BREAKING
भीषण गर्मी के बीच पीएम मोदी को सुनने उमड़ी भारी भीड़ ओबीसी का आरक्षण और जनता की संपत्ति वोट जिहादियों को बांट देगी कांग्रेस : मोदी ਭਾਜਪਾ ਕਿਸਾਨਾਂ ਨੂੰ ਖਾਲਿਸਤਾਨੀ ਤੇ ਅੱਤਵਾਦੀ ਕਹਿੰਦੀ ਹੈ : ਪਵਨ ਖੇੜਾ ਨਿਤਿਨ ਗਡਕਰੀ 22 ਮਈ ਨੂੰ ਚੰਡੀਗੜ੍ਹ ਆਉਣਗੇ ਪ੍ਰਨੀਤ ਕੌਰ ਤੇ ਡਾ. ਗਾਂਧੀ ਪਟਿਆਲਾ ਪਾਰਲੀਮਾਨੀ ਹਲਕੇ ਲਈ ਇਕ ਵੀ ਵੱਡਾ ਪ੍ਰਾਜੈਕਟ ਨਹੀਂ ਲਿਆ ਸਕੇ: ਐਨ ਕੇ ਸ਼ਰਮਾ ਡੇਰਾ ਬਿਆਸ ਜਾ ਰਹੀ ਸੰਗਤ ਨਾਲ ਭਰੀ ਬੱਸ ਪਲਟੀ ਕਾਂਗਰਸੀ ਉਮੀਦਵਾਰ ਦੀ ਚੋਣ ਰੈਲੀ ‘ਚ ’ਚੱਲੀ ਗੋਲੀ ਚੰਡੀਗੜ੍ਹ ‘ਚ 20 ਲੱਖ ਰੁਪਏ ਦੀ ਵਿਦੇਸ਼ੀ ਸ਼ਰਾਬ ਬਰਾਮਦ ਨੌਜਵਾਨਾਂ ਦੀ ਪਹਿਲੀ ਪਸੰਦ ਬਣੇ ਐਨ.ਕੇ.ਸ਼ਰਮਾ : ਪਰਮਿੰਦਰ ਸ਼ਰਮਾ ਜ਼ੀਰਕਪੁਰ ਦੇ ਸੇਂਟ ਜੇਵੀਅਰ ਸਕੂਲ 'ਚ ਕੀਤੀ ਗਈ ਪਲਾਸਟਿਕ ਕੁਲੈਕਸ਼ਨ ਡਰਾਈਵ

ਪੰਜਾਬ

ਲੋਕ ਸਭਾ ਚੋਣਾਂ 2024 ਦੌਰਾਨ ਜ਼ਬਤੀ ਦੇ ਮਾਮਲੇ ਵਿੱਚ ਰਾਸ਼ਟਰੀ ਪੱਧਰ 'ਤੇ ਪੰਜਾਬ ਦਾ ਚੌਥਾ ਸਥਾਨ: ਸਿਬਿਨ ਸੀ

