ਅਸੀਂ ਹਰ ਰੋਜ਼ ਰਸੋਈ ਵਿਚ ਕਈ ਮਸਾਲਿਆਂ ਦੀ ਵਰਤੋਂ ਕਰਦੇ ਹਾਂ, ਜਿਨ੍ਹਾਂ ਵਿਚੋਂ ਇਕ ਹੈ ਦਾਲਚੀਨੀ ਜਿਸ ਦੀ ਵਰਤੋਂ ਪੁਲਾਓ, ਸਬਜ਼ੀਆਂ ਜਾਂ ਮਿਠਾਈਆਂ ਦਾ ਸਵਾਦ ਵਧਾਉਣ ਲਈ ਕੀਤੀ ਜਾਂਦੀ ਹੈ। ਸਵਾਦ ਵਧਾਉਣ ਦੇ ਨਾਲ-ਨਾਲ ਦਾਲਚੀਨੀ ਭੋਜਨ ਦੇ ਪੋਸ਼ਣ ਨੂੰ ਵੀ ਵਧਾਉਂਦੀ ਹੈ। ਦਾਲਚੀਨੀ ਵਿੱਚ ਐਂਟੀਬੈਕਟੀਰੀਅਲ ਅਤੇ ਐਂਟੀਫੰਗਲ ਗੁਣ ਹੁੰਦੇ ਹਨ, ਜੋ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦੇ ਹਨ।ਇਸ ਦੇ ਨਾਲ ਹੀ ਇਸ 'ਚ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਪਾਚਨ ਤੋਂ ਲੈ ਕੇ ਦਿਲ ਤੱਕ ਹਰ ਚੀਜ਼ ਨੂੰ ਸਿਹਤਮੰਦ ਰੱਖਦੇ ਹਨ। ਲੋਕ ਅਕਸਰ ਭੋਜਨ ਵਿੱਚ ਦਾਲਚੀਨੀ ਦੀ ਵਰਤੋਂ ਕਰਦੇ ਹਨ ਪਰ ਤੁਹਾਨੂੰ ਦੱਸ ਦੇਈਏ ਕਿ ਸਵੇਰੇ ਉੱਠ ਕੇ ਦਾਲਚੀਨੀ ਦੇ ਪਾਣੀ ਦਾ ਸੇਵਨ ਕਰਨਾ ਵੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਆਓ ਜਾਣਦੇ ਹਾਂ ਰੋਜ਼ ਸਵੇਰੇ ਦਾਲਚੀਨੀ ਪਾਣੀ ਪੀਣ ਦੇ ਫਾਇਦਿਆਂ ਬਾਰੇ।
ਸ਼ੂਗਰ ਦੇ ਪੱਧਰ ਨੂੰ ਕੰਟਰੋਲ
ਸਵੇਰੇ ਖਾਲੀ ਪੇਟ ਦਾਲਚੀਨੀ ਦਾ ਪਾਣੀ ਪੀਣ ਨਾਲ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ 'ਚ ਮਦਦ ਮਿਲਦੀ ਹੈ। ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਦੇ ਸੇਵਨ ਨਾਲ ਸ਼ੂਗਰ ਦਾ ਖ਼ਤਰਾ ਘੱਟ ਹੋ ਜਾਂਦਾ ਹੈ।
ਪਾਚਨ ਰੱਖੇ ਸਿਹਤਮੰਦ
ਸਵੇਰੇ ਖਾਲੀ ਪੇਟ ਦਾਲਚੀਨੀ ਦਾ ਪਾਣੀ ਪੀਣ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ। ਇਸ ਦੇ ਸੇਵਨ ਨਾਲ ਪਾਚਕ ਐਨਜ਼ਾਈਮ ਉਤੇਜਿਤ ਹੁੰਦੇ ਹਨ, ਜੋ ਗੈਸ, ਬਲੋਟਿੰਗ ਆਦਿ ਸਮੱਸਿਆਵਾਂ ਤੋਂ ਬਚਾਉਂਦੇ ਹਨ।
