BREAKING
ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਪੀ.ਐਈ.ਬੀ. ਸਾਂਝਾ ਮੰਚ ਅਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਨਾਲ ਮੀਟਿੰਗ ਪੰਜਾਬ ਵਿਧਾਨ ਸਭਾ ਸਪੀਕਰ ਨੇ ਸ਼ਹੀਦ ਊਧਮ ਸਿੰਘ ਨੂੰ ਉਨ੍ਹਾਂ ਦੇ 85ਵੇਂ ਸ਼ਹੀਦੀ ਦਿਵਸ ’ਤੇ ਭੇਟ ਕੀਤੀ ਸ਼ਰਧਾਂਜਲੀ ਵਧੀਕ ਡਿਪਟੀ ਕਮਿਸ਼ਨਰ ਸੋਨਮ ਚੌਧਰੀ ਵੱਲੋਂ ਸਕੂਲਾਂ ਅਤੇ ਆਂਗਨਵਾੜੀ ਕੇਂਦਰਾਂ ’ਚ ਪੀਣ ਵਾਲੇ ਪਾਣੀ ਦੀ ਮੁਕੰਮਲ ਰੂਪ ’ਚ ਸ਼ੁੱਧਤਾ ਯਕੀਨੀ ਬਣਾਉਣ ਦੇ ਆਦੇਸ਼ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸ਼ਹੀਦ ਊਧਮ ਸਿੰਘ ਦੇ ਨਕਸ਼ੇ-ਕਦਮਾਂ 'ਤੇ ਚੱਲ ਰਹੇ ਹਾਂ : ਮੁੱਖ ਮੰਤਰੀ ਓਲੰਪਿਕ-2024 'ਚ ਭਾਰਤ ਦੇ ਲਕਸ਼ਯ ਸੇਨ ਨੇ ਜੋਨਾਥਨ ਨੂੰ ਹਰਾਇਆ, ਪੀਵੀ ਸਿੰਧੂ ਨੇ ਦਰਜ ਕੀਤੀ ਜਿੱਤ ਅਕਾਲੀ ਦਲ ਦੇ ਸਰਪ੍ਰਸਤ ਨੇ ਅਨੁਸਾਸ਼ਨੀ ਕਮੇਟੀ ਵਲੋਂ ਸੀਨੀਅਰ ਆਗੂਆਂ ਨੂੰ ਪਾਰਟੀ ਵਿਚੋਂ ਕੱਢਣ ਦੇ ਫੈਸਲੇ ਨੂੰ ਕੀਤਾ ਰੱਦ सिख समाज का देश के विकास में हर क्षेत्र में बहुमूल्य योगदान रहा है केन्द्रीय विद्युत, आवास एवं शहरी मामले : मंत्री मनोहर लाल सांसद कार्तिकेय शर्मा ने राज्यसभा में उठाया अम्बाला में आईएमटी निर्माण का मुद्दा एमडब्ल्यूबी के कार्यक्रम में स्पीकर ज्ञानचंद गुप्ता ने सुमित खन्ना पंजाब, विशाल सूद हिमाचल, संजीव शर्मा दिल्ली को दिए अधिकार पत्र गुरुद्वारा चिल्ला साहिब की पावन भूमि से संतों ने जगत का किया मार्गदर्शन : मुख्यमंत्री नायब सिंह सैनी

