BREAKING
ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਪੀ.ਐਈ.ਬੀ. ਸਾਂਝਾ ਮੰਚ ਅਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਨਾਲ ਮੀਟਿੰਗ ਪੰਜਾਬ ਵਿਧਾਨ ਸਭਾ ਸਪੀਕਰ ਨੇ ਸ਼ਹੀਦ ਊਧਮ ਸਿੰਘ ਨੂੰ ਉਨ੍ਹਾਂ ਦੇ 85ਵੇਂ ਸ਼ਹੀਦੀ ਦਿਵਸ ’ਤੇ ਭੇਟ ਕੀਤੀ ਸ਼ਰਧਾਂਜਲੀ ਵਧੀਕ ਡਿਪਟੀ ਕਮਿਸ਼ਨਰ ਸੋਨਮ ਚੌਧਰੀ ਵੱਲੋਂ ਸਕੂਲਾਂ ਅਤੇ ਆਂਗਨਵਾੜੀ ਕੇਂਦਰਾਂ ’ਚ ਪੀਣ ਵਾਲੇ ਪਾਣੀ ਦੀ ਮੁਕੰਮਲ ਰੂਪ ’ਚ ਸ਼ੁੱਧਤਾ ਯਕੀਨੀ ਬਣਾਉਣ ਦੇ ਆਦੇਸ਼ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸ਼ਹੀਦ ਊਧਮ ਸਿੰਘ ਦੇ ਨਕਸ਼ੇ-ਕਦਮਾਂ 'ਤੇ ਚੱਲ ਰਹੇ ਹਾਂ : ਮੁੱਖ ਮੰਤਰੀ ਓਲੰਪਿਕ-2024 'ਚ ਭਾਰਤ ਦੇ ਲਕਸ਼ਯ ਸੇਨ ਨੇ ਜੋਨਾਥਨ ਨੂੰ ਹਰਾਇਆ, ਪੀਵੀ ਸਿੰਧੂ ਨੇ ਦਰਜ ਕੀਤੀ ਜਿੱਤ ਅਕਾਲੀ ਦਲ ਦੇ ਸਰਪ੍ਰਸਤ ਨੇ ਅਨੁਸਾਸ਼ਨੀ ਕਮੇਟੀ ਵਲੋਂ ਸੀਨੀਅਰ ਆਗੂਆਂ ਨੂੰ ਪਾਰਟੀ ਵਿਚੋਂ ਕੱਢਣ ਦੇ ਫੈਸਲੇ ਨੂੰ ਕੀਤਾ ਰੱਦ सिख समाज का देश के विकास में हर क्षेत्र में बहुमूल्य योगदान रहा है केन्द्रीय विद्युत, आवास एवं शहरी मामले : मंत्री मनोहर लाल सांसद कार्तिकेय शर्मा ने राज्यसभा में उठाया अम्बाला में आईएमटी निर्माण का मुद्दा एमडब्ल्यूबी के कार्यक्रम में स्पीकर ज्ञानचंद गुप्ता ने सुमित खन्ना पंजाब, विशाल सूद हिमाचल, संजीव शर्मा दिल्ली को दिए अधिकार पत्र गुरुद्वारा चिल्ला साहिब की पावन भूमि से संतों ने जगत का किया मार्गदर्शन : मुख्यमंत्री नायब सिंह सैनी

ਚੰਡੀਗੜ੍ਹ ਟ੍ਰਾਈਸਿਟੀ

ਜ਼ਿਲ੍ਹਾ ਆਪਣਾ ਪਹਿਲਾ ਸਰਸ ਮੇਲਾ 18 ਤੋਂ 27 ਅਕਤੂਬਰ ਤੱਕ ਆਯੋਜਿਤ ਕਰੇਗਾ 

Updated on Tuesday, October 01, 2024 19:17 PM IST

 ਐਸ.ਏ.ਐਸ.ਨਗਰ। ਜ਼ਿਲ੍ਹੇ ਵਿੱਚ 18 ਤੋਂ 27 ਅਕਤੂਬਰ ਤੱਕ ਪਹਿਲੇ ਸਰਸ ਮੇਲੇ ਦੇ ਆਯੋਜਨ ਨੂੰ ਲੈ ਕੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਮੀਟਿੰਗ ਕਰਕੇ ਮੇਲੇ ਦੀਆਂ ਤਿਆਰੀਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ। ਅੱਜ ਸ਼ਾਮ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ 11 ਦਿਨ ਚੱਲਣ ਵਾਲੇ ਇਸ ਸਮਾਗਮ ਦੀ ਅਗਵਾਈ ਕਰਨ ਲਈ ਗਠਿਤ 19 ਕਮੇਟੀਆਂ ਦੇ ਨੋਡਲ ਅਫ਼ਸਰਾਂ ਨਾਲ ਮੀਟਿੰਗ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਸਮਾਗਮ ਵੱਖ-ਵੱਖ ਰਾਜਾਂ ਦੇ ਕਾਰੀਗਰਾਂ ਅਤੇ ਕਲਾਕਾਰਾਂ ਲਈ ਆਪਣੀਆਂ ਵਸਤਾਂ ਅਤੇ ਕਲਾਵਾਂ ਨੂੰ ਪ੍ਰਫੁੱਲਤ ਕਰਨ ਲਈ ਇੱਕ ਢੁੱਕਵਾਂ ਪਲੇਟਫਾਰਮ ਹੋਵੇਗਾ। ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਮੇਲੇ ਵਿੱਚ 300 ਤੋਂ ਵੱਧ ਸਟਾਲ ਅਤੇ ਪ੍ਰਦਰਸ਼ਨੀਆਂ ਲਗਾਈਆਂ ਜਾਣਗੀਆਂ, ਜੋ ਕਿ ਦੇਸ਼ ਦੇ ਸੱਭਿਆਚਾਰ ਅਤੇ ਦਸਤਕਾਰੀ ਕਲਾ ਨੂੰ ਪ੍ਰਦਰਸ਼ਿਤ ਕਰਨਗੀਆਂ।
 
ਡੀ ਸੀ ਨੇ ਸਰਸ ਮੇਲੇ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ, ਨੋਡਲ ਅਫਸਰਾਂ ਨੂੰ ਪ੍ਰਬੰਧਾਂ ਵਿੱਚ ਤੇਜ਼ੀ ਲਿਆਉਣ ਲਈ ਕਿਹਾ
 
 


ਡਿਪਟੀ ਕਮਿਸ਼ਨਰ ਨੇ ਮੀਟਿੰਗ ਦੌਰਾਨ ਮੇਲਾ ਗਰਾਊਂਡ ਸੈਕਟਰ 88 ਵਿਖੇ ਕਰਵਾਏ ਜਾ ਰਹੇ ਇਸ ਸਮਾਗਮ ਨੂੰ ਯਾਦਗਾਰੀ ਅਤੇ ਸ਼ਾਨਦਾਰ ਬਣਾਉਣ ਲਈ ਸਮੂਹ ਨੋਡਲ ਅਫ਼ਸਰ ਜੋ ਵੱਖ-ਵੱਖ ਪ੍ਰਬੰਧਕੀ ਕਮੇਟੀਆਂ ਦੇ ਮੁਖੀ ਹਨ, ਨੂੰ ਸੌਂਪੀਆਂ ਗਈਆਂ ਡਿਊਟੀਆਂ ਅਤੇ ਜ਼ਿੰਮੇਵਾਰੀਆਂ ਤਨਦੇਹੀ ਨਾਲ ਨਿਭਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਦੇਸ਼ ਭਰ ਦੇ ਲੋਕਾਂ ਦੀ ਕਲਾਤਮਕ ਪ੍ਰਤਿਭਾ ਅਤੇ ਕਲਾਤਮਕ ਗੁਣਾਂ ਦੇ ਪ੍ਰਦਰਸ਼ਨ ਤੋਂ ਇਲਾਵਾ, ਗਾਇਕ ਅਤੇ ਹਾਸਰਸ ਕਲਾਕਾਰ ਵੀ ਰੋਜ਼ਾਨਾ ਦਰਸ਼ਕਾਂ ਨੂੰ ਮੰਤਰਮੁਗਧ ਕਰਨਗੇ। ਸਰਸ ਮੇਲਾ ਉਭਰਦੇ ਕਲਾਕਾਰਾਂ ਨੂੰ ਉੱਥੇ ਮੌਜੂਦ ਦਰਸ਼ਕਾਂ ਸਾਹਮਣੇ ਆਪਣੀ ਪ੍ਰਤਿਭਾ ਦਿਖਾਉਣ ਦੇ ਮੌਕੇ ਵੀ ਪ੍ਰਦਾਨ ਕਰੇਗਾ। ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਸਮਾਗਮ ਲਈ ਬਣਾਈਆਂ ਗਈਆਂ ਕਮੇਟੀਆਂ ਵਿੱਚ ਕਾਰਜਕਾਰਨੀ ਕਮੇਟੀ ਦੀ ਅਗਵਾਈ ਏ ਡੀ ਸੀ (ਜ), ਸੀ ਐਮ ਐਫ ਓ ਦੀ ਅਗਵਾਈ ਵਿੱਚ ਸੱਦਾ ਪੱਤਰ ਅਤੇ ਫਲੈਕਸ ਕਮੇਟੀ, ਐਸ ਡੀ ਐਮ ਮੁਹਾਲੀ ਦੀ ਅਗਵਾਈ ਵਿੱਚ ਲਾਅ ਐਂਡ ਆਰਡਰ, ਮੈਡੀਕਲ ਸਹਾਇਤਾ, ਆਈਟੀਸੈੱਲ/ਹੈਲਪ ਡੈਸਕ ਕਾਰਜਕਾਰੀ ਕਮੇਟੀ ਸ਼ਾਮਲ ਹੈ।
 
ਜੁਆਇੰਟ ਕਮਿਸ਼ਨਰ ਐਮ ਸੀ ਮੁਹਾਲੀ ਦੀ ਅਗਵਾਈ ਵਿੱਚ ਪੀਣ ਵਾਲੇ ਪਾਣੀ, ਫਾਇਰ ਬ੍ਰਿਗੇਡ ਅਤੇ ਸੈਨੇਟਰੀ ਸੇਵਾਵਾਂ, ਐਸ ਡੀ ਐਮ ਮੁਹਾਲੀ ਦੀ ਅਗਵਾਈ ਵਿੱਚ ਰਿਹਾਇਸ਼ ਦੇ ਪ੍ਰਬੰਧ, ਐਸ ਡੀ ਐਮ ਖਰੜ ਦੀ ਅਗਵਾਈ ਵਿੱਚ ਖੁਰਾਕ ਕਮੇਟੀ, ਜੀ ਐਮ ਡੀ ਆਈ ਸੀ ਦੀ ਅਗਵਾਈ ਵਿੱਚ ਸਪਾਂਸਰਸ਼ਿਪ ਕਮੇਟੀ, ਮੁੱਖ ਇੰਜਨੀਅਰ ਐਮ ਸੀ ਮੁਹਾਲੀ ਦੀ ਅਗਵਾਈ ਵਿੱਚ ਖਰੀਦ ਕਮੇਟੀ, ਐਸ ਡੀ ਐਮ ਡੇਰਾਬੱਸੀ ਦੀ ਅਗਵਾਈ ਵਿੱਚ ਮਨੋਰੰਜਨ ਕਮੇਟੀ, ਝੂਲੇ, ਸਟਾਲਾਂ ਦੀ ਸੁਰੱਖਿਆ ਅਤੇ ਨਿਰੀਖਣ ਕਮੇਟੀ, ਐਸ ਡੀ ਐਮ ਖਰੜ ਦੀ ਅਗਵਾਈ ਵਿੱਚ ਟਰਾਂਸਪੋਰਟ ਕਮੇਟੀ, ਐਸ ਡੀ ਐਮ ਮੁਹਾਲੀ ਦੀ ਅਗਵਾਈ ਵਿੱਚ ਸਾਈਟ ਦੀ ਚੋਣ, ਯੋਜਨਾ ਅਤੇ ਵਿਕਾਸ ਕਮੇਟੀ, ਡਿਪਟੀ ਸੀ ਈ ਓ ਜ਼ਿਲ੍ਹਾ ਪ੍ਰੀਸ਼ਦ ਦੀ ਅਗਵਾਈ ਵਿੱਚ ਸਵਾਗਤੀ ਕਮੇਟੀ, ਐਸ ਡੀ ਐਮ ਡੇਰਾਬੱਸੀ ਦੀ ਅਗਵਾਈ ਵਿੱਚ ਸਜਾਵਟ ਕਮੇਟੀ, ਡੀ ਡੀ ਪੀ ਓ ਦੀ ਅਗਵਾਈ ਵਿੱਚ ਲੇਖਾ ਅਤੇ ਰਿਕਾਰਡ ਕਮੇਟੀ, ਐਸ ਡੀ ਐਮ ਡੇਰਾਬੱਸੀ ਦੀ ਅਗਵਾਈ ਵਿੱਚ ਪ੍ਰਚਾਰ ਕਮੇਟੀ ਅਤੇ ਟਿਕਟ ਕਮੇਟੀ ਦੀ ਅਗਵਾਈ ਐਸ ਡੀ ਐਮ ਡੇਰਾਬੱਸੀ ਨੂੰ ਸੌਂਪੀ ਗਈ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਕਮੇਟੀਆਂ ਏ ਡੀ ਸੀਜ਼ ਅਤੇ ਕਮਿਸ਼ਨਰ ਐਮਸੀ ਮੁਹਾਲੀ ਦੀ ਨਿਗਰਾਨੀ ਹੇਠ ਕੰਮ ਕਰਨਗੀਆਂ। ਮੀਟਿੰਗ ਵਿੱਚ ਏਡੀਸੀ ਵਿਰਾਜ ਐਸ ਤਿੜਕੇ, ਦਮਨਜੀਤ ਸਿੰਘ ਮਾਨ, ਸੋਨਮ ਚੌਧਰੀ, ਐਸ ਡੀ ਐਮ ਦਮਨਦੀਪ ਕੌਰ, ਸੰਯੁਕਤ ਕਮਿਸ਼ਨਰ ਐਮ ਸੀ ਦੀਪਾਂਕਰ ਗਰਗ, ਸਹਾਇਕ ਕਮਿਸ਼ਨਰ (ਜ) ਡਾ: ਅੰਕਿਤਾ ਕਾਂਸਲ, ਮੁੱਖ ਇੰਜਨੀਅਰ ਐਮ ਸੀ ਮੁਹਾਲੀ ਨਰੇਸ਼ ਬੱਤਾ, ਡੀ ਡੀ ਪੀ ਓ ਬਲਜਿੰਦਰ ਸਿੰਘ ਗਰੇਵਾਲ ਅਤੇ ਐਕਸੀਅਨ ਪੰਚਾਇਤੀ ਰਾਜ ਮਹੇਸ਼ਵਰ ਅਤੇ ਹੋਰ ਨੋਡਲ ਅਫਸਰ ਹਾਜ਼ਰ ਸਨ।
Have something to say? Post your comment
CM ਸੈਣੀ ਦੇਰ ਰਾਤ ਰੇਹੜੀ ਵਾਲੇ ਨਾਲ ਕੀਤੀ ਮੁਲਾਕਾਤ, Con Man ਦੀ ਭੂਮਿਕਾ 'ਚ ਆਏ ਨਜ਼ਰ