ਦਿਲ ਦੀ ਕਰੇ ਸੰਭਾਲ
ਸਵੇਰੇ ਉੱਠ ਕੇ ਦਾਲਚੀਨੀ ਦਾ ਪਾਣੀ ਪੀਣ ਨਾਲ ਕੋਲੈਸਟ੍ਰੋਲ ਦੇ ਪੱਧਰ ਨੂੰ ਕੰਟਰੋਲ ਕਰਨ 'ਚ ਵੀ ਮਦਦ ਮਿਲਦੀ ਹੈ, ਜਿਸ ਨਾਲ ਦਿਲ ਦੀਆਂ ਬੀਮਾਰੀਆਂ ਦਾ ਖਤਰਾ ਘੱਟ ਹੁੰਦਾ ਹੈ।
ਇਮਿਊਨਿਟੀ ਕਰੇ ਮਜ਼ਬੂਤ
ਇਸ ਵਿਚ ਐਂਟੀਆਕਸੀਡੈਂਟ ਅਤੇ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ, ਜੋ ਸਰੀਰ ਦੀ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦੇ ਹਨ। ਜਿਸ ਕਾਰਨ ਮੌਸਮੀ ਬਿਮਾਰੀਆਂ ਦਾ ਖਤਰਾ ਘੱਟ ਜਾਂਦਾ ਹੈ।
ਸੋਜ ਘਟਾਵੇ
ਦਾਲਚੀਨੀ ਵਿੱਚ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ ਜੋ ਸੋਜ ਨੂੰ ਘੱਟ ਕਰਦੇ ਹਨ ਅਤੇ ਗਠੀਆ ਵਰਗੀਆਂ ਬਿਮਾਰੀਆਂ ਵਿੱਚ ਦਰਦ ਨੂੰ ਦੂਰ ਕਰਨ ਵਿੱਚ ਵੀ ਮਦਦ ਕਰਦੇ ਹਨ।
ਭਾਰ ਘਟਾਉਣ ਵਿੱਚ ਵੀ ਮਦਦਗਾਰ
ਦਾਲਚੀਨੀ ਦੇ ਪਾਣੀ ਦਾ ਸੇਵਨ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ ਵਿਚ ਮਦਦ ਕਰਦਾ ਹੈ ਅਤੇ ਭੁੱਖ ਘੱਟ ਕਰਨ ਵਿਚ ਵੀ ਮਦਦ ਕਰਦਾ ਹੈ, ਜਿਸ ਨਾਲ ਭਾਰ ਘਟਾਉਣ ਵਿਚ ਮਦਦ ਮਿਲਦੀ ਹੈ। ਇਸ ਦਾ ਸੇਵਨ ਕਰਨ ਨਾਲ ਪਾਚਨ ਕਿਰਿਆ ਠੀਕ ਹੁੰਦੀ ਹੈ ਅਤੇ ਚਰਬੀ ਆਸਾਨੀ ਨਾਲ ਬਰਨ ਹੁੰਦੀ ਹੈ।
ਦਾਲਚੀਨੀ ਦਾ ਪਾਣੀ ਕਿਵੇਂ ਬਣਾਉਣਾ ਹੈ?
ਦਾਲਚੀਨੀ ਦਾ ਪਾਣੀ ਬਣਾਉਣ ਲਈ ਦਾਲਚੀਨੀ ਦੇ ਕੁਝ ਟੁਕੜਿਆਂ ਨੂੰ ਇਕ ਕੱਪ ਪਾਣੀ 'ਚ ਉਬਾਲ ਲਓ ਅਤੇ ਫਿਰ ਸਵੇਰੇ-ਸਵੇਰੇ ਕੋਸਾ ਜਾਂ ਠੰਡਾ ਪਾਣੀ ਪੀਓ। ਪਰ ਜੇਕਰ ਤੁਹਾਨੂੰ ਕੋਈ ਖਾਸ ਸਿਹਤ ਸਮੱਸਿਆ ਹੈ, ਤਾਂ ਕਿਰਪਾ ਕਰਕੇ ਇਸਦੀ ਵਰਤੋਂ ਕਰਨ ਤੋਂ ਪਹਿਲਾਂ ਇੱਕ ਡਾਕਟਰ ਨਾਲ ਸਲਾਹ ਕਰੋ।