English Today's Paper Wednesday, 04 December 2024
BREAKING
ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਪੀ.ਐਈ.ਬੀ. ਸਾਂਝਾ ਮੰਚ ਅਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਨਾਲ ਮੀਟਿੰਗ ਪੰਜਾਬ ਵਿਧਾਨ ਸਭਾ ਸਪੀਕਰ ਨੇ ਸ਼ਹੀਦ ਊਧਮ ਸਿੰਘ ਨੂੰ ਉਨ੍ਹਾਂ ਦੇ 85ਵੇਂ ਸ਼ਹੀਦੀ ਦਿਵਸ ’ਤੇ ਭੇਟ ਕੀਤੀ ਸ਼ਰਧਾਂਜਲੀ ਵਧੀਕ ਡਿਪਟੀ ਕਮਿਸ਼ਨਰ ਸੋਨਮ ਚੌਧਰੀ ਵੱਲੋਂ ਸਕੂਲਾਂ ਅਤੇ ਆਂਗਨਵਾੜੀ ਕੇਂਦਰਾਂ ’ਚ ਪੀਣ ਵਾਲੇ ਪਾਣੀ ਦੀ ਮੁਕੰਮਲ ਰੂਪ ’ਚ ਸ਼ੁੱਧਤਾ ਯਕੀਨੀ ਬਣਾਉਣ ਦੇ ਆਦੇਸ਼ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸ਼ਹੀਦ ਊਧਮ ਸਿੰਘ ਦੇ ਨਕਸ਼ੇ-ਕਦਮਾਂ 'ਤੇ ਚੱਲ ਰਹੇ ਹਾਂ : ਮੁੱਖ ਮੰਤਰੀ ਓਲੰਪਿਕ-2024 'ਚ ਭਾਰਤ ਦੇ ਲਕਸ਼ਯ ਸੇਨ ਨੇ ਜੋਨਾਥਨ ਨੂੰ ਹਰਾਇਆ, ਪੀਵੀ ਸਿੰਧੂ ਨੇ ਦਰਜ ਕੀਤੀ ਜਿੱਤ ਅਕਾਲੀ ਦਲ ਦੇ ਸਰਪ੍ਰਸਤ ਨੇ ਅਨੁਸਾਸ਼ਨੀ ਕਮੇਟੀ ਵਲੋਂ ਸੀਨੀਅਰ ਆਗੂਆਂ ਨੂੰ ਪਾਰਟੀ ਵਿਚੋਂ ਕੱਢਣ ਦੇ ਫੈਸਲੇ ਨੂੰ ਕੀਤਾ ਰੱਦ सिख समाज का देश के विकास में हर क्षेत्र में बहुमूल्य योगदान रहा है केन्द्रीय विद्युत, आवास एवं शहरी मामले : मंत्री मनोहर लाल सांसद कार्तिकेय शर्मा ने राज्यसभा में उठाया अम्बाला में आईएमटी निर्माण का मुद्दा एमडब्ल्यूबी के कार्यक्रम में स्पीकर ज्ञानचंद गुप्ता ने सुमित खन्ना पंजाब, विशाल सूद हिमाचल, संजीव शर्मा दिल्ली को दिए अधिकार पत्र गुरुद्वारा चिल्ला साहिब की पावन भूमि से संतों ने जगत का किया मार्गदर्शन : मुख्यमंत्री नायब सिंह सैनी

