ਤੁਲਸੀ ਨੂੰ ਹਿੰਦੂ ਧਰਮ 'ਚ ਸਭ ਤੋਂ ਪਵਿੱਤਰ ਪੌਦਾ ਮੰਨਿਆ ਜਾਂਦਾ ਹੈ। ਜ਼ਿਆਦਾਤਰ ਹਿੰਦੂ ਘਰਾਂ 'ਚ ਤੁਲਸੀ ਦਾ ਬੂਟਾ ਹੁੰਦਾ ਹੈ ਤੇ ਲੋਕ ਹਰ ਰੋਜ਼ ਇਸ਼ਨਾਨ ਕਰਨ ਤੋਂ ਬਾਅਦ ਇਸ ਦੀ ਪੂਜਾ ਕਰਦੇ ਹਨ। ਮਾਂ ਤੁਲਸੀ ਨੂੰ ਵਰਿੰਦਾ ਵੀ ਕਿਹਾ ਜਾਂਦਾ ਹੈ ਜੋ ਭਗਵਾਨ ਵਿਸ਼ਨੂੰ ਦੀ ਬਹੁਤ ਵੱਡੀ ਭਗਤ ਹੈ। ਇਹੀ ਕਾਰਨ ਹੈ ਕਿ ਦੇਵੀ ਤੁਲਸੀ ਤੋਂ ਬਿਨਾਂ ਭਗਵਾਨ ਵਿਸ਼ਨੂੰ ਦੀ ਪੂਜਾ ਅਧੂਰੀ ਹੈ। ਕਿਹਾ ਜਾਂਦਾ ਹੈ ਕਿ ਤੁਲਸੀ ਵਿੱਚ ਮਾਂ ਲਕਸ਼ਮੀ ਦਾ ਵਾਸ ਹੁੰਦਾ ਹੈ। ਅਜਿਹੀ ਸਥਿਤੀ 'ਚ ਜੋ ਦੇਵੀ ਦੀ ਪੂਜਾ ਪੂਰੀ ਸ਼ਰਧਾ ਨਾਲ ਕਰਦੇ ਹਨ, ਉਨ੍ਹਾਂ ਨੂੰ ਸੁੱਖ ਅਤੇ ਸ਼ਾਂਤੀ ਦੀ ਪ੍ਰਾਪਤੀ ਹੁੰਦੀ ਹੈ। ਇਸ ਨਾਲ ਜੀਵਨ ਵਿੱਚ ਖੁਸ਼ੀਆਂ ਵੀ ਆਉਂਦੀਆਂ ਹਨ।
ਹਾਲਾਂਕਿ, ਕਈ ਵਾਰ ਤੁਲਸੀ ਪੂਜਾ ਦੌਰਾਨ ਅਣਜਾਣੇ 'ਚ ਅਜਿਹੀਆਂ ਗਲਤੀਆਂ ਹੋ ਜਾਂਦੀਆਂ ਹਨ, ਜਿਨ੍ਹਾਂ ਨੂੰ ਅਸੀਂ ਨਜ਼ਰਅੰਦਾਜ਼ ਕਰ ਦਿੰਦੇ ਹਾਂ, ਜੋ ਨਹੀਂ ਕਰਨਾ ਚਾਹੀਦਾ। ਆਓ ਜਾਣਦੇ ਹਾਂ ਤੁਲਸੀ ਪੂਜਾ ਦੌਰਾਨ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ?
ਤੁਲਸੀ ਪੂਜਾ ਦੌਰਾਨ ਰੱਖੋ ਇਨ੍ਹਾਂ ਗੱਲਾਂ ਦਾ ਖਿਆਲ
ਤੁਲਸੀ ਦੇ ਬੂਟੇ 'ਤੇ ਚੁੰਨੀ ਤੇ ਲਾਲ ਕੱਪੜਾ ਚੜ੍ਹਾਉਣ ਤੋਂ ਬਾਅਦ ਲੋਕ ਇਸ ਨੂੰ ਬਦਲਣਾ ਭੁੱਲ ਜਾਂਦੇ ਹਨ ਜੋ ਕਿ ਗਲਤ ਹੈ। ਲੋਕਾਂ ਨੂੰ ਵੀ ਤੁਲਸੀ ਦੇ ਕੱਪੜੇ ਢੁਕਵੇਂ ਸਮੇਂ 'ਤੇ ਬਦਲਦੇ ਰਹਿਣੇ ਚਾਹੀਦੇ ਹਨ।
- ਸੂਰਜ ਡੁੱਬਣ ਤੋਂ ਬਾਅਦ ਤੁਲਸੀ ਦੇ ਪੌਦੇ ਨੂੰ ਨਹੀਂ ਛੂਹਣਾ ਚਾਹੀਦਾ, ਇਸ ਨਾਲ ਬੁਰਾ ਅਸਰ ਪੈਂਦਾ ਹੈ।
- ਇਕਾਦਸ਼ੀ ਦੇ ਦਿਨ ਤੁਲਸੀ ਨੂੰ ਗਲਤੀ ਨਾਲ ਵੀ ਨਹੀਂ ਤੋੜਨਾ ਚਾਹੀਦਾ।
- ਤੁਲਸੀ ਦਲ ਨੂੰ ਤੋੜਦੇ ਸਮੇਂ ਇਸ ਗੱਲ ਦਾ ਧਿਆਨ ਰੱਖੋ ਕਿ ਪਹਿਲਾਂ ਉਨ੍ਹਾਂ ਨੂੰ ਪ੍ਰਣਾਮ ਕਰੋ ਤੇ ਫਿਰ ਆਰਾਮ ਨਾਲ ਉਨ੍ਹਾਂ ਨੂੰ ਤੋੜੋ।
- ਤੁਲਸੀ ਦਲ ਨੂੰ ਕਦੇ ਵੀ ਨਹੁੰਆਂ ਨਾਲ ਖਿੱਚ ਕੇ ਨਹੀਂ ਤੋੜਨਾ ਚਾਹੀਦਾ।
- ਐਤਵਾਰ ਨੂੰ ਤੁਲਸੀ 'ਚ ਜਲ ਤੇ ਦੀਵਾ ਨਹੀਂ ਜਲਾਉਣਾ ਚਾਹੀਦਾ।
- ਤੁਲਸੀ ਸਾਹਮਣੇ ਦੀਵਾ ਜਗਾਉਂਦੇ ਸਮੇਂ ਦੀਵੇ ਨੂੰ ਚੌਲਾਂ ਦਾ ਆਸਨ ਜ਼ਰੂਰ ਦੇਣਾ ਚਾਹੀਦਾ ਹੈ।
ਤੁਲਸੀ ਪੂਜਾ ਮੰਤਰ
तुलसी श्रीर्महालक्ष्मीर्विद्याविद्या यशस्विनी।
धर्म्या धर्मानना देवी देवीदेवमन: प्रिया।।
लभते सुतरां भक्तिमन्ते विष्णुपदं लभेत्।
तुलसी भूर्महालक्ष्मी: पद्मिनी श्रीर्हरप्रिया।।