BREAKING
ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਪੀ.ਐਈ.ਬੀ. ਸਾਂਝਾ ਮੰਚ ਅਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਨਾਲ ਮੀਟਿੰਗ ਪੰਜਾਬ ਵਿਧਾਨ ਸਭਾ ਸਪੀਕਰ ਨੇ ਸ਼ਹੀਦ ਊਧਮ ਸਿੰਘ ਨੂੰ ਉਨ੍ਹਾਂ ਦੇ 85ਵੇਂ ਸ਼ਹੀਦੀ ਦਿਵਸ ’ਤੇ ਭੇਟ ਕੀਤੀ ਸ਼ਰਧਾਂਜਲੀ ਵਧੀਕ ਡਿਪਟੀ ਕਮਿਸ਼ਨਰ ਸੋਨਮ ਚੌਧਰੀ ਵੱਲੋਂ ਸਕੂਲਾਂ ਅਤੇ ਆਂਗਨਵਾੜੀ ਕੇਂਦਰਾਂ ’ਚ ਪੀਣ ਵਾਲੇ ਪਾਣੀ ਦੀ ਮੁਕੰਮਲ ਰੂਪ ’ਚ ਸ਼ੁੱਧਤਾ ਯਕੀਨੀ ਬਣਾਉਣ ਦੇ ਆਦੇਸ਼ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸ਼ਹੀਦ ਊਧਮ ਸਿੰਘ ਦੇ ਨਕਸ਼ੇ-ਕਦਮਾਂ 'ਤੇ ਚੱਲ ਰਹੇ ਹਾਂ : ਮੁੱਖ ਮੰਤਰੀ ਓਲੰਪਿਕ-2024 'ਚ ਭਾਰਤ ਦੇ ਲਕਸ਼ਯ ਸੇਨ ਨੇ ਜੋਨਾਥਨ ਨੂੰ ਹਰਾਇਆ, ਪੀਵੀ ਸਿੰਧੂ ਨੇ ਦਰਜ ਕੀਤੀ ਜਿੱਤ ਅਕਾਲੀ ਦਲ ਦੇ ਸਰਪ੍ਰਸਤ ਨੇ ਅਨੁਸਾਸ਼ਨੀ ਕਮੇਟੀ ਵਲੋਂ ਸੀਨੀਅਰ ਆਗੂਆਂ ਨੂੰ ਪਾਰਟੀ ਵਿਚੋਂ ਕੱਢਣ ਦੇ ਫੈਸਲੇ ਨੂੰ ਕੀਤਾ ਰੱਦ सिख समाज का देश के विकास में हर क्षेत्र में बहुमूल्य योगदान रहा है केन्द्रीय विद्युत, आवास एवं शहरी मामले : मंत्री मनोहर लाल सांसद कार्तिकेय शर्मा ने राज्यसभा में उठाया अम्बाला में आईएमटी निर्माण का मुद्दा एमडब्ल्यूबी के कार्यक्रम में स्पीकर ज्ञानचंद गुप्ता ने सुमित खन्ना पंजाब, विशाल सूद हिमाचल, संजीव शर्मा दिल्ली को दिए अधिकार पत्र गुरुद्वारा चिल्ला साहिब की पावन भूमि से संतों ने जगत का किया मार्गदर्शन : मुख्यमंत्री नायब सिंह सैनी

ਖੇਡਾਂ-ਸੱਭਿਆਚਾਰ

ਖਤਮ ਹੋਇਆ ਭਾਰਤ ਦਾ ICC ਟਰਾਫੀ ਦਾ ਇੰਤਜ਼ਾਰ, ਨਿਊਜ਼ੀਲੈਂਡ ਤੋਂ ਹਾਰ ਨੇ ਦਿੱਤਾ ਵੱਡਾ ਦਰਦ

Updated on Thursday, December 26, 2024 12:26 PM IST

ਨਵੀਂ ਦਿੱਲੀ– ਭਾਰਤੀ ਕ੍ਰਿਕਟ ਲਈ ਸਾਲ 2024 ਉਤਰਾਅ-ਚੜ੍ਹਾਅ ਵਾਲਾ ਰਿਹਾ ਤੇ ਜਿਥੇ ਟੀਮ ਨੇ ਆਈ. ਸੀ. ਸੀ. (ਕੌਮਾਤਰੀ ਕ੍ਰਿਕਟ ਪਰਿਸ਼ਦ) ਟ੍ਰਾਫੀ ਜਿੱਤਣ ਦੇ ਲੰਬੇ ਇੰਤਜ਼ਾਰ ਨੂੰ ਖਤਮ ਕੀਤਾ, ਉਥੇ ਉਸ ਨੂੰ ਘਰੇਲੂ ਲੜੀ ’ਚ ਹਾਰ ਝੱਲਣੀ ਪਈ। ਭਾਰਤੀ ਕ੍ਰਿਕਟ ’ਚ ਇਸ ਸਾਲ ਬਦਲਾਅ ਦਾ ਦੌਰ ਵੀ ਸ਼ੁਰੂ ਹੋਇਆ। ਇਸ ਦੀ ਸ਼ੁਰੂਆਤ ਕੁਝ ਦਿੱਗਜ਼ ਖਿਡਾਰੀਆਂ ਦੇ ਸੰਨਿਆਸ ਨਾਲ ਹੋਈ। ਭਾਰਤੀ ਕ੍ਰਿਕਟ ਟੀਮ ਆਈ. ਸੀ. ਸੀ. ਟ੍ਰਾਫੀ ਜਿੱਤਣ ਲਈ ਬੇਤਾਬ ਸੀ ਕਿਉਂਕਿ ਪਿਛਲੇ ਇਕ ਦਹਾਕੇ ’ਚ ਉਹ ਜ਼ਿਆਦਾਤਰ ਨਾਕਆਊਟ ਦੌਰ ’ਚ ਬਾਹਰ ਹੁੰਦੀ ਰਹੀ। ਇਨ੍ਹਾਂ ’ਚ ਪਿਛਲੇ ਸਾਲ ਵਨ ਡੇ ਵਿਸ਼ਵ ਕੱਪ ਦਾ ਫਾਈਨਲ ਵੀ ਸ਼ਾਮਲ ਹੈ, ਜਿਥੇ ਉਸ ਨੂੰ ਆਸਟ੍ਰੇਲੀਆ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ ਨੇ ਅਮਰੀਕਾ ਅਤੇ ਵੈਸਟਇੰਡੀਜ਼ ’ਚ ਖੇਡੇ ਗਏ ਟੀ-20 ਵਿਸ਼ਵ ਕੱਪ ’ਚ ਸ਼ੁਰੂ ਤੋਂ ਲੈ ਕੇ ਆਖਿਰ ਤੱਕ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਟ੍ਰਾਫੀ ਜਿੱਤੀ। ਭਾਰਤ ਨੇ 4 ਸਪਿੰਨਰਾਂ ਨੂੰ ਟੀਮ ’ਚ ਰੱਖਿਆ ਸੀ, ਜਿਨ੍ਹਾਂ ’ਚ ਰਵਿੰਦਰ ਜਡੇਜਾ, ਅਕਸ਼ਰ ਪਟੇਲ ਅਤੇ ਕੁਲਦੀਪ ਯਾਦਵ ਨੂੰ ਹੀ ਖੇਡਣ ਦਾ ਮੌਕਾ ਮਿਲਿਆ। ਜਡੇਜਾ ਨੂੰ ਬੱਲੇਬਾਜ਼ੀ ਅਤੇ ਗੇਂਦਬਾਜ਼ੀ ’ਚ ਆਪਣਾ ਜਲਵਾ ਦਿਖਾਉਣ ਦਾ ਖਾਸ ਮੌਕਾ ਨਹੀਂ ਮਿਲਿਆ ਪਰ ਕੁਲਦੀਪ ਅਤੇ ਅਕਸ਼ਰ ਭਾਰਤ ਲਈ ਟਰੰਪ ਕਾਰਡ ਸਾਬਿਤ ਹੋਏ।

