ਮੋਹਾਲੀ। ਲਾਰੈਂਸ ਪਬਲਿਕ ਸਕੂਲ, ਸੈਕਟਰ 51 ਦੇ ਖਿਡਾਰੀਆਂ ਨੇ ਸੈਕਟਰ-7, ਚੰਡੀਗੜ੍ਹ ਵਿਚ ਆਯੋਜਿਤ ਵੱਕਾਰੀ ਸੀ ਬੀ ਐੱਸ ਈ ਕਲੱਸਟਰ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਆਪਣੀ ਪਛਾਣ ਬਣਾਉਂਦੇ ਹੋਏ ਓਵਰਆਲ ਚੈਂਪੀਅਨਸ਼ਿਪ ਜਿੱਤ ਲਈ ਹੈ। ਇਸ ਦੇ ਨਾਲ ਹੀ ਕਈ ਸ਼੍ਰੇਣੀਆਂ ਵਿਚ ਤਗਮੇ ਜਿੱਤਣ ਦੀ ਸ਼ਾਨਦਾਰ ਗਿਣਤੀ ਹੈ। ਇਨਾ ਖਿਡਾਰੀਆਂ ਨੇ ਆਪਣੇ ਸਮਰਪਿਤ ਕੋਚਾਂ ਦੀ ਅਗਵਾਈ ਹੇਠ, ਸਕੂਲ ਦੇ ਅਥਲੀਟਾਂ ਨੇ ਸ਼ਾਨਦਾਰ ਹੁਨਰ, ਦ੍ਰਿੜ ਇਰਾਦੇ ਅਤੇ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਇਹ ਮਾਣਮੱਤਾ ਮਾਣ ਹਾਸਿਲ ਕੀਤੀ।
ਲਾਰੈਂਸ ਸਕੂਲ ਬਣੀਆਂ ਓਵਰਆਲ ਚੈਂਪੀਅਨ
ਅੰਡਰ-14 ਲੜਕੀਆਂ ਦੇ ਵਰਗ ਵਿਚ, ਸੁਪ੍ਰੀਤ ਕੌਰ ਨੇ ਇੱਕ ਗੋਲਡ ਅਤੇ ਇੱਕ ਚਾਂਦੀ ਦਾ ਤਗਮਾ ਜਿੱਤਿਆ। ਜਦੋਂ ਕਿ ਅੰਡਰ 14 ਰਿਲੇਅ ਟੀਮ ਨੇ 4/100 ਮੀਟਰ ਰਿਲੇਅ ਵਿਚ ਚਾਂਦੀ ਦਾ ਤਗਮਾ ਹਾਸਲ ਕੀਤਾ। ਹਰਸੀਰਤ ਕੌਰ ਨੇ ਅੰਡਰ-17 ਲੜਕੀਆਂ ਦੇ ਵਰਗ ਵਿਚ ਜੈਵਲਿਨ ਥਰੋਅ ਵਿਚ ਸੋਨ ਤਮਗ਼ਾ ਜਿੱਤਿਆ। ਜਦ ਕਿ ਅੰਡਰ 17 ਰਿਲੇਅ ਟੀਮ ਨੇ 4/400 ਮੀਟਰ ਰਿਲੇਅ ਵਿਚ ਕਾਂਸੀ ਦਾ ਤਗਮਾ ਹਾਸਲ ਕੀਤਾ। ਇਸੇ ਤਰਾਂ ਅੰਡਰ-19 ਲੜਕੀਆਂ ਦੇ ਵਰਗ ਵਿਚ ਅਰਸ਼ਪ੍ਰੀਤ ਸਿੰਘ ਨੇ ਦੋ ਗੋਲਡ ਮੈਡਲ, ਸਨੇਹਾ ਨੇ ਇੱਕ ਗੋਲਡ ਅਤੇ ਇੱਕ ਸਿਲਵਰ ਜਿੱਤਿਆ। ਜਦ ਕਿ ਇਸੇ ਕੈਟਾਗਰੀ ਵਿਚ ਦਸ਼ਪ੍ਰੀਤ ਨੇ ਜੈਵਲਿਨ ਥਰੋਅ ਵਿਚ ਗੋਲਡ ਮੈਡਲ ਜਿੱਤਿਆ। ਅੰਡਰ-19 ਲੜਕੀਆਂ ਦੀ ਰਿਲੇਅ ਟੀਮ ਨੇ ਵੀ 4/100 ਮੀਟਰ ਦੌੜ ਵਿਚ ਗੋਲਡ ਅਤੇ 4/400 ਮੀਟਰ ਦੌੜ ਵਿਚ ਚਾਂਦੀ ਦਾ ਤਗਮਾ ਜਿੱਤਿਆ।
