ਕੈਲੰਡਰ ਅਨੁਸਾਰ ਦੀਵਾਲੀ ਦਾ ਤਿਉਹਾਰ 01 ਨਵੰਬਰ ਨੂੰ ਮਨਾਇਆ ਜਾਵੇਗਾ। ਇਸ ਤਿਉਹਾਰ ਨੂੰ ਮਨਾਉਣ ਪਿੱਛੇ ਧਾਰਮਿਕ ਧਾਰਨਾ ਇਹ ਹੈ ਕਿ ਇਸ ਦਿਨ ਭਗਵਾਨ ਸ਼੍ਰੀ ਰਾਮ 14 ਸਾਲ ਦਾ ਬਨਵਾਸ ਪੂਰਾ ਕਰ ਕੇ ਅਯੁੱਧਿਆ ਪਰਤੇ ਸਨ। ਇਸ ਖੁਸ਼ੀ 'ਚ ਅਯੁੱਧਿਆ ਵਾਸੀਆਂ ਨੇ ਦੀਵੇ ਜਗਾ ਕੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ। ਇਸ ਪੁਰਬ ਨਾਲ ਜੁੜੇ ਨਿਯਮ ਵਾਸਤੂ ਸ਼ਾਸਤਰ 'ਚ ਦੱਸੇ ਗਏ ਹਨ। ਅਜਿਹਾ ਮੰਨਿਆ ਜਾਂਦਾ ਹੈ ਕਿ ਇਨ੍ਹਾਂ ਨਿਯਮਾਂ ਦਾ ਪਾਲਣ ਕਰਨ ਨਾਲ ਦੇਵੀ ਲਕਸ਼ਮੀ ਦਾ ਘਰ ਵਿਚ ਆਗਮਨ ਹੁੰਦਾ ਹੈ ਤੇ ਵਿਅਕਤੀ ਨੂੰ ਜੀਵਨ ਵਿਚ ਕਦੇ ਵੀ ਧਨ ਦੀ ਕਮੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਦੀਵਾਲੀ ਦੌਰਾਨ ਘਰ ਦੀ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਦੇਵੀ ਲਕਸ਼ਮੀ ਦਾ ਵਾਸ ਸਿਰਫ਼ ਸਾਫ਼-ਸੁਥਰੀ ਥਾਂ 'ਤੇ ਹੀ ਹੁੰਦਾ ਹੈ। ਆਓ, ਇਸ ਲੇਖ ਟਚ ਅਸੀਂ ਤੁਹਾਨੂੰ ਦੱਸਾਂਗੇ ਕਿ ਦੀਵਾਲੀ ਤੋਂ ਪਹਿਲਾਂ ਕਿਹੜੀਆਂ ਚੀਜ਼ਾਂ ਨੂੰ ਘਰ ਤੋਂ ਬਾਹਰ ਰੱਖਣਾ ਚਾਹੀਦਾ ਹੈ, ਨਹੀਂ ਤਾਂ ਘਰ ਵਿਚ ਨਕਾਰਾਤਮਕ ਊਰਜਾ ਤੇ ਦਲਿੱਦਰ ਦਾ ਵਾਸ ਹੁੰਦਾ ਹੈ।
ਨਾ ਰੱਖੋ ਅਜਿਹੀਆਂ ਚੀਜ਼ਾਂ
ਵਾਸਤੂ ਸ਼ਾਸਤਰ ਅਨੁਸਾਰ ਘਰ ਵਿੱਚ ਟੁੱਟੇ ਹੋਏ ਸ਼ੀਸ਼ੇ ਨੂੰ ਰੱਖਣ ਨਾਲ ਨਕਾਰਾਤਮਕ ਊਰਜਾ ਫੈਲਦੀ ਹੈ ਤੇ ਪਰਿਵਾਰਕ ਮੈਂਬਰਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਦੀਵਾਲੀ ਤੋਂ ਪਹਿਲਾਂ ਇਸ ਨੂੰ ਘਰ ਤੋਂ ਬਾਹਰ ਕੱਢ ਦਿਓ। ਇਸ ਤੋਂ ਇਲਾਵਾ ਘਰ 'ਚ ਬੰਦ ਜਾਂ ਖਰਾਬ ਘੜੀ ਨੂੰ ਵੀ ਨਹੀਂ ਰੱਖਣਾ ਚਾਹੀਦਾ।