: CM ਸੈਣੀ ਦੇਰ ਰਾਤ ਰੇਹੜੀ ਵਾਲੇ ਨਾਲ ਕੀਤੀ ਮੁਲਾਕਾਤ, Con Man ਦੀ ਭੂਮਿਕਾ 'ਚ ਆਏ ਨਜ਼ਰ

ਸ਼ਹਿਰ ''ਚ ਲਗਾਤਾਰ ਦੂਜੇ ਦਿਨ ਨਿਕਲੀ ਧੁੱਪ, ਦਿਨ ਦੇ ਪਾਰੇ ''ਚ ਹੋਇਆ ਵਾਧਾ

: ਸ਼ਹਿਰ ''ਚ ਲਗਾਤਾਰ ਦੂਜੇ ਦਿਨ ਨਿਕਲੀ ਧੁੱਪ, ਦਿਨ ਦੇ ਪਾਰੇ ''ਚ ਹੋਇਆ ਵਾਧਾ

ਚੰਡੀਗੜ੍ਹ ਵਿੱਚ ਸਲਾਹਕਾਰ ਦਾ ਅਹੁਦਾ ਮੁੱਖ ਸਕੱਤਰ ਦੇ ਨਾਮ ਨਾਲ ਬਦਲਣ ’ਤੇ ਪੀਐਚਡੀਸੀਸੀਆਈ ਨੇ ਕੀਤਾ ਸਵਾਗਤ

: ਚੰਡੀਗੜ੍ਹ ਵਿੱਚ ਸਲਾਹਕਾਰ ਦਾ ਅਹੁਦਾ ਮੁੱਖ ਸਕੱਤਰ ਦੇ ਨਾਮ ਨਾਲ ਬਦਲਣ ’ਤੇ ਪੀਐਚਡੀਸੀਸੀਆਈ ਨੇ ਕੀਤਾ ਸਵਾਗਤ

ਚੰਡੀਗੜ੍ਹ 'ਚ ਬਦਲਿਆ ਸਲਾਹਕਾਰ ਦੇ ਅਹੁਦੇ ਦਾ ਨਾਂ, ਹੁਣ...

: ਚੰਡੀਗੜ੍ਹ 'ਚ ਬਦਲਿਆ ਸਲਾਹਕਾਰ ਦੇ ਅਹੁਦੇ ਦਾ ਨਾਂ, ਹੁਣ...

