ਅੰਮ੍ਰਿਤਸਰ। ਪੰਜਾਬ ਅਤੇ ਚੰਡੀਗੜ੍ਹ 'ਚ ਤਾਪਮਾਨ ਅਜੇ ਵੀ ਆਮ ਨਾਲੋਂ ਵੱਧ ਹੈ। ਪੰਜਾਬ ਵਿੱਚ 5 ਡਿਗਰੀ ਅਤੇ ਚੰਡੀਗੜ੍ਹ ਵਿੱਚ 4 ਡਿਗਰੀ ਤਾਪਮਾਨ ਆਮ ਨਾਲੋਂ ਵੱਧ ਪਾਇਆ ਜਾ ਰਿਹਾ ਹੈ। ਇਸ ਦੌਰਾਨ, ਪੱਛਮੀ ਹਿਮਾਲਿਆ ਵਿੱਚ ਇੱਕ ਵੈਸਟਰਨ ਡਿਸਟਰਬੈਂਸ (ਡਬਲਯੂਡੀ) ਸਰਗਰਮ ਹੋ ਗਿਆ ਹੈ। ਡਬਲਯੂ.ਡੀ ਤੋਂ ਦੂਰੀ ਹੋਣ ਕਾਰਨ ਪੰਜਾਬ 'ਚ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ ਪਰ ਤਾਪਮਾਨ 'ਚ ਮਾਮੂਲੀ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ।
ਪਾਕਿਸਤਾਨ ਨਾਲ ਲੱਗਦੇ ਪੰਜਾਬ ਦੇ ਪੰਜ ਜ਼ਿਲ੍ਹਿਆਂ ਵਿੱਚ ਵੀ ਧੁੰਦ ਦਾ ਅਸਰ ਦੇਖਿਆ ਗਿਆ ਹੈ, ਜਿਸ ਕਾਰਨ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਪੰਜਾਬ ਦੇ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫ਼ਿਰੋਜ਼ਪੁਰ ਅਤੇ ਫ਼ਾਜ਼ਿਲਕਾ ਵਿੱਚ 14 ਨਵੰਬਰ ਤੱਕ ਅਜਿਹਾ ਧੁੰਦ ਰਹਿ ਸਕਦਾ ਹੈ। ਧੂੰਆਂ ਹਵਾਈ ਮਾਰਗਾਂ ਨੂੰ ਵੀ ਪ੍ਰਭਾਵਿਤ ਕਰ ਰਿਹਾ ਹੈ। ਸੋਮਵਾਰ ਨੂੰ ਲਗਾਤਾਰ ਤੀਜੇ ਦਿਨ ਅੰਮ੍ਰਿਤਸਰ-ਪੁਣੇ ਫਲਾਈਟ ਨੂੰ ਦਿੱਲੀ ਮੋੜ ਦਿੱਤਾ ਗਿਆ।