ਘੜੀ ਸਿਰਫ ਸਮਾਂ ਹੀ ਨਹੀਂ ਦੱਸਦੀ, ਸਗੋਂ ਘਰ ਦੇ ਲੋਕਾਂ ਦੇ ਸੁੱਖ-ਦੁੱਖ ਤੇ ਸ਼ੁਭ-ਅਸ਼ੁਭ ਸਮੇਂ ਵੀ ਇਸ ਨਾਲ ਜੁੜੇ ਹੋਏ ਹਨ। ਜੇਕਰ ਤੁਸੀਂ ਘੜੀ ਨੂੰ ਸਿਰਫ ਸਮਾਂ ਦੱਸਣ ਦੀ ਵਸਤੂ ਸਮਝ ਕੇ ਟੰਗਦੇ ਜਾਂ ਲਟਕਾਉਂਦੇ ਹੋ, ਤਾਂ ਤੁਹਾਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਇਸ ਲਈ ਘੜੀ ਖਰੀਦਦੇ ਸਮੇਂ ਅਤੇ ਘਰ 'ਚ ਘੜੀ ਲਗਾਉਂਦੇ ਸਮੇਂ ਵਾਸਤੂ ਸ਼ਾਸਤਰ ਅਨੁਸਾਰ ਦੱਸੇ ਇਨ੍ਹਾਂ ਨਿਯਮਾਂ ਦਾ ਜ਼ਰੂਰ ਧਿਆਨ ਰੱਖੋ।
ਸਹੀ ਦਿਸ਼ਾ ਵਿਚ ਲਗਾਓ
ਅਕਸਰ ਨਵੇਂ ਸਾਲ 'ਤੇ ਲੋਕ ਆਪਣੇ ਘਰ 'ਚ ਨਵੀਂ ਘੜੀ ਜ਼ਰੂਰ ਲਗਾਉਂਦੇ ਹਨ। ਅਜਿਹੇ 'ਚ ਨਵੀਂ ਘੜੀ ਖਰੀਦਣ ਤੋਂ ਪਹਿਲਾਂ ਤੁਹਾਨੂੰ ਇਨ੍ਹਾਂ ਗੱਲਾਂ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ। ਘੜੀ ਨੂੰ ਖਰੀਦਦੇ ਸਮੇਂ ਇਸਦੇ ਰੰਗ ਅਤੇ ਆਕਾਰ ਦਾ ਵੀ ਧਿਆਨ ਰੱਖੋ ਅਤੇ ਇਸਨੂੰ ਵਾਸਤੂ ਦੇ ਅਨੁਸਾਰ ਸਹੀ ਦਿਸ਼ਾ ਵਿੱਚ ਰੱਖੋ।
ਇਸ ਨਾਲ ਘਰ 'ਚ ਸਕਾਰਾਤਮਕਤਾ ਦਾ ਸੰਚਾਰ ਹੁੰਦਾ ਹੈ ਅਤੇ ਘੜੀ ਦੇ ਨਾਲ-ਨਾਲ ਪਰਿਵਾਰ ਦੇ ਮੈਂਬਰਾਂ ਦਾ ਵੀ ਚੰਗਾ ਸਮਾਂ ਬਤੀਤ ਹੁੰਦਾ ਹੈ। ਆਓ ਜਾਣਦੇ ਹਾਂ ਵਾਸਤੂ ਅਨੁਸਾਰ ਘੜੀ ਦੀ ਸਹੀ ਦਿਸ਼ਾ, ਰੰਗ ਅਤੇ ਆਕਾਰ ਬਾਰੇ।
ਵਾਸਤੂ ਅਨੁਸਾਰ ਸਹੀ ਦਿਸ਼ਾ
ਵਾਸਤੂ ਅਨੁਸਾਰ, ਪੂਰਬ ਦਿਸ਼ਾ 'ਚ ਘੜੀ ਲਗਾਉਣਾ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ। ਇਸ ਦੇ ਨਾਲ, ਤੁਸੀਂ ਪੱਛਮ ਤੇ ਉੱਤਰ ਦਿਸ਼ਾ ਵਿੱਚ ਵੀ ਘੜੀ ਲਗਾ ਸਕਦੇ ਹੋ, ਪਰ ਤੁਹਾਨੂੰ ਕਦੇ ਵੀ ਦੱਖਣ ਦਿਸ਼ਾ ਵਿੱਚ ਘੜੀ ਨੂੰ ਨਹੀਂ ਲਗਾਉਣਾ ਚਾਹੀਦਾ।
ਇਸ ਤੋਂ ਇਲਾਵਾ ਘਰ ਦੀ ਬਾਲਕੋਨੀ ਜਾਂ ਵਰਾਂਡੇ 'ਚ ਵੀ ਘੜੀ ਨਹੀਂ ਲਗਾਉਣੀ ਚਾਹੀਦੀ। ਇਸ ਨਾਲ ਨਕਾਰਾਤਮਕ ਊਰਜਾ ਦਾ ਵਾਸ ਹੁੰਦਾ ਹੈ। ਇਸ ਦੇ ਨਾਲ ਹੀ ਦਰਵਾਜ਼ੇ ਦੇ ਬਿਲਕੁਲ ਉੱਪਰ ਘੜੀ ਲਗਾਉਣ ਤੋਂ ਬਚਣਾ ਚਾਹੀਦਾ ਹੈ।
ਵਾਸਤੂ ਅਨੁਸਾਰ ਘੜੀ ਦਾ ਸ਼ੁਭ ਤੇ ਅਸ਼ੁਭ ਰੰਗ
ਘਰ 'ਚ ਸੰਤਰੀ ਜਾਂ ਗੂੜ੍ਹੇ ਹਰੇ ਰੰਗ ਦੀ ਘੜੀ ਲਗਾਉਣ ਨਾਲ ਨਕਾਰਾਤਮਕ ਊਰਜਾ ਦਾ ਸੰਚਾਰ ਵਧਦਾ ਹੈ। ਇਸ ਦੇ ਨਾਲ ਹੀ ਨੀਲੀ ਤੇ ਕਾਲੀ ਘੜੀ ਨੂੰ ਵੀ ਘਰ ਲਈ ਅਸ਼ੁਭ ਮੰਨਿਆ ਜਾਂਦਾ ਹੈ। ਇਸ ਘਰ 'ਚ ਗੂੜ੍ਹੇ ਲਾਲ ਰੰਗ ਦੀ ਘੜੀ ਰੱਖਣ ਤੋਂ ਵੀ ਬਚਣਾ ਚਾਹੀਦਾ ਹੈ।
ਜੇਕਰ ਤੁਸੀਂ ਚਾਹੁੰਦੇ ਹੋ ਕਿ ਘਰ 'ਚ ਸਕਾਰਾਤਮਕ ਊਰਜਾ ਦਾ ਵਾਸ ਹੋਵੇ ਤਾਂ ਤੁਹਾਨੂੰ ਘਰ ਲਈ ਪੀਲੇ, ਚਿੱਟੇ ਤੇ ਹਲਕੇ ਭੂਰੇ ਰੰਗ ਦੀਆਂ ਘੜੀਆਂ ਲਗਾਉਣੀਆਂ ਚਾਹੀਦੀਆਂ ਹਨ।
ਦਿਸ਼ਾ ਅਨੁਸਾਰ ਲਗਾਓ ਘੜੀ
ਜੇਕਰ ਤੁਸੀਂ ਉੱਤਰੀ ਦੀਵਾਰ 'ਚ ਘੜੀ ਲਗਾ ਰਹੇ ਹੋ ਤਾਂ ਧਾਤੂ ਵਾਲੀ ਗ੍ਰੇਅ ਜਾਂ ਚਿੱਟੇ ਰੰਗ ਦੀ ਘੜੀ ਨੂੰ ਆਦਰਸ਼ ਮੰਨਿਆ ਜਾਂਦਾ ਹੈ। ਪੂਰਬੀ ਦੀਵਾਰ 'ਚ ਲਗਾਉਣ ਲਈ ਲੱਕੜ ਦੀ ਘੜੀ ਜਾਂ ਮਿਲਦੇ-ਜੁਲਦੇ ਰੰਗ ਦੀ ਘੜੀ ਲਗਾਓ।
ਘੜੀ ਲਈ ਰੰਗਾਂ ਦੀ ਚੋਣ ਕਰਦੇ ਸਮੇੰ ਬਹੁਤ ਹਲਕੇ ਰੰਗ ਹੀ ਚੁਣੋਗੇ ਤਾਂ ਬਿਹਤਰ ਹੋਵੇਗਾ। ਗਹਿਰੇ ਰੰਗ ਦੀ ਘੜੀ ਨੂੰ ਘਰ 'ਚ ਲਗਾਉਣ ਤੋਂ ਬਚਣਾ ਚਾਹੀਦਾ ਹੈ।
ਵਾਸਤੂ ਅਨੁਸਾਰ ਘੜੀ ਦਾ ਆਕਾਰ
ਵਾਸਤੂ ਅਨੁਸਾਰ ਘਰ ਵਿਚ ਅੱਠ ਹੱਥਾਂ ਵਾਲੀ ਘੜੀ ਰੱਖਣ ਨਾਲ ਪਰਿਵਾਰਕ ਮੈਂਬਰਾਂ 'ਚ ਮੇਲ-ਮਿਲਾਪ ਵਧਦਾ ਹੈ ਅਤੇ ਘਰੇਲੂ ਕਲੇਸ਼ ਦੂਰ ਹੁੰਦੇ ਹਨ। ਇਸ ਦੇ ਨਾਲ ਹੀ ਘਰ ਲਈ ਛੇ ਭੁਜਾਵਾਂ ਵਾਲੀ ਘੜੀ ਵੀ ਸ਼ੁਭ ਮੰਨੀ ਜਾਂਦੀ ਹੈ। ਤੁਸੀਂ ਇਸ ਨੂੰ ਲਿਵਿੰਗ ਰੂਮ 'ਚ ਵੀ ਲਗਾ ਸਕਦੇ ਹੋ।