ਗੁਰਪ੍ਰੀਤ ਸਿੰਘ | Updated on Saturday, May 04, 2024 20:22 PM IST

ਚੰਡੀਗੜ੍ਹ। ਪੰਜਾਬ ਵਿੱਚ ਆਦਰਸ਼ ਚੋਣ ਜ਼ਾਬਤੇ ਦੀ ਮਰਿਆਦਾ ਨੂੰ ਕਾਇਮ ਰੱਖਣ ਲਈ ਇਨਫੋਰਸਮੈਂਟ ਏਜੰਸੀਆਂ ਵੱਲੋਂ ਸਖ਼ਤ ਕਾਰਵਾਈਆਂ ਕੀਤੀਆਂ ਜਾ ਰਹੀਆਂਹਨ, ਜਿਸ ਦੇ ਨਤੀਜੇ ਵਜੋਂ 1 ਮਾਰਚ ਤੋਂ 4 ਮਈ ਤੱਕ 609.38 ਕਰੋੜ ਰੁਪਏ ਦੀ ਨਕਦੀ, ਸ਼ਰਾਬ, ਨਸ਼ੀਲੇ ਪਦਾਰਥ, ਕੀਮਤੀ ਵਸਤਾਂ, ਅਤੇ ਹੋਰ ਵਸਤੂਆਂ ਨੂੰਜ਼ਬਤ ਕੀਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ 1 ਮਾਰਚ ਤੋਂ 4 ਮਈ ਤੱਕ ਜ਼ਬਤੀ ਵਿੱਚ 11.2 ਕਰੋੜ ਰੁਪਏ ਦੀਨਕਦੀ, 18 ਕਰੋੜ ਰੁਪਏ ਦੀ ਕੀਮਤ ਵਾਲੀ 27.95 ਲੱਖ ਲੀਟਰ ਸ਼ਰਾਬ, 563.53 ਕਰੋੜ ਦੀ ਕੀਮਤ ਵਾਲੇ ਨਸ਼ੀਲੇ ਪਦਾਰਥ, 14.94 ਕਰੋੜ ਰੁਪਏ ਦੀਆਂਕੀਮਤੀ ਵਸਤਾਂ ਅਤੇ 1.69 ਕਰੋੜ ਰੁਪਏ ਦੀ ਕੀਮਤ ਵਾਲਾ ਹੋਰ ਸਮਾਨ ਬਰਾਮਦ ਕੀਤਾ ਗਿਆ ਹੈ, ਜਿਸ ਦੀ ਕੁੱਲ ਕੀਮਤ 609.38 ਕਰੋੜ ਰੁਪਏ ਬਣਦੀ ਹੈ।ਜ਼ਬਤੀ ਦੇ ਮਾਮਲੇ ਵਿੱਚ ਪੰਜਾਬ ਰਾਸ਼ਟਰੀ ਪੱਧਰ 'ਤੇ ਚੌਥੇ ਸਥਾਨ 'ਤੇ ਹੈ, ਜਦਕਿ ਤਾਮਿਲਨਾਡੂ, ਗੁਜਰਾਤ ਅਤੇ ਰਾਜਸਥਾਨ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇਸਥਾਨ 'ਤੇ ਹਨ।

1 ਮਾਰਚ ਤੋਂ 4 ਮਈ ਤੱਕ 609.38 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ, ਸ਼ਰਾਬ, ਨਕਦੀ, ਕੀਮਤੀ ਵਸਤੂਆਂ ਅਤੇ ਹੋਰ ਸਮਾਨ ਕੀਤਾ ਗਿਆ ਜ਼ਬਤ

ਮੁੱਖ ਚੋਣ ਅਧਿਕਾਰੀ ਨੇ ਪੰਜਾਬ '  ਨਿਰਪੱਖ ਅਤੇ ਸ਼ਾਂਤੀਪੂਰਨ ਚੋਣਾਂ ਯਕੀਨੀ ਬਣਾਉਣ ਦੀ ਵਚਨਬੱਧਤਾ ਨੂੰ ਦੁਹਰਾਇਆ

  ਸਿਬਿਨ ਸੀ ਨੇ ਦੱਸਿਆ ਕਿ ਸੂਬੇ ਵਿੱਚ 24 ਇਨਫੋਰਸਮੈਂਟ ਏਜੰਸੀਆਂ ਸਰਗਰਮੀ ਨਾਲ ਕੰਮ ਕਰ ਰਹੀਆਂ ਹਨ ਅਤੇ 16 ਮਾਰਚ ਨੂੰ ਆਦਰਸ਼ ਚੋਣ ਜ਼ਾਬਤਾਲਾਗੂ ਹੋਣ ਤੋਂ ਲੈ ਕੇ 4 ਮਈ ਤੱਕ, ਸਾਰੀਆਂ ਏਜੰਸੀਆਂ ਵੱਲੋਂ ਕੁੱਲ 514.81 ਕਰੋੜ ਰੁਪਏ ਦੀ ਜ਼ਬਤੀ ਕੀਤੀ ਗਈ ਹੈ। ਪੰਜਾਬ ਪੁਲਿਸ ਨੇ ਸੂਬੇ ਵਿੱਚ ਸਭ ਤੋਂ ਵੱਧ404.2 ਕਰੋੜ ਰੁਪਏ ਦੀ ਜ਼ਬਤੀ ਕੀਤੀ ਹੈ। ਇਸੇ ਤਰ੍ਹਾਂ ਬੀਐੱਸਐਫ ਨੇ 23 ਕਰੋੜ ਰੁਪਏ, ਆਮਦਨ ਕਰ ਵਿਭਾਗ ਨੇ 9.28 ਕਰੋੜ ਰੁਪਏ, ਸੂਬੇ ਦੇ ਆਬਕਾਰੀਵਿਭਾਗ ਨੇ 8.29 ਕਰੋੜ ਰੁਪਏ, ਸੂਬੇ ਦੇ ਵਸਤੂ ਅਤੇ ਸੇਵਾਵਾਂ ਕਰ ਵਿਭਾਗ ਨੇ 5 ਕਰੋੜ ਰੁਪਏ, ਕਸਟਮ ਵਿਭਾਗ ਨੇ 4.37 ਕਰੋੜ ਰੁਪਏ ਅਤੇ ਨਾਰਕੋਟਿਕਸਕੰਟਰੋਲ ਬਿਊਰੋ ਨੇ 2.54 ਕਰੋੜ ਰੁਪਏ ਦੀ ਜ਼ਬਤੀ ਕੀਤੀ ਹੈ।

