ਧਰਮ ਕੀ ਹੈ? ਇਹ ਗੂੜ੍ਹ ਸਵਾਲ ਹੈ। ਹਰ ਵਿਅਕਤੀ ਸਵੈ-ਵਿਵੇਕ ਦੇ ਆਧਾਰ ’ਤੇ ਧਰਮ ਦੀ ਵਿਆਖਿਆ ਕਰਦਾ ਆਇਆ ਹੈ। ਭੁੱਖੇ ਵਿਅਕਤੀ ਲਈ ਸਭ ਤੋਂ ਵੱਡਾ ਧਰਮ ਰੋਟੀ ਹੈ। ਆਪਣੇ ਪੇਟ ਦੀ ਅੱਗ ਬੁਝਾਉਣੀ ਹੀ ਉਸ ਦਾ ਸਭ ਤੋਂ ਵੱਡਾ ਧਰਮ ਹੈ। ਸੰਕਟ ਵਿਚ ਫਸੇ ਹੋਏ ਵਿਅਕਤੀ ਨੂੰ ਸੰਕਟ ਮੁਕਤ ਕਰਨਾ ਹੀ ਸਭ ਤੋਂ ਵੱਡਾ ਧਰਮ ਹੈ ਪਰ ਰਿਸ਼ੀਆਂ-ਮੁਨੀਆਂ ਨੇ ਧਰਮ ਦੀਆਂ ਹੋਰ ਵੀ ਪਰਿਭਾਸ਼ਾਵਾਂ ਦਿੱਤੀਆਂ ਹਨ। ਧਰਮ ਦੀ ਵਿਆਖਿਆ ਕਰਨ ਵਾਲਿਆਂ ਨੇ ਦੱਸਿਆ ਕਿ ਸਬਰ, ਮਾਫ਼ੀ, ਸੱਚਾਈ, ਪਵਿੱਤਰਤਾ, ਆਤਮ-ਸੰਜਮ, ਬੁੱਧੀ, ਵਿੱਦਿਆ ਅਤੇ ਗੁੱਸਾ ਨਾ ਕਰਨਾ ਆਦਿ ਨੂੰ ਹਰ ਤਰ੍ਹਾਂ