ਚੰਡੀਗੜ੍ਹ ਟ੍ਰਾਈਸਿਟੀ

ਪੰਜਾਬ ਦੇ ਹੱਕਾਂ ਲਈ ਸਿਰਫ਼ ਬਸਪਾ ਅਗਵਾਈ ਕਰ ਸਕਦੀ ਹੈ: ਜਗਜੀਤ ਸਿੰਘ ਛੜਬੜ

ਗੁਰਪ੍ਰੀਤ ਸਿੰਘ | Updated on Saturday, May 04, 2024 20:14 PM IST

ਲਾਲੜੂ। ਪੰਜਾਬ 'ਚ ਚੋਣ ਪ੍ਰਚਾਰ ਪੂਰੇ ਸਿਖਰਾਂ 'ਤੇ ਚੱਲ ਰਿਹਾ ਹੈ ਜਿਸ ‘ਤੇ ਚੱਲਦਿਆਂ ਸਾਰੀਆਂ ਪਾਰਟੀਆਂ ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸੇ ਵਿਚਾਲੇ ਬਸਪਾ ਪਾਰਟੀ ਨੇ ਵੀ ਚੋਣਾਂ ਦੇ ਮੱਦੇਨਜ਼ਰ ਅੱਜ ਲਾਲੜੂ ਵਿਖੇ ਇਕ ਭਰਵੀ ਮੀਟਿੰਗ ਕੀਤੀ ਗਈ ਜਿਸ ‘ਚ ਨਾ ਸਿਰਫ ਚੋਣਾਂ ਸਬੰਧੀ ਰਣਨੀਤੀ ਬਣਾਈ ਗਈ ਸਗੋਂ ਪਾਰਟੀ 'ਚ ਵੱਡੀ ਗਿਣਤੀ 'ਚ ਨੌਜਵਾਨ ਸ਼ਾਮਲ ਹੋਏ । ਲੋਕ ਸਭਾ ਪਟਿਆਲਾ ਦੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਸਰਦਾਰ ਜਗਜੀਤ ਸਿੰਘ ਛੜਬੜ ਨੇ ਨੌਜਵਾਨਾਂ ਦਾ ਸੁਆਗਤ ਕਰਦਿਆ ਕਿਹਾ ਕਿ ਇਹਨਾਂ ਨੂੰ ਪਾਰਟੀ ਵਿੱਚ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ।

