ਆਖਿਰ ਐਮਰਜੰਸੀ ਮਾਰਸ਼ਲ ਲਾਅ ਕੀ ਹੈ? ਪੂਰਾ ਵੇਰਵਾ
ਹਾਲੀ ਵਿੱਚ ਦੱਖਣ ਕੋਰੀਆ ਵਿਚ ਰਾਸ਼ਟਰਪਤੀ ਦਵਾਰਾ ਲਾਗੂ ਹੋਇਆ ਐਮਰਜੈਂਸੀ ਮਾਰਸ਼ਲ ਲਾਅ, ਆਖਿਰ ਕੀ ਹੈ? ਆਓ ਜਾਣਦੇ ਹਾਂ
ਨੈਸ਼ਨਲ ਟਾਈਮਜ਼ ਬਿਊਰੋ :- ਆਸਾਨ ਭਾਸ਼ਾ ਵਿੱਚ, ਐਮਰਜੰਸੀ ਮਾਰਸ਼ਲ ਲਾਅ ਇੱਕ ਵਿਸ਼ੇਸ਼ ਕਾਨੂੰਨ ਹੈ ਜੋ ਦੇਸ਼ ਚ ਵਿਗੜਦੇ ਹਾਲਾਤ ਜਾਂ ਗੜਬੜੀ ਸਮੇਂ ਲਾਗੂ ਹੁੰਦਾ ਹੈ।
ਇਮਰਜੈਂਸੀ ਮਾਰਸ਼ਲ ਲਾਅ, ਇੱਕ ਕਾਨੂੰਨ ਹੈ, ਜੋ ਕਿਸੇ ਦੇਸ਼ ਵਿੱਚ ਗੜਬੜ, ਜੰਗ ਜਾਂ ਅੰਦਰੂਨੀ ਵਿਗੜੇ ਹਾਲਾਤਾਂ ਨੂੰ ਕੰਟਰੋਲ ਕਰਨ ਲਈ ਲਾਗੂ ਕੀਤਾ ਜਾਂਦਾ ਹੈ। ਇਸ ਕਾਨੂੰਨ ਤਹਿਤ, ਫੌਜ ਨੂੰ ਸਿਵਲ ਪ੍ਰਸ਼ਾਸਨ ਤੇ ਪੂਰਾ ਕਾਬੂ ਮਿਲ ਜਾਂਦਾ । ਇਸਦਾ ਮਕਸਦ ਦੇਸ਼ ਦੀ ਕਾਨੂੰਨ-ਵਿਵਸਥਾ ਨੂੰ ਠੀਕ ਰੱਖਣਾ ਅਤੇ ਸੰਕਟ ਦੀ ਸਥਿਤੀ ਨੂੰ ਠੀਕ ਰੱਖਣਾ ਹੁੰਦਾ ਹੈ।
ਇਹ ਕਾਨੂੰਨ (ਮਾਰਸ਼ਲ ਲਾਅ) ਲਾਗੂ ਕਦੋਂ ਹੁੰਦਾ ਹੈ?
ਮਾਰਸ਼ਲ ਲਾਅ ਨੂੰ ਲਾਗੂ ਕਰਨ ਦਾ ਫੈਸਲਾ ਉਸ ਸਮੇਂ ਲਿਆ ਜਾਂਦਾ ਹੈ ਜਦੋਂ ਦੇਸ਼ ਦੇ ਅੰਦਰ ਕਾਨੂੰਨ ਦੀ ਹਾਲਤ ਬਹੁਤ ਖਰਾਬ ਹੋ ਗਈ ਹੋਵੇ, ਜਿਵੇਂ ਕਿ ਵੱਡੇ ਦੰਗੇ, ਹਿੰਸਾ ਜਾਂ ਬਗਾਵਤ ਜਾਂ ਜਦੋਂ ਦੇਸ਼ ਨੂੰ ਬਾਹਰੀ ਹਮਲੇ ਦਾ ਖ਼ਤਰਾ ਹੋਵੇ ਜਾਂ ਵਿਦਰੋਹ ਦੀ ਸਥਿਤੀ ਵਿੱਚ, ਜਿੱਥੇ ਸਿਵਲ ਪ੍ਰਸ਼ਾਸਨ ਨਿਕੰਮਾ ਹੋ ਜਾਵੇ।
. ਮਾਰਸ਼ਲ ਲਾਅ ਦੀ ਵਿਸ਼ੇਸ਼ਤਾ
ਫੌਜ ਦਾ ਪੂਰਾ ਕਾਬੂ: ਮਾਰਸ਼ਲ ਲਾਅ ਲਾਗੂ ਹੋਣ ਦੇ ਬਾਅਦ ਸਿਵਲ ਪ੍ਰਸ਼ਾਸਨ ਦੀ ਜਗ੍ਹਾ ਫੌਜ ਸਾਰੇ ਇਲਾਕੇ ਤੇ ਕੰਟਰੋਲ ਕਰ ਲੈਂਦੀ ਹੈ।
ਹੱਕਾਂ ਤੇ ਰੋਕ: ਆਮ ਲੋਕਾਂ ਦੀ ਅਜਾਦੀ ਤੇ ਕੁਝ ਪਾਬੰਦੀਆਂ ਲਗਾ ਦਿੱਤੀਆਂ ਜਾਂਦੀਆ ਨੇ, ਜਿਵੇਂ ਇਕੱਠ ਕਰਨਾ, ਯਾਤਰਾ ਕਰਨਾ ਆਦਿ ਤੇ ਨਾਲ ਹੀ ਮੀਡੀਆ ਤੇ ਵੀ ਰੋਕ ਲਗਾ ਦਿੱਤੀ ਜਾਂਦੀ ਹੈ।
. ਕੁਰਫ਼ਿਊ ਅਤੇ ਸਖ਼ਤ ਕਾਨੂੰਨ: ਲੋਕਾਂ ਨੂੰ ਸਖ਼ਤ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ ਤੇ ਨਾਲ ਹੀ ਕਰਫਿਊ ਵੀ ਲਗਾ ਦਿੱਤਾ ਜਾਂਦਾ ਹੈ।
ਫੌਜੀ ਟ੍ਰਾਇਬੁਨਲ: ਮਾਰਸ਼ਲ ਲਾਅ ਦੇ ਦੌਰਾਨ ਗੰਭੀਰ ਅਪਰਾਧਾਂ ਦੀ ਸੁਣਵਾਈ ਆਮ ਅਦਾਲਤਾਂ ਦੀ ਥਾਂ ਫੌਜੀ ਅਦਾਲਤਾਂ ਵਿੱਚ ਕੀਤੀ ਜਾਂਦੀ ਹੈ।
. ਮਾਰਸ਼ਲ ਲਾਅ ਦੇ ਕੁਝ ਨੁਕਸਾਨ
ਲੋਕਾਂ ਦੇ ਬੁਨਿਆਦੀ ਹੱਕ ਖਤਮ ਕਰ ਦਿੱਤੇ ਜਾਂਦੇ ਹਨ ਤੇ ਕਈ ਵਾਰ ਫੌਜ ਦੀ ਸ਼ਕਤੀ ਦਾ ਗ਼ਲਤ ਇਸਤੇਮਾਲ ਵੀ ਕੀਤਾ ਜਾਂਦਾ ਹੈ। ਮਾਰਸ਼ਲ ਲਾਅ ਕਿਸੇ ਹੱਦ ਤੱਕ ਡੈਮੋਕ੍ਰੇਸੀ ਨੂੰ ਵੀ ਨੁਕਸਾਨ ਪਹੁੰਚਾ ਸਕਦੀ ਹੈ।
. ਇਸ ਨੂੰ ਲਾਗੂ ਕਰਨ ਦਾ ਕੋਈ ਵਿਸ਼ੇਸ਼ ਕਾਰਣ ਹੋਣਾ ਚਾਹੀਦਾ ਹੈ ਤੇ ਇਹ ਕਾਨੂੰਨ ਪੂਰੀ ਤਰਤੀਬ ਤੇ ਸੂਝ ਬੂਝ ਨਾਲ ਹੀ ਲਾਗੂ ਕਰਨਾ ਚਾਹੀਦਾ ਹੈ।