ਧਰਮ ਕਰਮ

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ’ਤੇ ਵਿਸ਼ੇਸ਼

ਗੁਰਪ੍ਰੀਤ ਸਿੰਘ | Updated on Sunday, November 10, 2024 10:21 AM IST

ਗੁਰੂ ਨਾਨਕ ਦੇਵ ਜੀ ਦਾ ਜਨਮ 1469 ਈ: ਨੂੰ ਰਾਇ-ਭੋਇ ਦੀ ਤਲਵੰਡੀ ਵਿਚ ਹੋਇਆ ਜੋ ਕਿ ਪਾਕਿਸਤਾਨ ਵਿਚ ਹੈ, ਇਸ ਥਾਂ ਨੂੰ ਅੱਜ ਕੱਲ੍ਹ ਨਨਕਾਣਾ ਸਾਹਿਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ । ਆਪ ਦੇ ਪਿਤਾ ਦਾ ਨਾਂ ਮਹਿਤਾ ਕਾਲੂ ਅਤੇ ਮਾਤਾ ਦਾ ਨਾਂ ਤ੍ਰਿਪਤਾ ਦੇਵੀ ਸੀ। ਆਪ ਦੀ ਵੱਡੀ ਭੈਣ ਦਾ ਨਾਂ ਬੇਬੇ ਨਾਨਕੀ ਸੀ। ਜੀ ਬਚਪਨ ਤੋਂ ਹੀ ਆਪ ਗੰਭੀਰ ਸੁਭਾਅ ਦੇ ਸਨ੍ਟ ਆਪ ਨੂੰ ਪਾਂਧੇ ਪਾਸ ਪੜਨ ਭੇਜਿਆ ਤਾਂ ਆਪ ਨੇ ਪਾਂਧੇ ਨੂੰ ਹੀ ਆਪਣੀ ਚਮਤਕਾਰੀ ਸੂਝ-ਬੂਝ ਨਾਲ ਹੈਰਾਨ ਕਰ ਦਿੱਤਾ।

ਜਦੋਂ ਆਪ ਨੂੰ ਜਨੇਊ ਪਾਉਣ ਲਈ ਕਿਹਾ ਗਿਆ ਤਾਂ ਇਸ ਨੂੰ ਆਪ ਨੇ ਇਕ ਝੂਠੀ ਰਸਮ ਕਹਿੰਦੇ ਹੋਏ ਜਨੇਉ ਪਾਉਣ ਤੋਂ ਨਾਂਹ ਕਰ ਦਿੱਤੀ। ਆਪ ਦੇ ਪਿਤਾ ਨੇ ਆਪ ਨੂੰ ਪਸ਼ੂ ਚਰਾਉਣ ਭੇਜਿਆ ਤਾਂ ਆਪ ਪ੍ਰਮਾਤਮਾ ਦੀ ਭਗਤੀ ਵਿੱਚ ਲੀਨ ਰਹਿੰਦੇ ਤੇ ਪਸ਼ੂ ਲੋਕਾਂ ਦੇ ਖੇਤਾਂ ਵਿਚ ਜਾ ਵੜਦੇ ਅਤੇ ਲੋਕ ਆਪ ਦੇ ਪਿਤਾ ਨੂੰ ਆ ਆ ਕੇ ਉਲਾਂਭੇ ਦਿੰਦੇ ਰਹਿੰਦੇ। ਆਪ ਦੇ ਪਿਤਾ ਚਾਹੁੰਦੇ ਸਨ ਕਿ ਉਨ੍ਹਾਂ ਦਾ ਪੁੱਤਰ ਇਕ ਚੰਗਾ ਵਪਾਰੀ ਬਣੇ।

ਉਨਾਂ ਨੇ ਵਪਾਰ ਕਰਨ ਲਈ ਆਪ ਨੂੰ 20 ਰੁ: ਦਿੱਤੇ ਪਰ ਆਪ ਉਹਨਾਂ ਵੀਹ ਰੁਪਿਆਂ ਦਾ ਕੁੱਖੇ ਸਾਧੂਆਂ ਨੂੰ ਭੋਜਨ ਖੁਆ ਆਏ ਤੇ ਆਪਣੇ ਪਿਤਾ ਜੀ ਨੂੰ ਕਿਹਾ ਕਿ ਉਹ ਸੱਚਾ ਸੌਦਾ ਕਰਕੇ ਆਏ ਹਨ । ਇਸ ਤੇ ਆਪ ਦੇ ਪਿਤਾ ਜੀ ਬਹੁਤ ਨਰਾਜ਼ ਹੋਏ ਅਤੇ ਆਪ ਨੂੰ ਆਪ ਦੀ ਭੈਣ ਬੇਬੇ ਨਾਨਕੀ ਕੋਲ ਸੁਲਤਾਨਪੁਰ ਭੇਜ ਦਿੱਤਾ। ਆਪ ਦੇ ਜੀਜੇ ਜੈ ਰਾਮ ਨੇ ਨਵਾਬ ਦੌਲਤ ਖਾਂ ਲੋਧੀ ਦੇ ਮੋਦੀਖਾਨੇ ਵਿੱਚ ਆਪ ਨੂੰ ਨੌਕਰੀ ਤੇ ਲਵਾ ਦਿੱਤਾ।

