English Today's Paper Wednesday, 04 December 2024
BREAKING
ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਪੀ.ਐਈ.ਬੀ. ਸਾਂਝਾ ਮੰਚ ਅਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਨਾਲ ਮੀਟਿੰਗ ਪੰਜਾਬ ਵਿਧਾਨ ਸਭਾ ਸਪੀਕਰ ਨੇ ਸ਼ਹੀਦ ਊਧਮ ਸਿੰਘ ਨੂੰ ਉਨ੍ਹਾਂ ਦੇ 85ਵੇਂ ਸ਼ਹੀਦੀ ਦਿਵਸ ’ਤੇ ਭੇਟ ਕੀਤੀ ਸ਼ਰਧਾਂਜਲੀ ਵਧੀਕ ਡਿਪਟੀ ਕਮਿਸ਼ਨਰ ਸੋਨਮ ਚੌਧਰੀ ਵੱਲੋਂ ਸਕੂਲਾਂ ਅਤੇ ਆਂਗਨਵਾੜੀ ਕੇਂਦਰਾਂ ’ਚ ਪੀਣ ਵਾਲੇ ਪਾਣੀ ਦੀ ਮੁਕੰਮਲ ਰੂਪ ’ਚ ਸ਼ੁੱਧਤਾ ਯਕੀਨੀ ਬਣਾਉਣ ਦੇ ਆਦੇਸ਼ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸ਼ਹੀਦ ਊਧਮ ਸਿੰਘ ਦੇ ਨਕਸ਼ੇ-ਕਦਮਾਂ 'ਤੇ ਚੱਲ ਰਹੇ ਹਾਂ : ਮੁੱਖ ਮੰਤਰੀ ਓਲੰਪਿਕ-2024 'ਚ ਭਾਰਤ ਦੇ ਲਕਸ਼ਯ ਸੇਨ ਨੇ ਜੋਨਾਥਨ ਨੂੰ ਹਰਾਇਆ, ਪੀਵੀ ਸਿੰਧੂ ਨੇ ਦਰਜ ਕੀਤੀ ਜਿੱਤ ਅਕਾਲੀ ਦਲ ਦੇ ਸਰਪ੍ਰਸਤ ਨੇ ਅਨੁਸਾਸ਼ਨੀ ਕਮੇਟੀ ਵਲੋਂ ਸੀਨੀਅਰ ਆਗੂਆਂ ਨੂੰ ਪਾਰਟੀ ਵਿਚੋਂ ਕੱਢਣ ਦੇ ਫੈਸਲੇ ਨੂੰ ਕੀਤਾ ਰੱਦ सिख समाज का देश के विकास में हर क्षेत्र में बहुमूल्य योगदान रहा है केन्द्रीय विद्युत, आवास एवं शहरी मामले : मंत्री मनोहर लाल सांसद कार्तिकेय शर्मा ने राज्यसभा में उठाया अम्बाला में आईएमटी निर्माण का मुद्दा एमडब्ल्यूबी के कार्यक्रम में स्पीकर ज्ञानचंद गुप्ता ने सुमित खन्ना पंजाब, विशाल सूद हिमाचल, संजीव शर्मा दिल्ली को दिए अधिकार पत्र गुरुद्वारा चिल्ला साहिब की पावन भूमि से संतों ने जगत का किया मार्गदर्शन : मुख्यमंत्री नायब सिंह सैनी

ਖੇਡਾਂ-ਸੱਭਿਆਚਾਰ

ਆਪਣੀ ਅੰਦਰੂਨੀ ਸ਼ਕਤੀ ਨੂੰ ਪਹਿਚਾਣ ਕੇ ਨੌਜਵਾਨ ਵਿਦਿਆਰਥੀ ਲਾ ਸਕਦੇ ਨੇ ਅੰਬਰਾਂ ਵਿੱਚ ਉਡਾਰੀਆਂ - ਰਾਜ ਲਾਲੀ ਗਿੱਲ

