BREAKING
ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਪੀ.ਐਈ.ਬੀ. ਸਾਂਝਾ ਮੰਚ ਅਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਨਾਲ ਮੀਟਿੰਗ ਪੰਜਾਬ ਵਿਧਾਨ ਸਭਾ ਸਪੀਕਰ ਨੇ ਸ਼ਹੀਦ ਊਧਮ ਸਿੰਘ ਨੂੰ ਉਨ੍ਹਾਂ ਦੇ 85ਵੇਂ ਸ਼ਹੀਦੀ ਦਿਵਸ ’ਤੇ ਭੇਟ ਕੀਤੀ ਸ਼ਰਧਾਂਜਲੀ ਵਧੀਕ ਡਿਪਟੀ ਕਮਿਸ਼ਨਰ ਸੋਨਮ ਚੌਧਰੀ ਵੱਲੋਂ ਸਕੂਲਾਂ ਅਤੇ ਆਂਗਨਵਾੜੀ ਕੇਂਦਰਾਂ ’ਚ ਪੀਣ ਵਾਲੇ ਪਾਣੀ ਦੀ ਮੁਕੰਮਲ ਰੂਪ ’ਚ ਸ਼ੁੱਧਤਾ ਯਕੀਨੀ ਬਣਾਉਣ ਦੇ ਆਦੇਸ਼ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸ਼ਹੀਦ ਊਧਮ ਸਿੰਘ ਦੇ ਨਕਸ਼ੇ-ਕਦਮਾਂ 'ਤੇ ਚੱਲ ਰਹੇ ਹਾਂ : ਮੁੱਖ ਮੰਤਰੀ ਓਲੰਪਿਕ-2024 'ਚ ਭਾਰਤ ਦੇ ਲਕਸ਼ਯ ਸੇਨ ਨੇ ਜੋਨਾਥਨ ਨੂੰ ਹਰਾਇਆ, ਪੀਵੀ ਸਿੰਧੂ ਨੇ ਦਰਜ ਕੀਤੀ ਜਿੱਤ ਅਕਾਲੀ ਦਲ ਦੇ ਸਰਪ੍ਰਸਤ ਨੇ ਅਨੁਸਾਸ਼ਨੀ ਕਮੇਟੀ ਵਲੋਂ ਸੀਨੀਅਰ ਆਗੂਆਂ ਨੂੰ ਪਾਰਟੀ ਵਿਚੋਂ ਕੱਢਣ ਦੇ ਫੈਸਲੇ ਨੂੰ ਕੀਤਾ ਰੱਦ सिख समाज का देश के विकास में हर क्षेत्र में बहुमूल्य योगदान रहा है केन्द्रीय विद्युत, आवास एवं शहरी मामले : मंत्री मनोहर लाल सांसद कार्तिकेय शर्मा ने राज्यसभा में उठाया अम्बाला में आईएमटी निर्माण का मुद्दा एमडब्ल्यूबी के कार्यक्रम में स्पीकर ज्ञानचंद गुप्ता ने सुमित खन्ना पंजाब, विशाल सूद हिमाचल, संजीव शर्मा दिल्ली को दिए अधिकार पत्र गुरुद्वारा चिल्ला साहिब की पावन भूमि से संतों ने जगत का किया मार्गदर्शन : मुख्यमंत्री नायब सिंह सैनी