ਜਸਪ੍ਰੀਤ ਬੁਮਰਾਹ ਅਤੇ ਅਰਸ਼ਦੀਪ ਸਿੰਘ ਦੀ ਤੇਜ਼ ਗੇਂਦਬਾਜ਼ੀ ਜੋੜੀ ਨੇ ਵੀ ਕ੍ਰਮਵਾਰ 15 ਅਤੇ 17 ਵਿਕਟਾਂ ਲੈ ਕੇ ਆਪਣੀ ਭੂਮਿਕਾ ਨਿਭਾਈ। ਬੱਲੇਬਾਜ਼ੀ ’ਚ ਰੋਹਿਤ ਨੇ ਅੱਗੇ ਵਧ ਕੇ ਅਗਵਾਈ ਕੀਤੀ। ਉਨ੍ਹਾਂ ਨੇ ਆਪਣੀ ਬੇਬਾਕ ਬੱਲੇਬਾਜ਼ੀ ਨਾਲ ਵਿਰੋਧੀ ਟੀਮਾਂ ਦੇ ਹਮਲੇ ਨੂੰ ਤੋੜਣ ’ਚ ਕੋਈ ਕਸਰ ਨਹੀਂ ਛੱਡੀ। ਉਨ੍ਹਾਂ ਦੇ ਸਲਾਮੀ ਜੋੜੀਦਾਰ ਕੋਹਲੀ ਸ਼ੁਰੂਆਤੀ ਮੈਚਾਂ ’ਚ ਖਾਸ ਯੋਗਦਾਨ ਨਹੀਂ ਦੇ ਸਕੇ ਪਰ ਫਾਈਨਲ ’ਚ ਉਨ੍ਹਾਂ ਨੇ ਉਦੋਂ 76 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਜਦ ਟੀਮ ਖਰਾਬ ਸ਼ੁਰੂਆਤ ਦੇ ਕਾਰਨ ਸੰਕਟ ’ਚ ਦਿਸ ਰਹੀ ਸੀ। ਆਲ ਰਾਊਂਡਰ ਹਾਰਦਿਕ ਪੰਡਯਾ, ਇਸ ਟੂਰਨਾਮੈਂਟ ਤੋਂ ਬਾਅਦ ਕਪਤਾਨ ਨਿਯੁਕਤ ਕੀਤੇ ਗਏ ਸੂਰਿਆਕੁਮਾਰ ਯਾਦਵ ਅਤੇ ਕਾਰ ਹਾਦਸੇ ’ਚ ਜ਼ਖਮੀ ਹੋਣ ਤੋਂ ਬਾਅਦ ਵਾਪਸੀ ਕਰਨ ਵਾਲੇ ਰਿਸ਼ਭ ਪੰਤ ਨੇ ਵੀ ਜ਼ਿਕਰਯੋਗ ਯੋਗਦਾਨ ਦਿੱਤਾ।

 

ਰੋਹਿਤ, ਕੋਹਲੀ ਅਤੇ ਜਡੇਜਾ ਨੇ ਭਾਰਤੀ ਟੀਮ ਦੇ ਚੈਂਪੀਅਨ ਬਨਣ ਤੋਂ ਬਾਅਦ ਟੀ-20 ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ। ਇਹ ਮੁੱਖ ਕੋਚ ਰਾਹੁਲ ਦ੍ਰਾਵਿੜ ਲਈ ਵੀ ਸ਼ਾਨਦਾਰ ਵਿਦਾਈ ਸੀ, ਜਿਨ੍ਹਾਂ ਦਾ ਕਾਰਜਕਾਲ ਟੀ-20 ’ਚ ਭਾਰਤ ਦੇ ਬੈਸਟ ਬੱਲੇਬਾਜ਼ ਸੂਰਿਆਕੁਮਾਰ ਯਾਦਵ ਨੂੰ ਕਪਤਾਨ ਬਣਾਉਣ ’ਚ ਮਹੱਤਵਪੂਰਨ ਭੂਮਿਕਾ ਨਿਭਾਈ। ਭਾਰਤ ਨੇ ਟੀ-20 ਲੜੀ ਲਈ ਦੱਖਣੀ ਅਫਰੀਕਾ ਦੌਰੇ ’ਚ ਸ਼ਾਮਲ ਕੀਤੇ ਤਿਲਕ ਵਰਮਾ ਅਤੇ ਸੰਜੂ ਸੈਮਸਨ ਨੇ ਬੱਲੇਬਾਜ਼ੀ ’ਚ ਜਦਕਿ ਵਰੁਣ ਚੱਕਰਵਰਤੀ ਨੇ ਗੇਂਦਬਾਜ਼ੀ ’ਚ ਆਪਣਾ ਕਮਾਲ ਦਿਖਾਇਆ।

 