ਇੱਥੇ ਆਪ ਨੇ ਦਿਲ ਖੋਲ੍ਹ ਕੇ ਲੋਕਾਂ ਨੂੰ ਰਾਸ਼ਨ ਦਿੱਤਾ। ਆਪ ਆਪਣੀ ਕਮਾਈ ਦਾ ਵੀ ਕਾਫ਼ੀ ਹਿੱਸਾ ਲੋਕਾਂ ਵਿੱਚ ਵੰਡ ਦਿੰਦੇ ਸਨ । ਇੱਥੇ ਰਹਿੰਦੇ ਹੋਏ ਹੀ ਆਪ ਦਾ ਵਿਆਹ ਬਟਾਲਾ ਦੇ ਖੱਤਰੀ ਮੂਲ ਚੰਦ ਦੀ ਸਪੁੱਤਰੀ ਬੀਬੀ ਸੁਲੱਖਣੀ ਨਾਲ ਹੋਇਆ। ਆਪ ਦੇ ਘਰ ਦੋ ਪੁੱਤਰ ਬਾਬਾ ਸ੍ਰੀ ਚੰਦ ਅਤੇ ਲੱਖਮੀ ਦਾਸ ਪੈਦਾ ਹੋਏ । ਆਪ ਇਕ ਦਿਨ ਵੇਈਂ ਵਿੱਚ ਇਸ਼ਨਾਨ ਕਰਨ ਗਏ ਅਲੋਪ ਹੋ ਗਏ ਅਤੇ ਤਿੰਨ ਦਿਨਾਂ ਪਿਛੋਂ ਪਤੇ ਅਤੇ ਰੱਬੀ ਹੁਕਮ ਅਨੁਭਵ ਕੀਤਾ੍ਟ

ਆਪ ਨੇ ਇਕੋ ‘ ਸ਼ਬਦ ਦਾ ਅਲਾਪ ਕੀਤਾ੍ਟ ਇਸ ਤਰਾ ਆਪ ਨੇ ਮਾਨਵਤਾ ਦਾ ਨਾਅਰਾ ਲਾਇਆ ਅਤੇ ਇਕ ਨਵੇਂ ਧਰਮ ਦੀ ਸ਼ੁਰੂਆਤ ਕੀਤੀ। ਆਪ ਨੇ ਨੌਕਰੀ ਛੱਡ ਕੇ ਸੰਸਾਰ ਦਾ ਉਦਾਰ ਕਰਨ ਦਾ ਬੀੜਾ ਚੁੱਕਿਆ ੍ਟ ਆਪ ਨੇ ਚੌਹਾਂ- . ਦਿਸ਼ਾਵਾਂ ਦੀਆਂ ਯਾਤਰਾਵਾਂ ਕੀਤੀਆਂ, ਜਿਹਨਾਂ ਨੂੰ ਉਦਾਸੀਆਂ ਵੀ ਕਿਹਾ ਜਾਂਦਾ ਹੈ। ਇਨ੍ਹਾਂ ਉਦਾਸੀਆਂ ਦੌਰਾਨ ਆਪ ਨੇ  ਛੂਤ-ਛਾਤ, ਵਹਿਮਾਂ-ਭਰਮਾਂ, ਥੋਥੇ-ਕਰਮ ਕਾਡਾਂ ਦੇ ਵਿਰੁੱਧ ਪ੍ਰਚਾਰ ਕੀਤਾ ਅਤੇ ਕੌਡੇ ਰਾਕਸ਼, ਮਲਿਕ ਭਾਗੋ, ਸੱਜਣ ਠੱਗ ਅਤੇ ਵਲੀ ਕੰਧਾਰੀ ਵਰਗਿਆਂ ਨੂੰ ਸਿੱਧੇ ਰਾਹ ਪਾਇਆ੍ਟ

