ਪੰਜਾਬ

ਗੁਰੂ ਨਗਰੀ ਅਤੇ ਸਰਹੱਦੀ ਖੇਤਰ ਦਾ ਵਿਕਾਸ ਹੀ ਮੇਰਾ ਪ੍ਰਮੁੱਖ ਏਜੰਡਾ - ਤਰਨਜੀਤ ਸਿੰਘ ਸੰਧੂ

ਗੁਰਪ੍ਰੀਤ ਸਿੰਘ | Updated on Saturday, May 04, 2024 20:36 PM IST

ਅੰਮ੍ਰਿਤਸਰ। ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਸਾਬਕਾ ਰਾਜਦੂਤ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਅੰਮ੍ਰਿਤਸਰ ਬਾਰੇ ਆਪਣੇ ਵਿਜ਼ਨ ਦਾ ਖ਼ੁਲਾਸਾ ਕਰਦਿਆਂ ਕਿਹਾ ਕਿ ਗੁਰੂ ਨਗਰੀ ਅਤੇ ਸਰਹੱਦੀ ਖੇਤਰ ਦੇ ਵਿਕਾਸ ਨੂੰ ਪ੍ਰਾਥਮਿਕਤਾ ਦੇਣਾ ਹੀ ਉਸ ਦਾ ਪ੍ਰਮੁੱਖ ਏਜੰਡਾ ਹੈ। ਉਹ ਅੱਜ ਮਜੀਠਾ ਹਲਕੇ ਦੇ ਪਾਰਟੀ ਇੰਚਾਰਜ ਪ੍ਰਦੀਪ ਸਿੰਘ ਭੁੱਲਰ ਨਾਲ ਆਏ ਇਕ ਵਫ਼ਦ ਜਿਨ੍ਹਾਂ ’ਚ ਸਾਬਕਾ ਚੇਅਰਮੈਨ ਗੁਰਮੁਖ ਸਿੰਘ ਕਾਦਰਾਬਾਦ, ਜੋਗਾ ਸਿੰਘ ਚੰਨਣਕੇ, ਸਰਪੰਚ ਮਨਜੀਤ ਸਿੰਘ ਘਨਸ਼ਾਨਪੁਰਾ, ਸਰਬਵਿੰਦਰ ਸਿੰਘ ਚੰਨਣਕੇ, ਸਰਪੰਚ ਲਖਵਿੰਦਰ ਸਿੰਘ ਘਨਸ਼ਾਨਪੁਰਾ, ਡਾਕਟਰ ਸੁਖਵਿੰਦਰ ਸਿੰਘ ਪ੍ਰਧਾਨ ਸਰਕਲ ਮੱਤੇਵਾਲ, ਸਤਨਾਮ ਸਿੰਘ ਘਨਸ਼ਾਨਪੁਰਾ, ਸੁਰਜੀਤ ਸਿੰਘ ਘਨਸ਼ਾਮਪੁਰਾ, ਸਰਪੰਚ ਪ੍ਰਗਟ ਸਿੰਘ ਚੰਨਣਕੇ, ਜਨਰਲ ਸਕੱਤਰ ਅੰਮ੍ਰਿਤਸਰ ਦਿਹਾਤੀ ਭਾਜਪਾ, ਗੁਰਮੇਲ ਸਿੰਘ ਸਰਪੰਚ ਉਦੋਕੇ ਕਲਾਂ, ਸਤਪਾਲ ਸੋਨੂ ਰਾਮ ਦਿਵਾਲੀ, ਸਵਿੰਦਰ ਸਿੰਘ ਗੋਲਡੀ ਵੀ ਸ਼ਾਮਿਲ ਸਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਾਡਰ ਏਰੀਆ ਡਿਵੈਲਪਮੈਂਟ ਫ਼ੰਡ ਦੀ ਵਰਤੋਂ ਕੇਵਲ ਬਾਡਰ ਦੇ ਲੋਕਾਂ ਅਤੇ ਖੇਤਰ ਲਈ ਹੀ ਵਰਤੋਂ ਨੂੰ ਯਕੀਨੀ ਬਣਾਇਆ ਜਾਵੇਗਾ।

