BREAKING
भीषण गर्मी के बीच पीएम मोदी को सुनने उमड़ी भारी भीड़ ओबीसी का आरक्षण और जनता की संपत्ति वोट जिहादियों को बांट देगी कांग्रेस : मोदी ਭਾਜਪਾ ਕਿਸਾਨਾਂ ਨੂੰ ਖਾਲਿਸਤਾਨੀ ਤੇ ਅੱਤਵਾਦੀ ਕਹਿੰਦੀ ਹੈ : ਪਵਨ ਖੇੜਾ ਨਿਤਿਨ ਗਡਕਰੀ 22 ਮਈ ਨੂੰ ਚੰਡੀਗੜ੍ਹ ਆਉਣਗੇ ਪ੍ਰਨੀਤ ਕੌਰ ਤੇ ਡਾ. ਗਾਂਧੀ ਪਟਿਆਲਾ ਪਾਰਲੀਮਾਨੀ ਹਲਕੇ ਲਈ ਇਕ ਵੀ ਵੱਡਾ ਪ੍ਰਾਜੈਕਟ ਨਹੀਂ ਲਿਆ ਸਕੇ: ਐਨ ਕੇ ਸ਼ਰਮਾ ਡੇਰਾ ਬਿਆਸ ਜਾ ਰਹੀ ਸੰਗਤ ਨਾਲ ਭਰੀ ਬੱਸ ਪਲਟੀ ਕਾਂਗਰਸੀ ਉਮੀਦਵਾਰ ਦੀ ਚੋਣ ਰੈਲੀ ‘ਚ ’ਚੱਲੀ ਗੋਲੀ ਚੰਡੀਗੜ੍ਹ ‘ਚ 20 ਲੱਖ ਰੁਪਏ ਦੀ ਵਿਦੇਸ਼ੀ ਸ਼ਰਾਬ ਬਰਾਮਦ ਨੌਜਵਾਨਾਂ ਦੀ ਪਹਿਲੀ ਪਸੰਦ ਬਣੇ ਐਨ.ਕੇ.ਸ਼ਰਮਾ : ਪਰਮਿੰਦਰ ਸ਼ਰਮਾ ਜ਼ੀਰਕਪੁਰ ਦੇ ਸੇਂਟ ਜੇਵੀਅਰ ਸਕੂਲ 'ਚ ਕੀਤੀ ਗਈ ਪਲਾਸਟਿਕ ਕੁਲੈਕਸ਼ਨ ਡਰਾਈਵ

ਪੰਜਾਬ

ਗੰਦੇ ਨਾਲੇ ਅਤੇ ਸੀਵਰੇਜ ਸਮੱਸਿਆਵਾਂ ਦਾ ਸਥਾਈ ਹੱਲ ਕੱਢਿਆ ਜਾਵੇਗਾ- ਤਰਨਜੀਤ ਸਿੰਘ ਸੰਧੂ

ਗੁਰਪ੍ਰੀਤ ਸਿੰਘ | Updated on Saturday, May 04, 2024 20:45 PM IST

ਅੰਮ੍ਰਿਤਸਰ। ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਸਾਬਕਾ ਰਾਜਦੂਤ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਉਨ੍ਹਾਂ ਗੰਦੇ ਨਾਲੇ ਦਾ ਸਰਵੇਖਣ ਕੀਤਾ। ਗੁੰਮਟਾਲਾ ਪੁਲ ’ਤੇ ਨਿਕਾਸੀ ਗੰਦਾ ਨਾਲਾ ਦੀ ਸਮੱਸਿਆ ਦੇ ਸਮਾਧਾਨ ਹਿਤ ਅੰਮ੍ਰਿਤਸਰ ਵਿਕਾਸ ਮੰਚ,ਪ੍ਰਦੂਸ਼ਣ ਕੰਟਰੋਲ ਕਮੇਟੀ, ਵਾਇਸ ਆਫ ਅੰਮ੍ਰਿਤਸਰ, ਹਰਿਆਵਲ ਪੰਜਾਬ, ਮਿਸ਼ਨ ਆਗਾਜ਼, ਏਕ ਪੇਡ ਦੇਸ਼ ਕੇ ਨਾਮ, ਹੋਲੀ ਸਿਟੀ ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨ, ਗੁਰੂ ਅਮਰਦਾਸ ਰੈਜ਼ੀਡੈਂਟਸ ਐਸੋਸੀਏਸ਼ਨ ਰਣਜੀਤ ਐਵੀਨਿਊ, ਲੋਹਾਰਕਾ ਰੋਡ, ਸ. ਝੁਝਾਰ ਸਿੰਘ ਐਵੇਨਿਊ, ਸਵਿਸ ਸਿਟੀ, ਗਡਿਫੈਂਸ ਐਨਕਲੇਵ, ਗੋਬਿੰਦ ਵਿਹਾਰ ਦੇ ਨਿਵਾਸੀਆਂ ਅਤੇ ਕੁਝ ਐਨ ਜੀ ਓ ਵਲੋਂ ਦਿੱਤੇ ਜਾ ਰਹੇ ਰੋਸ ਧਰਨੇ ਵਿਚ ਸ਼ਮੂਲੀਅਤ ਕੀਤੀ।

ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਗੁੰਮਟਾਲਾ ਵਿਖੇ ਗੰਦੇ ਨਾਲੇ ਵਿਰੁੱਧ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ’ਚ ਪਹੁੰਚ ਕੇ ਸਮਾਜ ਸੇਵੀਆਂ ਨਾਲ ਇਕ ਜੁਟਤਾ ਦਾ ਪ੍ਰਗਟਾਵਾ ਕੀਤਾ


ਕਿਹਾ ਜਿਸ ਲੋਕ ਸਭਾ ਮੈਂਬਰ ਤੋਂ ਆਪਣੇ ਘਰ ਦੇ ਸਾਹਮਣੇ ਵਗਦੇ ਗੰਦੇ ਨਾਲੇ ਦੀ ਸਮੱਸਿਆ ਦੂਰ ਨਹੀਂ ਕੀਤੀ ਜਾ ਸਕੀ ਉਹ ਹੋਰ ਕੀ ਕਰੇਗਾ?

ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਰਾਜ ਸਰਕਾਰ ਅਤੇ ਚੁਣੇ ਹੋਏ ਲੋਕ ਨੁਮਾਇੰਦੇ ਵਿਰੁੱਧ ’’ਖ਼ੂਨੀ ਨਾਲਾ ਬੰਦ ਕਰੋ’’ ਦੇ ਜ਼ਬਰਦਸਤ ਨਾਅਰੇ ਲਗਾਏ ਗਏ। ਗੰਦੇ ਨਾਲੇ ’ਤੇ ਸੰਧੂ ਸਮੁੰਦਰੀ ਨੇ ਕਿਹਾ ਕਿ ਭਾਰਤ ਦੇ ਅਨੇਕਾਂ ਸ਼ਹਿਰਾਂ ਜਿਨ੍ਹਾਂ ’ਚ ਇੰਦੌਰ ਅਤੇ ਬੰਗਲੌਰ ਸ਼ਾਮਿਲ ਹਨ, ਵਿਚ ਨਿਕਾਸੀ ਗੰਦੇ ਨਾਲਿਆਂ ਸਮੇਤ ਸੀਵਰੇਜ ਅਤੇ ਪੀਣ ਵਾਲੇ ਪਾਣੀ ਦੇ ਇੰਟਰਮਿਕਸਿੰਗ ਦੀ ਸਮੱਸਿਆ ਦਾ ਨਵੀਂ ਤਕਨੀਕ ਦੀ ਸਹਾਇਤਾ ਨਾਲ ਸਮਾਧਾਨ ਕੀਤੇ ਜਾ ਚੁੱਕੇ ਹਨ।। ਪਰ ਹੈਰਾਨੀ ਦੀ ਗਲ ਹੈ ਕਿ ਸਾਡੇ ਲੋਕ ਸਭਾ ਮੈਂਬਰ ਦੇ ਘਰ ਦੇ ਸਾਹਮਣੇ ਤੋਂ ਲੰਘਦਾ ਗੰਦਾ ਨਾਲ ਅੱਜ ਵੀ ਸਮੱਸਿਆਵਾਂ ਖੜੀਆਂ ਕਰ ਰਿਹਾ ਹੈ। ਭਾਵੇਂ ਕਿ ਲੋਕ ਜ਼ਹਿਰ ਵਰਗਾ ਪਾਣੀ ਪੀਣ ਲਈ ਮਜਬੂਰ ਹਨ। ਪਰ ਕਦੀ ਵੀ ਸੰਸਦ ਦਾ ਧਿਆਨ ਉਸ ਵਲ ਨਹੀਂ ਗਿਆ। ਉਸ ਵੱਲੋਂ ਕਦੀ ਵੀ ਇਸ ਨੂੰ ਸੁਲਝਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਸੰਧੂ ਸਮੁੰਦਰੀ ਨੇ ਕਿਹਾ ਕਿ ਗੰਦੇ ਨਾਲੇ ਨੂੰ ਕਵਰ ਕਰ ਲੈਣਾ ਹੀ ਇਸ ਦਾ ਸਮਾਧਾਨ ਨਹੀਂ ਹੋਵੇਗਾ। ਨਾਲੇ ਨੂੰ ਕਵਰ ਕਰਨ ਨਾਲ ਜੋ ਗੈਸ ਪੈਦਾ ਹੋਵੇਗੀ ਉਹ ਸਿਹਤ ਲਈ ਨੁਕਸਾਨ ਦੇਹ ਤੇ ਖ਼ਤਰਨਾਕ ਹੋਵੇਗੀ। ਉਨ੍ਹਾਂ ਕਿਹਾ ਕਿ ਗੰਦੇ ਨਾਲੇ ਦੀ ਬਦਬੂ ਅਤੇ ਗੈਸ ਵਾਤਾਵਰਨ ਨੂੰ ਜ਼ਹਿਰੀਲਾ ਬਣਾ ਰਿਹਾ ਹੈ, ਗੰਦੇ ਨਾਲੇ ਦਾ ਪਾਣੀ ਜ਼ਮੀਨ ’ਚ ਰਿਸ ਕੇ ਲੋਕਾਂ ਦੇ ਪੀਣ ਵਾਲੇ ਪਾਣੀ ਨੂੰ ਵੀ ਪ੍ਰਦੂਸ਼ਿਤ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈ ਦੇਸ਼ ਵਿਦੇਸ਼ ’ਚ ਭਾਰਤ ਨੂੰ ਸਰਵਿਸ ਦਿੱਤੀ ਹੈ। ਮੈਂ ਜਾਣਦਾ ਹਾਂ ਕਿ ਇਨ੍ਹਾਂ ਸਮੱਸਿਆਵਾਂ ਦਾ ਹੱਲ ਸੀਵਰੇਜ ਅਤੇ ਵਾਟਰ ਟਰੀਟਮੈਂਟ ਪਲਾਂਟ ਹੈ। ਉਨ੍ਹਾਂ ਕਿਹਾ ਮੈ ਕੋਈ ਸਿਹਰਾ ਨਹੀਂ ਲੈਣਾ, ਸੇਵਾ ਕਰਨੀ ਹੈ। ਇਹ ਸਾਡੇ ਬਚਿਆਂ ਲਈ ਅਤੇ ਆਉਣ ਵਾਲੀ ਪੀੜੀ ਲਈ ਹੈ। ਉਨ੍ਹਾਂ ਕਿਹਾ ਕਿ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਜੇ ਉਨ੍ਹਾਂ ਨੂੰ ਮੌਕਾ ਮਿਲਿਆ ਤਾਂ ਲੋਕਾਂ ਦੀਆਂ ਪ੍ਰੇਸ਼ਾਨੀਆਂ ਦੂਰ ਕੀਤੀਆਂ ਜਾਣਗੀਆਂ। 