 

ਜ਼ਬਤੀ ਦੇ ਮਾਮਲਿਆਂ ਵਿੱਚ ਜ਼ਿਲ੍ਹਿਆਂਚੋਂ ਜਲੰਧਰ 141.25 ਕਰੋੜ ਰੁਪਏ ਦੀ ਕੁੱਲ ਜ਼ਬਤੀ ਨਾਲ ਸੂਚੀ ਵਿੱਚ ਸਭ ਤੋਂ ਉੱਪਰ ਹੈ। ਇਸੇ ਤਰ੍ਹਾਂ 93.96 ਕਰੋੜਰੁਪਏ ਦੀ ਜ਼ਬਤੀ ਨਾਲ ਅੰਮ੍ਰਿਤਸਰ ਦੂਜੇ ਨੰਬਰ 'ਤੇ ਹੈ ਜਦਕਿ ਤਰਨਤਾਰਨ ਵਿੱਚੋਂ 59.55 ਕਰੋੜ ਰੁਪਏ, ਫ਼ਿਰੋਜ਼ਪੁਰ ਵਿੱਚੋਂ 54.58 ਕਰੋੜ ਰੁਪਏ ਅਤੇ ਫਾਜ਼ਿਲਕਾਵਿੱਚੋਂ 42.1 ਕਰੋੜ ਰੁਪਏ ਦੀਆਂ ਬਰਮਾਦਗੀਆਂ ਹੋਈਆਂ ਹਨ।

 

ਇਸ ਤੋਂ ਇਲਾਵਾ ਲੁਧਿਆਣਾ 27.86 ਕਰੋੜ ਰੁਪਏ, ਪਠਾਨਕੋਟ 21.4 ਕਰੋੜ ਰੁਪਏ, ਸੰਗਰੂਰ 11.7 ਕਰੋੜ ਰੁਪਏ, ਗੁਰਦਾਸਪੁਰ 10.75 ਕਰੋੜਰੁਪਏ, ਪਟਿਆਲਾ 7.29 ਕਰੋੜ ਰੁਪਏ, ਬਰਨਾਲਾ 7.2 ਕਰੋੜ ਰੁਪਏ ਅਤੇ ਮੋਗਾ 6.73 ਕਰੋੜ ਰੁਪਏ ਦੀਆਂ ਜ਼ਬਤੀਆਂ ਕੀਤੀਆਂ ਗਈਆਂ ਹਨ।     

 