ਭਾਰਤ ਨੂੰ ਹਾਲਾਂਕਿ ਨਿਊਜ਼ੀਲੈਂਡ ਵਿਰੁੱਧ 3 ਟੈਸਟ ਮੈਚਾਂ ਦੀ ਘਰੇਲੂ ਲੜੀ ’ਚ 0-3 ਨਾਲ ਹੈਰਾਨਕੁੰਨ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਆਪਣੇ ਹਮਲਾਵਰ ਤੇਵਰ ਦਿਖਾ ਕੇ ਬੰਗਲਾਦੇਸ਼ ਨੂੰ ਦੋਵੇਂ ਟੈਸਟ ਮੈਚਾਂ ’ਚ ਹਰਾਇਆ ਸੀ। ਉਮੀਦ ਕੀਤੀ ਜਾ ਰਹੀ ਸੀ ਕਿ ਭਾਰਤੀ ਟੀਮ ਨਿਊਜ਼ੀਲੈਂਡ ਵਿਰੁੱਧ ਵੀ ਇਸੇ ਤਰ੍ਹਾਂ ਦਾ ਰਵੱਈਆ ਅਪਨਾਏਗੀ ਪਰ ਹਾਲਾਤ ਇਕਦਮ ਬਦਲ ਗਏ ਅਤੇ ਨਿਊਜ਼ੀਲੈਂਡ ਨੇ ਉਸ ਨੂੰ 3 ਮੈਚਾਂ ’ਚ ਕਰਾਰੀ ਹਾਰ ਦਾ ਮਜ਼ਾ ਚਖਾਇਆ। ਇਸ ਤੋਂ ਬਾਅਦ ਕੁਝ ਸੀਨੀਅਰ ਖਿਡਾਰੀਆਂ ਦੇ ਭਵਿੱਖ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਤੇ ਹਾਲ ਹੀ ’ਚ ਰਵੀਚੰਦਰਨ ਅਸ਼ਵਿਨ ਦਾ ਅਚਾਨਕ ਸੰਨਿਆਸ ਲੈਣਾ ਵੀ ਇਸ ਦਾ ਨਤੀਜਾ ਮੰਨਿਆ ਜਾ ਰਿਹਾ ਹੈ।

 

ਇਸ ਸਾਲ ਦੇ ਆਖਿਰ ’ਚ ਜੈਸ਼ਾਹ ਆਈ. ਸੀ. ਸੀ. ਦੇ ਨਵੇਂ ਪ੍ਰਧਾਨ ਬਣੇ, ਜਿਸ ਨਾਲ ਵਿਸ਼ਵ ਕ੍ਰਿਕਟ ’ਚ ਭਾਰਤ ਦੇ ਪ੍ਰਭਾਵ ਦਾ ਵੀ ਪਤਾ ਲੱਗਦਾ ਹੈ। ਉਹ ਜਗਮੋਹਨ ਡਾਲਮੀਆ, ਸ਼ਰਦ ਪਵਾਰ, ਐੱਨ. ਸ਼੍ਰੀਨਿਵਾਸਨ ਅਤੇ ਸ਼ਸ਼ਾਂਕ ਮਨੋਹਰ ਤੋਂ ਬਾਅਦ ਇਸ ਅਹੁਦੇ ’ਤੇ ਕਾਬਜ਼ ਹੋਣ ਵਾਲੇ 5ਵੇਂ ਭਾਰਤੀ ਹਨ। ਸ਼ਾਹ ਨੇ ਪਾਕਿਸਤਾਨ ਦੀ ਮੇਜ਼ਬਾਨੀ ’ਚ ਹੋਣ ਵਾਲੀ ਚੈਂਪੀਅਨਜ਼ ਟ੍ਰਾਫੀ ’ਤੇ ਮੰਡਰਾ ਰਹੇ ਖਤਰੇ ਦੇ ਬੱਦਲਾਂ ਨੂੰ ਦੂਰ ਕਰ ਕੇ ਤੁਰੰਤ ਹੀ ਆਪਣੀ ਜੀਵੰਤ ਮੌਜੂਦਗੀ ਦਰਜ ਕਰਵਾਈ। ਭਾਰਤ ਨੂੰ ਚੈਂਪੀਅਨਜ਼ ਟ੍ਰਾਫੀ ਲਈ ਪਾਕਿਸਤਾਨ ਦਾ ਦੌਰਾ ਕਰਨ ਦੀ ਲੋੜ ਨਹੀਂ ਹੈ ਅਤੇ ਉਹ ਆਪਣੇ ਮੈਚ ਦੁਬਈ ’ਚ ਖੇਡੇਗਾ। ਇਸੇ ਤਰ੍ਹਾਂ ਨਾਲ ਭਾਰਤ ’ਚ ਹੋਣ ਵਾਲੇ ਟੂਰਨਾਮੈਂਟ ਦੇ ਆਪਣੇ ਮੈਚ ਪਾਕਿਸਤਾਨ ਕਿਸੇ ਨਿਰਪੱਖ ਸਥਾਨ ’ਤੇ ਖੇਡੇਗਾ।