2027 ਨੂੰ ਜਦੋਂ ਗੁਰੂ ਨਗਰੀ ਦੇ 450 ਸਾਲਾ ਸਥਾਪਨਾ ਦਿਵਸ ਆਵੇਗਾ ਉਸ ਵਕਤ ਸ਼ਹਿਰ ਵਿਚੋਂ ਗੰਦੀ ਅਤੇ ਪ੍ਰਦੂਸ਼ਣ ਖ਼ਤਮ ਹੋ ਚੁੱਕਿਆ ਹੋਵੇਗਾ, ਇਹ ਸ਼ਹਿਰ ਇੰਦੌਰ ਨੂੰ ਸਫ਼ਾਈ ਦੇ ਮਾਮਲੇ ਵਿਚ ਪੂਰੀ ਟੱਕਰ ਦੇਵੇਗੀ। ਇਸ ਕਾਰਜ ਲਈ ਪ੍ਰਧਾਨ ਮੰਤਰੀ ਮੋਦੀ ਤੋਂ ਵਿਸ਼ੇਸ਼ ਪੈਕੇਜ ਲਿਆਂਦਾ ਜਾਵੇਗਾ। ਸੰਧੂ ਸਮੁੰਦਰੀ ਨੇ ਕਿਹਾ ਕਿ ਲੋਕ ਚਾਹੁਣ ਤਾਂ ਉਹ ਇਸ ਖੇਤਰ ਨੂੰ ਸੁੰਦਰੀਕਰਨ ਦਾ ਹਿੱਸਾ ਬਣਾਉਣ ਲਈ ਕੇਂਦਰ ਤੋਂ ਸਕੀਮ ਬਣਾਉਣ ਬਾਰੇ ਪਹੁੰਚ ਕਰਾਂਗਾ। ਇਸ ਮੌਕੇ ਸਮਾਜ ਸੇਵੀ ਸੰਸਥਾਵਾਂ ਨੇ ਸੰਧੂ ਸਮੁੰਦਰੀ ਨੂੰ ਸਹਿਯੋਗ ਦਾ ਭਰੋਸਾ ਦਿੱਤਾ। ਭਾਜਪਾ ਹਲਕਾ ਇੰਚਾਰਜ ਕੁਮਾਰ ਅਮਿਤ ਨੇ ਕਿਹਾ ਕਿ ਜਿਹੜਾ ਸ਼ਖ਼ਸ ਐੱਮ ਪੀ ਬਣ ਕੇ ਵੀ ਆਪਣੇ ਘਰ ਦੇ ਸਾਹਮਣੇ ਵਾਲੇ ਗੰਦੇ ਨਾਲੇ ਦੀ ਸਮੱਸਿਆ ਦੂਰ ਕਰਨ ’ਚ ਕੁਝ ਨਹੀਂ ਕਰ ਸਕਿਆ ਉਹ ਅੱਗੇ ਵੀ ਕੁਝ ਨਹੀਂ ਕਰ ਸਕੇਗਾ। ਉਨ੍ਹਾਂ ਕਿਹਾ ਕਿ ਤਰਨਜੀਤ ਸਿੰਘ ਸੰਧੂ ਐੱਮ ਪੀ ਬਣਦੇ ਹਨ ਤਾਂ ਇਸ ਸਮੱਸਿਆ ਨੂੰ ਦੂਰ ਕਰਨ ਲਈ ਕੇਂਦਰ ਤੋਂ ਵਿਸ਼ੇਸ਼ ਸਕੀਮ ਲੈ ਕੇ ਆਉਣਗੇ। ਉਨ੍ਹਾਂ ਤਰਨਜੀਤ ਸਿੰਘ ਸੰਧੂ ਭਾਜਪਾ ਉਮੀਦਵਾਰ ਨੂੰ ਜਿੱਤ ਦਿਵਾਉਣ ਲਈ ਕਲਮ ਦੇ ਫੁੱਲ ’ਤੇ ਮੋਹਰ ਲਾਉਣ ਦੀ ਅਪੀਲ ਕੀਤੀ । ਇਸ ਮੌਕੇ ਸੰਤੋਖ ਸਿੰਘ ਗੁਮਟਾਲਾ, ਜਸਪਾਲ ਸਿੰਘ ਹੋਲੀ ਸਿਟੀ, ਜਸਕਰਨ ਸਿੰਘ ਕੌਸਲਰ, ਸਪਨਾ ਭਟੀ, ਨਿਸ਼ੂ ਗੋਇਲ, ਪੂਨਮ ਮਲਹੋਤਰਾ, ਮਨਜੀਤ ਕੌਰ, ਸਤਵਿੰਦਰ ਕੌਰ, ਦੀਪਕ ਵੀ ਮੌਜੂਦ ਸਨ।

