ਚੰਡੀਗੜ੍ਹ। ਅਸੀਂ ਜੱਗ ਜਣਨੀ ਨੂੰ ਉਹ ਸਤਿਕਾਰ ਨਹੀਂ ਦੇ ਸਕੇ ਜਿਸ ਦੀ ਉਹ ਹੱਕਦਾਰ ਹੈ । ਅਸੀਂ ਭੁੱਲ ਗਏ ਹਾਂ ਕਿ ਜੱਗ ਰਚਿਆ ਕਿਸਨੇ ਹੈ । ਸਲਾਮ ਹੈ ਦੁਨੀਆ ਭਰ ਦੀਆਂ ਸਾਰੀਆਂ ਔਰਤਾਂ ਨੂੰ , ਜਿਨ੍ਹਾਂ ਸਦਕਾ ਸਮਾਜ ਅੱਗੇ ਵੱਧ ਰਿਹਾ ਹੈ । ਸਾਡੇ ਔਰਤਾਂ ਪ੍ਰਤੀ ਬਹੁਤ ਫਰਜ਼ ਹਨ । ਪ੍ਰੰਤੂ ਔਰਤਾਂ ਦੀ ਬਰਾਬਰੀ ਨੂੰ ਅਸੀਂ ਧੀਆਂ ਦੀ ਲੋਹੜੀ ਮਨਾਉਣ ਤੱਕ ਹੀ ਸੀਮਤ ਕਰ ਲਿਆ ਹੈ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਦਿਸ਼ਾ ਵੋਮੈੱਨ ਫੈੱਲਫੇਅਰ ਟਰੱਸਟ (ਰਜਿ.) ਪੰਜਾਬ ਦੇ ਬੈਨਰ ਹੇਠ ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ ਪੱਤਰਕਾਰ ਹਰਦੀਪ ਕੌਰ ਦਾ ਪਲੇਠੇ ਕਹਾਣੀ ਸੰਗ੍ਰਹਿ ’ਸ਼ਮਸ਼ਾਨ ਘਾਟ ਸੌ ਗਿਆ’ ਸਬੰਧੀ ਹੋਏ ਵਿਚਾਰ ਚਰਚਾ ਸਮਾਗਮ ਵਿੱਚ ਭਾਗ ਲੈਂਦੇ ਹੋਏ ਬਤੌਰ ਮੁੱਖ ਮਹਿਮਾਨ ਪਹੁੰਚੇ ਪੰਜਾਬ ਭਵਨ ਸਰੀ ਕੈਨੇਡਾ ਦੇ ਸੰਸਥਾਪਕ ਸ਼੍ਰੀ ਸੁਖੀ ਬਾਠ ਨੇ ਕੀਤਾ । ਸਮਾਗਮ ਦੀ ਸ਼ੁਰੂਆਤ ਸੁਰਜੀਤ ਸਿੰਘ ਧੀਰ ਸ਼ਬਦ ਦੇ ਆਗਾਜ਼ ਨਾਲ ਕੀਤੀ।
ਹਰਦੀਪ ਕੌਰ ਦੀ ਪਲੇਠੀ ਪੁਸਤਕ 'ਸ਼ਮਸ਼ਾਨ ਘਾਟ ਸੌ ਗਿਆ'ਤੇ ਸਾਹਿਤਕ ਚਿੰਤਕਾਂ ਨੇ ਕੀਤੀ ਵਿਚਾਰ ਚਰਚਾ
ਹਰਦੀਪ ਦੀਆਂ ਕਹਾਣੀਆਂ ਰਿਸ਼ਤਿਆਂ ਦੀ ਆੜ ਹੇਠ ਲੁਕੇ ਦੋਗਲੇ ਚਿਹਰਿਆਂ ਨੂੰ ਕਰਦੀਆਂ ਨੇ ਬੇਨਕਾਬ- ਜਸਵੀਰ ਰਾਣਾ
