BREAKING
ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਪੀ.ਐਈ.ਬੀ. ਸਾਂਝਾ ਮੰਚ ਅਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਨਾਲ ਮੀਟਿੰਗ ਪੰਜਾਬ ਵਿਧਾਨ ਸਭਾ ਸਪੀਕਰ ਨੇ ਸ਼ਹੀਦ ਊਧਮ ਸਿੰਘ ਨੂੰ ਉਨ੍ਹਾਂ ਦੇ 85ਵੇਂ ਸ਼ਹੀਦੀ ਦਿਵਸ ’ਤੇ ਭੇਟ ਕੀਤੀ ਸ਼ਰਧਾਂਜਲੀ ਵਧੀਕ ਡਿਪਟੀ ਕਮਿਸ਼ਨਰ ਸੋਨਮ ਚੌਧਰੀ ਵੱਲੋਂ ਸਕੂਲਾਂ ਅਤੇ ਆਂਗਨਵਾੜੀ ਕੇਂਦਰਾਂ ’ਚ ਪੀਣ ਵਾਲੇ ਪਾਣੀ ਦੀ ਮੁਕੰਮਲ ਰੂਪ ’ਚ ਸ਼ੁੱਧਤਾ ਯਕੀਨੀ ਬਣਾਉਣ ਦੇ ਆਦੇਸ਼ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸ਼ਹੀਦ ਊਧਮ ਸਿੰਘ ਦੇ ਨਕਸ਼ੇ-ਕਦਮਾਂ 'ਤੇ ਚੱਲ ਰਹੇ ਹਾਂ : ਮੁੱਖ ਮੰਤਰੀ ਓਲੰਪਿਕ-2024 'ਚ ਭਾਰਤ ਦੇ ਲਕਸ਼ਯ ਸੇਨ ਨੇ ਜੋਨਾਥਨ ਨੂੰ ਹਰਾਇਆ, ਪੀਵੀ ਸਿੰਧੂ ਨੇ ਦਰਜ ਕੀਤੀ ਜਿੱਤ ਅਕਾਲੀ ਦਲ ਦੇ ਸਰਪ੍ਰਸਤ ਨੇ ਅਨੁਸਾਸ਼ਨੀ ਕਮੇਟੀ ਵਲੋਂ ਸੀਨੀਅਰ ਆਗੂਆਂ ਨੂੰ ਪਾਰਟੀ ਵਿਚੋਂ ਕੱਢਣ ਦੇ ਫੈਸਲੇ ਨੂੰ ਕੀਤਾ ਰੱਦ सिख समाज का देश के विकास में हर क्षेत्र में बहुमूल्य योगदान रहा है केन्द्रीय विद्युत, आवास एवं शहरी मामले : मंत्री मनोहर लाल सांसद कार्तिकेय शर्मा ने राज्यसभा में उठाया अम्बाला में आईएमटी निर्माण का मुद्दा एमडब्ल्यूबी के कार्यक्रम में स्पीकर ज्ञानचंद गुप्ता ने सुमित खन्ना पंजाब, विशाल सूद हिमाचल, संजीव शर्मा दिल्ली को दिए अधिकार पत्र गुरुद्वारा चिल्ला साहिब की पावन भूमि से संतों ने जगत का किया मार्गदर्शन : मुख्यमंत्री नायब सिंह सैनी

ਚੰਡੀਗੜ੍ਹ ਟ੍ਰਾਈਸਿਟੀ

ਪੇਟ ਦੇ ਕੀੜਿਆਂ ਤੋਂ ਮੁਕਤੀ ਲਈ ਬੱਚਿਆਂ ਨੂੰ ਅਲਬੈਂਡਾਜ਼ੋਲ ਦੀਆਂ ਗੋਲੀਆਂ ਦਿੱਤੀਆਂ

Updated on Thursday, November 28, 2024 17:01 PM IST

 