 

ਇਸ ਸਾਲ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੀ ਨਿਲਾਮੀ ਸਾਊਦੀ ਅਰਬ ਦੇ ਜੇਦਾ ’ਚ ਆਯੋਜਿਤ ਕੀਤੀ ਗਈ, ਜਿਸ ’ਚ ਰਿਸ਼ਭ ਪੰਤ (27 ਕਰੋੜ ਰੁਪਏ) ਅਤੇ ਸ਼੍ਰੇਅਸ ਅਈਅਰ (26.75 ਕਰੋੜ) ਸਭ ਤੋਂ ਮਹਿੰਗੇ ਵਿਕਣ ਵਾਲੇ ਖਿਡਾਰੀ ਰਹੇ। ਜੇ ਭਾਰਤੀ ਮਹਿਲਾ ਟੀਮ ਦੇ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ ਉਹ ਟੀ-20 ਵਿਸ਼ਵ ਕੱਪ ’ਚ ਸ਼ੁਰੂਆਤ ’ਚ ਹੀ ਬਾਹਰ ਹੋ ਗਈ ਸੀ ਪਰ ਉਸ ਨੇ ਹਾਲ ’ਚ ਵੈਸਟਇੰਡੀਜ਼ ਨੂੰ ਘਰੇਲੂ ਟੀ-20 ਲੜੀ ’ਚ ਹਰਾ ਕੇ ਇਸ ਦੀ ਕੁਝ ਭਰਪਾਈ ਕੀਤੀ। ਇਹ ਪਿਛਲੇ 5 ਸਾਲਾਂ ’ਚ ਪਹਿਲਾ ਮੌਕਾ ਹੈ ਜਦਕਿ ਭਾਰਤੀ ਟੀਮ ਨੇ ਘਰੇਲੂ ਲੜੀ ਜਿੱਤੀ।

Have something to say? Post your comment
ਐਸ਼ਲੇ ਗਾਰਡਨਰ ਨੂੰ ਗੁਜਰਾਤ ਜਾਇੰਟਸ ਦਾ ਕਪਤਾਨ ਨਿਯੁਕਤ ਕੀਤਾ ਗਿਆ

: ਐਸ਼ਲੇ ਗਾਰਡਨਰ ਨੂੰ ਗੁਜਰਾਤ ਜਾਇੰਟਸ ਦਾ ਕਪਤਾਨ ਨਿਯੁਕਤ ਕੀਤਾ ਗਿਆ

ਕ੍ਰਿਕਟ ਟੀਮ ਨੂੰ ਵੱਡਾ ਝਟਕਾ, ਚੈਂਪੀਅਨ ਟਰਾਫੀ ਤੋਂ ਪਹਿਲਾਂ ਬਾਹਰ ਹੋਇਆ ਧਾਕੜ ਖਿਡਾਰੀ

: ਕ੍ਰਿਕਟ ਟੀਮ ਨੂੰ ਵੱਡਾ ਝਟਕਾ, ਚੈਂਪੀਅਨ ਟਰਾਫੀ ਤੋਂ ਪਹਿਲਾਂ ਬਾਹਰ ਹੋਇਆ ਧਾਕੜ ਖਿਡਾਰੀ

'ਪਹਿਲਾਂ ਕੁੜੀਆਂ ਚੰਗੀਆਂ ਲੱਗਦੀਆਂ ਸੀ ਪਰ...', ਜੈਂਡਰ ਬਦਲ ਚੁੱਕੇ ਕ੍ਰਿਕਟਰ ਦੀ ਨਵੀਂ ਵੀਡੀਓ ਵਾਇਰਲ

: 'ਪਹਿਲਾਂ ਕੁੜੀਆਂ ਚੰਗੀਆਂ ਲੱਗਦੀਆਂ ਸੀ ਪਰ...', ਜੈਂਡਰ ਬਦਲ ਚੁੱਕੇ ਕ੍ਰਿਕਟਰ ਦੀ ਨਵੀਂ ਵੀਡੀਓ ਵਾਇਰਲ

