English Today's Paper Wednesday, 04 December 2024
BREAKING
ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਪੀ.ਐਈ.ਬੀ. ਸਾਂਝਾ ਮੰਚ ਅਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਨਾਲ ਮੀਟਿੰਗ ਪੰਜਾਬ ਵਿਧਾਨ ਸਭਾ ਸਪੀਕਰ ਨੇ ਸ਼ਹੀਦ ਊਧਮ ਸਿੰਘ ਨੂੰ ਉਨ੍ਹਾਂ ਦੇ 85ਵੇਂ ਸ਼ਹੀਦੀ ਦਿਵਸ ’ਤੇ ਭੇਟ ਕੀਤੀ ਸ਼ਰਧਾਂਜਲੀ ਵਧੀਕ ਡਿਪਟੀ ਕਮਿਸ਼ਨਰ ਸੋਨਮ ਚੌਧਰੀ ਵੱਲੋਂ ਸਕੂਲਾਂ ਅਤੇ ਆਂਗਨਵਾੜੀ ਕੇਂਦਰਾਂ ’ਚ ਪੀਣ ਵਾਲੇ ਪਾਣੀ ਦੀ ਮੁਕੰਮਲ ਰੂਪ ’ਚ ਸ਼ੁੱਧਤਾ ਯਕੀਨੀ ਬਣਾਉਣ ਦੇ ਆਦੇਸ਼ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸ਼ਹੀਦ ਊਧਮ ਸਿੰਘ ਦੇ ਨਕਸ਼ੇ-ਕਦਮਾਂ 'ਤੇ ਚੱਲ ਰਹੇ ਹਾਂ : ਮੁੱਖ ਮੰਤਰੀ ਓਲੰਪਿਕ-2024 'ਚ ਭਾਰਤ ਦੇ ਲਕਸ਼ਯ ਸੇਨ ਨੇ ਜੋਨਾਥਨ ਨੂੰ ਹਰਾਇਆ, ਪੀਵੀ ਸਿੰਧੂ ਨੇ ਦਰਜ ਕੀਤੀ ਜਿੱਤ ਅਕਾਲੀ ਦਲ ਦੇ ਸਰਪ੍ਰਸਤ ਨੇ ਅਨੁਸਾਸ਼ਨੀ ਕਮੇਟੀ ਵਲੋਂ ਸੀਨੀਅਰ ਆਗੂਆਂ ਨੂੰ ਪਾਰਟੀ ਵਿਚੋਂ ਕੱਢਣ ਦੇ ਫੈਸਲੇ ਨੂੰ ਕੀਤਾ ਰੱਦ सिख समाज का देश के विकास में हर क्षेत्र में बहुमूल्य योगदान रहा है केन्द्रीय विद्युत, आवास एवं शहरी मामले : मंत्री मनोहर लाल सांसद कार्तिकेय शर्मा ने राज्यसभा में उठाया अम्बाला में आईएमटी निर्माण का मुद्दा एमडब्ल्यूबी के कार्यक्रम में स्पीकर ज्ञानचंद गुप्ता ने सुमित खन्ना पंजाब, विशाल सूद हिमाचल, संजीव शर्मा दिल्ली को दिए अधिकार पत्र गुरुद्वारा चिल्ला साहिब की पावन भूमि से संतों ने जगत का किया मार्गदर्शन : मुख्यमंत्री नायब सिंह सैनी

ਧਰਮ ਕਰਮ

ਭਾਰਤ ਦੇ ਪ੍ਰਮੁੱਖ ਮੰਦਰਾਂ 'ਚੋਂ ਇਕ ਤਿਰੁਪਤੀ ਬਾਲਾਜੀ ਧਾਮ

ਰਾਜੀਵ ਸ਼ਰਮਾ | Updated on Sunday, October 20, 2024 10:54 AM IST

ਇਨ੍ਹੀਂ ਦਿਨੀਂ ਭਾਰਤ ਦੇ ਪ੍ਰਮੁੱਖ ਮੰਦਰਾਂ 'ਚੋਂ ਇਕ ਤਿਰੁਪਤੀ ਬਾਲਾਜੀ ਧਾਮ ਸੁਰਖੀਆਂ 'ਚ ਹੈ ਜੋ ਆਂਧਰਾ ਪ੍ਰਦੇਸ਼ ਸੂਬੇ 'ਚ ਤਿਰੁਪਤੀ ਜ਼ਿਲ੍ਹੇ ਦੇ ਪਹਾੜੀ ਸ਼ਹਿਰ ਤਿਰੁਮਾਲਾ 'ਚ ਸਥਿਤ ਹੈ। ਇੱਥੇ ਹਰ ਰੋਜ਼ ਸ਼ਰਧਾਲੂਆਂ ਦੀ ਭਾਰੀ ਭੀੜ ਜੁਟਦੀ ਹੈ। ਇਹ ਚਮਤਕਾਰੀ ਸਥਾਨ ਭਗਵਾਨ ਵਿਸ਼ਨੂੰ ਦੇ ਰੂਪ ਵੈਂਕਟੇਸ਼ਵਰ ਜੀ ਨੂੰ ਸਮਰਪਿਤ ਹੈ। ਕਿਹਾ ਜਾਂਦਾ ਹੈ ਕਿ ਇਸ ਮੰਦਰ ਵਿੱਚ ਸ਼ਰਧਾਲੂਆਂ ਦੀਆਂ ਸਾਰੀਆਂ ਅਧੂਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਨਾਲ ਹੀ ਸਾਰੀਆਂ ਰੁਕਾਵਟਾਂ ਦੂਰ ਹੋ ਜਾਂਦੀਆਂ ਹਨ। ਧਾਰਮਿਕ ਮਾਨਤਾਵਾਂ ਅਨੁਸਾਰ ਇਸ ਮੰਦਰ 'ਚ ਭਗਵਾਨ ਵੈਂਕਟੇਸ਼ਵਰ ਦੀ ਮੂਰਤੀ ਨੂੰ ਅਲੌਕਿਕ ਤੇ ਜੀਵੰਤ ਮੰਨਿਆ ਜਾਂਦਾ ਹੈ।

ਜੋ ਸਮੇਂ-ਸਮੇਂ 'ਤੇ ਸ਼ਰਧਾਲੂਆਂ ਨੂੰ ਚਮਤਕਾਰ ਦੇ ਰੂਪ 'ਚ ਦੇਖਣ ਨੂੰ ਮਿਲ ਜਾਂਦਾ ਹੈ ਤਾਂ ਆਓ ਜਾਣਦੇ ਹਾਂ ਇਸ ਨਾਲ ਜੁੜੀਆਂ ਮੁੱਖ ਗੱਲਾਂ, ਜੋ ਇਸ ਤਰ੍ਹਾਂ ਹਨ।

ਤਿਰੁਪਤੀ ਬਾਲਾਜੀ ਮੰਦਰ ਦਾ ਖਾਸ ਪ੍ਰਸ਼ਾਦ

ਤਿਰੁਪਤੀ ਬਾਲਾਜੀ ਮੰਦਰ 'ਚ ਪ੍ਰਸ਼ਾਦ ਦੇ ਰੂਪ 'ਚ ਸ਼ਰਧਾਲੂਆਂ ਨੂੰ ਇਕ ਦਿਵਯ ਲੱਡੂ ਦਿੱਤਾ ਜਾਂਦਾ ਹੈ ਜੋ ਕਿ ਮੰਦਰ ਦੀ ਪਵਿੱਤਰ ਰਸੋਈ 'ਚ ਤਿਆਰ ਕੀਤਾ ਜਾਂਦਾ ਹੈ। ਇਸ ਨੂੰ ‘ਪੋਟੂ’ ਕਿਹਾ ਜਾਂਦਾ ਹੈ। ਇਸ ਪ੍ਰਸ਼ਾਦ ਤੋਂ ਬਿਨਾਂ ਬਾਲਾ ਜੀ ਦੇ ਦਰਸ਼ਨ ਅਧੂਰੇ ਮੰਨੇ ਜਾਂਦੇ ਹਨ। ਮੰਨਿਆ ਜਾਂਦਾ ਹੈ ਕਿ ਇਸ ਦਿਵਯ ਚੜ੍ਹਾਵੇ ਦੀ ਪਰੰਪਰਾ 200 ਸਾਲ ਪੁਰਾਣੀ ਹੈ।