ਪੰਜਾਬ

ਸਾਹਿਬਜ਼ਾਦਿਆਂ ਅਤੇ ਸ਼ਹੀਦ ਸਿੰਘਾਂ ਦੇ ਸਰੀਰ ਇਕੱਠੇ ਕੀਤੇ

ਨੈਸ਼ਨਲ ਟਾਈਮਜ਼ ਬਿਊਰੋ | Updated on Tuesday, December 24, 2024 14:25 PM IST

ਸਾਹਿਬਜ਼ਾਦਿਆਂ ਅਤੇ ਸ਼ਹੀਦ ਸਿੰਘਾਂ ਦੇ ਸਰੀਰ ਇਕੱਠੇ ਕੀਤੇ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਰਾਜਬੀਰ ਕੌਰ :- ਚਮੌਕਰ ਦੀ ਜੰਗ ਤੋਂ ਬਾਅਦ ਸਿੱਖਾਂ ਦੇ ਸ਼ਰੀਰ ਮੈਦਾਨ-ਏ-ਜੰਗ ਵਿੱਚ ਪਏ ਸਨ ਅਤੇ ਮੁਗਲਾਂ ਨੇ ਪੂਰੇ ਇਲਾਕੇ ਵਿੱਚ ਇਹ ਢੰਢੋਰਾ ਪਿਟਵਾ ਦਿੱਤਾ ਕਿ ਅਸੀਂ ਇਹ ਜੰਗ ਜਿੱਤ ਲਈ ਹੈ, ਅਸੀ ਗੁਰੂ ਗੋਬਿੰਦ ਸਿੰਘ ਨੂੰ ਮਾਰ ਦਿੱਤਾ ਹੈ ਅਸੀਂ ਉਸਦੇ ਪੁੱਤਰਾਂ ਅਤੇ ਸਾਰੇ ਸਿੱਖਾਂ ਨੂੰ ਵੀ ਮਾਰ ਦਿੱਤਾ ਹੈ ਅਤੇ ਨਾਲ ਹੀ ਇਹ ਹਿਦਾਇਤ ਕੀਤੀ ਕਿ ਕੋਈ ਵੀ ਉਹਨਾਂ ਕਾਫਰਾਂ ਦੀਆਂ ਲਾਸ਼ਾਂ ਨੂੰ ਹਥ ਨਹੀਂ ਲਾਏਗਾ, ਜੋ ਵੀ ਉਹਨਾਂ ਨਾਲ ਹਮਦਰਦੀ ਦਿਖਾਏਗਾ ਉਸਦਾ ਹਸ਼ਰ ਬੁਰਾ ਹੋਏਗਾ

ਇਹ ਗੱਲ ਜਦ ਇੱਕ ਸਿੱਖ ਪਰਿਵਾਰ ਦੀ ਮਾਤਾ ਜੀ ਨੇ ਸੁਣੀ, ਤਾਂ ਉਹ ਆਪਣੀ ਧੀ ਨਾਲ ਗੱਲਾਂ ਕਰਦੀ ਹੈ ਕਿ ਜੇ ਅੱਜ ਮੇਰਾ ਪਤੀ ਜੀਉਂਦਾ ਹੁੰਦਾ ਤਾਂ ਉਹ ਸਿੰਘਾਂ ਦੇ ਸ਼ਰੀਰਾਂ ਨੂੰ ਇਵੇ ਰੁਲਣ ਨਾ ਦਿੰਦਾ, ਇਹ ਗੱਲ ਸੁਣ ਕੇ ਉਸ ਦੀ ਧੀ ਕਹਿੰਦੀ ਹੈ ਕਿ ਮਾਤਾ ਜੀ, ਮੈਂ ਇਹ ਕਾਰਜ ਕਰਾਂਗੀ, ਮੈਂ ਵੀ ਤਾਂ ਤੇਰੇ ਪੁੱਤ ਹਾਂ, ਧੀ ਦੀ ਗੱਲ ਸੁਣ ਕੇ ਮਾਂ ਬਹੁਤ ਖੁਸ਼ ਹੋਈ ਤੇ ਮਾਤਾ ਜੀ ਨੇ ਆਪਣੀ ਧੀ ਨੂੰ ਸਾਰਾ ਕੁਝ ਸਮਝਾਇਆ ਕਿ ਅੰਤਿਮ ਸੰਸਕਾਰ ਕਿੰਝ ਕਰਨਾ ਹੈ, ਕਿੰਝ ਸਿੰਘਾਂ ਦੇ ਸ਼ਰੀਰਾਂ ਨੂੰ ਪਹਿਚਾਣਨਾ ਹੈ ।

ਬੀਬੀ ਹਰਸ਼ਰਨ ਕੌਰ ਰਾਤ ਦੇ ਹਨੇਰੇ ਵਿਚ ਪੋਲੇ ਪੈਰੀਂ ਯੁੱਧ ਦੇ ਮੈਦਾਨ ਵਿਚ ਪਹੁੰਚੀ। ਮੁਗ਼ਲ ਫ਼ੌਜ ਯੁੱਧ ਤੋਂ ਥੱਕ ਹਾਰ ਕੇ ਤੰਬੂਆਂ ਵਿਚ ਸੌਂ ਰਹੀ ਸੀ। ਬੀਬੀ ਨੇ ਪਛਾਣ ਕੇ ਸਾਹਿਬਜ਼ਾਦਿਆਂ ਅਤੇ ਸ਼ਹੀਦ ਸਿੰਘਾਂ ਦੇ ਸਰੀਰ ਇਕੱਠੇ ਕੀਤੇ। ਆਸ-ਪਾਸ ਤੋਂ ਜਿੰਨੀਆਂ ਵੀ ਲੱਕੜਾਂ ਇਕੱਠੀਆਂ ਕਰ ਸਕੀ ਕਰਕੇ ਇੱਕ ਥਾਂ ਢੇਰ ਲਾ ਲਿਆ। ਲੱਕੜਾਂ ਦੇ ਢੇਰ ‘ਤੇ ਸ਼ਹੀਦਾਂ ਦੇ ਸਰੀਰ ਚਿਣ ਕੇ ਅੱਗ ਲਾ ਦਿੱਤੀ।