ਖਰੜ। ਸਿਵਲ ਸਰਜਨ ਡਾ. ਵੰਦਨਾ ਚਿਤਕਾਰਾ ਦੇ ਦਿਸ਼ਾ-ਨਿਰਦੇਸ਼ ਅਤੇ ਸੀਨੀਅਰ ਮੈਡੀਕਲ ਅਫ਼ਸਰ ਘੜੂੰਆਂ ਡਾ. ਅਰਵਿੰਦਪਾਲ ਸਿੰਘ ਦੀ ਅਗਵਾਈ ਵਿੱਚ ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋਂ ਮੁਕਤੀ ਦਿਵਾਉਣ ਲਈ ‘ਕੌਮੀ ਡੀ-ਵਾਰਮਿੰਗ ਦਿਵਸ’ ਮੌਕੇ ਅੱਜ 1 ਤੋਂ 19 ਸਾਲ ਤੱਕ ਦੀ ਉਮਰ ਦੇ ਬੱਚਿਆਂ/ਕਿਸ਼ੋਰਾਂ ਨੂੰ ਸਕੂਲਾਂ ਅਤੇ ਆਂਗਨਵਾੜੀ ਕੇਂਦਰਾਂ ਵਿਚ ਅਲਬੈਂਡਾਜ਼ੋਲ ਦੀਆਂ ਗੋਲੀਆਂ ਖੁਆਈਆਂ ਅਤੇ ਸਿਰਪ ਪਿਲਾਇਆ ਗਿਆ। ਸਿਹਤ ਤੇ ਪਰਿਵਾਰ ਭਲਾਈ ਦੀਆਂ ਟੀਮਾਂ ਵਲੋਂ ਸਕੂਲਾਂ ਤੇ ਆਂਗਨਵਾੜੀ ਕੇਂਦਰਾਂ ਵਿਖੇ ਦੌਰਾ ਕਰਕੇ ਮੁਹਿੰਮ ਦਾ ਨਿਰੀਖਣ ਕੀਤਾ। ਛੋਟੇ ਬੱਚਿਆਂ ਨੂੰ ਆਸ਼ਾ ਵਰਕਰਾਂ ਵਲੋਂ ਘਰ-ਘਰ ਜਾ ਕੇ ਅਲਬੈਂਡਾਜ਼ੋਲ ਦੀ ਖੁਰਾਕ ਦਿੱਤੀ ਜਾ ਰਹੀ ਹੈ। ਜਿਹੜੇ ਬੱਚੇ ਗੋਲੀ ਖਾਣ ਤੋਂ ਰਹਿ ਜਾਣਗੇ, ਉਨ੍ਹਾਂ ਲਈ 5 ਦਸੰਬਰ ਨੂੰ ਵੀ ਮੁਹਿੰਮ ਚਲਾ ਕੇ ਖੁਰਾਕ ਖਵਾਈ ਜਾਵੇਗੀ।

ਬੱਚੇ ਦੇ ਸੰਪੂਰਨ ਸਰੀਰਕ ਤੇ ਮਾਨਸਿਕ ਵਿਕਾਸ ਲਈ ਲਾਭਦਾਇਕ ਹੈ ਅਲਬੈਂਡਾਜ਼ੋਲ ਦੀ ਖ਼ੁਰਾਕ : ਡਾ. ਅਰਵਿੰਦਪਾਲ ਸਿੰਘ

 

