਿੱਤੀ ਗਈ ਹੈ। ਨਵੀਂ ਦਿੱਲੀ, ਉੱਤਰੀ ਦਿੱਲੀ, ਕੇਂਦਰੀ ਦਿੱਲੀ ਤੋਂ ਇਲਾਵਾ 30 ਸਤੰਬਰ ਤੋਂ 5 ਅਕਤੂਬਰ ਤੱਕ ਦਿੱਲੀ ਦੀਆਂ ਸਾਰੀਆਂ ਸਰਹੱਦਾਂ 'ਤੇ ਧਾਰਾ 163 ਲਾਗੂ ਹੈ। ਇਨ੍ਹਾਂ ਥਾਵਾਂ 'ਤੇ ਪ੍ਰਦਰਸ਼ਨ ਕਰਨ ਅਤੇ ਕਿਸੇ ਵੀ ਤਰ੍ਹਾਂ ਦੇ ਹਥਿਆਰ ਲੈ ਕੇ ਜਾਣ 'ਤੇ ਪਾਬੰਦੀ ਹੋਵੇਗੀ।
ਦਿੱਲੀ ਪੁਲਿਸ ਕਮਿਸ਼ਨਰ ਸੰਜੇ ਅਰੋੜਾ ਨੇ ਕਿਹਾ ਕਿ ਅਕਤੂਬਰ ਦੇ ਪਹਿਲੇ ਹਫ਼ਤੇ ਕਈ ਸੰਗਠਨਾਂ ਨੇ ਵਿਰੋਧ ਪ੍ਰਦਰਸ਼ਨ ਦਾ ਸੱਦਾ ਦਿੱਤਾ ਹੈ। ਪ੍ਰਸਤਾਵਿਤ ਵਕਫ਼ ਸੋਧ ਬਿੱਲ, ਸ਼ਾਹੀ ਈਦਗਾਹ ਮੁੱਦਾ, ਐਮਸੀਡੀ ਸਥਾਈ ਕਮੇਟੀ ਚੋਣਾਂ, ਡੀਯੂਐਸਯੂ ਚੋਣ ਨਤੀਜੇ, 2 ਅਕਤੂਬਰ ਗਾਂਧੀ ਜਯੰਤੀ 'ਤੇ ਵੀਵੀਆਈਪੀ ਲੋਕਾਂ ਦੀ ਆਵਾਜਾਈ, ਜੰਮੂ-ਕਸ਼ਮੀਰ ਅਤੇ ਹਰਿਆਣਾ ਵਿਧਾਨ ਸਭਾ ਚੋਣਾਂ ਅਤੇ ਆਉਣ ਵਾਲੇ ਤਿਉਹਾਰਾਂ ਦੇ ਸੀਜ਼ਨ ਨੂੰ ਲੈ ਕੇ ਕਾਫੀ ਹਿਲਜੁਲ ਹੋਵੇਗੀ। ਇਸ ਦੌਰਾਨ ਪੁਲਿਸ ਨੂੰ ਗੜਬੜ ਫੈਲਾਉਣ ਦੀ ਸੂਚਨਾ ਮਿਲੀ ਹੈ। ਇਸ ਕਾਰਨ ਬੀਐਨਐਸ ਦੀ ਧਾਰਾ 163 ਲਾਗੂ ਕਰ ਦਿੱਤੀ ਗਈ ਹੈ।