ਡੇਰਾਬਸੀ। ਜ਼ਿਲ੍ਹੇ ’ਚ ਸੀ ਐਮ ਦੀ ਯੋਗਸ਼ਾਲਾ ਲੋਕਾਂ ਨੂੰ ਸਿਹਤਮੰਦ ਜੀਵਨ ਜਾਚ ਲਈ ਸਫ਼ਲਤਾਪੂਰਵਕ ਪ੍ਰੇਰ ਰਹੀ ਹੈ, ਜਿਸ ਦਾ ਹਰ ਉਮਰ ਵਰਗ ਦੇ ਲੋਕ ਲਾਭ ਲੈ ਰਹੇ ਹਨ। ਐਸ.ਡੀ.ਐਮ. ਡੇਰਾਬਸੀ, ਅਮਿਤ ਗੁਪਤਾ ਨੇ ਦੱਸਿਆ ਕਿ ਜ਼ੀਰਕਪੁਰ ਅਤੇ ਡੇਰਾਬਸੀ ਵਿੱਚ ਪਿਛਲੇ ਇੱਕ ਸਾਲ ਤੋਂ ਵੀ ਵੱਧ ਸਮੇਂ ਤੋਂ ਯੋਗਾ ਕਲਾਸਾਂ ਲਾਈਆਂ ਜਾ ਰਹੀਆਂ ਹਨ, ਜਿਸ ਵਿੱਚ ਬੱਚੇ, ਬਜ਼ੁਰਗ ਅਤੇ ਜੁਆਨ ਹਰ ਵਰਗ ਦੇ ਯੋਗ ਸਾਧਕ ਹਿੱਸਾ ਲੈ ਰਹੇ ਹਨ।
ਸ਼ਹਿਰ ’ਚ ਪਿਛਲੇ ਇੱਕ ਸਾਲ ਤੋਂ ਵਧੇਰੇ ਸਮੇਂ ਤੋਂ ਲੋਕ ਲੈ ਰਹੇ ਨੇ ਮੁਫ਼ਤ ਯੋਗ ਦਾ ਲਾਭ
ਢਕੋਲੀ ਵਿਖੇ ਯੋਗਾ ਟ੍ਰੇਨਰ ਗੁਰਪਰਾਦੀਪ ਕੌਰ ਵੱਲੋਂ ਰੋਜ਼ਾਨਾ 6 ਯੋਗਸ਼ਲਾਵਾਂ ਲਗਾ ਕੇ ਲੋਕਾਂ ਨੁੰ ਦਿੱਤਾ ਜਾ ਰਿਹਾ ਸਿਹਤਮੰਦ ਜੀਵਨ
ਉਨ੍ਹਾਂ ਨੇ ਦੱਸਿਆ ਕਿ ਯੋਗਾ ਟ੍ਰੇਨਰ ਗੁਰਪਰਾਦੀਪ ਕੌਰ ਜ਼ੀਰਕਪੁਰ ਵਿਖੇ ਰੋਜ਼ਾਨਾ 6 ਯੋਗਾ ਕਲਾਸਾਂ ਲਗਾ ਰਹੀ ਹੈ। ਪਹਿਲੀ ਕਲਾਸ ਸ੍ਰੀ ਕ੍ਰਿਸ਼ਨਾ ਹੋਮਜ਼, ਢਕੋਲੀ, ਜ਼ੀਰਕਪੁਰ ਵਿਖੇ ਸਵੇਰੇ 5.00 ਤੋਂ 6.00 ਵਜੇ ਅਤੇ ਦੂਸਰੀ ਕਲਾਸ ਰਗਾਲੀਆ ਟਾਵਰਜ, ਢਕੋਲੀ, ਜ਼ੀਰਕਪੁਰ ਵਿਖੇ ਸਵੇਰੇ 6.05 ਤੋਂ 7.05 ਵਜੇ ਤੱਕ, ਤੀਸਰੀ ਕਲਾਸ ਬਸੰਤ ਵਿਹਾਰ ਫੇਜ਼-1 ਪਾਰਕ ਢਕੋਲੀ, ਜ਼ੀਰਕਪੁਰ ਵਿਖੇ ਸਵੇਰੇ 7.15 ਤੋਂ 8.15 ਵਜੇ ਤੱਕ, ਚੌਥੀ ਕਲਾਸ ਬਸੰਤ ਵਿਹਾਰ ਫੇਜ਼-1 ਪਾਰਕ, ਢਕੋਲੀ, ਜ਼ੀਰਕਪੁਰ ਵਿਖੇ ਸੇਵਰੇ 9.00 ਵਜੇ ਤੋਂ 10.00 ਵਜੇ ਤੱਕ ਅਤੇ ਪੰਜਵੀਂ ਕਲਾਸ ਏਅਰ ਫੋਰਸ ਇਨਕੇਲਵ, ਸ਼ਿਵ ਮੰਦਿਰ, ਢਕੋਲੀ, ਜ਼ੀਰਕਪੁਰ ਵਿਖੇ ਬਾਅਦ ਦੁਪਿਹਰ 4.00 ਤੋਂ 5.00 ਵਜੇ ਤੱਕ ਅਤੇ ਆਖਰੀ ਕਲਾਸ ਕ੍ਰਿਸ਼ਨਾ ਇਨਕਲੇਵ, ਬਲਾਕ ਬੀ ਅਤੇ ਡੀ ਪਾਰਕ, ਢਕੋਲੀ, ਜ਼ੀਰਕਪੁਰ ਵਿਖੇ ਸ਼ਾਮ 5.05 ਤੋਂ 6.05 ਵਜੇ ਤੱਕ ਲਾਈ ਜਾਂਦੀ ਹੈ।