ਖੰਡਿਤ ਮੂਰਤੀ ਨੂੰ ਕਰੋ ਵਿਸਰਜਿਤ
ਜੇਕਰ ਤੁਹਾਡੇ ਘਰ ਜਾਂ ਮੰਦਰ 'ਚ ਕਿਸੇ ਦੇਵੀ-ਦੇਵਤੇ ਦੀ ਖੰਡਿਤ ਮੂਰਤੀ ਹੈ ਤਾਂ ਦੀਵਾਲੀ ਤੋਂ ਪਹਿਲਾਂ ਉਸ ਨੂੰ ਨਦੀ ਜਾਂ ਤਾਲਾਬ 'ਚ ਵਿਸਰਜਿਤ ਕਰੋ। ਵਾਸਤੂ ਅਨੁਸਾਰ ਘਰ ਵਿਚ ਖੰਡਿਤ ਮੂਰਤੀ ਨੂੰ ਰੱਖਣਾ ਸ਼ੁੱਭ ਨਹੀਂ ਮੰਨਿਆ ਜਾਂਦਾ। ਇਹ ਮੂਰਤੀਆਂ ਜਾਤਕ ਦੇ ਜੀਵਨ ਦੀ ਬਦਕਿਸਮਤੀ ਦੀ ਵਜ੍ਹਾ ਬਣ ਸਕਦੀਆਂ ਹਨ।
ਜੰਗ ਲੱਗਿਆ ਲੋਹੇ ਦੇ ਸਾਮਾਨ
ਜੰਗਾਲ ਲੱਗੀਆਂ ਲੋਹੇ ਦੀਆਂ ਚੀਜ਼ਾਂ ਨੂੰ ਘਰ 'ਚ ਨਹੀਂ ਰੱਖਣਾ ਚਾਹੀਦਾ। ਇਸ ਕਿਸਮ ਦੀ ਸਮੱਗਰੀ ਨੂੰ ਸਮੇਂ ਤੋਂ ਪਹਿਲਾਂ ਬਾਹਰ ਸੁੱਟ ਦਿਓ। ਮੰਨਿਆ ਜਾਂਦਾ ਹੈ ਕਿ ਅਜਿਹੀਆਂ ਵਸਤੂਆਂ ਨੂੰ ਘਰ 'ਚ ਰੱਖਣ ਨਾਲ ਮਾੜੇ ਪ੍ਰਭਾਵ ਪੈ ਸਕਦੇ ਹਨ। ਇਸ ਤੋਂ ਇਲਾਵਾ ਘਰ ਵਿਚ ਮੇਜ਼ ਜਾਂ ਕੁਰਸੀ ਵਰਗੇ ਬੇਕਾਰ ਫਰਨੀਚਰ ਰੱਖਣ ਤੋਂ ਬਚਣਾ ਚਾਹੀਦਾ ਹੈ।
ਫਟੇ-ਪੁਰਾਣੇ ਜੁੱਤੇ-ਚੱਪਲਾਂ ਨਾ ਰੱਖੋ
ਜੇਕਰ ਤੁਸੀਂ ਜੁੱਤੀਆਂ ਦੀ ਅਲਮਾਰੀ 'ਚ ਪੁਰਾਣੇ ਫਟੇ ਜੁੱਤੇ ਅਤੇ ਚੱਪਲਾਂ ਰੱਖੇ ਹੋਏ ਹਨ ਤਾਂ ਦੀਵਾਲੀ 'ਤੇ ਸਫਾਈ ਕਰਦੇ ਸਮੇਂ ਇਨ੍ਹਾਂ ਨੂੰ ਘਰ ਤੋਂ ਬਾਹਰ ਕੱਢੋ। ਵਾਸਤੂ ਅਨੁਸਾਰ ਪੁਰਾਣੇ ਫਟੇ ਜੁੱਤੇ-ਚੱਪਲਾਂ ਨੂੰ ਘਰ 'ਚ ਰੱਖਣ ਨਾਲ ਪਰਿਵਾਰ ਦੇ ਮੈਂਬਰਾਂ ਨੂੰ ਮੁਸੀਬਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ।