ਰਾਧਾ ਸਵਾਮੀ ਸਤਸੰਗ ਬਿਆਸ ਵੱਲੋਂ ਟੀਬੀ ਮਰੀਜਾਂ ਲਈ ਪ੍ਰੋਟੀਨ ਯੁਕਤ ਖੁਰਾਕ: ਸੇਵਾ ਦੀ ਨਵੀਂ ਮਿਸਾਲ!"
ਜਿਲ੍ਹੇ ਨੂੰ ਟੀ.ਬੀ ਫ੍ਰੀ ਬਣਾਉਣ ਦੀ ਮੁਹਿੰਮ
ਹਾਈ ਪ੍ਰੋਟੀਨ ਯੁਕਤ ਆਹਾਰ ਘਰ ਘਰ
ਡੀ.ਸੀ ਵੱਲੋਂ ਲੋਕ ਭਲਾਈ ਲਈ ਕੀਤੀ ਗਈ ਸੀ ਅਪੀਲ
ਅੰਮ੍ਰਿਤਸਰ, ਨੈਸ਼ਨਲ ਟਾਈਮਜ਼ ਬਿਊਰੋ, (ਕਰਨਵੀਰ ਸਿੰਘ):- ਦੁਨੀਆਭਰ ਵਿੱਚ ਜਦੋਂ ਵੀ ਕੋਈ ਆਫਤ ਜਾਂ ਮਹਾਂਮਾਰੀ ਆਉਂਦੀ ਹੈ ਤੇ ਪਰਿਸਥਿਤੀ ਨਾਲ ਨਜਿੱਠਣ ਲਈ ਜ਼ਿਲ੍ਹਾ ਪ੍ਰਸ਼ਾਸਨ ਡੇਰਾ ਰਾਧਾ ਸਵਾਮੀ ਸਤਸੰਗ ਬਿਆਸ ਦਾ ਸਹਿਯੋਗ ਜ਼ਰੂਰ ਲੈਂਦਾ ਹੈ। ਇਸ ਸੰਸਥਾ ਦੇ ਸੇਵਾਦਾਰ ਪਰਮਾਰਥੀ ਰਾਹ ਤੇ ਚੱਲਣ ਵਾਲੇ ਤੇ ਸਮਾਜ ਸੇਵਾ ਦੇ ਕੰਮ ਆਪਣੇ ਗੁਰੂ ਦੇ ਨਿਰਦੇਸ਼ਾਂ ਅਨੁਸਾਰ ਬੜੇ ਬਖੂਬੀ ਢੰਗ ਨਾਲ ਤੇ ਪ੍ਰੇਮ ਪਿਆਰ ਨਾਲ ਨਿਭਾਉਂਦੇ ਹਨ।
ਜਿਸ ਤਰ੍ਹਾਂ ਅਸੀਂ ਸਾਰਿਆਂ ਨੇ ਕਰੋਨਾ ਮਹਾਂਮਾਰੀ ਵੇਲੇ , ਲੋਕ ਡਾਉਣ ਦੌਰਾਨ ਦੇਖਿਆ, ਕਿਸ ਤਰ੍ਹਾਂ ਸੰਸਥਾ ਨੇ ਆਪਣੇ ਸਾਰੇ ਸਤਸੰਗ ਘਰਾਂ ਨੂੰ ਪਰਵਾਸੀਆਂ ਲਈ ਤੇ ਮਰੀਜਾਂ ਲਈ "ਸ਼ੈਲਟਰ ਸਥਲਾਂ" ਚ ਤਬਦੀਲ ਕਰ ਦਿੱਤਾ । ਸੰਸਥਾ ਦੇ ਸੇਵਾਦਾਰਾਂ ਵੱਲੋਂ ਮਰੀਜਾਂ ਦੀ ਦੇਖਭਾਲ ਤੋਂ ਲੈਕੇ ਓਹਨਾਂ ਦੇ ਘਰਾਂ ਤੱਕ ਭੋਜਨ ਤੇ ਹਰ ਜਰੂਰੀ ਸਮਾਣ, ਜਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਪਹੁੰਚਾਉਣ ਦੀ ਸੇਵਾ ਬਾਖੂਬੀ ਢੰਗ ਨਾਲ ਨਿਭਾਈ ਗਈ।
ਹੁਣ ਇੱਕ ਵਾਰ ਫੇਰ ਤੋਂ ਜਿਲ੍ਹੇ ਵਿੱਚ ਟੀ.ਬੀ ਦੇ ਮਰੀਜਾਂ ਦੀ ਵੱਧਦੀ ਗਿਣਤੀ ਨੂੰ ਦੇਖਦਿਆਂ, ਪਰਮਾਰਥੀ ਤੇ ਸਮਾਜ ਸੇਵੀ ਸੰਸਥਾ ਰਾਧਾ ਸਵਾਮੀ ਸਤਸੰਗ ਬਿਆਸ ਵੱਲੋਂ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਜਾ ਰਿਹਾ ਹੈ। ਕੁਝ ਦਿਨ ਪਹਿਲਾਂ ਮਾਣਯੋਗ ਡੀ.