ਹਰਦੀਪ ਕੌਰ ਦੇ ਇਸ ਪਲੇਠੇ ਕਹਾਣੀ ਸੰਗ੍ਰਹਿ ਨੂੰ ਦਿਸ਼ਾ ਟਰਸਟ ਵੱਲੋਂ 25 ਅਕਤੂਬਰ, 2024 ਨੂੰ ਪ੍ਰੈਸ ਕਲੱਬ ਚੰਡੀਗੜ੍ਹ ਵਿਖੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਰਿਲੀਜ਼ ਕੀਤਾ ਗਿਆ ਸੀ । ਜਦੋਂ ਕਿ ਦਿਸ਼ਾ ਟਰੱਸਟ ਵੱਲੋਂ ਪੰਜਾਬ ਵਿਚਲੀਆਂ ਕੁੜੀਆਂ ਨੂੰ ਜਾਗਰੂਕ ਕਰਨ ਲਈ ਕਿਤਾਬ ਤੇ ਮੁੜ ਚਰਚਾ ਰੱਖੀ ਗਈ । ਪ੍ਰੋਗਰਾਮ ਵਿੱਚ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ , ਉੱਘੇ ਕਹਾਣੀਕਾਰ ਦੀਪਤੀ ਬਬੂਟਾ, ਸੀਨੀਅਰ ਪੱਤਰਕਾਰ ਤੇ ਵਿਸ਼ਲੇਸ਼ਕ ਜਗਤਾਰ ਭੁੱਲਰ , ਉੱਘੇ ਸਾਹਿਤਕਾਰ ਬਲਕਾਰ ਸਿੱਧੂ ਨੇ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਹਾਜ਼ਰੀ ਭਰੀ । ਬਾਲ ਸਾਹਿਤਕਾਰ ਬਲਜਿੰਦਰ ਕੌਰ ਸ਼ੇਰਗਿੱਲ ਅਤੇ ਦਿਸ਼ਾ ਟਰੱਸਟ ਵੱਲੋਂ ਉਲੀਕੇ ਇਸ ਪ੍ਰੋਗਰਾਮ ਵਿੱਚ ਮੰਚ ਸੰਚਾਲਨ ਐਡਵੋਕੇਟ ਰੁਪਿੰਦਰਪਾਲ ਕੌਰ ਵੱਲੋਂ ਕੀਤਾ ਗਿਆ । ਇਸ ਮੌਕੇ ਮੁੱਖ ਬੁਲਾਰੇ ਦੇ ਤੌਰ 'ਤੇ ਬੋਲਦੇ ਹੋਏ ਉਘੇ ਕਹਾਣੀਕਾਰ ਜਸਵੀਰ ਰਾਣਾ ਜੀ ਨੇ ਕਿਹਾ ਕਿ ਹਰਦੀਪ ਦੀਆਂ ਕਹਾਣੀਆਂ ਪੰਜਾਬ ਦੇ ਚੁਬਾਰੇ 'ਤੇ ਚੜ੍ਹ ਕੇ ਹੇਠਾਂ ਦਿਖਦੇ ਪੰਜਾਬ ਦੇ ਉਸ ਦੁਖਾਂਤ ਬਿਰਤਾਂਤ ਨੂੰ ਸਿਰਜਦੀਆਂ ਹਨ, ਜਿੱਥੇ ਸ਼ਮਸ਼ਾਨ ਘਾਟ ਨਜ਼ਰ ਆਉਂਦਾ ਹੈ । ਇਹ ਕਹਾਣੀਆਂ ਰਿਸ਼ਤਿਆਂ ਦੀ ਆੜ ਹੇਠ ਲੁਕੇ ਦੋਗਲੇ ਚਿਹਰਿਆਂ ਨੂੰ ਬੇਨਕਾਬ ਕਰਦੀਆਂ ਹਨ । ਸੀਨੀਅਰ ਪੱਤਰਕਾਰ ਜਗਤਾਰ ਭੁੱਲਰ ਨੇ ਕਿਹਾ ਕਿ ਔਰਤਾਂ ਦੀ ਦਿਸ਼ਾ ਤੇ ਦਸ਼ਾ ਸੁਧਾਰਨ ਲਈ ਹਰਦੀਪ ਦੀ ਕਲਮ ਜੋ ਕੰਮ ਕਰ ਰਹੀ ਹੈ , ਉਸ ਤੋਂ ਸਮਾਜ ਨੂੰ ਵੱਡੀਆਂ ਆਸਾਂ ਹਨ ।