ਐਸ.ਐਮ.ਓ ਡਾ. ਅਰਵਿੰਦਪਾਲ ਸਿੰਘ ਨੇ ਦੱਸਿਆ ਕਿ ਜ਼ਿਆਦਾਤਰ ਬੱਚਿਆਂ ਵਿਚ ਪੇਟ ਦੇ ਕੀੜਿਆਂ ਕਾਰਨ ਰੋਜ਼ਾਨਾ ਦੀ ਖ਼ੁਰਾਕ ਦੇ ਘਟਣ ਕਾਰਨ ਸਰੀਰਕ ਕਮਜ਼ੋਰੀ, ਖ਼ੂਨ ਦੀ ਕਮੀ ਤੇ ਚਿੜਚਿੜਾਪਣ ਪੈਦਾ ਹੋ ਜਾਂਦਾ ਹੈ, ਜਿਸ ਕਾਰਨ ਬੱਚੇ ਦਾ ਸੰਪੂਰਨ ਸਰੀਰਕ ਅਤੇ ਮਾਨਸਿਕ ਵਿਕਾਸ ਨਹੀਂ ਹੁੰਦਾ। ਉਨ੍ਹਾਂ ਦੱਸਿਆ ਕਿ ਛੋਟੇ ਬੱਚਿਆਂ ਦੇ ਮਿੱਟੀ ਖਾਣ, ਖਾਣਾ ਖਾਣ ਤੋਂ ਪਹਿਲਾਂ ਹੱਥਾਂ ਦੀ ਸਫ਼ਾਈ ਨਾ ਕਰਨ, ਨੰਗੇ ਪੈਰੀਂ ਤੁਰਨ, ਖਾਣ ਵਾਲੀਆਂ ਚੀਜ਼ਾਂ ਦਾ ਸਾਫ਼ ਸੁਥਰਾ ਨਾ ਹੋਣ ਕਾਰਨ ਪੇਟ ਦੇ ਕੀੜੇ ਪੈਦਾ ਹੁੰਦੇ ਹਨ। ਇਸ ਦਵਾਈ ਨਾਲ ਜਿੱਥੇ ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋਂ ਮੁਕਤੀ ਮਿਲੇਗੀ, ਉਥੇ ਇਹ ਉਨ੍ਹਾਂ ਦੇ ਸਰੀਰਕ ਵਿਕਾਸ ਲਈ ਵੀ ਲਾਭਦਾਇਕ ਹੈ। ਹਰ ਬੱਚੇ ਲਈ ਗੋਲੀ ਚਬਾ ਕੇ ਖਾਣਾ ਜ਼ਰੂਰੀ ਹੈ, ਚਾਹੇ ਬੱਚੇ ਅੰਦਰ ਪੇਟ ਦੇ ਕੀੜੇ ਹਨ ਜਾਂ ਨਹੀਂ। 

ਉਨ੍ਹਾਂ ਦੱਸਿਆ ਕਿ ਹਰੀਆਂ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਖਾਣਾ ਚਾਹੀਦਾ ਹੈ ਅਤੇ ਸਾਫ਼ ਸੁਥਰੇ ਰਹਿਣ, ਨਹੂੰ ਕੱਟ ਕੇ ਰੱਖਣ ਤੇ ਰੋਟੀ ਖਾਣ ਤੋਂ ਪਹਿਲਾਂ ਅਤੇ ਬਾਅਦ ਵਿਚ ਚੰਗੀ ਤਰ੍ਹਾਂ ਸਾਬਣ ਨਾਲ ਹੱਥ ਧੋਣੇ ਚਾਹੀਦੇ ਹਨ ਅਤੇ ਦੰਦਾਂ ਨਾਲ ਨਹੂੰ ਕੱਟਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਬੱਚਿਆਂ ਨੂੰ ਬਾਹਰਲੀਆਂ ਚੀਜ਼ਾਂ ਖਾਣ ਤੋਂ ਪ੍ਰਹੇਜ਼ ਕਰਨ ਅਤੇ ਘਰ ਦੀਆਂ ਚੀਜ਼ਾਂ ਖਾਣ ਨੂੰ ਹੀ ਤਰਜੀਹ ਦੇਣ ਲਈ ਕਿਹਾ। ਇਸ ਮੌਕੇ ਡਾ. ਹਰਦੀਪ ਕੌਰ, ਆਰ.ਬੀ.ਐੱਸ.ਕੇ. ਟੀਮ ਦੇ ਡਾ. ਅਮਨਪ੍ਰੀਤ ਕੌਰ, ਡਾ. ਜਸਪ੍ਰੀਤ ਕੌਰ, ਡਾ. ਦਵਿੰਦਰ ਸਿੰਘ ਰੰਧਾਵਾ, ਡਾ. ਹਰਮਨਦੀਪ ਸਿੰਘ, ਫਾਰਮਾਸਿਸਟ ਨਿਤੇਸ਼ ਅੱਤਰੀ, ਸਟਾਫ ਨਰਸ ਰਮਨਦੀਪ ਕੌਰ, ਐਲ.ਐਚ.ਵੀ ਜਸਵੀਰ ਕੌਰ, ਸਕੂਲ ਅਧਿਆਪਕ ਅਤੇ ਆਸ਼ਾ ਵਰਕਰ ਮੌਜੂਦ ਸਨ।