ਸੀ ਸਾਕਸ਼ੀ ਸਾਹਣੀ ਜੀ ਨੇ ਆਪਣੀ ਚਿੰਤਾ ਜਾਹਰ ਕੀਤੀ ਤੇ ਲੋਕ ਭਲਾਈ ਲਈ, ਡੇਰਾ ਬਿਆਸ ਮੁਖੀ , ਸਤਿਕਾਰਯੋਗ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਨੂੰ ਮਿਲਕੇ ਬੇਨਤੀ ਕੀਤੀ ਕਿ ਜੇਕਰ ਟੀ.ਬੀ ਦੇ ਮਰੀਜਾਂ ਨੂੰ ਹਾਈ ਪ੍ਰੋਟੀਨ ਆਹਾਰ ਮੁੱਹਈਆ ਕਰਵਾਇਆ ਜਾਵੇ ਤਾਂ ਉਹ ਜ਼ਲਦੀ ਠੀਕ ਹੋ ਜਾਣਗੇ। ਜਿਸ ਨੂੰ ਡੇਰਾ ਬਿਆਸ ਵੱਲੋਂ ਤੁਰੰਤ ਸਵੀਕਾਰ ਕਰਦਿਆਂ ਅੰਮ੍ਰਿਤਸਰ ਵਿਚ ਘਰ ਘਰ 2 ਵਕਤ ਹਾਈ ਪ੍ਰੋਟੀਨ ਯੁਕਤ ਆਹਾਰ ਮੁੱਹਈਆ ਕਰਵਾਉਣ ਦੀ ਮੁਹਿੰਮ 4ਜਨਵਰੀ 2025, ਤੋਂ ਹੀ ਚਾਲੂ ਕਰ ਦਿੱਤੀ ਗਈ ਤੇ ਅਜੇ ਤੱਕ ਚਾਲੂ ਹੈ ਤੇ ਅਗਾਂਹ ਵੀ ਇਹ ਮੁਹਿੰਮ ਚਾਲੂ ਰਹੇਗੀ।
ਭੋਜਨ ਵਿੱਚ ਮਰੀਜ਼ ਨੂੰ ਦਿਨ ਵਿੱਚ 2 ਵਾਰ ਹਾਈ ਪ੍ਰੋਟੀਨ ਆਹਾਰ, ਸੇਵਾਦਾਰਾਂ ਵੱਲੋਂ ਉਸਦੇ ਘਰ ਵਿੱਚ ਜਾਕੇ ਮੁੱਹਈਆ ਕਰਵਾਇਆ ਜਾਂਦਾ ਹੈ।
ਦੱਸਣਯੋਗ ਹੈ ਕਿ ਭੋਜਨ 'ਸਿਵਲ ਸਰਜਨ' ਤੇ ਟੀ.ਬੀ ਦੇ ਮਾਹਿਰ ਡਾਕਟਰਾਂ ਰਾਹੀਂ ਮਨਜੂਰ ਕਰਵਾਇਆ ਗਿਆ ਹੈ, ਜਿਸ ਨਾਲ ਮਰੀਜ਼ ਬਹੁਤ ਹੀ ਤੇਜ਼ੀ ਨਾਲ ਠੀਕ ਹੋਣਾ ਸ਼ੁਰੂ ਹੋ ਜਾਂਦੇ ਹਨ।
ਡੇਰੇ ਦੇ ਸੇਵਾਦਾਰਾਂ ਤੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਹ ਸੇਵਾ ਬਾਬਾ ਜੀ ਮਹਾਰਾਜ ਦੇ ਹੁਕਮਾਂ ਤੇ ਚਾਲੂ ਕੀਤੀ ਗਈ ਹੈ ਤੇ ਹੋ ਸਕਦਾ ਹੈ, ਜਦੋਂ ਤੱਕ ਅੰਮ੍ਰਿਤਸਰ ਵਿੱਚ ਮਰੀਜਾਂ ਦੀ ਗਿਣਤੀ ਜੀਰੋ ਨਹੀਂ ਹੋ ਜਾਂਦੀ, ਉੱਦੋਂ ਤੱਕ ਇਹ ਕੀਤੀ ਜਾਵੇਗੀ।
ਅਨੁਮਾਨਿਤ ਆਂਕੜਿਆਂ ਅਨੁਸਾਰ ਅੰਮ੍ਰਿਤਸਰ ਵਿੱਚ ਟੀ.ਬੀ ਦੇ ਮਰੀਜਾਂ ਦੀ ਗਿਣਤੀ 5 ਹਜ਼ਾਰ ਦੇ ਕਰੀਬ ਹੈ।