ਪ੍ਰੋਗਰਾਮ ਵਿੱਚ ਹਾਜ਼ਰ ਸਮਾਜ ਸੇਵੀ ਜਗਜੀਤ ਕੌਰ ਕਾਹਲੋਂ ਨੇ ਕਿਹਾ ਕਿ ਹਰਦੀਪ ਦੀਆਂ ਕਹਾਣੀਆਂ ਚਕਾਚੌਂਦ ਦੀ ਜ਼ਿੰਦਗੀ ਤੋਂ ਪ੍ਰਭਾਵਿਤ ਹੋਈਆਂ ਪੰਜਾਬ ਦੀਆਂ ਲੜਕੀਆਂ ਨੂੰ ਸਹੀ ਦਿਸ਼ਾ ਪ੍ਰਦਾਨ ਕਰਦੀਆਂ ਹਨ । ਕਹਾਣੀਕਾਰ ਗੋਵਰਧਨ ਗੱਬੀ ਨੇ ਕਿਹਾ ਕਿ ਹਰਦੀਪ ਦੀਆਂ ਕਹਾਣੀਆਂ ਵਿੱਚ ਜਿੱਥੇ ਇਕ ਆਮ ਸਧਾਰਨ ਔਰਤ ਦਾ ਚਿਤਰਨ ਬਾਖੂਬੀ ਕੀਤਾ ਗਿਆ ਹੈ , ਉਥੇ ਹੀ ਉਸ ਦੇ ਕੋਲ ਗੱਲ ਕਹਿਣ ਨੂੰ ਵਿਸ਼ਿਆਂ ਦਾ ਭੰਡਾਰ ਹੈ।ਗਰਾਮ ਦੇ ਅਖੀਰ ਵਿੱਚ ਲੋਕ ਗਾਇਕਾ ਆਰ ਦੀਪ ਰਮਨ ਭੈਣਾਂ 'ਤੇ ਗੀਤ ਗਾ ਕੇ ਧੰਨਵਾਦ ਦਾ ਮਤਾ ਪੇਸ਼ ਕੀਤਾ । ਇਸ ਮੌਕੇ ਹੋਰਨਾਂ ਤੋਂ ਇਲਾਵਾ ਇਸ ਪ੍ਰੋਗਰਾਮ ਸੀਨੀਅਰ ਪੱਤਰਕਾਰ ਵਿੱਚ ਜੈ ਸਿੰਘ ਛਿੱਬਰ,ਭੁਪਿੰਦਰ ਸਿੰਘ ਪੰਜਾਬੀ ਲੇਖਕ ਸਭਾ ਦੇ ਜਰਨਲ ਸਕੱਤਰ, ਸਾਹਿਤਕਾਰ ਹਰਦੇਵ ਸਿੰਘ ਭੁੱਲਰ, ਅਫਰੀਕਾ ਤੋਂ ਸ੍ਰ ਬਾਜਵਾ , ਸਾਹਿਤਕਾਰ ਰਜਿੰਦਰ ਧੀਮਾਨ , ਗੁਰੂ ਨਾਨਕ ਸੇਵਾ ਦਲ ਤੋਂ ਕਿਰਨਜੀਤ ਕੌਰ , ਦਿਸ਼ਾ ਟਰੱਸਟ ਤੋਂ ਜਨਰਲ ਸਕੱਤਰ ਕੁਲਦੀਪ ਕੌਰ , ਸੁਖਵਿੰਦਰ ਕੌਰ ,ਉਮਾ ਰਾਵਤ , ਮਨਪ੍ਰੀਤ ਕੌਰ , ਸਿਮਰਨਜੀਤ ਸਿੰਘ ਮਾਨ , ਬਲਜੀਤ ਕੌਰ , ਸੋਨੂ ਜਾਂਸਲਾ , ਮਨਪ੍ਰੀਤ ਕੌਰ, ਰਸ਼ਵਿੰਦਰ ਸਿੰਘ, ਜਗਤਾਰ ਸਿੰਘ ਜੋਗ,ਗੁਰਪ੍ਰੀਤ ਸਿੰਘ ਖੋਖਰ, ਸੁਰਜੀਤ ਸਿੰਘ (ਸੁਰ ਸਾਂਝ ਦੇ ਐਡੀਟਰ), ਪਿਆਰਾ ਸਿੰਘ ਰਾਹੀਂ, ਅਜਾਇਬ ਸਿੰਘ ਔਜਲਾ, ਅਮਰਜੀਤ ਸਿੰਘ (ਰੋਜ਼ਾਨਾ ਸਪੋਕਸਮੈਨ) ਭੁਪਿੰਦਰ ਸਿੰਘ ਭਾਗੋਮਾਜਰਾ, ਸਿੰਕਦਰ ਸਿੰਘ ਅਤੇ ਭਾਰੀ ਗਿਣਤੀ ਵਿੱਚ ਸਾਹਿਤ ਪ੍ਰੇਮੀ ਹਾਜ਼ਰ ਸਨ।