ਪੰਜਾਬ

ਮਰ ਚੁੱਕੇ ਵਿਅਕਤੀਆਂ ਦੇ ਆਧਾਰ ਕਾਰਡ ਬਣਵਾ ਕੇ ਕਰ ਦਿੱਤਾ ਵੱਡਾ ਕਾਂਡ

Updated on Wednesday, December 04, 2024 19:43 PM IST

ਮਰ ਚੁੱਕੇ ਵਿਅਕਤੀਆਂ ਦੇ ਆਧਾਰ ਕਾਰਡ ਬਣਵਾ ਕੇ ਕਰ ਦਿੱਤਾ ਵੱਡਾ ਕਾਂਡ

ਗੜ੍ਹਸ਼ੰਕਰ : ਥਾਣਾ ਗੜ੍ਹਸ਼ੰਕਰ ਪੁਲਸ ਨੇ ਚੰਦਰ ਸ਼ੇਖਰ ਮਹਿਤਾ ਵਾਸੀ ਦੀਪ ਕਾਲੋਨੀ ਗੜ੍ਹਸ਼ੰਕਰ ਵੱਲੋਂ ਦਿਤੇ ਬਿਆਨ 'ਤੇ ਕਾਰਵਾਈ ਕਰਦੇ ਹੋਏ 9 ਮੁਲਜ਼ਮਾਂ ਖ਼ਿਲਾਫ਼ ਜਾਅਲੀ ਦਸਤਾਵੇਜ਼ ਬਣਾ ਕੇ ਜ਼ਮੀਨ ਬੈਨਾਮਾ ਕਰਵਾਉਣ ਦੇ ਦੋਸ਼ ਤਹਿਤ ਵੱਖ-ਵੱਖ ਧਰਾਵਾਂ ਹੇਠ ਕੇਸ ਦਰਜ ਕੀਤਾ ਹੈ। ਚੰਦਰ ਸ਼ੇਖਰ ਮਹਿਤਾ ਨੇ ਐੱਸ. ਐੱਸ. ਪੀ. ਹੁਸ਼ਿਆਰਪੁਰ ਨੂੰ 16 ਸਿਤਬਰ ਨੂੰ ਦਿਤੀ ਸ਼ਿਕਾਇਤ ਵਿਚ ਦੱਸਿਆ ਸੀ ਕਿ ਉਨ੍ਹਾਂ ਦੇ ਪਰਿਵਾਰ ਦੀ ਜ਼ਮੀਨ ਪਿੰਡ ਪਨਾਮ ਵਿਚ ਹੈ, ਜਿਸ ਦਾ ਬੈਨਾਮਾ ਜਸਵਿੰਦਰ ਕੌਰ ਪਤਨੀ ਕਿਰਪਾਲ ਸਿੰਘ ਵਾਸੀ ਚੱਕ ਹਾਜੀਪੁਰ ਅਤੇ ਰੀਟਾ ਰਾਣੀ ਪਤਨੀ ਦਵਿੰਦਰਪਾਲ ਸਿੰਘ ਵਾਸੀ ਰੂਪਨਗਰ ਨੇ ਦੁਨੀਆ ਨੂੰ ਅਲਵਿਦਾ ਆਖ ਚੁਕੇ ਲੋਕਾਂ ਦੇ ਜਾਅਲੀ ਆਧਾਰ ਬਣਾ ਕੇ ਆਪਣੇ ਨਾਂ ਕਰਵਾ ਲਿਆ ਹੈ ਅਤੇ ਉਸ ਜ਼ਮੀਨ 'ਤੇ 12 ਲੱਖ ਰੁਪਏ ਦਾ ਕਰਜ਼ਾ ਵੀ ਹਾਸਲ ਕਰ ਲਿਆ ਹੈ। 

