ਨੈਸ਼ਨਲ ਟਾਈਮਜ਼ ਬਿਊਰੋ :- ਪ੍ਰਯਾਗਰਾਜ 'ਚ ਮਹਾਕੁੰਭ ਮੇਲੇ ਵਿਚ ਸ਼ਨੀਵਾਰ ਨੂੰ ਅੱਗ ਲੱਗਣ ਦੀ ਇਕ ਹੋਰ ਘਟਨਾ ਵਾਪਰੀ ਹੈ। ਇੱਥੇ ਮੇਲਾ ਖੇਤਰ ਦੇ ਸੈਕਟਰ-2 ਨੇੜੇ ਖੜ੍ਹੀਆਂ ਦੋ ਕਾਰਾਂ ਨੂੰ ਅੱਗ ਲੱਗ ਗਈ। ਹਾਲਾਂਕਿ ਫਾਇਰ ਬ੍ਰਿਗੇਡ ਨੇ ਤੁਰੰਤ ਅੱਗ 'ਤੇ ਕਾਬੂ ਪਾ ਲਿਆ, ਜਿਸ ਨਾਲ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਇਕ ਗੱਡੀ ਪੂਰੀ ਤਰ੍ਹਾਂ ਸੜ ਗਈ, ਜਦਕਿ ਦੂਜੀ ਅੱਧੀ ਸੜੀ ਹੈ। ਮਿਲੀ ਜਾਣਕਾਰੀ ਅਨੁਸਾਰ ਮਹਾਕੁੰਭ ਨਗਰ ਵਿਚ ਸ਼ਨੀਵਾਰ ਨੂੰ ਇਕ ਵਾਰ ਫਿਰ ਵੱਡਾ ਹਾਦਸਾ ਹੁੰਦੇ-ਹੁੰਦੇ ਟਲ ਗਿਆ। ਇੱਥੇ ਖੜ੍ਹੀ ਇਕ ਕਾਰ ਨੂੰ ਅੱਗ ਲੱਗ ਗਈ, ਜਿਸ ਦੀ ਸੂਚਨਾ ਤੁਰੰਤ ਪ੍ਰਸ਼ਾਸਨ ਨੂੰ ਦਿੱਤੀ ਗਈ। ਇਸ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਵੀ ਮੌਕੇ 'ਤੇ ਪਹੁੰਚ ਗਈ। ਇਸ ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਅਰਟਿਗਾ ਪੂਰੀ ਤਰ੍ਹਾਂ ਸੜ ਗਈ ਸੀ, ਜਦਕਿ ਵੈਨਿਊ ਅੱਧੀ ਸੜੀ ਹੈ।
ਇਸ ਘਟਨਾ ਬਾਰੇ ਫਾਇਰ ਅਫਸਰ ਵਿਸ਼ਾਲ ਯਾਦਵ ਨੇ ਦੱਸਿਆ ਕਿ ਸਾਨੂੰ ਅਨੁਰਾਗ ਨਾਂ ਦੇ ਵਿਅਕਤੀ ਦਾ ਫੋਨ ਆਇਆ ਸੀ। ਇਕ ਕਾਰ ਨੂੰ ਅੱਗ ਲੱਗ ਗਈ ਸੀ। ਇਸ ਦੇ ਨਾਲ ਖੜੀ ਇਕ ਹੋਰ ਕਾਰ ਵੀ ਅੰਸ਼ਿਕ ਤੌਰ 'ਤੇ ਸੜ ਗਈ। ਅੱਗ 'ਤੇ ਕਾਬੂ ਪਾ ਲਿਆ ਗਿਆ ਹੈ। ਸਾਰੇ ਸੁਰੱਖਿਅਤ ਹੈ, ਇਹ ਘਟਨਾ ਸਵੇਰੇ 7 ਵਜੇ ਦੇ ਕਰੀਬ ਵਾਪਰੀ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਵੀ ਇਕ ਵੱਡਾ ਅਗਨੀਕਾਂਡ ਹੋਇਆ ਸੀ, ਜਿਸ ਵਿਚ ਸਿਲੰਡਰਾਂ ਵਿਚ ਧਮਾਕੇ ਹੋਏ ਸਨ। ਹਾਲਾਂਕਿ ਇਸ ਘਟਨਾ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ।