ਕਿਸ਼ਮਿਸ਼ ਦਾ ਪਾਣੀ ਇੱਕ ਅਜਿਹਾ ਘਰੇਲੂ ਉਪਾਅ ਹੈ ਜੋ ਅੱਜ ਵੀ ਆਪਣੇ ਸਿਹਤ ਲਾਭਾਂ ਲਈ ਜਾਣਿਆ ਜਾਂਦਾ ਹੈ। ਇਹ ਆਸਾਨ ਅਤੇ ਪ੍ਰਭਾਵਸ਼ਾਲੀ ਉਪਾਅ ਸਰੀਰ ਲਈ ਕਈ ਤਰੀਕਿਆਂ ਨਾਲ ਫ਼ਾਇਦੇਮੰਦ ਹੈ। ਤੁਹਾਨੂੰ ਦੱਸ ਦੇਈਏ ਕਿ ਕਿਸ਼ਮਿਸ਼ ਵਿੱਚ ਆਇਰਨ, ਕੈਲਸ਼ੀਅਮ, ਫਾਈਬਰ ਅਤੇ ਐਂਟੀਆਕਸੀਡੈਂਟ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ। ਜੇਕਰ ਕਿਸ਼ਮਿਸ ਦਾ ਪਾਣੀ ਪੀਂਦੇ ਹਾਂ ਤਾਂ ਇਹ ਸਾਡੀ ਪਾਚਨ ਤੰਤਰ ਨੂੰ ਮਜ਼ਬੂਤ ਕਰਦਾ ਹੈ। ਇਮਿਊਨਿਟੀ ਵਧਾਉਂਦਾ ਹੈ ਅਤੇ ਖੂਨ ਨੂੰ ਸ਼ੁੱਧ ਕਰਦਾ ਹੈ।
ਰੋਜ਼ਾਨਾ ਕਿਸ਼ਮਿਸ਼ ਦਾ ਪਾਣੀ ਪੀਣ ਨਾਲ ਤੁਸੀਂ ਥਕਾਵਟ ਤੇ ਕਮਜ਼ੋਰੀ ਤੋਂ ਛੁਟਕਾਰਾ ਪਾ ਸਕਦੇ ਹੋ। ਇਹ ਪਾਣੀ ਚਮੜੀ ਲਈ ਵੀ ਫ਼ਾਇਦੇਮੰਦ ਹੁੰਦਾ ਹੈ। ਇਸ ਨਾਲ ਚਮੜੀ ਚਮਕਦਾਰ ਬਣ ਜਾਂਦੀ ਹੈ। ਕਿਸ਼ਮਿਸ਼ ਦਾ ਪਾਣੀ ਪੀਣ ਨਾਲ ਵੀ ਭਾਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਰੋਜ਼ਾਨਾ ਸਵੇਰੇ ਖਾਲੀ ਪੇਟ ਕਿਸ਼ਮਿਸ਼ ਦਾ ਪਾਣੀ ਪੀਣਾ ਸ਼ਕਤੀਸ਼ਾਲੀ ਅਤੇ ਸਿਹਤਮੰਦ ਸਰੀਰ ਪ੍ਰਾਪਤ ਕਰਨ ਵਿੱਚ ਮਦਦਗਾਰ ਹੋ ਸਕਦਾ ਹੈ।
ਕਿਸ਼ਮਿਸ਼ ਦਾ ਪਾਣੀ ਪੀਣ ਦੇ ਫ਼ਾਇਦੇ
ਪਾਚਨ ’ਚ ਸੁਧਾਰ
ਕਿਸ਼ਮਿਸ਼ ਦਾ ਪਾਣੀ ਪਾਚਨ ਕਿਰਿਆ ਲਈ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਇਹ ਪਾਣੀ ਅੰਤੜੀਆਂ ਨੂੰ ਸਾਫ਼ ਕਰਦਾ ਹੈ ਅਤੇ ਕਬਜ਼ ਦੀ ਸਮੱਸਿਆ ਤੋਂ ਵੀ ਰਾਹਤ ਦਿੰਦਾ ਹੈ। ਇਸ ਨੂੰ ਰੋਜ਼ ਸਵੇਰੇ ਖਾਲੀ ਪੇਟ ਪੀਣ ਨਾਲ ਪੇਟ ਦੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ।
ਸਰੀਰ ਨੂੰ ਕਰੋ ਡੀਟੌਕਸ
ਸਰੀਰ ਨੂੰ ਡੀਟੌਕਸ ਕਰਨਾ ਬਹੁਤ ਜ਼ਰੂਰੀ ਹੈ। ਅਜਿਹੇ 'ਚ ਕਿਸ਼ਮਿਸ਼ ਦਾ ਪਾਣੀ ਸਰੀਰ ਨੂੰ ਡੀਟੌਕਸਫਾਈ ਕਰਨ 'ਚ ਕਾਫੀ ਮਦਦਗਾਰ ਸਾਬਤ ਹੋ ਸਕਦਾ ਹੈ। ਇਸ 'ਚ ਐਂਟੀ-ਆਕਸੀਡੈਂਟ ਅਤੇ ਹੋਰ ਤੱਤ ਪਾਏ ਜਾਂਦੇ ਹਨ ਜੋ ਸਰੀਰ 'ਚੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਦੇ ਹਨ ਅਤੇ ਲਿਵਰ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦੇ ਹਨ।
ਬੈਡ ਕੋਲੈਸਟ੍ਰੋਲ ਨੂੰ ਕੰਟਰੋਲ ਕਰਨ 'ਚ ਮਦਦਗਾਰ
ਬੈਡ ਕੋਲੈਸਟ੍ਰੋਲ ਨੂੰ ਕੰਟਰੋਲ ਕਰਨ ਲਈ ਕਿਸ਼ਮਿਸ਼ ਦਾ ਪਾਣੀ ਸਭ ਤੋਂ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ। ਇਹ ਕੋਲੈਸਟ੍ਰੋਲ ਦੇ ਪੱਧਰ ਨੂੰ ਬਣਾਈ ਰੱਖਣ ਵਿੱਚ ਵੀ ਮਦਦ ਕਰਦਾ ਹੈ। ਇਹ ਸਰੀਰ ਵਿੱਚ ਟ੍ਰਾਈਗਲਿਸਰਾਈਡਸ ਦੇ ਪੱਧਰ ਨੂੰ ਵੀ ਨਿਯੰਤਰਿਤ ਕਰਦਾ ਹੈ ਜਿਸ ਨਾਲ ਦਿਲ ਨਾਲ ਸਬੰਧਤ ਬਿਮਾਰੀਆਂ ਦੇ ਖ਼ਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ।
ਕਿਸ਼ਮਿਸ਼ ਦਾ ਪਾਣੀ ਊਰਜਾ ਵਧਾਉਣ ਵਾਲਾ
ਕਿਸ਼ਮਿਸ਼ ਵਿੱਚ ਕੁਦਰਤੀ ਸ਼ੂਗਰ ਭਾਵ ਫਰੂਟੋਜ਼ ਅਤੇ ਗਲੂਕੋਜ਼ ਹੁੰਦਾ ਹੈ ਜੋ ਸਰੀਰ ਨੂੰ ਊਰਜਾ ਨਾਲ ਭਰਦਾ ਹੈ। ਕਿਸ਼ਮਿਸ਼ ਦਾ ਪਾਣੀ ਪੀਣ ਨਾਲ ਸਰੀਰ ਦਿਨ ਭਰ ਤਰੋਤਾਜ਼ਾ ਰਹਿੰਦਾ ਹੈ ਅਤੇ ਵਿਅਕਤੀ ਨੂੰ ਥਕਾਵਟ ਮਹਿਸੂਸ ਨਹੀਂ ਹੁੰਦੀ। ਕੁੱਲ ਮਿਲਾ ਕੇ ਇਹ ਊਰਜਾ ਬੂਸਟਰ ਦਾ ਕੰਮ ਕਰਦਾ ਹੈ।
ਮੋਟਾਪੇ ਨੂੰ ਕਰਦਾ ਕੰਟਰੋਲ
ਕਿਸ਼ਮਿਸ਼ ਦਾ ਪਾਣੀ ਵੀ ਮੋਟਾਪੇ ਨੂੰ ਕੰਟਰੋਲ ਕਰਨ 'ਚ ਮਦਦ ਕਰ ਸਕਦਾ ਹੈ। ਇਸ 'ਚ ਘੁਲਣਸ਼ੀਲ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਿਸ ਨਾਲ ਪੇਟ ਭਰਿਆ ਮਹਿਸੂਸ ਹੁੰਦਾ ਹੈ ਅਤੇ ਭੁੱਖ ਨੂੰ ਕੰਟਰੋਲ ਕਰਦਾ ਹੈ।