Have something to say? Post your comment
CM ਸੈਣੀ ਦੇਰ ਰਾਤ ਰੇਹੜੀ ਵਾਲੇ ਨਾਲ ਕੀਤੀ ਮੁਲਾਕਾਤ, Con Man ਦੀ ਭੂਮਿਕਾ 'ਚ ਆਏ ਨਜ਼ਰ

: CM ਸੈਣੀ ਦੇਰ ਰਾਤ ਰੇਹੜੀ ਵਾਲੇ ਨਾਲ ਕੀਤੀ ਮੁਲਾਕਾਤ, Con Man ਦੀ ਭੂਮਿਕਾ 'ਚ ਆਏ ਨਜ਼ਰ

ਸ਼ਹਿਰ ''ਚ ਲਗਾਤਾਰ ਦੂਜੇ ਦਿਨ ਨਿਕਲੀ ਧੁੱਪ, ਦਿਨ ਦੇ ਪਾਰੇ ''ਚ ਹੋਇਆ ਵਾਧਾ

: ਸ਼ਹਿਰ ''ਚ ਲਗਾਤਾਰ ਦੂਜੇ ਦਿਨ ਨਿਕਲੀ ਧੁੱਪ, ਦਿਨ ਦੇ ਪਾਰੇ ''ਚ ਹੋਇਆ ਵਾਧਾ

ਚੰਡੀਗੜ੍ਹ ਵਿੱਚ ਸਲਾਹਕਾਰ ਦਾ ਅਹੁਦਾ ਮੁੱਖ ਸਕੱਤਰ ਦੇ ਨਾਮ ਨਾਲ ਬਦਲਣ ’ਤੇ ਪੀਐਚਡੀਸੀਸੀਆਈ ਨੇ ਕੀਤਾ ਸਵਾਗਤ

: ਚੰਡੀਗੜ੍ਹ ਵਿੱਚ ਸਲਾਹਕਾਰ ਦਾ ਅਹੁਦਾ ਮੁੱਖ ਸਕੱਤਰ ਦੇ ਨਾਮ ਨਾਲ ਬਦਲਣ ’ਤੇ ਪੀਐਚਡੀਸੀਸੀਆਈ ਨੇ ਕੀਤਾ ਸਵਾਗਤ

ਚੰਡੀਗੜ੍ਹ 'ਚ ਬਦਲਿਆ ਸਲਾਹਕਾਰ ਦੇ ਅਹੁਦੇ ਦਾ ਨਾਂ, ਹੁਣ...

: ਚੰਡੀਗੜ੍ਹ 'ਚ ਬਦਲਿਆ ਸਲਾਹਕਾਰ ਦੇ ਅਹੁਦੇ ਦਾ ਨਾਂ, ਹੁਣ...

ਚੰਡੀਗੜ੍ਹ 'ਚ ਐਡਵਾਇਜ਼ਰ ਦਾ ਅਹੁਦਾ ਖਤਮ, ਮੁੱਖ ਸਕੱਤਰ ਚ ਕੀਤਾ ਤਬਦੀਲ

: ਚੰਡੀਗੜ੍ਹ 'ਚ ਐਡਵਾਇਜ਼ਰ ਦਾ ਅਹੁਦਾ ਖਤਮ, ਮੁੱਖ ਸਕੱਤਰ ਚ ਕੀਤਾ ਤਬਦੀਲ

ਚੰਡੀਗੜ੍ਹ 'ਚ ਹਰਿਆਣਾ ਸਕੱਤਰੇਤ ਦੀ ਤੀਜੀ ਮੰਜ਼ਿਲ 'ਤੇ ਲੱਗੀ ਅੱਗ, ਮਾਲ ਵਿਭਾਗ ਦੀਆਂ ਫਾਈਲਾਂ ਸੜ ਕੇ ਸੁਆਹ