ਅੱਗ ਦੇ ਮੱਚਦੇ ਭਾਂਬੜ ਦੇਖ ਕੇ ਮੁਗ਼ਲ ਫ਼ੌਜੀ ਹੈਰਾਨੀ ਵਿਚ ਉਠ ਖੜ੍ਹੇ ਹੋਏ। ਆਪਣੇ ਹਾਕਮਾਂ ਤੋਂ ਵੱਡੇ ਇਨਾਮ ਲੈਣ ਅਤੇ ਰੁਤਬੇ ਪ੍ਰਾਪਤ ਕਰਨ ਦੇ ਉਨ੍ਹਾਂ ਦੇ ਸੁਪਨੇ ਚਕਨਾਚੂਰ ਹੋ ਗਏ ਕਿਉਂਕਿ ਹਾਕਮਾਂ ਨੂੰ ਦਿਖਾਉਣ ਲਈ ਉਨ੍ਹਾਂ ਕੋਲ ਕੁੱਝ ਵੀ ਨਹੀਂ ਬਚਿਆ ਸੀ। ਅੱਗ ਦੀਆਂ ਲਾਟਾਂ ਦੇ ਚਾਨਣ ਵਿਚ ਉਨ੍ਹਾਂ ਨੇ ਦੇਖਿਆ ਕਿ ਬਲ ਰਹੀ ਅੱਗ ਦੇ ਨੇੜੇ ਇੱਕ ਇਸਤਰੀ ਹੱਥ ਵਿਚ ਬਰਛਾ ਲਈ ਖੜੀ ਸੀ ਜਿਸ ਨੂੰ ਦੇਖ ਕੇ ਉਹ ਹੈਰਾਨ ਰਹਿ ਗਏ।

ਮੁਗ਼ਲ ਉਸ ਕੋਲ ਪਹੁੰਚੇ ਅਤੇ ਪੁੱਛਿਆ ਕਿ

- ਤੂੰ ਕੋਣ ਹੈ

- ਮੈਂ ਗੁਰੂ ਗੋਬਿੰਦ ਸਿੰਘ ਦੀ ਧੀ ਹਾਂ

- ਇਥੇ ਕੀ ਕਰ ਰਹੀ ਹੈ ?

- ਮੈਂ ਆਪਣੇ ਭਰਾਵਾਂ ਦਾ ਸੰਸਕਾਰ ਕਰ ਰਹੀ ਹਾਂ ।

- ਕੀ ਤੈਨੂੰ ਪਤਾ ਨਹੀਂ ਕਿ ਇਹ ਕਰਨਾ ਜੁਰਮ ਹੈ ?

- ਹਾਂ, ਮੈਂ ਜਾਣਦੀ ਹਾਂ

- ਤਾਂ ਫਿਰ ਤੂੰ ਬਾਦਸ਼ਾਹ ਦਾ ਹੁਕਮ ਕਿਉਂ ਨਹੀਂ ਮੰਨਿਆ ?

- ਕਿਉਕਿ ਮੈਂ ਦੁਨਿਆਵੀਂ ਬਾਦਸ਼ਾਹ ਨਹੀ ਬਲਕਿ ਸੱਚੇ ਪਾਤਿਸ਼ਾਹ ਦਾ ਹੁਕਮ ਮੰਨਦੀ ਹਾਂ

- ਕੀ ਮਤਲਬ ?