ਉਨ੍ਹਾਂ ਦੱਸਿਆ ਕਿ ਉਸ ਦੇ ਤਾਇਆ ਬ੍ਰਹਮ ਸ਼ਰਨ ਮਹਿਤਾ ਦੀ ਮੌਤ 19 ਜਨਵਰੀ 2006 ਵਿਚ ਹੋਈ ਸੀ। ਉਹ ਮਨਿਸਟਰੀ ਆਫ਼ ਡਿਫ਼ੈਸ ਵਿਚ ਕਲਾਸ ਵਨ ਅਫ਼ਸਰ ਸਨ, ਤਾਇਆ ਸ਼ਿਵ ਸ਼ਰਨ ਮਹਿਤਾ ਜਿਨ੍ਹਾਂ ਦੀ ਮੌਤ 29 ਮਈ 1996 ਨੂੰ ਹੋ ਗਈ ਸੀ, ਉਹ ਸਿਵਲ ਸਰਜਨ ਸਨ। ਪਿਤਾ ਕਿਸ਼ਨ ਚੰਦ ਮਹਿਤਾ ਦੀ 13 ਸਿਤਬਰ 2008, ਚਾਚਾ ਪਰਲਾਦ ਨਰਾਇਣ ਮਹਿਤਾ ਜੋ ਇਨਕਮ ਟੈਕਸ ਅਫ਼ਸਰ ਸਨ ਦੀ ਮੌਤ 15 ਨਵੰਬਰ 2020, ਸਤਗੁਰੂ ਨਾਥ ਜੋ ਸਾਡੇ ਦਾਦਾ ਦੇ ਭਰਾ ਦੇ ਬੇਟੇ ਸਨ, ਦੀ ਮੌਤ 30 ਮਾਰਚ 1990 ਨੂੰ ਹੋਈ ਸੀ।  ਚੰਦਰ ਸ਼ੇਖਰ ਮਹਿਤਾ ਨੇ ਦੱਸਿਆ ਕਿ ਇਨ੍ਹਾਂ ਸਾਰਿਆਂ ਦੇ ਜਾਅਲੀ ਆਧਾਰ ਕਾਰਡ ਬਣਾ ਕੇ ਅੰਗੂਠੇ ਲਾ ਕੇ 12 ਕਨਾਲ 18 ਮਰਲੇ ਜ਼ਮੀਨ ਦਾ ਜਾਅਲੀ ਵਿਕਰੀ ਨਾਮਾ ਸਾਜਨ ਕੁਮਾਰ ਵਸੀਕਾ ਨਵੀਸ ਤੋਂ ਲਿਖਵਾ ਕੇ 8 ਜੁਲਾਈ 2024 ਨੂੰ ਗੜ੍ਹਸ਼ੰਕਰ ਦੇ ਨੰਬਰਦਾਰ ਸੁਰਜੀਤ ਸਿੰਘ ਅਤੇ ਕੁਲਦੀਪ ਸਿੰਘ ਪੁੱਤਰ ਬਲਜੀਤ ਸਿੰਘ ਨੂੰ ਬਤੌਰ ਗਵਾਹ ਬਣਾ ਕੇ ਜਸਵਿੰਦਰ ਕੌਰ ਪਤਨੀ ਕਿਰਪਾਲ ਸਿੰਘ ਦੇ ਨਾਮ ਅਤੇ ਤਹਿਸੀਲਦਾਰ ਲਖਵਿੰਦਰ ਸਿੰਘ, ਰਿਜਸਟਰੀ ਕਲਰਕ ਗੁਰਮਿੰਦਰ ਸਿੰਘ ਤੋਂ ਕਰਵਾ ਲਿਆ ਗਿਆ।