ਭਾਰਤ ਦੇ ਲੋਕਤੰਤਰ ਦੀ ਰਾਖੀ ਅਤਿ ਜ਼ਰੂਰੀ : ਛੜਬੜ

ਬਸਪਾ ਉਮੀਦਵਾਰ ਛੜਬੜ ਨੇ ਸੰਬੋਧਨ ਕਰਦਿਆਂ ਕਿਹਾ ਕਿ 4 ਜੂਨ ਨੂੰ ਹੋਣ ਵਾਲੀਆਂ ਆਗਾਮੀ ਚੋਣਾਂ ਨੂੰ ਦੇਖਦੇ ਹੋਏ, ਸਾਰੇ ਪਾਰਟੀ ਮੈਂਬਰਾਂ ਅਤੇ ਸਮਰਥਕਾਂ ਦਾ ਧੰਨਵਾਦ ਕੀਤਾ ਜੋ ਬਸਪਾ ਦੇ ਝੰਡੇ ਨਾਲ ਖੜੇ ਹਨ, ਬੂਥਾਂ ਦੀ ਰਾਖੀ ਕਰਦੇ ਹਨ ਅਤੇ ਲੋਕਤੰਤਰ ਦੀ ਪ੍ਰਾਪਤੀ ਲਈ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ। ਪਾਰਟੀ ਦੇ ਵਰਕਰਾਂ ਨੂੰ ਏਕਤਾ ਅਤੇ ਭਾਈਚਾਰੇ ਦੀ ਅਪੀਲ ਕਰਦਿਆਂ ਸ. ਛੜਬੜ ਨੇ ਭਾਰਤ ਦੇ ਲੋਕਤੰਤਰ ਦੀ ਰਾਖੀ ਅਤੇ ਚੋਣਾਂ ਵਿੱਚ ਜਿੱਤ ਲਈ ਵਰਕਰਾਂ ਅਤੇ ਸਮਰਥਕਾਂ ਦੀ ਪਿੱਠ ਵੀ ਥੱਪ-ਥਪਾਈ।
ਆਪਣੇ ਸੰਬੋਧਨ ਦੀ ਸਮਾਪਤੀ ਕਰਦਿਆਂ ਸ. ਛੜਬੜ ਨੇ ਜ਼ੋਰ ਦੇ ਕੇ ਕਿਹਾ, “ਇਹ ਜ਼ਰੂਰੀ ਹੈ ਕਿ ਅਸੀਂ ਨਾ ਸਿਰਫ਼ ਪੰਜਾਬ ਵਿੱਚ ਸਗੋਂ ਪੂਰੇ ਦੇਸ਼ ਵਿੱਚ ਬਸਪਾ ਦੀ ਜਿੱਤ ਯਕੀਨੀ ਬਣਾਈਏ। ਇਸ ਭਾਜਪਾ ਦੇ ਰਾਜ ਨੂੰ ਬਾਹਰ ਕੱਢਣ ਅਤੇ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਬਸਪਾ ਪਾਰਟੀ ਦੀ ਲੋੜ ਹੈ ਕਿ ਭਾਜਪਾ ਦੇ ਸ਼ਾਸਨ ਦੇ ਦੌਰਾਨ, ਪੰਜਾਬ ਆਪਣਾ ਪਾਣੀ, ਆਪਣੀ ਜ਼ਮੀਨ, ਆਪਣਾ ਸਭ ਕੁਝ ਗੁਆ ਬੈਠਾ ਹੈ ਤੇ ਅੱਗੇ ਵੀ ਸਾਡੇ ਕਿਸਾਨ ਦੁੱਖ ਝੱਲਣਗੇ। ਦੇਸ਼ ਅਤੇ ਸਾਡੇ ਸੂਬੇ ਦੀ ਤਰੱਕੀ ਲਈ ਬਸਪਾ ਦੀ ਜਿੱਤ ਲਾਜ਼ਮੀ ਹੈ।" ਨਾਲ ਹੀ ਸ. ਛੜਬੜ ਨੇ ਪਟਿਆਲਾ ਦੇ ਘਨੌਰ ਹਲਕੇ ਨਾਲ ਸੰਬੰਧਿਤ ਪਿੰਡ ‘ਚ ਸਹੇਰੀ ‘'ਚ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਪਰਨੀਤ ਕੌਰ ਦਾ ਵਿਰੋਧ ਕਰ ਰਹੇ ਕਿਸਾਨਾਂ ਵਿਚੋਂ ਇਕ ਕਿਸਾਨ ਸੁਰਿੰਦਰਪਾਲ ਸਿੰਘ ਦੀ ਮੌਤ ਹੋ ਗਈ। ‘ਤੇ ਵੀ ਦੁੱਖ ਪ੍ਰਗਟਾਇਆ। ਉਨ੍ਹਾਂ ਨੇ ਕਿਹਾ ਕਿ ਬੀਜੇਪੀ ਸਰਕਾਰ ਨੇ ਹਮੇਸ਼ਾ ਕਿਸਾਨਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ। ਪਹਿਲਾਂ ਸ਼ੰਭੂ ਤੇ ਖਨੌਰ ਬਾਰਡਰ 'ਤੇ ਜੋ ਕਿਸਾਨਾਂ ਨਾਲ ਸਲੂਕ ਕੀਤਾ ਗਿਆ। ਉਹ ਸਭ ਦੇ ਸਾਹਮਣੇ ਹੈ ਤੇ ਹੁਣ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਕਿਉਂ ਭੱਜ ਰਹੇ ਨੇ ਬੀਜੇਪੀ ਵਾਲੇ ?
ਇਸ ਮੌਕੇ ਬਲਦੇਵ ਸਿੰਘ ਮਹਿਰਾ, ਮਾਸਟਰ ਜਗਦੀਸ਼,ਚਰਨਜੀਤ ਸਿੰਘ ਦੇਵੀਨਗਰ,ਹਨੀ ਸਿੰਘ ਲਾਲੜੂ, ਸੁੱਖਾ ਜਾਸਤਨਾ, ਹਰਬੰਸ ਸਿੰਘ, ਮਾਸਟਰ ਸੁਰਿੰਦਰ ਸਿੰਘ, ਬਖਸ਼ੀਸ਼ ਸਿੰਘ ਚੱਡੇਆਲਾ, ਪਲਵਿੰਦਰ ਸਿੰਘ ਬਡਾਣਾ, ਮਾਸਟਰ ਸੁਵਾਸ,ਸੇਰ ਸਿੰਘ, ਰਾਜ ਕੁਮਾਰ, ਚਰਨਜੀਤ ਸਿੰਘ ਦੇਵੀਨਗਰ, ਜਗਦੀਸ਼ ਸਿੰਘ,ਹਨੀ ਸਿੰਘ, ਇਸ਼ਵਰ ਸਿੰਘ, ਸੁੱਖਾ ਜਾਸਤਨਾ, ਤਾਰਾ ਜਾਸਤਨਾ, ਜਰਨੈਲ ਸਿੰਘ,ਹਰਬੰਸ ਸਿੰਘ,ਬਿਨੀ ਲਾਲੜੂ, ਰਜਿੰਦਰ ਸਿੰਘ, ਸ੍ਰੀ ਗੁਰੂ ਰਵਿਦਾਸ ਜੀ ਮੰਦਿਰ ਕਮੇਟੀ ਪ੍ਰਧਾਨ ਸ਼ਮਸ਼ੇਰ ਸਿੰਘ ਸਾਬਕਾ ਫੌਜੀ, ਲੱਛਮਣ ਸਿੰਘ ਸਾਬਕਾ ਫੌਜੀ, ਲਖਵਿੰਦਰ ਸਿੰਘ, ਹਰਿੰਦਰ ਸਿੰਘ, ਜਰਨੈਲ ਸਿੰਘ, ਹੈਪੀ,ਮੰਗਾ, ਗੁਰਚਰਨ,ਸਾਗਰ, ਰਾਮ ਕਲੀ ਆਦਿ ਵਰਕਰ ਤੇ ਪਤਵੰਤ ਹਾਜ਼ਰ ਸਨ।