Updated on Sunday, November 03, 2024 17:28 PM IST

ਮੋਹਾਲੀ। ਕੋਈ ਮੁਸ਼ਕਿਲ ਅਜਿਹੀ ਨਹੀਂ ਹੁੰਦੀ ਜਿਸ ਦਾ ਹੱਲ ਨਾ ਹੋਵੇ । ਮੁਸ਼ਕਿਲ ਸਮਾਂ ਤੇ ਗੁੰਜਲਦਾਰ ਸਥਿਤੀ ਇਨਸਾਨ ਨੂੰ ਮਜਬੂਤ ਬਣਾਉਂਦੀ ਹੈ । ਆਪਣੇ ਆਪ ਨੂੰ ਮਜਬੂਤ ਬਣਾਉਣ ਲਈ ਕਿਤੇ ਕਿਸੇ ਕੋਲ ਜਾਣ ਦੀ ਲੋੜ ਨਹੀਂ ਸਗੋਂ ਜਰੂਰਤ ਹੈ ਆਪਣੀ ਅੰਦਰੂਨੀ ਸ਼ਕਤੀ ਨੂੰ ਪਹਿਚਾਨਣ ਦੀ । ਆਪਣੀ ਅੰਦਰੂਨੀ ਸ਼ਕਤੀ ਪਹਿਚਾਣ ਕੇ ਹੀ  ਨੌਜਵਾਨ ਵਿਦਿਆਰਥੀ ਅੰਬਰਾਂ ਦੇ ਵਿੱਚ ਉਡਾਰੀਆਂ ਲਾ ਸਕਦੇ ਨੇ ਤੇ ਆਪਣੇ ਹਰ ਸੁਪਨੇ ਨੂੰ ਪੂਰਾ ਕਰ ਸਕਦੇ ਨੇ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਦੁਆਬਾ ਗਰੁੱਪ ਆਫ ਕਾਲਜਿਜ ਵਿਖੇ ਚੱਲ ਰਹੇ ਯੂਥ ਫੈਸਟੀਵਲ ਦੇ ਅਖੀਰਲੇ ਦਿਨ ਮੁੱਖ ਮਹਿਮਾਨ ਦੇ ਤੌਰ ਤੇ ਹਾਜ਼ਰ ਹੋਏ ਰਾਜ ਲਾਲੀ ਗਿੱਲ ਚੇਅਰਪਰਸਨ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੇ ਹੋਏ ਕੀਤਾ । ਇਸ ਸਮੇਂ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਨਸ਼ਿਆਂ ,  ਵਿਦੇਸ਼ਾਂ ਵਿੱਚ ਵਿਦਿਆਰਥੀਆਂ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਅਤੇ ਲਿਵ ਇਨ ਰਿਲੇਸ਼ਨਸ਼ਿਪ ਦੀਆਂ ਕਠਿਨਾਈਆਂ ਬਾਰੇ ਵੀ ਜਾਗਰੂਕ ਕੀਤਾ । ਇਸ ਦੇ ਨਾਲ ਹੀ ਲਗਾਤਾਰ ਤਿੰਨ ਦਿਨਾਂ ਤੋਂ ਚੱਲ ਰਿਹਾ ਇਹ ਖੇਤਰੀ ਯੁਵਕ ਮੇਲਾ ਰੰਗ ਬਰੰਗੀਆਂ ਯਾਦਾਂ ਬਖੇਰਦਾ ਹੋਇਆ ਸਮਾਪਤ ਹੋਇਆ। ਪ੍ਰੋਗਰਾਮ ਦੇ ਤੀਜੇ ਦਿਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡੀਨ ਡਾਕਟਰ ਨਰਿੰਦਰ ਕੌਰ ਮੁਲਤਾਨੀ ਅਤੇ ਸਿੱਖਿਆ ਸ਼ਾਸਤਰੀ ਡਾਕਟਰ ਗੁਣਮਾਲਾ ਸੂਰੀ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਹਾਜ਼ਰ ਹੋਏ । ਇਸ ਤਿੰਨ ਦਿਨਾਂ ਖੇਤਰੀ ਯੁਵਕ ਮੇਲੇ ਦੌਰਾਨ 65 ਕਾਲਜਾਂ ਦੇ 1500 ਤੋਂ ਵੀ ਵੱਧ ਵਿਦਿਆਰਥੀਆਂ ਨੇ ਭਾਗ ਲਿਆ । ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਸੈਸ਼ਨ 2024-25 ਦੇ ਇਸ ਖੇਤਰੀ ਯੁਵਕ ਮੇਲੇ ਵਿੱਚ ਦੂਸਰੇ ਕਾਲਜਾਂ ਨੂੰ ਪਛਾੜਦੇ ਹੋਏ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਨੇ ਓਵਰਆਲ ਚੈਂਪੀਅਨਸ਼ਿਪ ਟਰਾਫ਼ੀ ਜਿੱਤੀ।