ਉਸ ਨੇ ਦੱਸਿਆ ਕਿ ਇਸੇ ਤਰਾਂ ਮਹਿਤਾ ਪਰਿਵਾਰ ਦੇ ਫੋਤ ਚੁੱਕੇ ਬੰਦਿਆਂ ਦੇ ਨਾਮ 'ਤੇ ਜਾਅਲੀ ਬੰਦੇ ਖੜ੍ਹੇ ਕਰਕੇ ਦੋ ਹੋਰ ਰਜਿਸਟਰੀਆਂ ਕਿਰਪਾਲ ਸਿੰਘ ਨੇ ਆਪਣੀ ਪਤਨੀ ਜਸਵਿੰਦਰ ਕੌਰ ਦੇ ਨਾਮ ਕਰਵਾ ਲਈਆਂ। ਇਕ ਰਜਿਸਟਰੀ ਰੀਟਾ ਰਾਣੀ ਪਤਨੀ ਦਵਿੰਦਰਪਾਲ ਸਿੰਘ ਵਾਸੀ ਰੂਪਨਗਰ ਦੇ ਨਾਮ ਤੇ ਕਰਵਾਈ ਗਈ ਹੈ।  ਉਨ੍ਹਾਂ ਕਿਹਾ ਕਿ ਦੁਨੀਆ ਛੱਡ ਚੁਕੇ ਲੋਕਾਂ ਦੇ ਨਾਮ ਤੇ ਜਾਅਲੀ ਆਧਾਰ ਕਾਰਡ ਬਣਾ ਕੇ ਜ਼ਮੀਨ ਬੈਨਾਮਾ ਕਰਵਾਨੀ ਇਕ ਗੰਭੀਰ ਮਸਲਾ ਹੈ, ਜਿਸ ਨਾਲ ਸਾਡੇ ਦੇਸ਼ ਦੀ ਸੁਰੱਖਿਆ ਵੀ ਜੁੜੀ ਹੋਈ ਹੈ, ਅਜਿਹੇ ਦੋਸ਼ੀਆਂ ਨੂੰ ਲੱਭਣਾ ਬਹੁਤ ਜਰੂਰੀ ਹੈ। ਉਨ੍ਹਾਂ ਮੰਗ ਕੀਤੀ ਸੀ ਕਿ ਜਾਅਲੀ ਆਧਾਰ ਕਾਰਡ ਬਣਵਾਉਣ ਵਾਲੇ, ਜਾਅਲੀ ਦਸਤਾਵੇਜ਼ ਵੀ ਵਰਤਣ ਵਾਲੇ, ਜਾਅਲੀ ਦਸਤਾਵੇਜ਼ ਨੂੰ ਤਸਦੀਕ ਕਰਨ ਵਾਲੇ, ਜਾਅਲੀ ਬੈਨਾਮੇ ਲਿਖਣ ਵਾਲੇ, ਵੇਚਣ ਵਾਲੇ, ਖ਼ਰੀਦਣ ਵਾਲੇ, ਜਾਅਲੀ ਦਸਤਾਵੇਜ਼ਾਂ ਨਾਲ਼ ਬੈਂਕ ਨਾਲ ਠਗੀ ਮਾਰਨ ਅਤੇ ਸਿੱਧੇ ਅਤੇ ਅਸਿੱਧੇ ਤੌਰ 'ਤੇ ਇਸ ਵਿਚ ਸਹਿਯੋਗ ਕਰਨ ਵਾਲੇ ਸਾਰੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।

 

ਇਸ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਐੱਸ. ਐੱਸ. ਪੀ. ਹੁਸ਼ਿਆਰਪੁਰ ਨੇ ਐੱਸ. ਐੱਚ. ਓ. ਗੜ੍ਹਸ਼ੰਕਰ ਨੂੰ ਕਿਰਪਾਲ ਸਿੰਘ ਪੁੱਤਰ ਗੁਰਮੇਲ ਸਿੰਘ, ਜਸਵਿੰਦਰ ਕੌਰ ਪਤਨੀ ਕਿਰਪਾਲ ਸਿੰਘ ਵਾਸੀ ਚੱਕ ਹਾਜੀਪੁਰ ਥਾਣਾ ਗੜ੍ਹਸ਼ੰਕਰ, ਰੀਟਾ ਰਾਣੀ ਪਤਨੀ ਦਵਿੰਦਰਪਾਲ ਵਾਸੀ ਮੱਹਲਾ ਫੁਲ ਚੱਕਰ ਰੂਪਨਗਰ, ਸੁਰਜੀਤ ਸਿੰਘ ਨੰਬਰਦਾਰ ਗੜ੍ਹਸ਼ੰਕਰ, ਗੁਰਦੀਪ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਰੱਤੇਵਾਲ ਕਾਠਗੜ ਸਬਸ ਨਗਰ, ਜੋਤੀ ਵਰਮਾ ਪੁੱਤਰੀ ਸੰਜੀਵ ਕੁਮਾਰ ਰੱਤੇਵਾਲ ਕਾਠਗੜ ਸਬਸ ਨਗਰ, ਕੁਲਦੀਪ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਲੋਹਟ ਬਲਾਚੌਰ ਸਬਸ ਨਗਰ, ਪਰਵਿੰਦਰ ਪੁੱਤਰ ਦਵਿੰਦਰਪਾਲ ਰੂਪਨਗਰ ਅਤੇ ਰਾਜੇਸ਼ ਕੁਮਾਰ ਵਕੀਲ ਵਾਸੀ ਗੜ੍ਹਸ਼ੰਕਰ ਦੇ ਖ਼ਿਲਾਫ਼ ਧਾਰਾ 419,420,465,467,468,471,120-ਬੀ ਆਈ. ਪੀ. ਸੀ. ਐਕਟ ਅਧੀਨ ਕੇਸ ਦਰਜ ਕੀਤਾ ਗਿਆ ਹੈ।

