ਉੱਭਰਦੇ ਸੰਗੀਤ ਸਟਾਰ ਮਨਜੋਤ ਐਮਜੇ ਨੇ ਅਧਿਕਾਰਤ ਤੌਰ 'ਤੇ ਆਪਣਾ ਬਹੁ-ਉਡੀਕਿਆ ਪਹਿਲਾ ਸਿੰਗਲ "ਵਾਚਆਊਟ" ਰਿਲੀਜ਼ ਕਰ ਦਿੱਤਾ ਹੈ, ਜੋ ਹੁਣ ਸਾਰੇ ਪ੍ਰਮੁੱਖ ਸਟ੍ਰੀਮਿੰਗ ਪਲੇਟਫਾਰਮਾਂ 'ਤੇ ਉਪਲਬਧ ਹੈ। ਇਹ ਗੀਤ ਉਸਦੇ ਪਰਿਵਾਰ ਅਤੇ ਗੁਰਦਾਸਪੁਰ ਦੀ ਅਟੁੱਟ ਭਾਵਨਾ ਨੂੰ ਸਮਰਪਿਤ ਹੈ, ਜਿੱਥੋਂ ਉਸਦਾ ਸੰਗੀਤਕ ਸਫ਼ਰ ਸ਼ੁਰੂ ਹੋਇਆ ਸੀ।
ਆਉਣ ਵਾਲੀ ਪੰਜਾਬੀ ਫਿਲਮ "ਚਲੇ ਯਾਰ ਕੋਚੇਲਾ" ਦਾ ਸ਼ਾਨਦਾਰ ਪੋਸਟਰ ਲਾਂਚ ਅੱਜ ਹੋਟਲ ਕਾਮਾ, ਮੋਹਾਲੀ ਵਿਖੇ ਹੋਇਆ। ਇਸ ਮੌਕੇ ਪੰਜਾਬੀ ਫਿਲਮ ਅਤੇ ਸੰਗੀਤ ਜਗਤ ਦੀਆਂ ਕਈ ਉੱਘੀਆਂ ਸ਼ਖਸੀਅਤਾਂ ਮੌਜੂਦ ਸਨ।
ਵੈੱਬ ਸੀਰੀਜ਼ 'ਇਲਗਲੀ ਲੀਗਲ' 30 ਦਸੰਬਰ ਨੂੰ OTT ਪਲੇਟਫਾਰਮ ਹੰਗਾਮਾ 'ਤੇ ਸਟ੍ਰੀਮਿੰਗ ਸ਼ੁਰੂ ਹੋਈ। ਇਸ ਲੜੀ ਨੂੰ ਮੁੰਬਈ ਵਿੱਚ ਬਹੁਤ ਪਸੰਦ ਕੀਤਾ ਗਿਆ ਸੀ। ਇਸ ਵੈੱਬ ਸੀਰੀਜ਼ ਸਬੰਧੀ ਇੱਕ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਜਿੱਥੇ ਲੜੀ ਦੀ ਸਟਾਰ ਕਾਸਟ ਅਤੇ ਨਿਰਮਾਤਾ-ਨਿਰਦੇਸ਼ਕ ਅਤੇ ਬਾਕੀ ਟੀਮ ਮੌਜੂਦ ਸੀ। ਇਸ ਦੌਰਾਨ, ਲੜੀ ਦੇ ਨਿਰਮਾਤਾ ਅਜੀਤੇਸ਼ ਜੇ ਗੁਪਤਾ ਨੇ ਪੂਰੀ ਟੀਮ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੀ ਛੋਟੀ ਜਿਹੀ ਕੋਸ਼ਿਸ਼ ਨੂੰ ਦਰਸ਼ਕਾਂ ਤੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ।