ਆਪ ਦੀ ਸਾਰੀ ਸਿੱਖਿਆ ਤਿੰਨ ਸਿਧਾਂਤਾਂ ‘ਤੇ ਅਧਾਰਿਤ ਹੈ। ਉਹ ਹਨ – ਨਾਮ ਜਪੋ, ਕਿਰਤ ਕਰੋ ਤੇ ਵੰਡ ਕੇ ਛਕੋ। ਉਨ੍ਹਾਂ ਨੇ ਮੁਕਤੀ ਵਾਸਤੇ ਸਾਦੇ, ਅਮਲੀ ਅਤੇ ਗ੍ਰਹਿਸਥੀ ਜੀਵਨ ਨੂੰ ਹੀ ਸਹੀ ਦੱਸਿਆ ਹੈ੍ਟ ਆਪ  ਨੇ ਆਪਣੇ ਜੀਵਨ ਦੌਰਾਨ ਬਹੁਤ ਸਾਰੀ ਬਾਣੀ ਰਚੀ ਜੋ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ੍ਟ ਆਪ ਨੇ ਉਸ ਸਮੇਂ ਦੇ ਹਾਕਮਾਂ ਦੇ ਜ਼ੁਲਮਾਂ ਦਾ ਜ਼ੋਰਦਾਰ ਖੰਡਨ ਕੀਤਾ। ਗਨ ਅੰਤ ਆਪ 1539 ਈ: ਵਿਚ ਕਰਤਾਰਪੁਰ ਵਿਖੇ ਭਾਈ ਲਹਿਣਾ ਜੀ ਨੂੰ ਗੁਰ ਗੱਦੀ ਸੌਂਪ ਕੇ ਜੋਤੀ ਜੋਤ ਸਮਾ ਗਏ।

ਜਦੋਂ ਆਪ ਜੀ ਸੱਤ ਸਾਲ ਦੇ ਹੋਏ ਤਾਂ ਆਪ ਨੂੰ ਪਾਂਧੇ ਕੋਲ ਪੜ੍ਹਨ ਲਈ ਭੇਜਿਆ ਗਿਆ। ਆਪ ਨੇ ਪਾਂਧੇ ਨੂੰ ਆਪਣੇ ਅਧਿਆਤਮਿਕ ਵਿਚਾਰਾਂ ਨਾਲ ਪ੍ਰਭਾਵਿਤ ਕੀਤਾ। ਆਪ ਨੇ ਅਰਬੀ, ਫ਼ਾਰਸੀ, ਸੰਸਕ੍ਰਿਤ ਪੜ੍ਹੀ ਤੇ ਹਿਸਾਬ-ਕਿਤਾਬ ਵੀ ਸਿਖਿਆ। ਰੀਤਾਂ ਰਸਮਾਂ ਦਾ ਤਿਆਗ ਬਾਰਾਂ ਸਾਲ ਦੀ ਉਮਰ ਵਿੱਚ ਜਦੋਂ ਪੰਡਤ ਨੂੰ ਆਪ ਜੀ ਨੂੰ ਜਨੇਊ ਧਾਰਨ ਲਈ ਬੁਲਾਇਆ ਗਿਆ ਤੇ ਆਪ ਨੇ ਜਨੇਊ ਧਾਰਨ ਕਰਨ ਤੋਂ ਨਾਂਹ ਕਰ ਦਿੱਤੀ ਤੇ ਫੁਰਮਾਇਆ-