 

ਮਾਤਾ ਗੁਜਰੀ ਕਾਲਜ ਨੇ ਖੇਤਰੀ ਯੁਵਕ ਮੇਲੇ ਦੀ ਜਿੱਤੀ ਓਵਰਆਲ ਚੈਂਪੀਅਨਸ਼ਿਪ ਟਰਾਫ਼ੀ

ਦੁਆਬਾ ਗਰੁੱਪ ਵਿਖੇ ਰੰਗ ਬਿਰੰਗੀਆਂ ਯਾਦਾਂ ਬਖੇਰਦਾ ਖੇਤਰੀ ਯੁਵਕ ਮੇਲਾ ਹੋਇਆ ਸਮਾਪਤ

ਇਸ ਤੋਂ ਪਹਿਲਾਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਡਾਇਰੈਕਟਰ ਪ੍ਰਿੰਸੀਪਲ ਡਾ: ਮੀਨੂ ਜੇਤਲੀ ਵੱਲੋਂ ਕੀਤਾ ਗਿਆ । ਤੀਜੇ ਦਿਨ ਸਾਰੀਆਂ ਟੀਮਾਂ ਨੂੰ ਆਪਣੀ ਕਲਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਨ ਦਾ ਮੌਕਾ ਪ੍ਰਦਾਨ ਕੀਤਾ ਗਿਆ। ਇਸ ਫੈਸਟੀਵਲ ਵਿੱਚ ਕਲਾਸੀਕਲ ਡਾਂਸ, ਮਾਈਮ, ਸਕਿੱਟ, ਗਿੱਧਾ, ਡਿਬੇਟ, ਪੋਇਟਿਕਲ ਰੀਟੈਸ਼ਨ, ਡਿਕਲੇਮੇਸ਼ਨ ਆਦਿ ਵੱਖ-ਵੱਖ ਪ੍ਰੋਗਰਾਮਾਂ ਦਾ ਆਯੋਜਨ ਤੈਅ ਪ੍ਰੋਗਰਾਮ ਅਨੁਸਾਰ ਕੀਤਾ ਗਿਆ। ਅਖੀਰਲੇ ਦਿਨ ਦੀ ਸਭ ਤੋਂ ਆਕਰਸ਼ਕ ਪੇਸ਼ਕਸ਼ ਗਿੱਧਾ ਰਹੀ।  ਇਸ ਫੈਸਟੀਵਲ ਦੇ ਆਯੋਜਨ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੀ ਛੁਪੀ ਪ੍ਰਤਿਭਾ ਨੂੰ ਜਾਣਨਾ ਸੀ। ਇਸ ਮੌਕੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਹਾਜ਼ਰ ਹੋਏ ਡਾ: ਨਰਿੰਦਰ ਕੌਰ ਮੁਲਤਾਨੀ ਅਤੇ ਸਿੱਖਿਆ ਸ਼ਾਸਤਰੀ ਡਾਕਟਰ ਗੁਣਮਾਲਾ ਸੂਰੀ  ਨੇ ਆਪਣੇ ਭਾਸ਼ਣ ਵਿੱਚ ਪੰਜਾਬ ਦੇ ਅਮੀਰ ਸੱਭਿਆਚਾਰ ਬਾਰੇ ਗੱਲ ਕੀਤੀ ਅਤੇ ਨੌਜਵਾਨਾਂ ਦੀ ਊਰਜਾ ਦੀ ਸ਼ਲਾਘਾ ਕੀਤੀ।  ਉਨ੍ਹਾਂ ਦੋਆਬਾ ਗਰੁੱਪ ਆਫ਼ ਕਾਲਜਿਜ਼ ਨੂੰ ਸਿਲਵਰ ਜੁਬਲੀ ਦੇ 25 ਸਾਲ ਪੂਰੇ ਕਰਨ ਲਈ ਵਧਾਈ ਵੀ ਦਿੱਤੀ।ਲਗਾਤਾਰ ਤਿੰਨ ਦਿਨ ਚੱਲੇ ਇਸ ਖੇਤਰੀ ਯੁਵਕ ਮੇਲੇ ਦੌਰਾਨ ਡੀਜੀਸੀ ਦੇ ਚੇਅਰਮੈਨ ਸ. ਐਮ.ਐਸ. ਬਾਠ,  ਡੀਜੀਸੀ ਦੇ ਮੈਨੇਜਿੰਗ ਵਾਈਸ ਚੇਅਰਮੈਨ ਸ. ਐੱਸ.ਐੱਸ. ਸੰਘਾ, ਐਗਜੀਕਿਊਟਿਵ ਵਾਈਸ ਚੇਅਰਮੈਨ ਮਨਜੀਤ ਸਿੰਘ , ਡੀਨ ਸਟੂਡੈਂਟ ਵੈੱਲਫੇਅਰ ਮਨਿੰਦਰਪਾਲ ਕੌਰ ਗਿੱਲ ,ਡੀ.ਜੀ.ਸੀ. ਦੇ ਸਾਰੇ ਡਾਇਰੈਕਟਰ-ਪ੍ਰਿੰਸੀਪਲ ਅਤੇ ਵੱਖ-ਵੱਖ ਕਾਲਜਾਂ ਪ੍ਰਿੰਸੀਪਲ ਅਤੇ ਹੋਰ ਸਟਾਫ ਮੈਂਬਰ ਹਾਜ਼ਰ ਰਹੇ ਅਤੇ ਇਸ ਪ੍ਰੋਗਰਾਮ ਨੂੰ ਸਫਲਤਾ ਪੂਰਵਕ ਸੰਪੰਨ ਕਰਵਾਉਣ ਵਿੱਚ ਆਪਣਾ ਯੋਗਦਾਨ ਪਾਇਆ।

