ਕੈਨੇਡਾ ਵਿੱਚ ਮੱਖਣ ਚੋਰੀ ਕਰਨ ਦੇ ਦੋਸ਼ ਵਿੱਚ 6 ਪੰਜਾਬੀ ਨੌਜਵਾਨ ਗ੍ਰਿਫ਼ਤਾਰ, ਪੜ੍ਹੋ ਪੂਰੀ ਖ਼ਬਰ
ਕੈਨੇਡਾ ਵਿੱਚ 6 ਨੌਜਵਾਨਾਂ ਦੀ ਗ੍ਰਿਫ਼ਤਾਰੀ ਦੀ ਖ਼ਬਰ ਹੈ। ਕੈਨੇਡਾ ਦੀ ਪੀਲ ਰੀਜਨਲ ਪੁਲਿਸ ਨੇ ਕਿਹਾ ਕਿ ਖੇਤਰ ਵਿੱਚ ਮੱਖਣ ਅਤੇ ਘਿਓ ਦੀ ਵੱਡੇ ਪੱਧਰ 'ਤੇ ਚੋਰੀ ਦੀ ਚੱਲ ਰਹੀ ਜਾਂਚ ਦੇ ਹਿੱਸੇ ਵਜੋਂ ਛੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਲਾਕੇ ਵਿੱਚ ਕਰਿਆਨੇ ਦੀਆਂ ਦੁਕਾਨਾਂ ਤੋਂ ਮੱਖਣ ਚੋਰੀ ਹੋਣ ਕਾਰਨ $60,000 ਤੋਂ ਵੱਧ ਦਾ ਨੁਕਸਾਨ ਹੋਇਆ ਹੈ।
ਪੁਲਿਸ ਦਾ ਕਹਿਣਾ ਹੈ ਕਿ ਕਥਿਤ ਚੋਰੀ ਨੂੰ ਸੁਲਝਾਉਣ ਲਈ "ਪ੍ਰੋਜੈਕਟ ਫਲੈਹਰਟੀ" ਨਾਮਕ ਇੱਕ ਜਾਂਚ ਸ਼ੁਰੂ ਕੀਤੀ ਗਈ ਸੀ। ਪੀਲ ਰੀਜਨਲ ਪੁਲਿਸ ਨੇ ਪਿਛਲੇ ਸਾਲ ਵੱਖ-ਵੱਖ ਦੁਕਾਨਾਂ ਤੋਂ 60,000 ਡਾਲਰ (36 ਲੱਖ ਰੁਪਏ) ਦੇ ਘਿਓ ਅਤੇ ਮੱਖਣ ਚੋਰੀ ਕਰਨ ਦੇ ਦੋਸ਼ ਵਿੱਚ ਛੇ ਪੰਜਾਬੀ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੰਜਾਬੀ ਨੌਜਵਾਨਾਂ ਦੀ ਪਛਾਣ ਸੁਖਮੰਦਰ ਸਿੰਘ (ਉਮਰ 23), ਦਲਵਾਲ ਸਿੱਧੂ (ਉਮਰ 28), ਨਵਦੀਪ ਚੌਧਰੀ (ਉਮਰ 28), ਕਮਲਦੀਪ ਸਿੰਘ (ਉਮਰ 38), ਵਿਸ਼ਵਜੀਤ ਸਿੰਘ (ਉਮਰ 22) ਅਤੇ ਹਰਕੀਰਤ ਸਿੰਘ (ਉਮਰ 25) ਵਜੋਂ ਹੋਈ ਹੈ। ਪੁਲਿਸ ਅਨੁਸਾਰ, ਇਨ੍ਹਾਂ ਨੌਜਵਾਨਾਂ ਨੇ ਪਿਛਲੇ ਸਾਲ ਕਈ ਵਾਰ ਬਰੈਂਪਟਨ ਵਿੱਚ ਕਰਿਆਨੇ ਦੀਆਂ ਦੁਕਾਨਾਂ ਤੋਂ ਮੱਖਣ ਅਤੇ ਘਿਓ ਚੋਰੀ ਕੀਤਾ ਸੀ। ਵਿਸ਼ੇਸ਼ ਜਾਂਚ ਟੀਮ ਨੇ ਦੋਸ਼ੀਆਂ ਦੀ ਪਛਾਣ ਕੀਤੀ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ।