ਬਸੰਤ ਮੌਕੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਵਾਲਾ SHO ਆਇਆ ਮੀਡੀਆ ਸਾਹਮਣੇ, ਦੱਸੀ ਸੱਚਾਈ
ਫਰੀਦਕੋਟ : ਬੀਤੇ ਦਿਨੀਂ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋਈ ਸੀ ਜਿਸ ਵਿਚ ਚਾਈਨਾ ਡੋਰ ਨੂੰ ਲੈ ਕੇ ਫੜੇ ਦੁਕਾਨਦਾਰ ਨੂੰ ਛੁਡਵਾਉਣ ਦੇ ਚੱਲਦੇ ਐੱਸ.ਐੱਚ. ਓ. ਅਤੇ ਵਿਧਾਇਕ ਵਿਚਕਾਰ ਫੋਨ ਕਾਲ 'ਤੇ ਹੋਈ ਤੂੰ-ਤੂੰ ਮੈਂ-ਮੈਂ ਵਿਖਾਈ ਗਈ ਸੀ। ਇਹ ਵੀਡੀਓ ਅਸਲ ਵਿਚ ਸੱਚੀ ਸੀ ਜਾਂ ਇਸ ਨੂੰ ਉਂਝ ਹੀ ਫਿਲਮਾਇਆ ਗਿਆ ਸੀ, ਇਸ ਵੀਡੀਓ ਦੀ ਸੱਚਾਈ ਜਾਨਣ ਲਈ ਜਗ ਬਾਣੀ ਦੀ ਟੀਮ ਵਲੋਂ ਵੀਡੀਓ ਵਿਚਲੇ ਐੱਸ. ਐੱਚ. ਓ. ਨਾਲ ਗੱਲਬਾਤ ਕੀਤੀ ਗਈ। ਉਨ੍ਹਾਂ ਦੱਸਿਆ ਕਿ ਉਹ ਸਟੇਜ ਕਲਾਕਾਰ ਹੈ ਅਤੇ ਲੋਕ ਮੁੱਦਿਆਂ ਬਾਰੇ ਉਹ ਅਕਸਰ ਹੀ ਅਜਿਹੀਆਂ ਫ਼ਿਲਮਾਂ ਬਣਾਉਂਦੇ ਰਹਿੰਦੇ ਹਨ।
ਉਨ੍ਹਾਂ ਕਿਹਾ ਕਿ ਚਾਈਨਾ ਡੋਰ ਪੰਜਾਬ ਦੇ ਲੋਕਾਂ ਦੀ ਗੰਭੀਰ ਸਮੱਸਿਆ ਹੈ, ਇਹ ਜਿੱਥੇ ਆਮ ਲੋਕਾਂ ਲਈ ਘਾਤਕ ਹੈ, ਉਥੇ ਹੀ ਪਸ਼ੂ ਪੰਛੀਆਂ ਲਈ ਵੀ ਇਹ ਡੋਰ ਜਾਨਲੇਵਾ ਹੈ। ਇਸੇ ਨੂੰ ਲੈ ਕੇ ਉਸ ਵਲੋਂ ਇਹ ਵੀਡੀਓ ਬਣਾਈ ਗਈ ਸੀ ਤਾਂ ਜੋ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਆਮ ਪਬਲਿਕ ਅਤੇ ਸਰਕਾਰ ਨੂੰ ਸੁਚੇਤ ਕੀਤਾ ਜਾ ਸਕੇ।