Have something to say? Post your comment
ਮੈਂ 10 ਸਾਲ ਤੋਂ ਧੋਨੀ ਨਾਲ ਗੱਲ ਨਹੀਂ ਕਰਦਾ... ਹਰਭਜਨ ਸਿੰਘ ਦਾ ਵੱਡਾ ਬਿਆਨ

: ਮੈਂ 10 ਸਾਲ ਤੋਂ ਧੋਨੀ ਨਾਲ ਗੱਲ ਨਹੀਂ ਕਰਦਾ... ਹਰਭਜਨ ਸਿੰਘ ਦਾ ਵੱਡਾ ਬਿਆਨ

ਹਾਰ ਇਕ ਗੱਲ, ਡਰ ਤਾਂ ਮੈਨੂੰ ਵਿਰਾਟ ਦੇ... ਮਾਈਕਲ ਕਲਾਰਕ ਦੀ ਟੀਮ ਨੂੰ ਚੇਤਾਵਨੀ

: ਹਾਰ ਇਕ ਗੱਲ, ਡਰ ਤਾਂ ਮੈਨੂੰ ਵਿਰਾਟ ਦੇ... ਮਾਈਕਲ ਕਲਾਰਕ ਦੀ ਟੀਮ ਨੂੰ ਚੇਤਾਵਨੀ

ਦਿਸੰਬਰ ਦੀ ਸੁੱਕੀ ਠੰਡ ਤੁਹਾਨੂੰ ਕਰ ਸਕਦੀ ਹੈ ਬਿਮਾਰ! ਹੋ ਜਾਓ ਸਾਵਧਾਨ!

: ਦਿਸੰਬਰ ਦੀ ਸੁੱਕੀ ਠੰਡ ਤੁਹਾਨੂੰ ਕਰ ਸਕਦੀ ਹੈ ਬਿਮਾਰ! ਹੋ ਜਾਓ ਸਾਵਧਾਨ!

ਪਹਾੜੀ ਗੀਤ ਤੇ ਝੂਮੇ ਐੱਮਐੱਸ ਧੋਨੀ, ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ

: ਪਹਾੜੀ ਗੀਤ ਤੇ ਝੂਮੇ ਐੱਮਐੱਸ ਧੋਨੀ, ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ

ਭਾਰ ਵਧਾਉਣਾ ਚਾਹੁੰਦੇ ਹੋ, 15 ਦਿਨਾਂ ਵਿੱਚ ਬਣ ਜਾਵੇਗਾ ਤੁਹਾਡਾ ਸਰੀਰ, ਪੂਰਾ ਪੜ੍ਹੋ!