Have something to say? Post your comment
ਪ੍ਰਨੀਤ ਕੌਰ ਤੇ ਡਾ. ਗਾਂਧੀ ਪਟਿਆਲਾ ਪਾਰਲੀਮਾਨੀ ਹਲਕੇ ਲਈ ਇਕ ਵੀ ਵੱਡਾ ਪ੍ਰਾਜੈਕਟ ਨਹੀਂ ਲਿਆ ਸਕੇ: ਐਨ ਕੇ ਸ਼ਰਮਾ

: ਪ੍ਰਨੀਤ ਕੌਰ ਤੇ ਡਾ. ਗਾਂਧੀ ਪਟਿਆਲਾ ਪਾਰਲੀਮਾਨੀ ਹਲਕੇ ਲਈ ਇਕ ਵੀ ਵੱਡਾ ਪ੍ਰਾਜੈਕਟ ਨਹੀਂ ਲਿਆ ਸਕੇ: ਐਨ ਕੇ ਸ਼ਰਮਾ

ਡੇਰਾ ਬਿਆਸ ਜਾ ਰਹੀ ਸੰਗਤ ਨਾਲ ਭਰੀ ਬੱਸ ਪਲਟੀ

: ਡੇਰਾ ਬਿਆਸ ਜਾ ਰਹੀ ਸੰਗਤ ਨਾਲ ਭਰੀ ਬੱਸ ਪਲਟੀ

ਕਾਂਗਰਸੀ ਉਮੀਦਵਾਰ ਦੀ ਚੋਣ ਰੈਲੀ ‘ਚ ’ਚੱਲੀ ਗੋਲੀ

: ਕਾਂਗਰਸੀ ਉਮੀਦਵਾਰ ਦੀ ਚੋਣ ਰੈਲੀ ‘ਚ ’ਚੱਲੀ ਗੋਲੀ

ਅਕਾਲੀ ਦਲ ਦੇ ਐਲਾਨਨਾਮੇ ’ਚ ਪੰਥਕ ਤੇ ਖੇਤਰੀ ਮਜ਼ਬੂਤੀ ਦਾ ਸੱਦਾ

: ਅਕਾਲੀ ਦਲ ਦੇ ਐਲਾਨਨਾਮੇ ’ਚ ਪੰਥਕ ਤੇ ਖੇਤਰੀ ਮਜ਼ਬੂਤੀ ਦਾ ਸੱਦਾ

ਪੰਜਾਬੀ ਸਾਵਧਾਨ ਰਹਿਣ,'ਆਪ' ਤੇ ਕਾਂਗਰਸ ਇੱਕੋ ਥਾਲੀ 'ਦੇ ਚੱਟੇ-ਬੱਟੇ : ਡਾ: ਸੁਭਾਸ਼ ਸ਼ਰਮਾ

: ਪੰਜਾਬੀ ਸਾਵਧਾਨ ਰਹਿਣ,'ਆਪ' ਤੇ ਕਾਂਗਰਸ ਇੱਕੋ ਥਾਲੀ 'ਦੇ ਚੱਟੇ-ਬੱਟੇ : ਡਾ: ਸੁਭਾਸ਼ ਸ਼ਰਮਾ

ਪੰਜਾਬ ‘ਚ ਅੱਜ ਤਾਪਮਾਨ 46 ਡਿਗਰੀ ਤੋਂ ਪਾਰ

: ਪੰਜਾਬ ‘ਚ ਅੱਜ ਤਾਪਮਾਨ 46 ਡਿਗਰੀ ਤੋਂ ਪਾਰ

ਪਟਿਆਲਾ 'ਚ 4 ਵਿਦਿਆਰਥੀਆਂ ਦੀ ਮੌਤ, 2 ਜ਼ਖਮੀ

: ਪਟਿਆਲਾ 'ਚ 4 ਵਿਦਿਆਰਥੀਆਂ ਦੀ ਮੌਤ, 2 ਜ਼ਖਮੀ

ਪੰਜਾਬ ਦੇ ਅੱਤਵਾਦ ਪੀੜਤਾਂ ਦਾ ਮੁੱਦਾ ਸੰਸਦ 'ਚ ਉਠਾਵਾਂਗੇ : ਡਾ: ਸੁਭਾਸ਼ ਸ਼ਰਮਾ

: ਪੰਜਾਬ ਦੇ ਅੱਤਵਾਦ ਪੀੜਤਾਂ ਦਾ ਮੁੱਦਾ ਸੰਸਦ 'ਚ ਉਠਾਵਾਂਗੇ : ਡਾ: ਸੁਭਾਸ਼ ਸ਼ਰਮਾ

ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ 328 ਉਮੀਦਵਾਰ ਲੜਨਗੇ ਚੋਣ : ਸਿਬਿਨ ਸੀ 

: ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ 328 ਉਮੀਦਵਾਰ ਲੜਨਗੇ ਚੋਣ : ਸਿਬਿਨ ਸੀ 

ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਮੋਗਾ ਵਿਖੇ ਫਰੀਦਕੋਟ ਅਤੇ ਫਿਰੋਜ਼ਪੁਰ ਰੇਂਜ ਦੇ ਅਧਿਕਾਰੀਆਂ ਨਾਲ ਸੁਰੱਖਿਆ ਸਮੀਖਿਆ ਮੀਟਿੰਗ ਕੀਤੀ

: ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਮੋਗਾ ਵਿਖੇ ਫਰੀਦਕੋਟ ਅਤੇ ਫਿਰੋਜ਼ਪੁਰ ਰੇਂਜ ਦੇ ਅਧਿਕਾਰੀਆਂ ਨਾਲ ਸੁਰੱਖਿਆ ਸਮੀਖਿਆ ਮੀਟਿੰਗ ਕੀਤੀ

X