ਲੜਕੀਆਂ ਦੇ ਵਰਗ ਵਿਚ ਸ਼ਾਨਦਾਰ ਜਿੱਤ ਦੇ ਨਾਲ ਹੀ ਲੜਕਿਆਂ ਦੀਆਂ ਟੀਮਾਂ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਅੰਡਰ-17 ਲੜਕਿਆਂ ਦੇ ਵਰਗ ਵਿਚ ਗੁਰਮਨ ਸਿੰਘ ਨੇ ਇੱਕ ਗੋਲਡ ਅਤੇ ਇੱਕ ਸਿਲਵਰ ਮੈਡਲ, ਨਵਰਾਜ ਵੀਰ ਸਿੰਘ ਨੇ ਜੈਵਲਿਨ ਥਰੋਅ ਵਿਚ ਗੋਲਡ ਅਤੇ ਜਸਕਰਨ ਸਿੰਘ ਨੇ 100 ਮੀਟਰ ਦੌੜ ਵਿਚ ਕਾਂਸੀ ਦਾ ਤਗਮਾ ਜਿੱਤਿਆ। ਗੁਰਕੀਰਤ ਸਿੰਘ ਨੇ ਡਿਸਕਸ ਥਰੋਅ ਵਿਚ ਕਾਂਸੀ ਦਾ ਤਗਮਾ ਜਿੱਤਿਆ। ਜਦ ਕਿ ਅੰਡਰ-17 ਲੜਕਿਆਂ ਦੀਆਂ ਰਿਲੇਅ ਟੀਮਾਂ ਨੇ 4/100 ਅਤੇ 4/400 ਦੋਵਾਂ ਮੁਕਾਬਲਿਆਂ ਵਿਚ ਚਾਂਦੀ ਦਾ ਤਗਮਾ ਜਿੱਤਿਆ। ਅੰਡਰ-19 ਲੜਕਿਆਂ ਦੇ ਵਰਗ ਵਿਚ ਸਾਹਿਬ ਜੀਤ ਸਿੰਘ ਨੇ ਸ਼ਾਟ ਪੁੱਟ ਵਿਚ ਸੋਨ ਤਮਗ਼ਾ ਜਿੱਤਿਆ, ਜਦਕਿ ਸੁਖਮਨ ਜੀਤ ਸਿੰਘ ਨੇ ਡਿਸਕਸ ਥਰੋਅ ਵਿਚ ਕਾਂਸੀ ਦਾ ਤਗਮਾ ਹਾਸਲ ਕੀਤਾ।
ਪ੍ਰਿੰਸੀਪਲ ਵੀਨਾ ਮਲਹੋਤਰਾ ਨੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ 'ਤੇ ਮਾਣ ਪ੍ਰਗਟ ਕਰਦਿਆਂ ਕਿਹਾ ਕਿ ਇਹ ਸ਼ਾਨਦਾਰ ਨਤੀਜੇ ਸਾਡੇ ਵਿਦਿਆਰਥੀਆਂ ਅਤੇ ਕੋਚਾਂ ਦੀ ਸਖ਼ਤ ਮਿਹਨਤ ਅਤੇ ਸਮਰਪਣ ਦਾ ਪ੍ਰਮਾਣ ਹਨ। ਉਨ੍ਹਾਂ ਦੀ ਸਫਲਤਾ ਨਾ ਸਿਰਫ਼ ਸਾਡੇ ਸਕੂਲ ਲਈ ਮਾਣ ਲਿਆਉਂਦੀ ਹੈ ਬਲਕਿ ਖੇਡਾਂ ਵਿਚ ਲਗਨ ਅਤੇ ਟੀਮ ਵਰਕ ਦੀ ਮਹੱਤਤਾ ਨੂੰ ਵੀ ਮਜ਼ਬੂਤ ਕਰਦੀ ਹੈ। ਉਨ੍ਹਾਂ ਵਿਦਿਆਰਥੀਆਂ ਦੇ ਉੱਜਲ ਭਵਿੱਖ ਦੀ ਕਾਮਨਾ ਕਰਦੇ ਹੋਏ ਕਿਹਾ ਕਿ ਲਾਰੈਂਸ ਸਕੂਲ ਦੇ ਅਥਲੀਟਾਂ ਨੇ ਭਵਿੱਖ ਦੇ ਮੁਕਾਬਲਿਆਂ ਲਈ ਇੱਕ ਉੱਚ ਪੱਟੀ ਨਿਰਧਾਰਿਤ ਕੀਤੀ ਹੈ, ਅਤੇ ਸਕੂਲ ਭਾਈਚਾਰਾ ਆਗਾਮੀ ਖੇਡ ਸਮਾਗਮਾਂ ਵਿਚ ਨਿਰੰਤਰ ਸਫਲਤਾ ਦੀ ਉਮੀਦ ਕਰਦਾ ਹੈ।