Have something to say? Post your comment
ਪੰਜਾਬ 'ਚ ਇਸ ਦਿਨ ਨਹੀਂ ਮਿਲੇਗੀ ਸ਼ਰਾਬ ! ਇਸ ਕਰਕੇ ਲਗਾਈਆਂ ਗਈਆਂ ਪਾਬੰਦੀਆਂ

: ਪੰਜਾਬ 'ਚ ਇਸ ਦਿਨ ਨਹੀਂ ਮਿਲੇਗੀ ਸ਼ਰਾਬ ! ਇਸ ਕਰਕੇ ਲਗਾਈਆਂ ਗਈਆਂ ਪਾਬੰਦੀਆਂ

ਬਸੰਤ ਮੌਕੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਵਾਲਾ SHO ਆਇਆ ਮੀਡੀਆ ਸਾਹਮਣੇ, ਦੱਸੀ ਸੱਚਾਈ

: ਬਸੰਤ ਮੌਕੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਵਾਲਾ SHO ਆਇਆ ਮੀਡੀਆ ਸਾਹਮਣੇ, ਦੱਸੀ ਸੱਚਾਈ

Alert 'ਤੇ ਪੰਜਾਬ, ਥਾਣਿਆਂ ਦੀਆਂ ਕੰਧਾਂ ਕਰ 'ਤੀਆਂ ਉੱਚੀਆਂ, ਰਾਤ ਸਮੇਂ ਇਹ ਰਸਤੇ ਰਹਿਣਗੇ ਬੰਦ

: Alert 'ਤੇ ਪੰਜਾਬ, ਥਾਣਿਆਂ ਦੀਆਂ ਕੰਧਾਂ ਕਰ 'ਤੀਆਂ ਉੱਚੀਆਂ, ਰਾਤ ਸਮੇਂ ਇਹ ਰਸਤੇ ਰਹਿਣਗੇ ਬੰਦ