ਦਿਹਾਤੀ ਤੋਂ ਆਏ ਆਗੂਆਂ ਨਾਲ ਵਿਕਾਸ ਬਾਰੇ ਕੀਤੀ ਚਰਚਾ
ਬਾਡਰ ਏਰੀਆ ਡਿਵੈਲਪਮੈਂਟ ਫ਼ੰਡ ਦੀ ਵਰਤੋਂ ਕੇਵਲ ਬਾਡਰ ਦੇ ਲੋਕਾਂ ਅਤੇ ਖੇਤਰ ਲਈ ਹੀ ਵਰਤੋਂ ਨੂੰ ਯਕੀਨੀ ਬਣਾਇਆ ਜਾਵੇਗਾ

ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਸਾਰੀਆਂ ਸਹੂਲਤਾਂ ਦਿੱਤੀਆਂ ਜਾਣ ਇਹ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਪਰਾਲੀ ਸਾੜਨ ਦੀ ਥਾਂ ਉਨ੍ਹਾਂ ਨੂੰ ਆਮਦਨੀ ਮਿਲੀ ਇਸ ਲਈ ਵਿਦੇਸ਼ੀ ਤਕਨੀਕ ਜਿਸ ’ਚ ਅਮਰੀਕਾ ’ਚ ਪਰਾਲੀ ਨੂੰ ਹਵਾਈ ਜਹਾਜ਼ ਦੀ ਈਂਧਨ ਬਣਾਉਣ ਅਤੇ ਯੂਰਪ ’ਚ ਲੁਕ ਦੀ ਥਾਂ ਸੜਕ ਬਣਾਉਣ ਲਈ ਇਸਤੇਮਾਲ ਕਰਨ ਵਰਗੇ ਤਕਨੀਕ ਅਪਣਾਉਣੇ ਹੋਣਗੇ। ਫ਼ਸਲੀ ਵਿਭਿੰਨਤਾ ਅਤੇ ਮੰਡੀਕਰਨ ਲਈ ਖ਼ਾਸ ਇੰਤਜ਼ਾਮ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਸਕਿੱਲ ਸੈਂਟਰਾਂ ’ਚ ਸਿੱਖਿਅਤ ਕਰਨ ਦੀ ਲੋੜ ਹੈ। ਸੰਧੂ ਨੇ ਕਿਹਾ ਕਿ ਨੌਜਵਾਨਾਂ ਨੂੰ ਲੱਗੀ ਨਸ਼ਿਆਂ ਦੀ ਲਤ ਸਭ ਤੋਂ ਚਿੰਤਾ ਜਨਕ ਹੈ। ਉਨ੍ਹਾਂ ਕਿਹਾ ਕਿ ਨਸ਼ਾ ਛਡਵਾਉਣ ਲਈ ਮਾਹਿਰ ਡਾਕਟਰਾਂ ਦੀਆਂ ਸੇਵਾਵਾਂ ਦੇ ਨਾਲ ਵਿਦੇਸ਼ੀ ਦਵਾਈਆਂ ਦੀ ਵਰਤੋਂ ਵੀ ਕੀਤੀ ਜਾਵੇਗੀ। ਉਨ੍ਹਾਂ ਨੌਜਵਾਨਾਂ ਨੂੰ ਨਸ਼ੇ ਤੋਂ ਮੁਕਤ ਕਰਦਿਆਂ ਸਮਾਜ ’ਚ ਸਨਮਾਨਜਨਕ ਜੀਵਨ ਪ੍ਰਦਾਨ ਕਰਨ ਲਈ ਉਨ੍ਹਾਂ ਨੂੰ ਰੁਜ਼ਗਾਰ ਮੁਹੱਈਆ ਕਰਾਇਆ ਜਾਵੇਗਾ , ਜਿਸ ਲਈ ਅਮਰੀਕਨ ਪ੍ਰਵਾਸੀ ਭਾਰਤੀ ਭਾਈਚਾਰੇ ਨੇ 800 ਕਰੋੜ ਤੋਂ ਵੱਧ ਦੀ ਰਾਸ਼ੀ ਇਕੱਠੀ ਕੀਤੀ ਹੈ। ਇਸ ਨਾਲ ਨੌਜਵਾਨ ਸਟਾਰਟ ਅੱਪ ਸ਼ੁਰੂ ਕਰਨ ਵਿਚ ਮਦਦ ਦਿਆਂਗੇ। ਉਨ੍ਹਾਂ ਨਾਰਕੋਟਿਕ ਰਿਜਨਲ ਸੈਂਟਰ ਨੂੰ ਮਜ਼ਬੂਤ ਕਰਦਿਆਂ ਨਸ਼ੇ ਦੇ ਧੰਦੇ ’ਚ ਲੱਗੇ ਤੱਤਾਂ ਖਿਲਾਫ ਸਖ਼ਤ ਕਾਰਵਾਈ ਨੂੰ ਅੰਜਾਮ ਦੇਣ ਦਾ ਵੀ ਉਨ੍ਹਾਂ ਭਰੋਸਾ ਦਿੱਤਾ ਹੈ। ਸੰਧੂ ਸਮੁੰਦਰੀ ਨੇ ਕਿਹਾ ਕਿ ਤਕਨਾਲੋਜੀ ਦੀ ਵਰਤੋਂ ਕਰਦਿਆਂ ਸਰਹੱਦ 'ਤੇ ਡਰੋਨ ਰਾਹੀਂ ਹੋ ਰਹੀ ਨਸ਼ਿਆਂ ਦੀ ਤਸਕਰੀ ਨੂੰ ਰੋਕਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸਰਹੱਦ ’ਤੇ ਕੰਡਿਆਲੀ ਤਾਰ ਨੂੰ ਜ਼ੀਰੋ ਲਾਈਨ ’ਤੇ ਲਿਜਾਣ ਦਾ ਪ੍ਰੋਸੈੱਸ ਸ਼ੁਰੂ ਹੋ ਚੁੱਕਿਆ ਹੈ।


ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ’ਚ ਜਿੱਥੇ ਅਮਰੀਕਨ ਕੌਂਸਲੇਟ ਖੋਲਿਆਂ ਜਾਣਾ ਹੈ ਉੱਥੇ ਹੀ ਮਲਟੀਪਲ ਵੀਜ਼ਾ ਅਪਲਾਈ ਸੈਂਟਰ ’ਵੀ ਐਫ ਐਸ ਗਲੋਬਲ ਸੈਂਟਰ’ ਨੂੰ ਅੰਮ੍ਰਿਤਸਰ ਵਿਖੇ ਸਥਾਪਿਤ ਕਰਨ ਬਾਰੇ ਵੀ ਐਫ ਐਸ ਵੱਲੋਂ ਸਾਰਥਿਕ ਹੁੰਗਾਰਾ ਭਰਿਆ ਗਿਆ ਹੈ। ਉਨ੍ਹਾਂ ਲੋਕਾਂ ਨੂੰ ਬਾਇਓ ਮੈਟਰਿਕ ਲਈ ਕਿਸੇ ਹੋਰ ਸ਼ਹਿਰ ਨਾ ਜਾਣਾ ਪਵੇ, ਇਸ ਲਈ ਇਥੇ ਹੀ ਉਪਕਰਨ ਉਪਲਬਧ ਕਰਾਉਣ ਬਾਰੇ ਵੀ ਜਾਣਕਾਰੀ ਦਿੱਤੀ। ਸੰਧੂ ਸਮੁੰਦਰੀ ਨੇ ਸਰਹੱਦੀ ਖੇਤਰ ਅੰਮ੍ਰਿਤਸਰ ’ਚ ਐਸ ਈ ਜੈਡ ਸਥਾਪਿਤ ਕਰਨ, ਏਮਜ਼ ਅਤੇ ਕੇਂਦਰੀ ਯੂਨੀਵਰਸਿਟੀ ਲਿਆਉਣ, ਅੰਮ੍ਰਿਤਸਰ ਨੂੰ ਆਈ ਟੀ ਹੱਬ ਬਣਾਉਣ, ਕੇਂਦਰ ਤੋਂ ਵਿਸ਼ੇਸ਼ ਪੈਕੇਜ ਲਿਆਉਣ, ਅਟਾਰੀ ਬਾਡਰ ਰਾਹੀ ਵਪਾਰ, ਏਅਰ ਕਾਰਗੋ, ਅੰਮ੍ਰਿਤਸਰ ਮਖੂ ਵਾਇਆ ਗੁਜਰਾਤ ਅਤੇ ਮੁੰਬਈ ਪੋਰਟ ਰਾਹੀਂ ਖਾੜੀ ਦੇਸ਼ਾਂ ਨਾਲ ਵਪਾਰ ਨੂੰ ਉਤਸ਼ਾਹਿਤ ਕਰਨ, ਏਅਰ ਕੁਨੈਕਟੀਵਿਟੀ ਵਧਾਉਣ ਦੀ ਗਲ ਵੀ ਕੀਤੀ। ਉਨ੍ਹਾਂ ਕਿਹਾ ਕਿਸਾਨੀ ਦੀ ਆਮਦਨੀ ਵਧਾਉਣ ਲਈ ਕੰਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨ ਅਤੇ ਵਪਾਰੀਆਂ ਦੀ ਆਮਦਨੀ ਵਧਾਉਣ ਲਈ ਫਲ਼ ਅਤੇ ਸਬਜ਼ੀਆਂ ਖਾੜੀ ਅਤੇ ਯੂਰਪ ਨੂੰ ਭੇਜੀਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਅਟਾਰੀ ਬਾਡਰ ਰਾਹੀਂ ਯੂ ਏ ਈ ਅਤੇ ਹੋਰ ਖਾੜੀ ਦੇਸ਼ਾਂ ਨਾਲ ਵਪਾਰ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਉੱਥੇ ਹੀ ਅੰਮ੍ਰਿਤਸਰ ਮਖੂ ਹੁੰਦਾ ਹੋਇਆ ਗੁਜਰਾਤ ਪੋਰਟ ਰਾਹੀਂ ਯੂਰਪ ਤਕ ਪਹੁੰਚ ਬਣਾਈ ਜਾ ਸਕਦੀ ਹੈ। ਉਨ੍ਹਾਂ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਰਾਜ ਸਰਕਾਰ ਮਖੂ ਤੇ ਪੱਟੀ 25 ਕਿੱਲੋਮੀਟਰ ਰੇਲ ਲਿੰਕ ਨੂੰ ਜੋੜਨ ਲਈ ਵੀ ਆਨਾਕਾਨੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਅਤੇ ਕੈਨੇਡਾ ਨਾਲ ਏਅਰ ਕੁਨੈਕਟੀਵਿਟੀ ਵਧਾਉਣ ਦੇ ਉਪਰਾਲੇ ਕੀਤੇ ਜਾਣਗੇ। ਜਿਸ ਨਾਲ ਅੰਮ੍ਰਿਤਸਰ ਦੀ ਟੂਰਿਜ਼ਮ ਨੂੰ ਵਧਾਉਣ ’ਚ ਮਦਦ ਮਿਲੇਗੀ।