ਇਸੇ ਤਰ੍ਹਾਂ ਕਪੂਰਥਲਾ ਵਿੱਚ 6.41 ਕਰੋੜ ਰੁਪਏ, ਹੁਸ਼ਿਆਰਪੁਰ ਵਿੱਚ 5.01 ਕਰੋੜ ਰੁਪਏ, ਬਠਿੰਡਾ ਵਿੱਚ 4.31 ਕਰੋੜ ਰੁਪਏ, ਸਾਹਿਬਜ਼ਾਦਾ ਅਜੀਤ ਸਿੰਘਨਗਰ ਵਿੱਚ 4.63 ਕਰੋੜ ਰੁਪਏ, ਸ੍ਰੀ ਮੁਕਤਸਰ ਸਾਹਿਬ ਵਿੱਚ 1.75 ਕਰੋੜ ਰੁਪਏ, ਰੂਪਨਗਰ ਵਿੱਚ 1.7 ਕਰੋੜ ਰੁਪਏ, ਮਾਨਸਾ ਵਿੱਚ 1.5 ਕਰੋੜ ਰੁਪਏ, ਸ਼ਹੀਦ ਭਗਤ ਸਿੰਘ ਨਗਰ ਵਿੱਚ 1.15  ਕਰੋੜ ਰੁਪਏ, ਮਲੇਰਕੋਟਲਾ ਵਿੱਚ 2.07 ਕਰੋੜ ਰੁਪਏ, ਫਰੀਦਕੋਟ ਵਿੱਚ 1.29 ਕਰੋੜ ਰੁਪਏ ਅਤੇ ਫਤਿਹਗੜ੍ਹ ਸਾਹਿਬ64.2 ਲੱਖ ਰੁਪਏ ਦੀਆਂ ਜ਼ਬਤੀਆਂ ਕੀਤੀਆਂ ਗਈਆਂ ਹਨ।

 

ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ- ਨਿਰਦੇਸ਼ਾਂ ਅਨੁਸਾਰ ਸੂਬੇ ਵਿੱਚ ਨਿਰਪੱਖ ਅਤੇ ਸ਼ਾਂਤੀਪੂਰਨ ਚੋਣਾਂ ਨੂੰ ਯਕੀਨੀ ਬਣਾਉਣ ਲਈਚੋਣ ਅਮਲਾ ਪੂਰੀ ਤਨਦੇਹੀ ਨਾਲ ਆਪਣੀ ਜ਼ਿੰਮੇਵਾਰੀ ਨਿਭਾ ਰਿਹਾ ਹੈ ਉਨ੍ਹਾਂ ਨੇ ਚੋਣ ਪ੍ਰਕਿਰਿਆ ਦੌਰਾਨ ਇਮਾਨਦਾਰੀ ਅਤੇ ਲਗਨ ਨਾਲ ਕੰਮ ਕਰ ਰਹੀਆਂਏਜੰਸੀਆਂ ਦੀ ਸ਼ਲਾਘਾ ਕੀਤੀ ਅਤੇ ਲੋਕਤੰਤਰੀ ਸਿਧਾਂਤਾਂ ਤੇ ਵੋਟਰਾਂ ਦੇ ਵਿਸ਼ਵਾਸ ਨੂੰ ਕਾਇਮ ਰੱਖਣ ਲਈ ਹਰ ਸੰਭਵ ਕਦਮ ਚੁੱਕਣ ਦੀ ਵਚਨਬੱਧਤਾ ਨੂੰਦੁਹਰਾਇਆ।

Have something to say? Post your comment
ਪ੍ਰਨੀਤ ਕੌਰ ਤੇ ਡਾ. ਗਾਂਧੀ ਪਟਿਆਲਾ ਪਾਰਲੀਮਾਨੀ ਹਲਕੇ ਲਈ ਇਕ ਵੀ ਵੱਡਾ ਪ੍ਰਾਜੈਕਟ ਨਹੀਂ ਲਿਆ ਸਕੇ: ਐਨ ਕੇ ਸ਼ਰਮਾ

: ਪ੍ਰਨੀਤ ਕੌਰ ਤੇ ਡਾ. ਗਾਂਧੀ ਪਟਿਆਲਾ ਪਾਰਲੀਮਾਨੀ ਹਲਕੇ ਲਈ ਇਕ ਵੀ ਵੱਡਾ ਪ੍ਰਾਜੈਕਟ ਨਹੀਂ ਲਿਆ ਸਕੇ: ਐਨ ਕੇ ਸ਼ਰਮਾ