2025 ਦੇ ਮਹਾਂਕੁੰਭ ਵਿੱਚ ਸਨਾਤਨ ਧਰਮ ਸੰਸਦ ਦਾ ਆਯੋਜਨ ਕੀਤਾ ਗਿਆ, ਜਿਸਦੀ ਅਗਵਾਈ ਪ੍ਰਸਿੱਧ ਕਥਾਵਚਕ ਦੇਵਕੀਨੰਦਨ ਠਾਕੁਰਜੀ ਮਹਾਰਾਜ ਕਰ ਰਹੇ ਹਨ। ਇਸ ਮੌਕੇ 'ਤੇ ਭਾਰਤੀ ਜਨਤਾ ਪਾਰਟੀ ਦੀ ਸੰਸਦ ਮੈਂਬਰ ਅਤੇ ਜਾਨੀ-ਮਾਣੀ ਅਦਾਕਾਰਾ ਹੇਮਾ ਮਾਲਿਨੀ ਨੇ ਸਨਾਤਨ ਧਰਮ ਤੇ ਆ ਰਹੇ ਖ਼ਤਰੇ ਅਤੇ ਇਸ ਦੇ ਸੁਰੱਖਿਆ ਸੰਬੰਧੀ ਮਤਲਬੀ ਗੱਲਾਂ 'ਤੇ ਆਪਣੀ ਚਿੰਤਾ ਜਤਾਈ।
ਵਿੱਕੀ ਕੌਸ਼ਲ ਦੀ ਫਿਲਮ 'ਛਾਵਾ' ਰਿਲੀਜ਼ ਹੋਣ ਤੋਂ ਪਹਿਲਾ ਹੀ ਵਿਵਾਦਾਂ ਵਿਚ ਘਿਰ ਗਈ ਹੈ। ਜਿੱਥੇ ਦਰਸ਼ਕ ਇਸ ਫਿਲਮ ਦੇ ਟ੍ਰੇਲਰ ਨੂੰ ਬਹੁਤ ਉਡੀਕਿਆ ਜਾ ਰਿਹਾ ਸ ਹੁਣ ਉੱਥੇ ਹੀ ਟ੍ਰੇਲਰ ਨੂੰ ਲੈਕੇ ਵਿਵਾਦ ਖੜ੍ਹੇ ਹੋ ਗਏ ਹਨ। ਜਿਸ ਕਾਰਨ ਫਿਲਮ ਨਿਰਦੇਸ਼ਕਾਂ ਨੂੰ ਫਿਲਮ ਵਿਚ ਕੁਝ ਬਦਲਾ ਕਰਨੇ ਪਏ ਹਨ।
ਬਹੁਪ੍ਰਤੀਕਸ਼ਿਤ ਪੰਜਾਬੀ ਫਿਲਮ “ਬਦਨਾਮ” ਨੇ ਭਾਰਤੀ ਸਿਨੇਮਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਇੱਕ ਵੱਖਰੇ ਢੰਗ ਨਾਲ ਆਪਣਾ ਪੋਸਟਰ ਲਾਂਚ ਕਰਕੇ ਇਤਿਹਾਸ ਰਚ ਦਿੱਤਾ। ਮੋਹਾਲੀ ਵਿੱਚ ਆਯੋਜਿਤ ਸਕ੍ਰੀਨਿੰਗ ਇਵੈਂਟ ਨੇ ਮੀਡੀਆ ਅਤੇ ਪ੍ਰਸ਼ੰਸਕਾਂ ਦਾ ਧਿਆਨ ਆਪਣੀ ਵੱਲ ਖਿੱਚਿਆ।
ਮਸ਼ਹੂਰ ਫਿਲਮ ਅਦਾਕਾਰਾ ਮਮਤਾ ਕੁਲਕਰਨੀ ਨੇ ਮਹਾਂਕੁੰਭ ਮੇਲੇ ਵਿੱਚ ਪ੍ਰਵੇਸ਼ ਕੀਤਾ ਹੈ। ਮਮਤਾ ਹੁਣ ਆਪਣੇ ਘਰੇਲੂ ਜੀਵਨ ਤੋਂ ਸੰਨਿਆਸ ਲੈ ਕੇ ਇੱਕ ਸੰਤ ਦੀ ਜ਼ਿੰਦਗੀ ਬਤੀਤ ਕਰੇਗੀ। ਉਸਨੂੰ ਮਹਾਮੰਡਲੇਸ਼ਵਰ ਬਣਾਇਆ ਜਾਵੇਗਾ।