ਮਹਿੰਦਰਾ ਸਮੂਹ ਦੇ ਹਿੱਸੇ ਅਤੇ ਭਾਰਤ ਵਿਚ ਸਭ ਤੋਂ ਤੇਜ਼ੀ ਨਾਲ ਵੱਧ ਰਹੇ ਟਰੈਕਟਰ ਬ੍ਰਾਂਡਾਂ ਵਿੱਚੋਂ ਇੱਕ ਸਵਰਾਜ ਟ੍ਰੈਕਟਰਜ ਨੇ ਟਾਰਗੇਟ 625 ਦੀ ਲਾਂਚਿੰਗ ਨਾਲ ਆਪਣੀ ਪ੍ਰਸਿੱਧ 'ਸਵਰਾਜ ਟਾਰਗੇਟ ਰੇਂਜ' ਨੂੰ ਹੋਰ ਮਜ਼ਬੂਤ ਕੀਤਾ । 4 ਡਬਲਯੂਡੀ ਅਤੇ 2 ਡਬਲਯੂਡੀ ਦੋਵਾਂ ਵੇਰੀਐਂਟਸ ਵਿੱਚ ਉਪਲਬੱਧ , ਸਵਰਾਜ ਟਾਰਗੇਟ 625 ਆਪਣੀ ਬੇਮਿਸਾਲ ਸ਼ਕਤੀ, ਟੈਕਨੋਲੋਜੀ ਅਤੇ ਬਹੁਪੱਖਤਾ ਦੇ ਨਾਲ ਕੰਪੇਕਟ ਅਤੇ ਲਾਈਟ ਵੇਟ ਟਰੈਕਟਰ ਸ਼੍ਰੇਣੀ ਨੂੰ ਨਵੀਂ ਪਹਿਚਾਣ ਦੇਣ ਲਈ ਤਿਆਰ ਗਿਆ ਹੈ।
ਅੱਜ ਤੋਂ ਭਾਵ 1 ਅਕਤੂਬਰ 2024 ਤੋਂ 19 ਕਿਲੋ ਦਾ ਕਮਰਸ਼ੀਅਲ ਗੈਸ ਸਿਲੰਡਰ 48 ਰੁਪਏ ਮਹਿੰਗਾ ਹੋ ਗਿਆ ਹੈ। ਹੁਣ ਇਹ ਦਿੱਲੀ ਵਿੱਚ 1740 ਰੁਪਏ ਵਿੱਚ ਉਪਲਬਧ ਹੋਵੇਗਾ। ਇਸ ਦੇ ਨਾਲ ਹੀ PPF ਅਤੇ ਸੁਕੰਨਿਆ ਖਾਤੇ ਨਾਲ ਜੁੜੇ ਨਿਯਮਾਂ 'ਚ ਬਦਲਾਅ ਕੀਤਾ ਗਿਆ ਹੈ। ਪੈਨ ਕਾਰਡ ਬਣਾਉਣ ਨਾਲ ਜੁੜੇ ਨਿਯਮਾਂ ਵਿੱਚ ਵੀ ਬਦਲਾਅ ਕੀਤਾ ਗਿਆ ਹੈ।
ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਅੱਜ (1 ਅਕਤੂਬਰ) ਮੰਗਲਵਾਰ ਨੂੰ ਵਾਧਾ ਦਰਜ ਕੀਤਾ ਗਿਆ ਹੈ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (ਆਈਬੀਜੇਏ) ਮੁਤਾਬਕ 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 200 ਰੁਪਏ ਵਧ ਕੇ 75,397 ਰੁਪਏ ਹੋ ਗਈ ਹੈ। ਪਹਿਲਾਂ ਇਸ ਦੀ ਕੀਮਤ 75,197 ਰੁਪਏ ਪ੍ਰਤੀ ਦਸ ਗ੍ਰਾਮ ਸੀ।
ਇਸ ਮਹੀਨੇ ਯਾਨੀ ਅਕਤੂਬਰ 2024 ਵਿੱਚ 15 ਦਿਨਾਂ ਤੱਕ ਬੈਂਕਾਂ ਵਿੱਚ ਕੋਈ ਕੰਮ ਨਹੀਂ ਹੋਵੇਗਾ। ਦੇਸ਼ 'ਚ ਵੱਖ-ਵੱਖ ਕਾਰਨਾਂ ਕਾਰਨ ਵੱਖ-ਵੱਖ ਥਾਵਾਂ 'ਤੇ ਬੈਂਕ 9 ਦਿਨਾਂ ਤੱਕ ਕੰਮ ਨਹੀਂ ਕਰਨਗੇ। ਇਸ ਤੋਂ ਇਲਾਵਾ 4 ਐਤਵਾਰ ਅਤੇ 2 ਸ਼ਨੀਵਾਰ ਨੂੰ ਵੀ ਬੈਂਕ ਬੰਦ ਰਹਿਣਗੇ।