ਦੱਸਿਆ ਜਾਂਦਾ ਹੈ ਕਿ ਇੱਥੇ ਹਰ ਰੋਜ਼ 8 ਲੱਖ ਤੋਂ ਵੱਧ ਲੱਡੂ ਤਿਆਰ ਕੀਤੇ ਜਾਂਦੇ ਹਨ, ਜੋ ਕਿ ਸ਼ਰਧਾਲੂਆਂ ਲਈ ਕਦੇ ਵੀ ਘੱਟ ਨਹੀਂ ਪੈਂਦੇ। ਇਹ ਛੋਟੀਆਂ-ਛੋਟੀਆਂ ਚੀਜ਼ਾਂ ਸ਼ਰਧਾਲੂਆਂ ਦੀ ਆਸਥਾ ਦਾ ਅਟੁੱਟ ਪ੍ਰਤੀਕ ਮੰਨੀਆਂ ਜਾਂਦੀਆਂ ਹਨ।

ਤਿਰੂਪਤੀ ਬਾਲਾਜੀ ਮੰਦਰ ਨਾਲ ਜੁੜੇ ਰਹੱਸ

ਕਿਹਾ ਜਾਂਦਾ ਹੈ ਕਿ ਭਗਵਾਨ ਬਾਲਾਜੀ ਦੇ ਵਾਲ ਅਸਲੀ ਹਨ, ਕਿਉਂਕਿ ਉਨ੍ਹਾਂ ਦੇ ਵਾਲ ਹਮੇਸ਼ਾ ਦੋਸ਼ ਸਹਿਤ ਰਹਿੰਦੇ ਹਨ। ਇਸ ਤੋਂ ਇਲਾਵਾ ਭਗਵਾਨ ਵੈਂਕਟੇਸ਼ਵਰ ਦੀ ਮੂਰਤੀ ਦੇ ਪਿੱਛੇ ਸਮੁੰਦਰੀ ਲਹਿਰਾਂ ਦੀ ਆਵਾਜ਼ ਵੀ ਸੁਣੀ ਜਾ ਸਕਦੀ ਹੈ ਜਿਸ ਦੇ ਪਿੱਛੇ ਦਾ ਰਾਜ਼ ਕੋਈ ਨਹੀਂ ਜਾਣ ਸਕਿਆ। ਇਸ ਧਾਮ 'ਚ ਇਕ ਦੀਵਾ ਹੈ ਜੋ ਹਮੇਸ਼ਾ ਜਗਦਾ ਰਹਿੰਦਾ ਹੈ ਪਰ ਇਹ ਦੀਵਾ ਕਦੋਂ ਜਗਿਆ ਤੇ ਕਿਸਨੇ ਜਗਾਇਆ? ਇਸ ਬਾਰੇ ਕੋਈ ਭਰੋਸੇਯੋਗ ਰਿਕਾਰਡ ਨਹੀਂ ਹੈ।

ਬਸ ਉਥੋਂ ਦੇ ਪੁਜਾਰੀ ਕਹਿੰਦੇ ਹਨ ਕਿ ਇਹ ਦੀਵਾ ਲੰਬੇ ਸਮੇਂ ਤੋਂ ਜਗਿਆ ਹੋਇਆ ਹੈ ਤੇ ਹਮੇਸ਼ਾ ਬਲਦਾ ਰਹੇਗਾ। ਇਸ ਦੇ ਨਾਲ ਹੀ ਮੰਦਰ 'ਚ ਵਾਲ ਚੜ੍ਹਾਉਣ ਦੀ ਵੀ ਪਰੰਪਰਾ ਹੈ, ਜਦੋਂ ਸ਼ਰਧਾਲੂਆਂ ਦੀ ਕੋਈ ਖਾਸ ਇੱਛਾ ਪੂਰੀ ਹੁੰਦੀ ਹੈ ਤਾਂ ਉਹ ਆਪਣੇ ਵਾਲ ਦਾਨ ਕਰਦੇ ਹਨ।

Have something to say? Post your comment
X