: ਚੰਡੀਗੜ੍ਹ 'ਚ ਹਰਿਆਣਾ ਸਕੱਤਰੇਤ ਦੀ ਤੀਜੀ ਮੰਜ਼ਿਲ 'ਤੇ ਲੱਗੀ ਅੱਗ, ਮਾਲ ਵਿਭਾਗ ਦੀਆਂ ਫਾਈਲਾਂ ਸੜ ਕੇ ਸੁਆਹ

ਪੰਜਾਬ ਪੁਲਿਸ ਨੇ ਸਰਹੱਦ ਪਾਰੋਂ ਚਲਾਏ ਜਾ ਰਹੇ ਨਸ਼ਾ ਅਤੇ ਹਥਿਆਰ ਤਸਕਰੀ ਗਿਰੋਹ ਦਾ ਕੀਤਾ ਪਰਦਾਫਾਸ਼; ਮੁੱਖ ਸਰਗਨਾਹ ਸਮੇਤ 12 ਵਿਅਕਤੀ ਗ੍ਰਿਫਤਾਰ

: ਪੰਜਾਬ ਪੁਲਿਸ ਨੇ ਸਰਹੱਦ ਪਾਰੋਂ ਚਲਾਏ ਜਾ ਰਹੇ ਨਸ਼ਾ ਅਤੇ ਹਥਿਆਰ ਤਸਕਰੀ ਗਿਰੋਹ ਦਾ ਕੀਤਾ ਪਰਦਾਫਾਸ਼; ਮੁੱਖ ਸਰਗਨਾਹ ਸਮੇਤ 12 ਵਿਅਕਤੀ ਗ੍ਰਿਫਤਾਰ

ਚੰਡੀਗੜ੍ਹ ਯੂਟੀ ਨੇ ਬਣਾਇਆ ਨਵਾਂ ਰਿਕਾਰਡ, ਮੋਬਾਈਲ 'ਤੇ ਈ-ਸੰਮਨ ਭੇਜਣ ਵਾਲਾ ਪਹਿਲਾ ਸ਼ਹਿਰ ਬਣਿਆ

: ਚੰਡੀਗੜ੍ਹ ਯੂਟੀ ਨੇ ਬਣਾਇਆ ਨਵਾਂ ਰਿਕਾਰਡ, ਮੋਬਾਈਲ 'ਤੇ ਈ-ਸੰਮਨ ਭੇਜਣ ਵਾਲਾ ਪਹਿਲਾ ਸ਼ਹਿਰ ਬਣਿਆ

ਪੀ. ਐੱਸ. ਪੀ. ਸੀ. ਐੱਲ. ਦੇ ਮੁਲਾਜ਼ਮ 'ਤੇ ਵੱਡੀ ਕਾਰਵਾਈ

: ਪੀ. ਐੱਸ. ਪੀ. ਸੀ. ਐੱਲ. ਦੇ ਮੁਲਾਜ਼ਮ 'ਤੇ ਵੱਡੀ ਕਾਰਵਾਈ

ਪੰਜਾਬ ਦੇ ਜਲ ਸਰੋਤ ਵਿਭਾਗ ਨੇ ਕੀਤਾ ਬਿਸਤ ਦੁਆਬ ਕੈਨਾਲ 33 ਦਿਨਾਂ ਲਈ ਬੰਦ

: ਪੰਜਾਬ ਦੇ ਜਲ ਸਰੋਤ ਵਿਭਾਗ ਨੇ ਕੀਤਾ ਬਿਸਤ ਦੁਆਬ ਕੈਨਾਲ 33 ਦਿਨਾਂ ਲਈ ਬੰਦ

X