- ਮਤਲਬ ਮੈਂ ਜੋ ਕਰਨਾ ਸੀ ਉਹ ਕਰ ਦਿੱਤਾ ਹੈ

ਇਹ ਸੁਣਦੇ ਹੀ ਉਹਨਾਂ ਨੇ ਬੀਬੀ ਨੂੰ ਮਾਰਨ ਲਈ ਦੋੜੇ, ਤਾਂ ਬੀਬੀ ਨੇ ਵੀ ਆਪਣੀ ਕਿਰਪਾਨ ਨਾਲ ਮੁਕਾਬਲਾ ਕਰਨਾ ਸ਼ੁਰੂ ਕੀਤਾ । ਸਿੰਘਣੀ ਨੇ ਦਲੇਰੀ ਨਾਲ ਟਾਕਰਾ ਕੀਤਾ ਅਤੇ ਕੁੱਝ ਮੁਗਲ ਸੈਨਿਕ ਜਖਮੀ ਹੋਏ ਕੁਝ ਮਾਰੇ ਗਏ । ਆਖੀਰ ਗੁਰੂ ਦੀ ਧੀ ਜਖ਼ਮੀ ਹੋ ਗਈ ਤਾਂ ਸਿਪਾਹੀਆਂ ਨੇ ਬੀਬੀ ਜੀ ਨੂੰ ਬਲਦੀ ਚਿਖਾ ਚ ਸੁੱਟ ਕੇ ਸ਼ਾਹੀਦ ਕਰ ਦਿੱਤਾ ।

ਇਸ ਤਰ੍ਹਾਂ ਬੀਬੀ ਹਰਸ਼ਰਨ ਕੌਰ ਨੇ 10 ਪੋਹ ਨੂੰ ਸ਼ਹੀਦੀ ਪ੍ਰਾਪਤ ਕਰ ਲਈ। ਭਾਈ ਵੀਰ ਸਿੰਘ ਨੇ ‘ਕਲਗੀਧਰ ਚਮਤਕਾਰ’ ਦੇ ਪੰਜਵੇਂ ਪਾਠ ਵਿਚ ਬੀਬੀ ਦਾ ਨਾਮ ਸ਼ਰਨ ਕੌਰ ਲਿਖਿਆ ਹੈ। ਬੀਬੀ ਹਰਸ਼ਰਨ ਕੌਰ ਨੇ ਸਾਹਿਬਜ਼ਾਦਿਆਂ ਅਤੇ ਸ਼ਹੀਦ ਹੋਏ ਸਿੰਘਾਂ ਦਾ ਅੰਤਮ ਸਸਕਾਰ ਕਰਕੇ ਇੱਕ ਬਹਾਦਰੀ ਭਰਿਆ ਕਾਰਨਾਮਾ ਕਰ ਦਿਖਾਇਆ ਜੋ ਸਾਡੇ ਲਈ ਪ੍ਰੇਰਣਾਦਾਇਕ ਹੈ ।

Readers' Comments
Jatinder Singh 12/24/2024 6:34:59 PM

Bibi Harsharan kaur jee di shadat nu asankh asankh parnam. Bibi jee ne badi daleri naal kaam nu purra kita. Jis di missal duniya witch rehegee. Saheedi nu koti kot parnam.

Have something to say? Post your comment
ਪੰਜਾਬ 'ਚ ਇਸ ਦਿਨ ਨਹੀਂ ਮਿਲੇਗੀ ਸ਼ਰਾਬ ! ਇਸ ਕਰਕੇ ਲਗਾਈਆਂ ਗਈਆਂ ਪਾਬੰਦੀਆਂ

: ਪੰਜਾਬ 'ਚ ਇਸ ਦਿਨ ਨਹੀਂ ਮਿਲੇਗੀ ਸ਼ਰਾਬ ! ਇਸ ਕਰਕੇ ਲਗਾਈਆਂ ਗਈਆਂ ਪਾਬੰਦੀਆਂ

ਬਸੰਤ ਮੌਕੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਵਾਲਾ SHO ਆਇਆ ਮੀਡੀਆ ਸਾਹਮਣੇ, ਦੱਸੀ ਸੱਚਾਈ

: ਬਸੰਤ ਮੌਕੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਵਾਲਾ SHO ਆਇਆ ਮੀਡੀਆ ਸਾਹਮਣੇ, ਦੱਸੀ ਸੱਚਾਈ

Alert 'ਤੇ ਪੰਜਾਬ, ਥਾਣਿਆਂ ਦੀਆਂ ਕੰਧਾਂ ਕਰ 'ਤੀਆਂ ਉੱਚੀਆਂ, ਰਾਤ ਸਮੇਂ ਇਹ ਰਸਤੇ ਰਹਿਣਗੇ ਬੰਦ

: Alert 'ਤੇ ਪੰਜਾਬ, ਥਾਣਿਆਂ ਦੀਆਂ ਕੰਧਾਂ ਕਰ 'ਤੀਆਂ ਉੱਚੀਆਂ, ਰਾਤ ਸਮੇਂ ਇਹ ਰਸਤੇ ਰਹਿਣਗੇ ਬੰਦ

