Ridhima Pandit's new statement about Shubman Gill: Viral again on social media
ਨੈਸ਼ਨਲ ਟਾਈਮਜ਼ ਬਿਊਰੋ : ਟੀਮ ਇੰਡੀਆ ਦੇ ਸਟਾਰ ਬੱਲੇਬਾਜ਼ ਸ਼ੁਭਮਨ ਗਿੱਲ ਆਪਣੀ ਖੇਡ ਦੇ ਨਾਲ-ਨਾਲ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਸੁਰਖੀਆਂ 'ਚ ਰਹਿੰਦੇ ਹਨ। ਸ਼ੁਭਮਨ ਗਿੱਲ ਦੇ ਅਫੇਅਰ ਨੂੰ ਲੈ ਕੇ ਹਰ ਰੋਜ਼ ਸੋਸ਼ਲ ਮੀਡੀਆ 'ਤੇ ਨਵੀਂਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ। ਹਾਲ ਹੀ 'ਚ ਸ਼ੁਭਮਨ ਗਿੱਲ ਦਾ ਨਾਂ ਟੀਵੀ ਅਦਾਕਾਰਾ ਰਿਧੀਮਾ ਪੰਡਿਤ ਨਾਲ ਜੁੜਿਆ ਸੀ। ਇਕ ਸਮੇਂ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਅਫੇਅਰ ਦੇ ਨਾਲ-ਨਾਲ ਉਨ੍ਹਾਂ ਦੇ ਵਿਆਹ ਦੀਆਂ ਖਬਰਾਂ ਵੀ ਟ੍ਰੈਂਡ ਕਰ ਰਹੀਆਂ ਸਨ। ਇਸ ਦੇ ਨਾਲ ਹੀ ਹੁਣ ਇਕ ਵਾਰ ਫਿਰ ਰਿਧੀਮਾ ਪੰਡਿਤ ਨੇ ਆਪਣੇ ਅਤੇ ਸ਼ੁਭਮਨ ਗਿੱਲ ਦੇ ਰਿਸ਼ਤੇ ਨੂੰ ਲੈ ਕੇ ਖੁੱਲ੍ਹ ਕੇ ਗੱਲ ਕੀਤੀ ਹੈ।
ਹਾਲ ਹੀ ਵਿੱਚ ਅਦਾਕਾਰਾ ਰਿਧੀਮਾ ਪੰਡਿਤ ਨੇ ਇੱਕ ਇੰਟਰਵਿਊ ਦਿੱਤਾ ਹੈ। ਇਸ ਇੰਟਰਵਿਊ 'ਚ ਉਨ੍ਹਾਂ ਨੇ ਆਪਣੀ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ ਨਾਲ ਜੁੜੇ ਕਈ ਸਵਾਲਾਂ ਦੇ ਜਵਾਬ ਦਿੱਤੇ। ਇਸ ਦੌਰਾਨ ਉਨ੍ਹਾਂ ਨੂੰ ਸ਼ੁਭਮਨ ਗਿੱਲ ਨਾਲ ਰਿਸ਼ਤੇ ਬਾਰੇ ਪੁੱਛਿਆ ਗਿਆ। ਇਸ ਤੋਂ ਇਲਾਵਾ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਦੇ ਅਤੇ ਸ਼ੁਭਮਨ ਗਿੱਲ ਦੇ ਵਿਆਹ ਦੀਆਂ ਅਫਵਾਹਾਂ 'ਚ ਕਿੰਨੀ ਸੱਚਾਈ ਹੈ।
ਸ਼ੁਭਮਨ ਗਿੱਲ ਨਾਲ ਜੁੜੇ ਸਵਾਲ 'ਤੇ ਉਨ੍ਹਾਂ ਨੇ ਹੱਸਦੇ ਹੋਏ ਕਿਹਾ, ''ਹਾਏ ਰੱਬਾ, ਇਹ ਅਫਵਾਹਾਂ ਸੁਣ ਕੇ ਲੱਗਦਾ ਹੈ ਕਿ ਹੁਣ ਕੁਝ ਹੋਣਾ ਹੀ ਹੈ।'' ਉਸਨੇ ਅੱਗੇ ਕਿਹਾ ਕਿ ਮੈਂ ਸ਼ੁਭਮਨ ਗਿੱਲ ਨੂੰ ਪਿਆਰਾ ਕਿਹਾ ਸੀ। ਇਸ ਤੋਂ ਬਾਅਦ ਅਚਾਨਕ ਅਫੇਅਰ ਦੀਆਂ ਅਫਵਾਹਾਂ ਆਉਣੀਆਂ ਸ਼ੁਰੂ ਹੋ ਗਈਆਂ। ਮੈਨੂੰ ਲੱਗਦਾ ਹੈ ਕਿ ਜਦੋਂ ਤੁਸੀਂ ਜਨਤਕ ਸ਼ਖਸੀਅਤ ਹੋ, ਤਾਂ ਇਸ ਤਰ੍ਹਾਂ ਦੀਆਂ ਖ਼ਬਰਾਂ ਉੱਡਦੀਆਂ ਰਹਿੰਦੀਆਂ ਹਨ। ਹੁਣ ਮੈਂ ਇਨ੍ਹਾਂ ਅਫਵਾਹਾਂ ਨੂੰ ਨਜ਼ਰਅੰਦਾਜ਼ ਕਰਦੀ ਹਾਂ ਅਤੇ ਆਪਣੇ ਕਰੀਅਰ 'ਤੇ ਧਿਆਨ ਕੇਂਦਰਿਤ ਕਰਦੀ ਹਾਂ।''