“ਦਇਆ ਕਪਾਹ ਸੰਤੋਖ ਸੂਤ, ਜਤੁ ਗੰਢੀ ਸਤੁ ਵਟ

ਏਹ ਜਨੇਊ ਜੀਅ ਕਾ ਹਈ ਤਾਂ ਪਾਂਡੇ ਘਤੁ

ਸੱਚਾ ਸੌਦਾ ਆਪ ਦੇ ਪਿਤਾ ਮਹਿਤਾ ਕਾਲੂ ਨੇ ਆਪ ਨੂੰ ਵੀਹ ਰੁਪਏ ਦੇ ਕੇ ਕੋਈ ਲਾਭ ਵਾਲਾ ਸੌਦਾ ਕਰਨ ਲਈ ਭੇਜਿਆ, ਪਰ ਆਪ ਉਹਨਾਂ ਵੀਹ ਰੁਪਇਆਂ ਦਾ ਭੁੱਖੇ ਸਾਧੂਆਂ ਨੂੰ ਭੋਜਨ ਕਰਾ ਕੇ ਆ ਗਏ। ਚਾਰ ਉਦਾਸੀਆਂ ਆਪ ਨੇ 1499 ਈਸਵੀਂ ਤੋਂ ਲੈ ਕੇ 1522 ਈਸਵੀਂ ਤੱਕ ਪੂਰਬ, ਦੱਖਣ, ਉੱਤਰ ਤੇ ਪੱਛਮ ਚਾਰ ਦਿਸ਼ਾਵਾਂ ਦੀ ਯਾਤਰਾ ਕੀਤੀ। ਇਹਨਾਂ ਉਦਾਸੀਆਂ ਵਿੱਚ ਆਪ ਨੇ ਅਸਾਮ, ਲੰਕਾ, ਤਾਸ਼ਕੰਦ ਤੇ ਮੱਕਾ-ਮਦੀਨਾ ਤੱਕ ਦੀ ਯਾਤਰਾ ਕੀਤੀ।

ਆਪ ਨੇ ਅਨੇਕਾਂ ਪੀਰਾਂ, ਫ਼ਕੀਰਾਂ, ਜੋਗੀਆਂ, ਸੂਫ਼ੀਆਂ, ਸੰਨਿਆਸੀਆਂ, ਸਾਧਾਂ, ਸੰਤਾਂ, ਕਾਜ਼ੀਆਂ ਤੇ ਪੰਡਤਾਂ ਨੂੰ ਸਿੱਧੇ ਰਾਹ ਪਾਇਆ। ਇਸ ਸਮੇਂ ਵਿੱਚ ਹੀ ਆਪ ਨੇ ਕਰਤਾਰਪੁਰ ਨਗਰ ਵੀ ਵਸਾਇਆ। ਗੁਰੂ ਸਾਹਿਬ ਦੇ ਜੀਵਨ ਨਾਲ ਸੰਬੰਧਿਤ ਕਈ ਕਰਾਮਾਤਾਂ ਦਾ ਜ਼ਿਕਰ ਵੀ ਮਿਲਦਾ ਹੈ। ਆਪ ਨੇ ਆਪਣਾ ਅੰਤਮ ਸਮਾਂ ਕਰਤਾਰਪੁਰ (ਪਾਕਿਸਤਾਨ) ਵਿੱਚ ਬਿਤਾਇਆ। ਇੱਥੇ ਹੀ ਆਪ ਨੇ ਭਾਈ ਲਹਿਣਾ (ਗੁਰੂ ਅੰਗਦ ਦੇਵ ਜੀ ਨੂੰ ਆਪਣੀ ਗੱਦੀ ਦਾ ਵਾਰਸ ਚੁਣਿਆ। ਇੱਥੇ ਹੀ ਆਪ 1539 ਈਸਵੀ ਵਿੱਚ ਜੋਤੀ-ਜੋਤ ਸਮਾ ਗਏ।

Have something to say? Post your comment
X