ਮਾਸਕੋ। 2022 ਵਿਚ ਯੁੱਧ ਦੀ ਸ਼ੁਰੂਆਤ ਤੋਂ ਬਾਅਦ, ਯੂਕਰੇਨ ਨੇ ਰੂਸ ਦੀ ਰਾਜਧਾਨੀ ਮਾਸਕੋ 'ਤੇ ਸਭ ਤੋਂ ਵੱਡਾ ਹਮਲਾ ਕੀਤਾ ਹੈ। ਯੂਕਰੇਨ ਨੇ 34 ਡਰੋਨਾਂ ਨਾਲ ਮਾਸਕੋ ਨੂੰ ਨਿਸ਼ਾਨਾ ਬਣਾਇਆ ਹੈ। ਇਸ ਹਮਲੇ ਕਾਰਨ ਮਾਸਕੋ ਦੇ ਤਿੰਨ ਵੱਡੇ ਹਵਾਈ ਅੱਡਿਆਂ ਤੋਂ ਕਈ ਉਡਾਣਾਂ ਨੂੰ ਮੋੜਨਾ ਪਿਆ। ਸਮਾਚਾਰ ਏਜੰਸੀ ਦੀ ਰਿਪੋਰਟ ਮੁਤਾਬਕ ਇਸ ਹਮਲੇ ਵਿਚ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਹੈ, ਹਾਲਾਂਕਿ ਇਕ ਵਿਅਕਤੀ ਜ਼ਖਮੀ ਹੋਇਆ ਹੈ।
ਮਾਸਕੋ 'ਚ ਕੋਈ ਵੱਡਾ ਨੁਕਸਾਨ ਨਹੀਂ ਹੋਇਆ, ਇਕ ਵਿਅਕਤੀ ਜ਼ਖਮੀ, ਬਹੁਤ ਸਾਰੀਆਂ ਉਡਾਣਾਂ ਮੋੜ ਦਿੱਤੀਆਂ
ਰੂਸ ਦੇ ਰੱਖਿਆ ਮੰਤਰਾਲੇ ਨੇ ਵੀ ਹਮਲੇ ਨੂੰ ਲੈ ਕੇ ਬਿਆਨ ਜਾਰੀ ਕੀਤਾ ਹੈ। ਮੰਤਰਾਲੇ ਨੇ ਕਿਹਾ ਕਿ ਉਸ ਨੇ 34 ਯੂਕਰੇਨੀ ਡਰੋਨਾਂ ਨੂੰ ਡੇਗ ਦਿੱਤਾ ਹੈ ਅਤੇ ਹਮਲੇ ਨੂੰ ਨਾਕਾਮ ਕਰ ਦਿੱਤਾ ਹੈ। ਰੂਸ ਨੇ ਯੂਕਰੇਨ ਦੇ ਹਮਲੇ ਨੂੰ ਅੱਤਵਾਦੀ ਹਮਲਾ ਕਰਾਰ ਦਿੱਤਾ ਹੈ ਅਤੇ ਜਵਾਬੀ ਕਾਰਵਾਈ ਦੀ ਗੱਲ ਕਹੀ ਹੈ।
ਯੂਕਰੇਨ ਨੇ ਰੂਸ ਦੇ ਇੱਕ ਰਸਾਇਣਕ ਪਲਾਂਟ 'ਤੇ ਵੀ ਹਮਲਾ ਕੀਤਾ ਸੀ ਯੂਕਰੇਨ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਸੀ ਕਿ ਉਸ ਨੇ ਸ਼ੁੱਕਰਵਾਰ ਦੇਰ ਰਾਤ ਰੂਸ ਦੇ ਪੱਛਮੀ ਸ਼ਹਿਰ ਤੁਲਾ ਵਿੱਚ ਇੱਕ ਕੈਮੀਕਲ ਪਲਾਂਟ ਨੂੰ ਨਿਸ਼ਾਨਾ ਬਣਾਇਆ ਸੀ। ਯੂਕਰੇਨ ਦੇ ਸਪੈਸ਼ਲ ਆਪ੍ਰੇਸ਼ਨ ਫੋਰਸ ਐਸਬੀਯੂ ਨੇ ਕਿਹਾ ਕਿ ਉਸ ਨੇ ਹਮਲੇ ਵਿੱਚ 13 ਡਰੋਨਾਂ ਦੀ ਵਰਤੋਂ ਕੀਤੀ ਸੀ। ਹਮਲੇ ਤੋਂ ਬਾਅਦ ਕੈਮੀਕਲ ਪਲਾਂਟ 'ਚ ਧਮਾਕਾ ਹੋਇਆ ਅਤੇ ਧੂੰਏਂ ਦੇ ਬੱਦਲ ਫੈਲ ਗਏ।
SBU ਦੇ ਅਨੁਸਾਰ, ਰੂਸੀ ਫੌਜ ਲਈ ਗੋਲਾ ਬਾਰੂਦ ਇਸ ਪਲਾਂਟ 'ਤੇ ਬਣਾਇਆ ਜਾਂਦਾ ਹੈ। ਹਮਲੇ ਤੋਂ ਬਾਅਦ ਪਲਾਂਟ 'ਚੋਂ ਸੰਤਰੀ ਰੰਗ ਦਾ ਧੂੰਆਂ ਨਿਕਲਦਾ ਦੇਖਿਆ ਗਿਆ। ਸੀਐਨਐਨ ਮੁਤਾਬਕ ਇੱਕ ਸੂਤਰ ਨੇ ਦੱਸਿਆ ਕਿ ਹਮਲੇ ਵਿੱਚ ਅਲੇਕਸਿੰਸਕਾਇਆ ਥਰਮਲ ਪਾਵਰ ਪਲਾਂਟ ਨੂੰ ਵੀ ਨੁਕਸਾਨ ਪਹੁੰਚਿਆ ਹੈ। ਇਸ ਹਮਲੇ ਵਿੱਚ 110 ਕੇਵੀ ਪਾਵਰ ਟਰਾਂਸਮਿਸ਼ਨ ਲਾਈਨ ਨੂੰ ਵੀ ਨੁਕਸਾਨ ਪਹੁੰਚਿਆ ਹੈ। ਇਹ ਰਸਾਇਣਕ ਪਲਾਂਟ ਰਾਜਧਾਨੀ ਮਾਸਕੋ ਤੋਂ 200 ਕਿਲੋਮੀਟਰ ਦੱਖਣ ਵਿੱਚ ਸਥਿਤ ਹੈ।