Have something to say? Post your comment
ਅਕਾਲੀ ਦਲ ਦੇ ਐਲਾਨਨਾਮੇ ’ਚ ਪੰਥਕ ਤੇ ਖੇਤਰੀ ਮਜ਼ਬੂਤੀ ਦਾ ਸੱਦਾ

: ਅਕਾਲੀ ਦਲ ਦੇ ਐਲਾਨਨਾਮੇ ’ਚ ਪੰਥਕ ਤੇ ਖੇਤਰੀ ਮਜ਼ਬੂਤੀ ਦਾ ਸੱਦਾ

ਪੰਜਾਬੀ ਸਾਵਧਾਨ ਰਹਿਣ,'ਆਪ' ਤੇ ਕਾਂਗਰਸ ਇੱਕੋ ਥਾਲੀ 'ਦੇ ਚੱਟੇ-ਬੱਟੇ : ਡਾ: ਸੁਭਾਸ਼ ਸ਼ਰਮਾ

: ਪੰਜਾਬੀ ਸਾਵਧਾਨ ਰਹਿਣ,'ਆਪ' ਤੇ ਕਾਂਗਰਸ ਇੱਕੋ ਥਾਲੀ 'ਦੇ ਚੱਟੇ-ਬੱਟੇ : ਡਾ: ਸੁਭਾਸ਼ ਸ਼ਰਮਾ

ਪੰਜਾਬ ‘ਚ ਅੱਜ ਤਾਪਮਾਨ 46 ਡਿਗਰੀ ਤੋਂ ਪਾਰ

: ਪੰਜਾਬ ‘ਚ ਅੱਜ ਤਾਪਮਾਨ 46 ਡਿਗਰੀ ਤੋਂ ਪਾਰ

ਪਟਿਆਲਾ 'ਚ 4 ਵਿਦਿਆਰਥੀਆਂ ਦੀ ਮੌਤ, 2 ਜ਼ਖਮੀ

: ਪਟਿਆਲਾ 'ਚ 4 ਵਿਦਿਆਰਥੀਆਂ ਦੀ ਮੌਤ, 2 ਜ਼ਖਮੀ

ਪੰਜਾਬ ਦੇ ਅੱਤਵਾਦ ਪੀੜਤਾਂ ਦਾ ਮੁੱਦਾ ਸੰਸਦ 'ਚ ਉਠਾਵਾਂਗੇ : ਡਾ: ਸੁਭਾਸ਼ ਸ਼ਰਮਾ

: ਪੰਜਾਬ ਦੇ ਅੱਤਵਾਦ ਪੀੜਤਾਂ ਦਾ ਮੁੱਦਾ ਸੰਸਦ 'ਚ ਉਠਾਵਾਂਗੇ : ਡਾ: ਸੁਭਾਸ਼ ਸ਼ਰਮਾ

ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ 328 ਉਮੀਦਵਾਰ ਲੜਨਗੇ ਚੋਣ : ਸਿਬਿਨ ਸੀ 

: ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ 328 ਉਮੀਦਵਾਰ ਲੜਨਗੇ ਚੋਣ : ਸਿਬਿਨ ਸੀ 

ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਮੋਗਾ ਵਿਖੇ ਫਰੀਦਕੋਟ ਅਤੇ ਫਿਰੋਜ਼ਪੁਰ ਰੇਂਜ ਦੇ ਅਧਿਕਾਰੀਆਂ ਨਾਲ ਸੁਰੱਖਿਆ ਸਮੀਖਿਆ ਮੀਟਿੰਗ ਕੀਤੀ

: ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਮੋਗਾ ਵਿਖੇ ਫਰੀਦਕੋਟ ਅਤੇ ਫਿਰੋਜ਼ਪੁਰ ਰੇਂਜ ਦੇ ਅਧਿਕਾਰੀਆਂ ਨਾਲ ਸੁਰੱਖਿਆ ਸਮੀਖਿਆ ਮੀਟਿੰਗ ਕੀਤੀ

ਸਹੁਰੇ ਪਰਿਵਾਰ ਨਾਲ ਠੱਗੀ ਮਾਰਨ ਵਾਲੀ ਨੂੰਹ ਨੇਪਾਲ ਏਅਰਪੋਰਟ ਤੋਂ ਕਾਬੂ

: ਸਹੁਰੇ ਪਰਿਵਾਰ ਨਾਲ ਠੱਗੀ ਮਾਰਨ ਵਾਲੀ ਨੂੰਹ ਨੇਪਾਲ ਏਅਰਪੋਰਟ ਤੋਂ ਕਾਬੂ

ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰ ਬੋਲੇ, ਪਟਿਆਲਾ ਬਣੇ ਸਮਾਰਟ ਅਤੇ ਹੈਰੀਟੇਜ ਸਿਟੀ

: ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰ ਬੋਲੇ, ਪਟਿਆਲਾ ਬਣੇ ਸਮਾਰਟ ਅਤੇ ਹੈਰੀਟੇਜ ਸਿਟੀ

ਚੋਣ ਪ੍ਰਚਾਰ ਦੌਰਾਨ ਕਿਸਾਨਾਂ ਵਲੋਂ ਭਾਜਪਾ ਉਮੀਦਵਾਰਾਂ ਦਾ ਵਿਰੋਧ ਜਾਰੀ

: ਚੋਣ ਪ੍ਰਚਾਰ ਦੌਰਾਨ ਕਿਸਾਨਾਂ ਵਲੋਂ ਭਾਜਪਾ ਉਮੀਦਵਾਰਾਂ ਦਾ ਵਿਰੋਧ ਜਾਰੀ

X