ਡੇਰਾ ਬਿਆਸ ਜਾ ਰਹੀ ਸੰਗਤ ਨਾਲ ਭਰੀ ਬੱਸ ਪਲਟੀ

: ਡੇਰਾ ਬਿਆਸ ਜਾ ਰਹੀ ਸੰਗਤ ਨਾਲ ਭਰੀ ਬੱਸ ਪਲਟੀ

ਕਾਂਗਰਸੀ ਉਮੀਦਵਾਰ ਦੀ ਚੋਣ ਰੈਲੀ ‘ਚ ’ਚੱਲੀ ਗੋਲੀ

: ਕਾਂਗਰਸੀ ਉਮੀਦਵਾਰ ਦੀ ਚੋਣ ਰੈਲੀ ‘ਚ ’ਚੱਲੀ ਗੋਲੀ

ਅਕਾਲੀ ਦਲ ਦੇ ਐਲਾਨਨਾਮੇ ’ਚ ਪੰਥਕ ਤੇ ਖੇਤਰੀ ਮਜ਼ਬੂਤੀ ਦਾ ਸੱਦਾ

: ਅਕਾਲੀ ਦਲ ਦੇ ਐਲਾਨਨਾਮੇ ’ਚ ਪੰਥਕ ਤੇ ਖੇਤਰੀ ਮਜ਼ਬੂਤੀ ਦਾ ਸੱਦਾ

ਪੰਜਾਬੀ ਸਾਵਧਾਨ ਰਹਿਣ,'ਆਪ' ਤੇ ਕਾਂਗਰਸ ਇੱਕੋ ਥਾਲੀ 'ਦੇ ਚੱਟੇ-ਬੱਟੇ : ਡਾ: ਸੁਭਾਸ਼ ਸ਼ਰਮਾ

: ਪੰਜਾਬੀ ਸਾਵਧਾਨ ਰਹਿਣ,'ਆਪ' ਤੇ ਕਾਂਗਰਸ ਇੱਕੋ ਥਾਲੀ 'ਦੇ ਚੱਟੇ-ਬੱਟੇ : ਡਾ: ਸੁਭਾਸ਼ ਸ਼ਰਮਾ

ਪੰਜਾਬ ‘ਚ ਅੱਜ ਤਾਪਮਾਨ 46 ਡਿਗਰੀ ਤੋਂ ਪਾਰ

: ਪੰਜਾਬ ‘ਚ ਅੱਜ ਤਾਪਮਾਨ 46 ਡਿਗਰੀ ਤੋਂ ਪਾਰ

ਪਟਿਆਲਾ 'ਚ 4 ਵਿਦਿਆਰਥੀਆਂ ਦੀ ਮੌਤ, 2 ਜ਼ਖਮੀ

: ਪਟਿਆਲਾ 'ਚ 4 ਵਿਦਿਆਰਥੀਆਂ ਦੀ ਮੌਤ, 2 ਜ਼ਖਮੀ

ਪੰਜਾਬ ਦੇ ਅੱਤਵਾਦ ਪੀੜਤਾਂ ਦਾ ਮੁੱਦਾ ਸੰਸਦ 'ਚ ਉਠਾਵਾਂਗੇ : ਡਾ: ਸੁਭਾਸ਼ ਸ਼ਰਮਾ

: ਪੰਜਾਬ ਦੇ ਅੱਤਵਾਦ ਪੀੜਤਾਂ ਦਾ ਮੁੱਦਾ ਸੰਸਦ 'ਚ ਉਠਾਵਾਂਗੇ : ਡਾ: ਸੁਭਾਸ਼ ਸ਼ਰਮਾ

ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ 328 ਉਮੀਦਵਾਰ ਲੜਨਗੇ ਚੋਣ : ਸਿਬਿਨ ਸੀ 

: ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ 328 ਉਮੀਦਵਾਰ ਲੜਨਗੇ ਚੋਣ : ਸਿਬਿਨ ਸੀ 

ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਮੋਗਾ ਵਿਖੇ ਫਰੀਦਕੋਟ ਅਤੇ ਫਿਰੋਜ਼ਪੁਰ ਰੇਂਜ ਦੇ ਅਧਿਕਾਰੀਆਂ ਨਾਲ ਸੁਰੱਖਿਆ ਸਮੀਖਿਆ ਮੀਟਿੰਗ ਕੀਤੀ

: ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਮੋਗਾ ਵਿਖੇ ਫਰੀਦਕੋਟ ਅਤੇ ਫਿਰੋਜ਼ਪੁਰ ਰੇਂਜ ਦੇ ਅਧਿਕਾਰੀਆਂ ਨਾਲ ਸੁਰੱਖਿਆ ਸਮੀਖਿਆ ਮੀਟਿੰਗ ਕੀਤੀ

X