Have something to say? Post your comment
 ਡੇਰਾਬੱਸੀ ਹਲਕੇ ਚ ਐਸ ਐਸ ਟੀ ਟੀਮ ਵੱਲੋਂ ਝਰਮੜੀ ਬੈਰੀਅਰ ਤੋਂ 24,16,900 ਰੁਪਏ ਦੀ ਨਕਦੀ ਬਰਾਮਦ 

:  ਡੇਰਾਬੱਸੀ ਹਲਕੇ ਚ ਐਸ ਐਸ ਟੀ ਟੀਮ ਵੱਲੋਂ ਝਰਮੜੀ ਬੈਰੀਅਰ ਤੋਂ 24,16,900 ਰੁਪਏ ਦੀ ਨਕਦੀ ਬਰਾਮਦ 

ਵੋਟਰ ਹੈ ਆਜ ਕਾ ਅਰਜੁਨ ਸ਼ਕਸ਼ਮ ਐਪ ਨੂੰ ਦਰਸਾਉਂਦਾ ਚਿੱਤਰ ਜਾਰੀ

: ਵੋਟਰ ਹੈ ਆਜ ਕਾ ਅਰਜੁਨ ਸ਼ਕਸ਼ਮ ਐਪ ਨੂੰ ਦਰਸਾਉਂਦਾ ਚਿੱਤਰ ਜਾਰੀ

ਲੋਕ ਸਭਾ ਚੋਣਾਂ ਨਿਰਵਿਘਨ ਅਤੇ ਸ਼ਾਂਤੀਪੂਰਵਕ  ਕਰਵਾਉਣ ਲਈ ਦਿਸ਼ਾ ਨਿਰਦੇਸ਼ ਜਾਰੀ : ਜ਼ਿਲ੍ਹਾ ਚੋਣ ਅਫਸਰ

: ਲੋਕ ਸਭਾ ਚੋਣਾਂ ਨਿਰਵਿਘਨ ਅਤੇ ਸ਼ਾਂਤੀਪੂਰਵਕ  ਕਰਵਾਉਣ ਲਈ ਦਿਸ਼ਾ ਨਿਰਦੇਸ਼ ਜਾਰੀ : ਜ਼ਿਲ੍ਹਾ ਚੋਣ ਅਫਸਰ