: ਭਾਰ ਵਧਾਉਣਾ ਚਾਹੁੰਦੇ ਹੋ, 15 ਦਿਨਾਂ ਵਿੱਚ ਬਣ ਜਾਵੇਗਾ ਤੁਹਾਡਾ ਸਰੀਰ, ਪੂਰਾ ਪੜ੍ਹੋ!

ਭਾਰਤ ਨੂੰ ICC ਤੋਂ ਹੋਣ ਵਾਲੀ ਕਮਾਈ ਤੋਂ ਸੜਦਾ ਹੈ ਪਾਕਿ.. ਚਾਹੁੰਦੈ ਬਦਲਾਅ, ਜਾਣੋ ICC ਦਾ ਮਾਲੀਆ ਮਾਡਲ

: ਭਾਰਤ ਨੂੰ ICC ਤੋਂ ਹੋਣ ਵਾਲੀ ਕਮਾਈ ਤੋਂ ਸੜਦਾ ਹੈ ਪਾਕਿ.. ਚਾਹੁੰਦੈ ਬਦਲਾਅ, ਜਾਣੋ ICC ਦਾ ਮਾਲੀਆ ਮਾਡਲ

ਅੰਤਰ-ਯੂਨੀਵਰਸਿਟੀ ਯੁਵਕ ਮੇਲਿਆਂ ਵਿੱਚ ਜੀਐਨਡੀਯੂ ਦੇ ਵਿਦਿਆਰਥੀ ਚਮਕੇ

: ਅੰਤਰ-ਯੂਨੀਵਰਸਿਟੀ ਯੁਵਕ ਮੇਲਿਆਂ ਵਿੱਚ ਜੀਐਨਡੀਯੂ ਦੇ ਵਿਦਿਆਰਥੀ ਚਮਕੇ

ਮੋਹਾਲੀ ਜ਼ਿਲੇ ਦੇ ਵਸਨੀਕਾਂ ਲਈ ਵਰਦਾਨ ਸਿੱਧ ਹੋ ਰਹੀ ਹੈ ਸੀ ਐਮ ਦੀ ਯੋਗਸ਼ਾਲਾ 

: ਮੋਹਾਲੀ ਜ਼ਿਲੇ ਦੇ ਵਸਨੀਕਾਂ ਲਈ ਵਰਦਾਨ ਸਿੱਧ ਹੋ ਰਹੀ ਹੈ ਸੀ ਐਮ ਦੀ ਯੋਗਸ਼ਾਲਾ 

ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਪੰਜਾਬੀ ਭਾਸ਼ਾ ਅਤੇ ਪੰਜਾਬੀ ਸਿਨੇਮਾ ਵਿਸ਼ੇ ਸਬੰਧੀ ਵਿਚਾਰ ਚਰਚਾ ਆਯੋਜਿਤ

: ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਪੰਜਾਬੀ ਭਾਸ਼ਾ ਅਤੇ ਪੰਜਾਬੀ ਸਿਨੇਮਾ ਵਿਸ਼ੇ ਸਬੰਧੀ ਵਿਚਾਰ ਚਰਚਾ ਆਯੋਜਿਤ

ਔਰਤਾਂ ਦੀ ਬਰਾਬਰੀ ਨੂੰ ਅਸੀਂ ਧੀਆਂ ਦੀ ਲੋਹੜੀ ਮਨਾਉਣ ਤੱਕ ਹੀ ਸੀਮਤ ਕਰ ਲਿਆ ਹੈ - ਸੁੱਖੀ ਬਾਠ

: ਔਰਤਾਂ ਦੀ ਬਰਾਬਰੀ ਨੂੰ ਅਸੀਂ ਧੀਆਂ ਦੀ ਲੋਹੜੀ ਮਨਾਉਣ ਤੱਕ ਹੀ ਸੀਮਤ ਕਰ ਲਿਆ ਹੈ - ਸੁੱਖੀ ਬਾਠ

X