ਐੱਸ. ਏ. ਐੱਸ. ਨਗਰ। ਚੰਡੀਗੜ੍ਹ ਇੰਜੀਨੀਅਰਿੰਗ ਕਾਲਜ (ਸੀ. ਈ. ਸੀ.) ਸੀ. ਜੀ. ਸੀ. ਲਾਂਡਰਾਂ ਵਿਖੇ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ (ਈ. ਸੀ. ਈ.) ਵਿਭਾਗ ਵਲੋਂ 6 ਰੋਜ਼ਾ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਕਰਵਾਇਆ ਗਿਆ। ਇਹ ਪ੍ਰੋਗਰਾਮ ਲੈਬਵਿਊ ਫਾਰ ਆਈ. ਓ. ਟੀ. ਐਪਲੀਕੇਸ਼ਨ ਇੰਨ ਹੈਲਥਕੇਅਰ ਥੀਮ ’ਤੇ ਆਧਾਰਿਤ ਸੀ। ਏ. ਆਈ. ਸੀ. ਟੀ. ਈ. ਟ੍ਰੇਨਿੰਗ ਐਂਡ ਲਰਨਿੰਗ (ਅਟਲ) ਅਕੈਡਮੀ ਵਲੋਂ ਸਪਾਂਸਰ ਇਸ ਪ੍ਰੋਗਰਾਮ ’ਚ ਡੀ. ਏ. ਵੀ. ਕਾਲਜ ਅੰਬਾਲਾ, ਯੂ. ਆਈ. ਈ. ਟੀ. ਕੁਰੂਕਸ਼ੇਤਰ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਲੰਧਰ ਅਤੇ ਚੰਡੀਗੜ੍ਹ ਯੂਨੀਵਰਸਿਟੀ ਸਮੇਤ ਹੋਰਨਾਂ ਸੰਸਥਾਵਾਂ ਦੇ 50 ਤੋਂ ਵੱਧ ਪ੍ਰਤੀਭਾਗੀਆਂ ਨੇ ਹਿੱਸਾ ਲਿਆ। ਇਹ ਪ੍ਰੋਗਰਾਮ ਆਈ. ਓ. ਟੀ. ਸੈਂਸਰ ਇੰਟੀਗ੍ਰੇਸ਼ਨ ਦੇ ਨਾਲ ਲੈਬਵਿਊ ਦੀ ਸ਼ਕਤੀਸ਼ਾਲੀ ਗ੍ਰਾਫ਼ਿਕਲ ਯੁਜ਼ਰ ਇੰਟਰਫੇਸ ਦੀ ਵਰਤੋਂ ਕਰਦੇ ਹੋਏ ਭਾਗੀਦਾਰਾਂ ਨੂੰ ਆਈ. ਓ. ਟੀ. ਆਧਾਰਤ ਮੋਨੀਟੀਰਿੰਗ ਸਿਸਟਮ ਨੂੰ ਡਿਜ਼ਾਈਨ ਕਰਨ ਦੇ ਯੋਗ ਬਣਾਉਣ ਲਈ ਰੱਖਿਆ ਗਿਆ ਸੀ। ਇਸ ਪ੍ਰੋਗਰਾਮ ਦੀ ਸ਼ੁਰੂਆਤ ਐਨ. ਆਈ. ਟੀ. ਟੀ. ਟੀ. ਆਰ. ਚੇਨਈ ਦੇ ਪ੍ਰੋ. ਡਾ. ਜੀ. ਕੁਲਾਨਥਾਈਵੇਲ ਦੀ ਅਗਵਾਈ ’ਚ ਉਦਘਾਟਨੀ ਸੈਸ਼ਨ ਨਾਲ ਹੋਈ।
ਇਸ ਮੌਕੇ ਡਾ. ਕੁਲਾਨਥਾਈਵੇਲ ਜੋ ਕਿ ਵਿਸ਼ਵ ਪੱਧਰ ’ਤੇ ਆਈ. ਸੀ. ਟੀ. ਅਤੇ ਇੰਸਟਰਕਸ਼ਨਲ ਡਿਜ਼ਾਈਨ ’ਚ ਆਪਣੇ ਮਹੱਤਵਪੂਰਨ ਯੋਗਦਾਨ ਲਈ ਜਾਣੇ ਜਾਂਦੇ ਹਨ, ਨੇ ਬਾਇਓ ਮੈਡੀਕਲ ਇੰਜੀਨੀਅਰਿੰਗ, ਆਈ. ਓ. ਟੀ. ਅਤੇ ਵਰਚੂਅਲ ਇੰਸਟਰੂਮੈਂਟੇਸ਼ਨ ਬਾਰੇ ਜਾਣਕਾਰੀ ਪ੍ਰਦਾਨ ਕੀਤੀ। ਉਨ੍ਹਾਂ ਆਈ. ਓ. ਟੀ. ਸੰਚਾਲਿਤ ਹੈਲਥਕੇਅਰ ਦੀ ਮਹੱਤਤਾ ’ਤੇ ਵੀ ਜ਼ੋਰ ਦਿੱਤਾ। ਦੂਜੇ ਦਿਨ ਬੀ. ਆਈ. ਟੀ. ਐਸ. ਪਿਲਾਨੀ ਹੈਦਰਾਬਾਦ ਤੋਂ ਡਾ. ਪਰੀਕਸ਼ਿਤਸਾਹਤੀਆ ਨੇ ਆਈ. ਓ. ਟੀ. ਲਈ ਸਮਾਰਟ ਸੈਂਸਰਾਂ, ਆਰਟੀਫੀਸ਼ੀਅਲ ਈ-ਸਕਿਨ ਅਤੇ ਮਿਨੀਮਲੀ ਇਨਵੇਸਿਵ ਗਲੂਕੋਜ਼ ਮੋਨੀਟਰਿੰਗ ਸਮੇਤ ਹੋਰਨਾਂ ਵਿਸ਼ਿਆਂ ’ਤੇ ਚਰਚਾ ਕੀਤੀ। ਹੋਰਨਾਂ ਸੈਸ਼ਨਾਂ ’ਚ ਅਤਿ-ਆਧੁਨਿਕ ਪ੍ਰੈਕਟਿਸ ਅਤੇ ਹੈਂਡਸ ਆਨ ਲਰਨਿੰਗ ਨੂੰ ਉਜਾਗਰ ਕੀਤਾ ਗਿਆ। ਤੀਜੇ ਦਿਨ ਇਨੋਵੇਟ ਸਕਿੱਲ ਚੰਡੀਗੜ੍ਹ ਤੋਂ ਅਜੈ ਕੁਮਾਰ ਗੋਦਾਰਾ ਨੇ ਲੈਬਵਿਊ ਨੂੰ ਥਿੰਕਸਪੀਕ ਆਈ. ਓ. ਟੀ. ਪਲੇਟਫਾਰਮ ਨਾਲ ਜੋੜਨ ਅਤੇ ਰੀਅਲ-ਟਾਈਮ ਆਈ. ਓ. ਟੀ. ਡੇਟਾ ਦੇ ਨਾਲ ਸਾਫਟਵੇਅਰ ਨੂੰ ਕੁਨੈਕਟ ਕਰਨ ਬਾਰੇ ਵਰਕਸ਼ਾਪ ਪੇਸ਼ ਕੀਤੀ, ਜਦਕਿ ਵੀ. ਵੀ. ਡੀ. ਐਨ. ਟੈਕਨਾਲੋਜਿਜ਼ ਤੋਂ ਨਿਤੇਸ਼ ਪ੍ਰਧਾਨ ਅਤੇ ਯਸ਼ਵੰਤ ਰਾਣਾ ਨੇ ਆਈ. ਓ. ਟੀ. ’ਚ ਡਾਟਾ ਅਤੇ ਪ੍ਰੋਸੈਸ ਆਟੋਮੇਸ਼ਨ ’ਤੇ ਧਿਆਨ ਕੇਂਦਰਿਤ ਕਰਦੇ ਹੋਏ ਮਾਈ. ਡੀ. ਏ. ਕਿਊ ਅਤੇ ਆਈ. ਰਿਓ ਦੇ ਨਾਲ ਐਡਵਾਂਸਡ ਪ੍ਰੋਗਰਾਮਿੰਗ ’ਤੇ ਇੰਟਰਐਕਟਿਵ ਸੈਸ਼ਨ ਦੀ ਅਗਵਾਈ ਕੀਤੀ। ਪ੍ਰੋਗਰਾਮ ਦੇ ਚੌਥੇ ਦਿਨ ਥਾਪਰ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਤੋਂ ਡਾ. ਸੁਨੀਲ ਸਿੰਗਲਾ ਨੇ ਨਵੀਨਤਮ ਸਕਿਊਰਿਟੀ ਐਪਲੀਕੇਸ਼ਨਾਂ ਬਾਰੇ ਜਾਣਕਾਰੀ ਦਿੱਤੀ, ਜਿਸ ਵਿਚ ਲੈਬਵਿਊ ਦੀ ਵਰਤੋਂ ਕਰਦੇ ਹੋਏ ਫਿੰਗਰ ਪ੍ਰਿੰਟ ਆਧਾਰਤ ਬਾਇਓਮੀਟ੍ਰਿਕ ਓਥੈਂਟਿਕੇਸ਼ਨ ਬਾਰੇ ਦੱਸਿਆ ਗਿਆ। ਇਸ ਤੋਂ ਇਲਾਵਵਾ ਸੀ. ਜੀ. ਸੀ. ਵਿਖੇ ਈ. ਸੀ. ਈ. ਦੇ ਐਚ. ਓ. ਡੀ. ਡਾ. ਵਿਨੈ ਭਾਟੀਆ ਨੇ ਆਪਣੇ ਸੈਸ਼ਨ ਵਿਚ ਨੈਸ਼ਨਲ ਐਜੂਕੇਸ਼ਨ ਪਾਲਿਸੀ ਦੇ ਪ੍ਰਮੁੱਖ ਪਹਿਲੂਆਂ ’ਤੇ ਚਰਚਾ ਕਰਦਿਆਂ ਵਿਦਿਅਕ ਸੁਧਾਰ ਲਈ ਇਸ ਨੂੰ ਪੂਰਨ ਢੰਗ ਨਾਲ ਲਾਗੂ ਕਰਨ ’ਤੇ ਜ਼ੋਰ ਦਿੱਤਾ। ਇਸ ਤਰ੍ਹਾਂ ਪ੍ਰੋਗਰਾਮ ਦੇ ਹੋਰਨਾਂ ਦਿਨਾਂ ਦੌਰਾਨ ਵੀ ਮਾਹਿਰਾਂ ਵਲੋਂ ਸੰਬੰਧਤ ਵਿਸ਼ੇ ਸੰਬੰਧੀ ਕੀਮਤੀ ਵਿਚਾਰ ਪੇਸ਼ ਕੀਤੇ ਗਏ।