ਚੰਡੀਗੜ੍ਹ 'ਚ ਐਡਵਾਇਜ਼ਰ ਦਾ ਅਹੁਦਾ ਖਤਮ, ਮੁੱਖ ਸਕੱਤਰ ਚ ਕੀਤਾ ਤਬਦੀਲ

: ਚੰਡੀਗੜ੍ਹ 'ਚ ਐਡਵਾਇਜ਼ਰ ਦਾ ਅਹੁਦਾ ਖਤਮ, ਮੁੱਖ ਸਕੱਤਰ ਚ ਕੀਤਾ ਤਬਦੀਲ

ਚੰਡੀਗੜ੍ਹ 'ਚ ਹਰਿਆਣਾ ਸਕੱਤਰੇਤ ਦੀ ਤੀਜੀ ਮੰਜ਼ਿਲ 'ਤੇ ਲੱਗੀ ਅੱਗ, ਮਾਲ ਵਿਭਾਗ ਦੀਆਂ ਫਾਈਲਾਂ ਸੜ ਕੇ ਸੁਆਹ

: ਚੰਡੀਗੜ੍ਹ 'ਚ ਹਰਿਆਣਾ ਸਕੱਤਰੇਤ ਦੀ ਤੀਜੀ ਮੰਜ਼ਿਲ 'ਤੇ ਲੱਗੀ ਅੱਗ, ਮਾਲ ਵਿਭਾਗ ਦੀਆਂ ਫਾਈਲਾਂ ਸੜ ਕੇ ਸੁਆਹ

ਪੰਜਾਬ ਪੁਲਿਸ ਨੇ ਸਰਹੱਦ ਪਾਰੋਂ ਚਲਾਏ ਜਾ ਰਹੇ ਨਸ਼ਾ ਅਤੇ ਹਥਿਆਰ ਤਸਕਰੀ ਗਿਰੋਹ ਦਾ ਕੀਤਾ ਪਰਦਾਫਾਸ਼; ਮੁੱਖ ਸਰਗਨਾਹ ਸਮੇਤ 12 ਵਿਅਕਤੀ ਗ੍ਰਿਫਤਾਰ

: ਪੰਜਾਬ ਪੁਲਿਸ ਨੇ ਸਰਹੱਦ ਪਾਰੋਂ ਚਲਾਏ ਜਾ ਰਹੇ ਨਸ਼ਾ ਅਤੇ ਹਥਿਆਰ ਤਸਕਰੀ ਗਿਰੋਹ ਦਾ ਕੀਤਾ ਪਰਦਾਫਾਸ਼; ਮੁੱਖ ਸਰਗਨਾਹ ਸਮੇਤ 12 ਵਿਅਕਤੀ ਗ੍ਰਿਫਤਾਰ

ਚੰਡੀਗੜ੍ਹ ਯੂਟੀ ਨੇ ਬਣਾਇਆ ਨਵਾਂ ਰਿਕਾਰਡ, ਮੋਬਾਈਲ 'ਤੇ ਈ-ਸੰਮਨ ਭੇਜਣ ਵਾਲਾ ਪਹਿਲਾ ਸ਼ਹਿਰ ਬਣਿਆ

: ਚੰਡੀਗੜ੍ਹ ਯੂਟੀ ਨੇ ਬਣਾਇਆ ਨਵਾਂ ਰਿਕਾਰਡ, ਮੋਬਾਈਲ 'ਤੇ ਈ-ਸੰਮਨ ਭੇਜਣ ਵਾਲਾ ਪਹਿਲਾ ਸ਼ਹਿਰ ਬਣਿਆ

ਪੀ. ਐੱਸ. ਪੀ. ਸੀ. ਐੱਲ. ਦੇ ਮੁਲਾਜ਼ਮ 'ਤੇ ਵੱਡੀ ਕਾਰਵਾਈ

: ਪੀ. ਐੱਸ. ਪੀ. ਸੀ. ਐੱਲ. ਦੇ ਮੁਲਾਜ਼ਮ 'ਤੇ ਵੱਡੀ ਕਾਰਵਾਈ

ਪੰਜਾਬ ਦੇ ਜਲ ਸਰੋਤ ਵਿਭਾਗ ਨੇ ਕੀਤਾ ਬਿਸਤ ਦੁਆਬ ਕੈਨਾਲ 33 ਦਿਨਾਂ ਲਈ ਬੰਦ

: ਪੰਜਾਬ ਦੇ ਜਲ ਸਰੋਤ ਵਿਭਾਗ ਨੇ ਕੀਤਾ ਬਿਸਤ ਦੁਆਬ ਕੈਨਾਲ 33 ਦਿਨਾਂ ਲਈ ਬੰਦ

X