ਟ੍ਰੇਨਰ ਵੱਲੋਂ ਦੱਸਿਆ ਗਿਆ ਕਿ ਜ਼ੀਰਕਪੁਰ ਵਿਖੇ ਰ਼ਜਾਨਾ ਲੱਗਣ ਵਾਲੀਆਂ ਇੱਕ ਘੰਟੇ ਦੀਆਂ ਯੋਗਾ ਕਲਾਸਾਂ ਵਿੱਚ ਲੋਕਾਂ ਨੂੰ ਜੋੜਾਂ ਦੇ ਦਰਦਾਂ ਤੋਂ, ਪਿੱਠ ਦੇ ਦਰਦ ਤੋਂ, ਸਰਵਾਈਕਲ ਅਤੇ ਹਾਈ ਬਲੱਡ ਪ੍ਰੇਸ਼ਰ ਅਤੇ ਹੋਰ ਅਨੇਕਾਂ ਸਰੀਰਕ ਬਿਮਾਰੀਆਂ ਤੋਂ ਯੋਗ ਆਸਨਾਂ ਨਾਲ ਰਾਹਤ ਮਿਲੀ ਹੈ। ਉਨ੍ਹਾਂ ਦੁਆਰਾ ਸਰੀਰ ਨੂੰ ਚੁਸਤ-ਦਰੁਸਤ ਰੱਖਣ ਲਈ ਲੋੜੀਂਦੇ ਯੋਗ ਆਸਣ ਕਰਵਾਏ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਯੋਗਾ ਕੈਂਪ ’ਚ ਭਾਗ ਲੈਣ ਵਾਲਿਆਂ ਨੂੰ ਕੁਝ ਰੋਜ਼ਾਨਾ ਕੀਤੇ ਜਾਣ ਵਾਲੇ ਯੋਗ ਆਸਨਾਂ ਤੋਂ ਇਲਾਵਾ ਉਨ੍ਹਾਂ ਦੀ ਸਰੀਰਕ ਲੋੜ ਮੁਤਾਬਕ ਵਿਸ਼ੇਸ਼ ਆਸਣ ਕਰਵਾਏ ਜਾਂਦੇ ਹਨ। ਇਨ੍ਹਾਂ ਕੈਂਪਾਂ ’ਚ ਭਾਗ ਲੈਣ ਵਾਲੇ ਲੋਕਾਂ ’ਚ ਰੋਜ਼ਾਨਾ ਆਉਂਦੇ ਭਾਗੀਦਾਰ ਕੁਰਨਾ ਡਾਂਗਵਾਨ ਨੂੰ ਸਲਿਪ ਡਿਸਕ ਅਤੇ ਸ਼ਾਟਿਕਾ ਦਰਦ ਦੀ ਸਮੱਸਿਆ ਸੀ, ਜੋ ਕਿ ਹੁਣ 80 ਫੀਸਦੀ ਠੀਕ ਹੋ ਚੁੱਕੀ ਹੈ। ਰਾਮ ਸਿੰਘ ਕੁੰਦੂ ਭਾਗੀਦਾਰ ਨੂੰ ਸਰਵਾਈਕਲ ਅਤੇ ਅਨੀਂਦਰੇ ਦੀ ਸਮੱਸਿਆ ਸੀ, ਜੋ ਕਿ ਹੁਣ ਯੋਗਾ ਅਭਿਆਸ ਨਾਲ ਠੀਕ ਹੋ ਗਈ ਹੈ। ਇਸੇ ਤਰ੍ਹਾਂ ਹੀ ਕੈਂਪ ਵਿੱਚ ਆਉਣ ਵਾਲ ਬਹੁਤ ਸਾਰੇ ਲੋਕਾਂ ਨੇ ਡਿਪਰੈਸ਼ਨ, ਹਾਈ ਬਲੱਡ ਪ੍ਰੈਸ਼ਰ, ਪਿੱਠ ਦਰਦ ਅਤੇ ਦਮੇ ਤੋਂ ਛੁਟਕਾਰਾ ਪਾਇਆ ਹੈ। ਵੱਖ-ਵੱਖ ਭਾਗੀਦਾਰਾਂ ਦਾ ਕਹਿਣਾ ਹੈ ਕਿ ਯੋਗ ਕੈਂਪਾਂ ਨੇ ਉਨ੍ਹਾਂ ਦੀ ਰੋਜ਼ਾਨਾ ਦੀ ਰੁਟੀਨ ਨੂੰ ਬਿਲਕੁਲ ਬਦਲ ਦਿੱਤਾ ਹੈ ਅਤੇ ਹੁਣ ਯੋਗ ਸਾਧਨਾ ਉਨ੍ਹਾਂ ਦੀ ਰੋਜ਼ਾਨਾ ਦੀ ਜ਼ਿੰਦਗੀ ਦਾ ਹਿੱਸਾ ਬਣ ਗਿਆ ਹੈ।