ਜ਼ਿਲ੍ਹਾ ਮੁਹਾਲੀ ਦੇ ਬੀਜ ਡੀਲਰਾਂ ਦੀ ਚੈਕਿੰਗ  ਦੌਰਾਨ ਲਏ ਗਏ ਨਮੂਨੇ

: ਜ਼ਿਲ੍ਹਾ ਮੁਹਾਲੀ ਦੇ ਬੀਜ ਡੀਲਰਾਂ ਦੀ ਚੈਕਿੰਗ  ਦੌਰਾਨ ਲਏ ਗਏ ਨਮੂਨੇ

ਮੋਹਾਲੀ ਜ਼ਿਲ੍ਹਾ ਹਸਪਤਾਲ ਵਿਚ ਥੈਲੇਸੀਮੀਆ ਸਬੰਧੀ ਜਾਗਰੂਕਤਾ ਸਮਾਗਮ 

: ਮੋਹਾਲੀ ਜ਼ਿਲ੍ਹਾ ਹਸਪਤਾਲ ਵਿਚ ਥੈਲੇਸੀਮੀਆ ਸਬੰਧੀ ਜਾਗਰੂਕਤਾ ਸਮਾਗਮ 

ਅਮਰੀਕਾ ‘ਚ ਰਹਿੰਦੇ ਲੋਕਾਂ ਨਾਲ ਠੱਗੀ ਮਾਰਨ ਵਾਲੇ ਦੋ ਫਰਜ਼ੀ ਕਾਲ ਸੈਂਟਰਾਂ ਦਾ ਪਰਦਾਫਾਸ਼, 155 ਵਿਅਕਤੀ ਕਾਬੂ

: ਅਮਰੀਕਾ ‘ਚ ਰਹਿੰਦੇ ਲੋਕਾਂ ਨਾਲ ਠੱਗੀ ਮਾਰਨ ਵਾਲੇ ਦੋ ਫਰਜ਼ੀ ਕਾਲ ਸੈਂਟਰਾਂ ਦਾ ਪਰਦਾਫਾਸ਼, 155 ਵਿਅਕਤੀ ਕਾਬੂ

ਰੰਧਾਵਾ ਤੇ ਢਿੱਲੋ ਨੂੰ ਭਿਸ਼ਟਾਚਾਰ ਤੇ ਨਾਜਾਇਜ਼ ਮਾਇੰਨਿਗ ਦੇ ਮੁੱਦੇ ਤੇ ਘੇਰਿਆ

: ਰੰਧਾਵਾ ਤੇ ਢਿੱਲੋ ਨੂੰ ਭਿਸ਼ਟਾਚਾਰ ਤੇ ਨਾਜਾਇਜ਼ ਮਾਇੰਨਿਗ ਦੇ ਮੁੱਦੇ ਤੇ ਘੇਰਿਆ

ਚੰਡੀਗੜ੍ਹ ਪੁਲਿਸ ਵਲੋਂ ਲਗਾਏ ਵਿਸ਼ੇਸ਼ ਨਾਕੇ ’ਤੇ ਚੈਕਿੰਗ ਦੌਰਾਨ ਕਾਰ ’ਚੋਂ 15 ਲੱਖ ਰੁ. ਬਰਾਮਦ

: ਚੰਡੀਗੜ੍ਹ ਪੁਲਿਸ ਵਲੋਂ ਲਗਾਏ ਵਿਸ਼ੇਸ਼ ਨਾਕੇ ’ਤੇ ਚੈਕਿੰਗ ਦੌਰਾਨ ਕਾਰ ’ਚੋਂ 15 ਲੱਖ ਰੁ. ਬਰਾਮਦ

ਕੌਮੀ ਪ੍ਰੀ-ਯੋਗ ਓਲੰਪਿਆਡ 2024 ਦੀ ਸ਼ਾਨਦਾਰ ਸ਼ੁਰੂਆਤ

: ਕੌਮੀ ਪ੍ਰੀ-ਯੋਗ ਓਲੰਪਿਆਡ 2024 ਦੀ ਸ਼ਾਨਦਾਰ ਸ਼ੁਰੂਆਤ

ਮੋਹਾਲੀ ਪੁਲਿਸ ਵੱਲੋ ਅੱਤਵਾਦੀ ਲਖਬੀਰ ਸਿੰਘ ਉੱਰਫ ਲੰਡਾ ਅਤੇ ਜੱਸਲ ਦਾ ਸਾਥੀ 6 ਪਿਸਟਲਾਂ ਸਮੇਤ ਗ੍ਰਿਫਤਾਰ

: ਮੋਹਾਲੀ ਪੁਲਿਸ ਵੱਲੋ ਅੱਤਵਾਦੀ ਲਖਬੀਰ ਸਿੰਘ ਉੱਰਫ ਲੰਡਾ ਅਤੇ ਜੱਸਲ ਦਾ ਸਾਥੀ 6 ਪਿਸਟਲਾਂ ਸਮੇਤ ਗ੍ਰਿਫਤਾਰ

X