ਵਾਲਮਾਰਟ ਕੈਨੇਡਾ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਪ੍ਰਤੀ ਘੰਟਾ ਰਿਟੇਲ ਅਤੇ ਫਰੰਟਲਾਈਨ ਐਸੋਸੀਏਟਸ ਦੀ ਤਨਖਾਹ ਵਿੱਚ 92 ਮਿਲੀਅਨ ਡਾਲਰ (68.39 ਮਿਲੀਅਨ ਯੂਐੱਸ ਡਾਲਰ) ਦਾ ਵਾਧੂ ਨਿਵੇਸ਼ ਕਰ ਰਿਹਾ ਹੈ। ਯੂ. ਐੱਸ. ਰਿਟਲ ਦਿੱਗਜ ਵਾਲਮਾਰਟ ਦੀ ਕੈਨੇਡੀਅਨ ਬਰਾਂਚ ਨੇ ਛੁੱਟੀਆਂ ਦੇ ਮੌਸਮ ਦੀ ਭੀੜ ਤੋਂ ਪਹਿਲਾਂ ਜੁਲਾਈ ਵਿਚ 53 ਮਿਲੀਅਨ ਡਾਲਰ ਦਾ ਨਿਵੇਸ਼ ਕਰਣ ਤੋਂ ਬਾਅਦ ਆਪਣੇ ਨਵੀਨਤਮ ਤਨਖਾਹ ਨਿਵੇਸ਼ ਦਾ ਐਲਾਨ ਕੀਤਾ।
24 ਸਤੰਬਰ ਨੂੰ ਇਕ ਨਿਊਜ਼ ਅਦਾਰੇ ਨੇ ਇੱਕ ਸਟਿੰਗ ਆਪ੍ਰੇਸ਼ਨ ਕਰਕੇ ਖੁਲਾਸਾ ਕੀਤਾ ਸੀ ਕਿ ਭਾਰਤ ਵਿੱਚ ਹੋਣ ਵਾਲੇ ਕੋਲਡਪਲੇ ਕੰਸਰਟ ਦੀਆਂ ਟਿਕਟਾਂ ਦੀ ਵੱਡੇ ਪੱਧਰ 'ਤੇ ਕਾਲਾਬਾਜ਼ਾਰੀ ਹੋ ਰਹੀ ਹੈ। ਅਸੀਂ ਇੱਕ ਸਟਿੰਗ ਆਪ੍ਰੇਸ਼ਨ ਵਿੱਚ 3500 ਰੁਪਏ ਦੀ ਟਿਕਟ 70 ਹਜ਼ਾਰ ਰੁਪਏ ਵਿੱਚ ਖਰੀਦੀ ਸੀ। ਇਸ ਖੁਲਾਸੇ ਤੋਂ ਬਾਅਦ ਹੁਣ ਬੁੱਕ ਮਾਈ ਸ਼ੋਅ ਨੇ ਕੋਲਡਪਲੇ ਕੰਸਰਟ ਦੀਆਂ ਜਾਅਲੀ ਟਿਕਟਾਂ ਵੇਚਣ ਵਾਲਿਆਂ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ।
ਉਹਾਰਾਂ ਦੇ ਸੀਜ਼ਨ ਦੀ ਸ਼ੁਰੂਆਤ ਦੇ ਨਾਲ, ਅਮੈਜ਼ਨ ਇੰਡੀਆ 14 ਤੋਂ 18 ਸਤੰਬਰ ਤੱਕ ਚੰਡੀਗੜ੍ਹ ਦੇ ਦਿਲ ਵਿੱਚ ਇੱਕ ਅਸਾਧਾਰਨ ਇੰਟਰਐਕਟਿਵ ਤਜ਼ਰਬਾ ਲੈ ਕੇ ਆ ਰਿਹਾ ਹੈ। ਇਕਦਮ ਵਿਲੱਖਣ “ਅਮੈਜ਼ਨ ਫੈਸਟੀਵ ਬਾਕਸ” ਦੀ ਇੰਸਟਾਲੇਸ਼ਨ, ਸ਼ਾਨਦਾਰ ਕਲਾ ਰਾਹੀਂ ਚੰਡੀਗੜ੍ਹ ਦੀ ਜੀਵੰਤ ਭਾਵਨਾ ਅ