ਫਾਇਰਿੰਗ ਨਾਲ ਕੰਬਿਆ ਪੰਜਾਬ ਦਾ ਇਹ ਇਲਾਕਾ, ਸਾਬਕਾ ਮਹਿਲਾ ਸਰਪੰਚ ਦੇ ਘਰ ਚੱਲੀਆਂ ਗੋਲ਼ੀਆਂ

: ਫਾਇਰਿੰਗ ਨਾਲ ਕੰਬਿਆ ਪੰਜਾਬ ਦਾ ਇਹ ਇਲਾਕਾ, ਸਾਬਕਾ ਮਹਿਲਾ ਸਰਪੰਚ ਦੇ ਘਰ ਚੱਲੀਆਂ ਗੋਲ਼ੀਆਂ

'ਚਲੇ ਯਾਰ ਕੋਚੇਲਾ' ਪੰਜਾਬੀ ਸੱਭਿਆਚਾਰ ਦਾ ਪ੍ਰਤੀਬਿੰਬ ਬਣਿਆ - ਮੇਅਰ ਹਰਪ੍ਰੀਤ ਬਬਲਾ

: 'ਚਲੇ ਯਾਰ ਕੋਚੇਲਾ' ਪੰਜਾਬੀ ਸੱਭਿਆਚਾਰ ਦਾ ਪ੍ਰਤੀਬਿੰਬ ਬਣਿਆ - ਮੇਅਰ ਹਰਪ੍ਰੀਤ ਬਬਲਾ

ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਨੇ ਕਰਮਚਾਰੀਆਂ ਨੂੰ ਦਫ਼ਤਰੀ ਡਿਵਾਈਸਾਂ 'ਤੇ AI ਟੂਲਸ ਦੀ ਵਰਤੋਂ ਤੇ ਲਗਾਈ ਰੋਕ!

: ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਨੇ ਕਰਮਚਾਰੀਆਂ ਨੂੰ ਦਫ਼ਤਰੀ ਡਿਵਾਈਸਾਂ 'ਤੇ AI ਟੂਲਸ ਦੀ ਵਰਤੋਂ ਤੇ ਲਗਾਈ ਰੋਕ!

104 ਡਿਪੋਰਟ ਕੀਤੇ ਭਾਰਤੀਆਂ ਨੂੰ ਲੈ ਕੇ ਅਮਰੀਕੀ ਫੌਜੀ ਜਹਾਜ਼ ਪਹੁੰਚਿਆ ਅੰਮ੍ਰਿਤਸਰ

: 104 ਡਿਪੋਰਟ ਕੀਤੇ ਭਾਰਤੀਆਂ ਨੂੰ ਲੈ ਕੇ ਅਮਰੀਕੀ ਫੌਜੀ ਜਹਾਜ਼ ਪਹੁੰਚਿਆ ਅੰਮ੍ਰਿਤਸਰ

ਲੁਧਿਆਣਾ ਵਿੱਚ ਗਲਾਡਾ 'ਤੇ ਵੱਡੀ ਕਾਰਵਾਈ, ਗੁੱਸੇ ਵਿੱਚ ਆਏ ਮਾਲਕ ਨੇ ਦਿੱਤੀ ਇਹ ਚੇਤਾਵਨੀ

: ਲੁਧਿਆਣਾ ਵਿੱਚ ਗਲਾਡਾ 'ਤੇ ਵੱਡੀ ਕਾਰਵਾਈ, ਗੁੱਸੇ ਵਿੱਚ ਆਏ ਮਾਲਕ ਨੇ ਦਿੱਤੀ ਇਹ ਚੇਤਾਵਨੀ

ਸ਼ਰੇਆਮ ਸਰਪੰਚ ਦੇ ਘਰ ਚਲਾਈ ਗੋਲੀਆਂ

: ਸ਼ਰੇਆਮ ਸਰਪੰਚ ਦੇ ਘਰ ਚਲਾਈ ਗੋਲੀਆਂ

ਪੰਜਾਬ ਸਰਕਾਰ ਵੱਲੋਂ ਵੱਡੀ ਕਾਰਵਾਈ, ਇਨ੍ਹਾਂ ਮੁਲਾਜ਼ਮਾਂ ਨੂੰ ਮੁਅੱਤਲ ਕਰਨ ਦੇ ਹੁਕਮ

: ਪੰਜਾਬ ਸਰਕਾਰ ਵੱਲੋਂ ਵੱਡੀ ਕਾਰਵਾਈ, ਇਨ੍ਹਾਂ ਮੁਲਾਜ਼ਮਾਂ ਨੂੰ ਮੁਅੱਤਲ ਕਰਨ ਦੇ ਹੁਕਮ

X