ਸ਼੍ਰੀਨਿਧੀ ਡੇਕਨ ਨੇ ਨਾਮਧਾਰੀ ਐਫਸੀ ਦੇ ਲਗਤਾਰ ਜਿੱਤ ਦੀ ਮੁਹਿੰਮ ਰੋਕੀ

: ਸ਼੍ਰੀਨਿਧੀ ਡੇਕਨ ਨੇ ਨਾਮਧਾਰੀ ਐਫਸੀ ਦੇ ਲਗਤਾਰ ਜਿੱਤ ਦੀ ਮੁਹਿੰਮ ਰੋਕੀ

Champions Trophy 'ਚੋਂ ਬਾਹਰ ਹੋਇਆ ਧਾਕੜ ਖਿਡਾਰੀ, ਟੀਮ 'ਚ ਹੋਇਆ ਬਦਲਾਅ

: Champions Trophy 'ਚੋਂ ਬਾਹਰ ਹੋਇਆ ਧਾਕੜ ਖਿਡਾਰੀ, ਟੀਮ 'ਚ ਹੋਇਆ ਬਦਲਾਅ

ਕ੍ਰਿਕਟਰ ਪੁੱਤ ਦੇ ਕਰੋੜਾਂ ਰੁਪਏ ਦੇ ਬੰਗਲੇ 'ਚ ਨਹੀਂ ਰਹਿਣਾ ਚਾਹੁੰਦੇ ਮਾਪੇ! ਆਪ ਦੱਸੀ ਵਜ੍ਹਾ

: ਕ੍ਰਿਕਟਰ ਪੁੱਤ ਦੇ ਕਰੋੜਾਂ ਰੁਪਏ ਦੇ ਬੰਗਲੇ 'ਚ ਨਹੀਂ ਰਹਿਣਾ ਚਾਹੁੰਦੇ ਮਾਪੇ! ਆਪ ਦੱਸੀ ਵਜ੍ਹਾ

ਗਿੱਲ ਨੂੰ ਉਪ ਕਪਤਾਨ ਬਣਾਉਣਾ ਇੱਕ ਦੂਰਦਰਸ਼ੀ ਕਦਮ : ਅਸ਼ਵਿਨ

: ਗਿੱਲ ਨੂੰ ਉਪ ਕਪਤਾਨ ਬਣਾਉਣਾ ਇੱਕ ਦੂਰਦਰਸ਼ੀ ਕਦਮ : ਅਸ਼ਵਿਨ

ਪੰਜਾਬ ਦੇ 3 ਖਿਡਾਰੀਆਂ ਨੂੰ ਰਾਸ਼ਟਰਪਤੀ ਭਵਨ ਵਿੱਚ ਮਿਲੇ ਖੇਡ ਪੁਰਸਕਾਰ, CM ਮਾਨ ਨੇ ਦਿੱਤੀ ਵਧਾਈ

: ਪੰਜਾਬ ਦੇ 3 ਖਿਡਾਰੀਆਂ ਨੂੰ ਰਾਸ਼ਟਰਪਤੀ ਭਵਨ ਵਿੱਚ ਮਿਲੇ ਖੇਡ ਪੁਰਸਕਾਰ, CM ਮਾਨ ਨੇ ਦਿੱਤੀ ਵਧਾਈ

ਆਸਟ੍ਰੇਲੀਆ ਦੌਰੇ ਤੋਂ ਸਬਕ, Team India ਹੁਣ ਇੰਗਲੈਂਡ 'ਚ 3 test match ਖੇਡੇਗੀ

: ਆਸਟ੍ਰੇਲੀਆ ਦੌਰੇ ਤੋਂ ਸਬਕ, Team India ਹੁਣ ਇੰਗਲੈਂਡ 'ਚ 3 test match ਖੇਡੇਗੀ

ਰਿਸ਼ਭ ਪੰਤ ਬਣਨਗੇ ਕਪਤਾਨ! ਜਲਦ ਹੋ ਸਕਦੈ ਐਲਾਨ

: ਰਿਸ਼ਭ ਪੰਤ ਬਣਨਗੇ ਕਪਤਾਨ! ਜਲਦ ਹੋ ਸਕਦੈ ਐਲਾਨ

X