ਫਾਇਰਿੰਗ ਨਾਲ ਕੰਬਿਆ ਪੰਜਾਬ ਦਾ ਇਹ ਇਲਾਕਾ, ਸਾਬਕਾ ਮਹਿਲਾ ਸਰਪੰਚ ਦੇ ਘਰ ਚੱਲੀਆਂ ਗੋਲ਼ੀਆਂ

: ਫਾਇਰਿੰਗ ਨਾਲ ਕੰਬਿਆ ਪੰਜਾਬ ਦਾ ਇਹ ਇਲਾਕਾ, ਸਾਬਕਾ ਮਹਿਲਾ ਸਰਪੰਚ ਦੇ ਘਰ ਚੱਲੀਆਂ ਗੋਲ਼ੀਆਂ

'ਚਲੇ ਯਾਰ ਕੋਚੇਲਾ' ਪੰਜਾਬੀ ਸੱਭਿਆਚਾਰ ਦਾ ਪ੍ਰਤੀਬਿੰਬ ਬਣਿਆ - ਮੇਅਰ ਹਰਪ੍ਰੀਤ ਬਬਲਾ

: 'ਚਲੇ ਯਾਰ ਕੋਚੇਲਾ' ਪੰਜਾਬੀ ਸੱਭਿਆਚਾਰ ਦਾ ਪ੍ਰਤੀਬਿੰਬ ਬਣਿਆ - ਮੇਅਰ ਹਰਪ੍ਰੀਤ ਬਬਲਾ

ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਨੇ ਕਰਮਚਾਰੀਆਂ ਨੂੰ ਦਫ਼ਤਰੀ ਡਿਵਾਈਸਾਂ 'ਤੇ AI ਟੂਲਸ ਦੀ ਵਰਤੋਂ ਤੇ ਲਗਾਈ ਰੋਕ!

: ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਨੇ ਕਰਮਚਾਰੀਆਂ ਨੂੰ ਦਫ਼ਤਰੀ ਡਿਵਾਈਸਾਂ 'ਤੇ AI ਟੂਲਸ ਦੀ ਵਰਤੋਂ ਤੇ ਲਗਾਈ ਰੋਕ!

104 ਡਿਪੋਰਟ ਕੀਤੇ ਭਾਰਤੀਆਂ ਨੂੰ ਲੈ ਕੇ ਅਮਰੀਕੀ ਫੌਜੀ ਜਹਾਜ਼ ਪਹੁੰਚਿਆ ਅੰਮ੍ਰਿਤਸਰ

: 104 ਡਿਪੋਰਟ ਕੀਤੇ ਭਾਰਤੀਆਂ ਨੂੰ ਲੈ ਕੇ ਅਮਰੀਕੀ ਫੌਜੀ ਜਹਾਜ਼ ਪਹੁੰਚਿਆ ਅੰਮ੍ਰਿਤਸਰ

ਲੁਧਿਆਣਾ ਵਿੱਚ ਗਲਾਡਾ 'ਤੇ ਵੱਡੀ ਕਾਰਵਾਈ, ਗੁੱਸੇ ਵਿੱਚ ਆਏ ਮਾਲਕ ਨੇ ਦਿੱਤੀ ਇਹ ਚੇਤਾਵਨੀ

: ਲੁਧਿਆਣਾ ਵਿੱਚ ਗਲਾਡਾ 'ਤੇ ਵੱਡੀ ਕਾਰਵਾਈ, ਗੁੱਸੇ ਵਿੱਚ ਆਏ ਮਾਲਕ ਨੇ ਦਿੱਤੀ ਇਹ ਚੇਤਾਵਨੀ

ਸ਼ਰੇਆਮ ਸਰਪੰਚ ਦੇ ਘਰ ਚਲਾਈ ਗੋਲੀਆਂ

: ਸ਼ਰੇਆਮ ਸਰਪੰਚ ਦੇ ਘਰ ਚਲਾਈ ਗੋਲੀਆਂ

ਪੰਜਾਬ ਸਰਕਾਰ ਵੱਲੋਂ ਵੱਡੀ ਕਾਰਵਾਈ, ਇਨ੍ਹਾਂ ਮੁਲਾਜ਼ਮਾਂ ਨੂੰ ਮੁਅੱਤਲ ਕਰਨ ਦੇ ਹੁਕਮ

: ਪੰਜਾਬ ਸਰਕਾਰ ਵੱਲੋਂ ਵੱਡੀ ਕਾਰਵਾਈ, ਇਨ੍ਹਾਂ ਮੁਲਾਜ਼ਮਾਂ ਨੂੰ ਮੁਅੱਤਲ ਕਰਨ ਦੇ ਹੁਕਮ

X